ਮਿੱਟੀ ਵਾਜਾਂ ਮਾਰਦੀ
ਜਪੁਜੀ ਖਹਿਰਾ ਅਤੇ ਹਰਭਜਨ ਮਾਨ ਦੀ “ਮਿੱਟੀ ਵਾਜਾਂ ਮਾਰਦੀ”
ਪਤਾ ਨੀ ਉਸ ਦਿਨ ਉਹ ਪਹਿਲਾ ਸ਼ੋ ਸੀ ਕੇ ਦੂਜਾ..
ਅਮ੍ਰਿਤਸਰ ਰਿਆਲਟੋ ਸਿਨੇਮੇ ਦੋ ਟਿਕਟਾਂ ਬੁੱਕ ਕਰਵਾ ਦਿੱਤੀਆਂ..!
ਇਹ ਥੋੜਾ ਨਰਾਜ ਹੋਏ ਅਖ਼ੇ ਮੈਨੂੰ ਪੁੱਛ ਲੈਣਾ ਸੀ..ਪਰ ਮੈਂ ਪ੍ਰਵਾਹ ਨਾ ਕੀਤੀ..ਇਹਨਾਂ ਦਾ ਬਿਜਨਸ ਅਤੇ ਡੀਲਾਂ ਤੇ ਏਦਾਂ ਹੀ ਚੱਲਦੀਆਂ ਰਹਿਣੀਆਂ..!
ਮਿੱਥੇ ਟਾਈਮ ਆਥਣ ਵੇਲੇ ਅੱਪੜ ਸਿਨੇਮੇ ਦੇ ਬਾਹਰ ਮੋਹਨ ਹੋਟਲ ਵਾਲੇ ਪਾਸੇ ਗੱਡੀ ਖੜੀ ਕਰ ਦਿੱਤੀ..!
ਟਿਕਟਾਂ ਵਾਲੀ ਬਾਰੀ ਅਜੇ ਬੰਦ ਸੀ..ਫੇਰ ਵੀ ਕਿੰਨੀ ਸਾਰੀ ਭੀੜ..!
ਕੋਲ ਹੀ ਗੋਲਗੱਪਿਆ ਦੀ ਰੇਹੜੀ ਤੇ ਸਕੂਟਰ ਖਲਿਆਰੀ ਇੱਕ ਨਵਾਂ ਵਿਆਹਿਆ ਜੋੜਾ ਗੋਲਗੱਪੇ ਘੱਟ ਤੇ ਗੱਲਾਂ ਜਿਆਦਾ ਕਰ ਰਿਹਾ ਸੀ..
ਨਾਲਦੀ ਹੌਲੀ ਜਿਹੀ ਕੁਝ ਆਖਦੀ ਤੇ ਫੇਰ ਖਿੜ-ਖਿੜਾ ਕੇ ਹੱਸ ਪਿਆ ਕਰਦੀ..ਕੁਝ ਗੱਲਾਂ ਸਾਫ ਸਾਫ ਸੁਣਾਈ ਦੇ ਰਹੀਆਂ ਸਨ!
ਮੈਨੂੰ ਆਪਣਾ ਵੇਲਾ ਚੇਤੇ ਆ ਗਿਆ..
ਕਦੀ ਡਲਹੌਜੀ ਕਦੀ ਧਰਮਸ਼ਾਲਾ ਤੇ ਕਦੀ ਸ਼ਿਮਲੇ..ਪਤਾ ਹੀ ਨਹੀਂ ਛੇ ਮਹੀਨੇ ਕਿੱਦਾਂ ਨਿੱਕਲ ਗਏ ਸਨ..ਤੇ ਫੇਰ ਮੁੜਕੇ ਕਦੇ ਵੀ ਨਹੀਂ ਆਏ..!
ਮੈਨੂੰ ਮੂੰਹ ਜਿਹਾ ਬਣਾ ਕੇ ਕੋਲ ਬੈਠੇ ਇਹਨਾਂ ਵੱਲ ਵੇਖ ਗੁੱਸਾ ਜਿਹਾ ਚੜੀ ਜਾ ਰਿਹਾ ਸੀ ਅਤੇ ਗੱਲ ਗੱਲ ਤੇ ਹੱਸਦੀ ਹੋਈ ਹਾਸਿਆਂ ਦੀ ਉਸ ਛਹਿਬਰ ਨਾਲ ਥੋੜੀ ਜੈਲਸੀ ਜਿਹੀ ਹੋਣ ਲੱਗ ਪਈ..
ਮਨ ਹੀ ਮਨ ਸੋਚਣ ਲੱਗੀ ਕੇ ਕਿਤੇ ਆਪਣੇ ਕੋਲ ਹੀ ਨਾ ਬੈਠ ਜਾਣ..ਬਕ-ਬਕ ਕਰ ਮਜਾ ਖਰਾਬ ਕਰ ਦੇਣਾ ਸਾਰੀ ਫਿਲਮ ਦਾ..!
ਫੇਰ ਉਸਦੇ ਨਾਲਦੇ ਨੂੰ ਅਚਾਨਕ ਇੱਕ ਫੋਨ ਆਇਆ..
ਉਹ ਚੁੱਪ ਹੋ ਗਿਆ..ਪਰ ਉਹ ਅਜੇ ਵੀ ਬੋਲੀ ਜਾ ਰਹੀ ਸੀ..ਲਗਾਤਾਰ ਹੱਸੀ ਜਾ ਰਹੀ ਸੀ..!
ਉਸਨੂੰ ਚੁੱਪ ਵੇਖ ਪੁੱਛਣ ਲੱਗੀ..”ਕੀ ਹੋਇਆ”..?
ਆਖਣ ਲੱਗਾ ਭੈਣ ਤੇ ਜੀਜਾ..ਕੱਲ ਸੁਵੇਰੇ ਵਾਲੀ ਗੱਡੀ..ਬੀਜੀ ਦਾ ਫੋਨ ਸੀ...
...
ਸੌਦਾ ਲੈ ਆਉਣਾ..ਪਰ ਆਪਣੇ ਕੋਲ ਤੇ ਬੱਸ ਏਹੀ ਹਜਾਰ ਰੁਪਈਏ..ਕਿੱਦਾਂ ਕਰੀਏ..ਵੇਖੀਏ ਕੇ ਰਹਿਣ ਦੇਈਏ..?
ਉਹ ਬਿੰਦ ਕੂ ਲਈ ਉਦਾਸ ਹੋ ਗਈ ਪਰ ਫੇਰ ਅਗਲੇ ਹੀ ਪਲ ਪਹਿਲੇ ਵਾਲੇ ਰੋਂ ਵਿਚ ਆਉਂਦੀ ਹੋਈ ਆਖਣ ਲੱਗੀ ਕੋਈ ਨੀ ਫੇਰ ਸਹੀ..ਇਹ ਕਿਹੜੀ ਹਟ ਜਾਣੀ..
ਪਰ ਪਰਤਣ ਤੋਂ ਪਹਿਲਾਂ ਉਸ ਰੇਹੜੀ ਤੋਂ ਚਾਟ ਦੀ ਇੱਕ ਇੱਕ ਪਲੇਟ ਹੋਰ ਹੋ ਜਾਵੇ..
ਨਾਲ ਹੀ ਚੇਹਰੇ ਤੇ ਆਣ ਵਰੇ ਹਾਸੇ ਦੇ ਇੱਕ ਹੋਰ ਜ਼ੋਰਦਾਰ ਛਰਾਟੇ ਨਾਲ ਢਲਦੇ ਸੂਰਜ ਦੀ ਲਾਲੀ ਵਿਚ ਉਸਦਾ ਰੰਗ ਹੋਰ ਵੀ ਗੁਲਾਬੀ ਜਿਹਾ ਹੋ ਗਿਆ..!
ਪਤਾ ਨੀ ਮੇਰੇ ਦਿਲ ਵਿਚ ਕੀ ਆਈ..ਫੋਨ ਕੀਤਾ ਤੇ ਨਾਲ ਹੀ ਡਰਾਈਵਰ ਨੂੰ ਅੰਦਰ ਘੱਲ ਦਿੱਤਾ..!
ਫੇਰ ਚਾਟ ਖਾਂਦਿਆਂ ਓਹਨਾ ਦੋਹਾ ਕੋਲ ਅੱਪੜ ਕੇ ਬੁਲਾ ਲਿਆ ਤੇ ਆਖਣ ਲੱਗੀ ਕੇ “ਆਹ ਦੋ ਟਿਕਟਾਂ ਵਾਧੂ ਨੇ ਆਪਣੇ ਕੋਲ..ਕਿਸੇ ਜੋਗੀਆਂ ਲਈਆਂ ਸਨ ਓਹਨਾ ਦਾ ਕੈਂਸਲ ਹੋ ਗਿਆ..ਜੇ ਤੁਸੀਂ ਵੇਖਣੀ ਏ ਤਾਂ ਲੈ ਲਵੋ..ਵੈਸੇ ਵੀ ਵੇਸ੍ਟ ਹੀ ਜਾਣੀਆਂ..”
ਪਹਿਲੋਂ ਪਹਿਲ ਅਚਾਨਕ ਮਿਲ਼ੀ ਇਸ ਸੌਗਾਤ ਨੂੰ ਵੇਖ ਥੋੜਾ ਜਿਹਾ ਝਿਝਕੇ ਫੇਰ ਅੱਖਾਂ ਹੀ ਅੱਖਾਂ ਵਿਚ ਆਪਸੀ ਰੈ ਜਿਹੀ ਰਲਾਈਂ ਤੇ ਮੁੜ ਚੁੱਪ-ਚੁਪੀਤਾ ਜਿਹਾ ਮਤਾ ਪਕਾ ਦੋਵੇਂ ਟਿਕਟਾਂ ਫੜ ਲਈਆਂ..!
ਯਕੀਨ ਮਨਿਓਂ ਸਾਰੀ ਫਿਲਮ ਦੌਰਾਨ ਪਰਦੇ ਤੇ ਤੁਰੇ ਫਿਰਦੇ “ਜਪੁਜੀ ਖਹਿਰਾ” ਅਤੇ “ਹਰਭਜਨ ਮਾਨ” ਦਿਆਂ ਗੀਤਾਂ ਨਾਲੋਂ ਕੋਲ ਬੈਠੇ ਓਹਨਾ ਦੋਹਾਂ ਦੀਆਂ ਆਪਸੀ ਗੱਲਾਂ ਮੈਨੂੰ ਕਿਤੇ ਵੱਧ ਰੋਮਾਂਟਿਕ ਅਤੇ ਮਿਠੀਆਂ ਲੱਗੀਆਂ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਣੇ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸ਼ੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। ਘਰ Continue Reading »
ਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ ! ਕਿਸੇ ਨਾਲ ਹੱਥ ਮਿਲਾਉਣ ਲਈ ਪਹਿਲਾਂ ਤੋਂ ਹੀ ਦਸਤਾਨੇ ਪਾ ਕੇ ਰੱਖਦਾ ਸੀ ! ਮਾਸਕ ਲਾ ਰੱਖਦਾ ਸੀ ! ਆਪਣੀ ਦੇਖ ਰੇਖ ਲਈ ਉਸਨੇ ਆਪਣੇ ਘਰ ਵਿੱਚ 12 ਡਾਕਟਰ ਨਿਯੁਕਤ ਕੀਤੇ ਹੋਏ ਸਨ !ਜੋ ਕਿ ਉਸਦੇ ਸਿਰ ਦੇ ਵਾਲਾਂ ਤੋਂ ਲੈ ਕੇ Continue Reading »
ਮੈਂ ਤੀਜੀ ਚੌਥੀ ਚ ਪੜ੍ਹਦਾ ਸੀ। ਤੇ ਨਵਾਂ ਨਵਾਂ ਅਖਾਣਾਂ ਮੁਹਾਵਰਿਆਂ ਨੂੰ ਮੂੰਹ ਮਾਰਨ ਲੱਗਾ ਸੀ। ਤੇ ਵੇਲੇ ਕੁਵੇਲੇ ਨਵਾਂ ਸੁਣਿਆ ਅਖਾਣ ਬਿਨਾਂ ਲੋੜ ਤੋਂ ਹੀ ਵਰਤ ਲੈਂਦਾ ਸੀ। ਗੱਲ ਇਸ ਤਰਾਂ ਹੋਈ ਕਿ ਪਿੰਡ ਸਾਡੇ ਘਰ ਦੇ ਨਾਲ ਮੇਰੇ ਦੋਸਤ ਸ਼ਿੰਦਰ ਦਾ ਘਰ ਸੀ। ਸਾਨੂ ਛੱਤ ਤੇ ਜਾਣ ਲਈ Continue Reading »
ਇਹ ਕਹਾਣੀ ਹੈ ਓਦੋਂ ਦੇ ਹੈ ਜਦੋਂ ਅਸੀਂ ਸਕੂਲ ਵਿਚ ਪੜਦੇ ਸੀ ਮੈ ਜਦੋ ਗਿਆਰਵੀਂ ਵਿਚ ਸੀ ਓਦੋਂ ਇਕ ਮੁੰਡੇ ਨੇ ਨਵੀਂ ਐਡਮਿਸ਼ਨ ਲਈ ਸੀ ਉਹ ਬਹੁਤ ਘੱਟ ਬੋਲਦਾ ਸੀ ਕਦੇ ਓਸਨੂੰ ਨੂੰ ਬੋਲਿਆ ਵੀ ਨਹੀਂ ਸੀ ਅਸੀਂ ਬਾਕੀ ਸਾਰੇ ਜਣੇ ਕਲਾਸ ਵਿਚ ਬਹੁਤ ਮਸਤੀ ਕਰਦੇ ਹੁੰਦੀ ਸੀ ਪਰ ਉਹ Continue Reading »
ਸਾਡੀ ਪੋਤਰੀ ਹਾਲੇ ਚਾਰ ਸਾਲ ਦੀ ਨੀ ਹੋਈ ਤੇ ਇਕ ਦਿਨ ਉਹਨੇ ਆਪਣੀ ਦਾਦੀ ਤੋਂ ਫ਼ੋਨ ਮੰਗਿਆ ਤੇ ਨਾਲ ਹੀ ਕਹਿੰਦੀ ਕਿ ਦਾਦੀ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ? ਦਾਦੀ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਕਿ ਸਿਮਰਨ ਮੇਰੇ ਫ਼ੋਨ ਦਾ ਪਾਸਵਰਡ ਮੰਗਦੀ ਸੀ । ਮੈ ਕਿਹਾ ਕਿ Continue Reading »
ਵਿਆਹ ਮਗਰੋਂ ਪਹਿਲਾਂ ਸਾਲ ਸੁਨਹਿਰੀ ਸੁਫ਼ਨੇ ਵਾਂਙ ਲੰਘ ਗਿਆ.. ਅਕਸਰ ਮਾਣ ਕਰਿਆ ਕਰਦੀ ਕੇ ਮੇਰੀ ਪਸੰਦ ਜਿੰਦਗੀ ਦੀ ਹਰ ਕਸਵੱਟੀ ਤੇ ਪੂਰੀ ਉੱਤਰੀ ਸੀ.. ਸਹੇਲੀਆਂ ਵਿਚ ਗੱਲ ਚੱਲ ਪੈਂਦੀ..ਬਾਕੀਆਂ ਦੇ ਕਿੰਨੇ ਸਾਰੇ ਗਿਲੇ ਸ਼ਿਕਵੇ ਹੁੰਦੇ..ਟਾਈਮ ਨਹੀਂ ਦਿੰਦਾ..ਬਿਜਨਸ ਦੇ ਝਮੇਲੇ..ਮਾਂ-ਬਾਪ..ਖਰਚੇ ਪਾਣੀ ਤੋਂ ਲੜਾਈ..ਨਿੱਕੀ ਨਿੱਕੀ ਗੱਲ ਤੋਂ ਬਹਿਸ ਤੇ ਮੁੜ ਬੋਲ ਬੁਲਾਰਾ..! Continue Reading »
ਕਹਾਣੀ ਲਵ ਮੈਰਿਜ ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ ਜੇ ਟਾਇਮ ਹੁੰਦਾ ਤਾਂ ਲਿਖਣ ਦਾ ਮੂਡ ਨਾ ਬਣਦਾ ਜੇ ਲਿਖਣ ਦਾ ਮੂਡ ਬਣਦਾ ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ Continue Reading »
ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁੱਝ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ।ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖੁਆ ਕੇ ਹੀ ਵਿਚਾਰੀ ਨੂੰ ਵਿਹਲ ਮਿਲੀ।ਇੱਕ ਤਾਂ ਪਿਛਲੀ ਰਾਤ ਉਸਦੇ ਛੇ ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਨਾਣ ਮਿਲਣ ਆਈ ਸੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Gurwant singh
loveing story🥰🥰