ਮੇਰੇ ਮੋਬਾਈਲ ਦੀ ਹਾਲਤ ਕੱਲ੍ਹ ਦੇ ਹੀ ਨਾਸਾਜ ਚੱਲ ਰਹੇ ਸਨ। ਬਲੱਡ ਪ੍ਰੈੱਸਰ ਦਾ ਪ੍ਰਤੀਸ਼ਤ ਲਗਾਤਾਰ ਘਟ ਰਿਹਾ ਸੀ। ਲਾਈ ਹੋਈ ਡਰਿਪ ਵੀ ਅਸਰ ਨਹੀ ਸੀ ਕਰ ਰਹੀ। ਫਿਰ ਵੀ ਕੰਮ ਜਿਹਾ ਚੱਲ ਰਿਹਾ ਸੀ। ਅੱਜ ਦੁਪਹਿਰ ਲਗਾਤਾਰ ਪ੍ਰਤੀਸ਼ਤ ਡਿੱਗਣ ਦੇ ਕਾਰਨ ਉਹ ਦਿਨੇ ਇੱਕ ਵਜੇ ਦੇ ਕਰੀਬ ਕੌਮਾਂ ਵਿੱਚ ਚਲਾ ਗਿਆ। ਬੇਟੇ ਦੇ ਦੱਸਣ ਮੁਤਾਬਿਕ ਉਸ ਦਾ ਜੈਕ ਖਰਾਬ ਸੀ ਜਿਸ ਕਾਰਨ ਖਾਣਾ ਉਸ ਤੱਕ ਨਹੀਂ ਪਹੁੰਚ ਰਿਹਾ ਸੀ। ਉਸਨੂੰ ਕਿਸੇ ਮੋਬਾਈਲਾਂ ਦੇ ਡਾਕਟਰ ਕੋਲ ਲਿਜਾਣ ਦੀ ਸਖਤ ਜਰੂਰਤ ਸੀ। ਹੁਣ ਬੇਗਾਨਾ ਮੁਲਕ ਇੱਕਲਾ ਮੈਂ।ਮੁਸ਼ਕਿਲ ਸੀ। ਹੋਰ ਕੋਈ ਹੱਲ ਨਹੀਂ ਸੀ ਤੇ ਮੇਰੇ ਕੋਲੋ ਸੌਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਹੁਤ ਵਧੀਆ ਨੀਂਦ ਆਈ। ਸੁਫ਼ਨੇ ਵਿੱਚ ਵੀ ਮੈਂ ਮੋਬਾਈਲ ਦੀ ਬਿਮਾਰੀ ਬਾਰੇ ਡਾਕਟਰਾਂ ਨਾਲ ਗੱਲ ਕਰਦਾ ਰਿਹਾ। ਚਾਰ ਕ਼ੁ ਵਜੇ ਉਠਕੇ ਅਸੀ ਉਸਨੂੰ ਬਾਰਾਂ ਬਾਈ ਚੌਂਕ ਵਿੱਚ ਸਥਿਤ ਇੱਕ ਕਲੀਨਿਕ ਤੇ ਲੈ ਗਏ। ਡਾਕਟਰ ਨੇ ਡਰਿਪ ਲਗਾ ਕੇ ਦੇਖੀ । ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ