ਕਹਾਣੀ
ਮਿੱਟੀ ਫਰੋਲਦੇ ਜੋਗੀ
ਸਾਲ ਬੀਤ ਗਏ ਮੁਕੱਦਮਾ ਚੱਲਦੇ ਨੂੰ ਤੇ ਸਾਲ ਹੀ ਹੋ ਗਏ ਸਨ ਉਸਨੂੰ ਮੁੱਕਿਆ |ਉਹ ਕੇਸ ਜਿਸਦੇ ਫੈਸਲੇ ਦੀ ਉਡੀਕ ਕਰਦਿਆਂ ਕਰਦਿਆਂ ਉਨ੍ਹਾਂ ਦਾ ਬਾਪੂ ਚੱਲ ਵੱਸਿਆ ਪਰ ਕੇਸ ਉਸੇ ਤਰ੍ਹਾਂ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀ ਜਿਵੇ ਉਨ੍ਹਾਂ ਦਾ ਬਾਪੂ ਲਾ ਗਿਆ ਸੀ |ਇੱਕ ਦਿਨ ਅਚਾਨਕ ਗੁਲਜਾਰ ਸਿੰਘ ਨੂੰ ਉਹ ਕਾਗਜ ਮਿਲਿਆ ਜਿਸ ਵਿੱਚ ਇਹ ਲਿਖਿਆ ਸੀ ਕੇ ਉਸਦੇ ਬਾਪੂ ਦੀ ਪੈਨਸ਼ਨ ਹਾਈ ਕੋਰਟ ਦੇ ਆਡਰਾਂ ਨਾਲ ਬੰਦ ਨਹੀ ਹੋਈ ਸਗੋਂ ਮਹਿਕਮੇ ਨੇ ਬੰਦ ਕੀਤੀ ਸੀ,ਜਦੋਂ ਮਹਿਕਮੇ ਵਾਲਿਆਂ ਨੂੰ ਇਹ ਪਤਾ ਲੱਗਿਆ ਸੀ ਕੇ ਸੁੱਚਾ ਸਿੰਘ ਹੇਠਲੀ ਅਦਾਲਤ ਵਿੱਚ ਕੇਸ ਹਰ ਗਿਆ ਹੈ |
ਜਦੋਂ ਗੁਲਜਾਰ ਨੂੰ ਇਹ ਕਾਗਜ ਮਿਲਿਆ ਉਦੋਂ ਓਦੇ ਬਾਪੂ ਨੂੰ ਮੁੱਕਿਆ ਛੇ ਸਾਲ ਤੇ ਕੇਸ ਨੂੰ ਲੱਗਿਆ ਲੱਗਭਗ ਦਸ ਸਾਲ ਹੋ ਚੁੱਕੇ ਸਨ |ਗੁਲਜਾਰ ਨੇ ਇਸ ਕਾਗਜ ਬਾਰੇ ਆਪਣੀ ਭੈਣ ਨਾਲ ਗੱਲ ਕੀਤੀ ਤਾਂਕਿ ਉਨ੍ਹਾਂ ਦੀ ਮਾਂ ਜਿਹੜੀ ਚਾਲੀਆਂ ਸਾਲਾਂ ਤੋਂ ਗਠੀਏ ਦੀ ਮਰੀਜ ਸੀ ਜਿਸਦੇ ਹੱਥ ਪੈਰ ਵੀ ਬਿਮਾਰੀ ਨਾਲ ਮੁੜ ਗਏ ਸਨ , ਤੇ ਜਿਹੜੀ ਚੱਲਣ ਵਿੱਚ ਅਸਮਰੱਥ ਸੀ ਉਸਨੂੰ ਉਸਦੇ ਪਤੀ ਦੇ ਉਹ ਹੱਕ ਦਿਵਾਏ ਜਾਣ ਜਿਹੜਿਆ ਦੀ ਉਹ ਹੱਕਦਾਰ ਸੀ ਕਿਉਂਕਿ ਸੁੱਚੇ ਦੇ ਜਿਉਂਦੇ ਹੁੰਦੇ ਤੋਂ ਹੀ ਪੈਨਸ਼ਨ ਬੰਦ ਸੀ | ਗੁਲਜਾਰ ਸਿੰਘ ਪੂਰਾ ਮਿਹਨਤ ਕਰਨ ਵਾਲਾ ਤੇ ਆਪਣੀ ਮਾਂ ਦੀ ਸੇਵਾ ਬਹੁਤ ਕਰਦਾ ਵਾਲਾ, ਸੁਭਾਅ ਦਾ ਨੇਕ ਸੀ ਕਿਉਂਕਿ ਜਦੋਂ ਉਹ ਪੈਦਾ ਹੋਇਆ ਸੀ ਤਾਂ ਉਸਦੀ ਮਾਂ ਨੂੰ ਸ਼ਿਲੇ ਵਿੱਚ ਹਵਾ ਲੱਗ ਗਈ ਉਸ ਸਮੇਂ ਤੋਂ ਉਹ ਲਗਾਤਾਰ ਬਿਮਾਰ ਹੀ ਰਹੀ | ਉਸਦੇ ਦਿਮਾਗ ਵਿੱਚ ਇਹ ਗੱਲ ਹਮੇਸ਼ਾਂ ਰਹਿੰਦੀ ਸੀ ਕੇ ਉਸਦੇ ਪਤੀ ਦਾ ਕੋਈ ਹੱਕ ਜੋ ਉਸਨੂੰ ਸਰਕਾਰ ਨੇ ਦੇਣੇ ਸੀ ਕੋਈ ਰਿਟਾਇਰ ਹੋਏ ਦਾ ਪੈਸਾ ਧੇਲਾ ਕੁੱਝ ਨਹੀ ਸੀ ਮਿਲਿਆ ਨਾਹੀ ਉਸਨੂੰ ਕੋਈ ਫੈਮਿਲੀ ਪੈਨਸ਼ਨ ਹੀ ਲੱਗੀ ਸੀ |ਇਸ ਗੱਲ ਦਾ ਝੋਰਾ ਉਸਨੂੰ ਅੰਦਰੋ ਅੰਦਰੀ ਵੱਢ ਵੱਢ ਖਾਂਦਾ ਸੀ | ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ, ਗੁਲਜਾਰ ਤੇ ਉਸਦੀ ਵੱਡੀ ਭੈਣ ਪ੍ਰੀਤੋ ਦੋਵਾਂ ਨੇ ਆਪਣੀ ਮਾਂ ਨੂੰ ਪੈਨਸ਼ਨ ਲਗਾਉਣ ਸੰਬੰਧੀ ਦਫਤਰ ਵਾਲਿਆਂ ਨੂੰ ਮਿਲਣਾ ਸ਼ੁਰੂ ਕੀਤਾ |ਕਦੇ ਦਫ਼ਤਰ ਕਦੇ ਕਿਸੇ ਵਕੀਲ ਕੋਲ ਜਾਂਦੇ |ਅੱਗੇ ਤੋਂ ਅੱਗੇ ਜਿੱਥੇ ਵੀ ਉਨ੍ਹਾਂ ਨੂੰ ਕੋਈ ਦੱਸਦਾ ਕੇ ਇਸ ਕੇਸ ਸੰਬੰਧੀ ਫਲਾਣੇ ਫਲਾਣੇ ਬੰਦੇ ਨੂੰ ਮਿਲੋ ਉਹ ਮਿਲਣ ਜਾਂਦੇ |
ਉਹ ਚਾਹੁੰਦੇ ਸੀ ਕੇ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਬਾਪ ਵਾਂਗੂ ਦਿਮਾਗੀ ਪ੍ਰੇਸ਼ਾਨੀ ਦੀ ਸ਼ਿਕਾਰ ਨਾ ਹੋ ਜਾਵੇ |
ਹੁਣ ਦਫ਼ਤਰ ਵਾਲੇ ਸੁੱਚੇ ਦੇ ਕੇਸ ਵਿੱਚ ਦਿਲਚਸਪੀ ਲੈਣ ਲੱਗ ਪਏ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕੇ ਉਸਨੂੰ ਰਾਜਨੀਤੀ ਦੇ ਅਧੀਨ ਕਿਸੇ ਨੇ ਰਿਸ਼ਵਤ ਦੇ ਝੂਠੇ ਕੇਸ ਵਿੱਚ ਗਲਤ ਫੜਵਾਇਆ ਸੀ |
ਜਦੋਂ ਵੀ ਗੁਲਜਾਰ ਤੇ ਉਸਦੀ ਭੈਣ ਦਫ਼ਤਰ ਮਿਲਣ ਜਾਂਦੇ, ਉਨ੍ਹਾਂ ਨੂੰ ਉਹ ਕਾਗਜ ਪੱਤਰ ਦਿਖਾਉਂਦੇ ਜਿਹੜੇ ਉਹ ਉੱਪਰ ਕਦੇ ਕਿਸੇ ਤੇ ਕਦੇ ਕਿਸੇ ਅਫ਼ਸਰ ਨੂੰ ਪੈਨਸ਼ਨ ਲਗਾਉਣ ਵਾਸਤੇ ਲਿਖਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕੇ ਇਹ ਬੇਗੁਨਾਹ ਸੀ | ਉਹ ਇਹ ਗੱਲ ਜਰੂਰ ਆਖਦੇ ਕੇ ਉਹ ਉਨ੍ਹਾਂ ਦੀ ਮਦਦ ਜਰੂਰ ਕਰਨਗੇ ਪਰ ਜੋ ਇੱਕ ਵਾਰੀ ਕਾਗਜਾਂ ਵਿੱਚ ਲਿਖਿਆ ਗਿਆ, ਸਰਕਾਰੀ ਕੰਮਾਂ ਵਿੱਚ ਉਸਨੂੰ ਹੀ ਮੁੱਖ ਰੱਖਿਆ ਜਾਂਦਾ ਹੈ |ਜਦੋੰ ਹੁਣ ਦਫ਼ਤਰ ਨੂੰ ਉਪਰੋਂ ਚਿਠੀ ਆਈ ਕੇ ਸੁੱਚੇ ਦੀ ਘਰਵਾਲੀ ਨੂੰ ਪੈਨਸ਼ਨ ਉਦੋਂ ਲੱਗੇਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ