ਮੈਂ ਸਿਰਫ ਸੁਣਿਆ ਹੀ ਨਹੀਂ ਸੀ ਕਿ ਜੇ ਕਿਸੇ ਜਨੌਰ ਦੇ ਨਾਲ ਕੁਝ ਸਮਾਂ ਬਤੀਤ ਕਰੀਏ ਤਾਂ ਸਾਨੂੰ ਉਸ ਨਾਲ ਜਾਂ ਉਸਨੂੰ ਵੀ ਤੁਹਾਡੇ ਨਾਲ ਮੋਹ ਪੈ ਜਾਂਦਾ ਹੈ, ਬਲਕਿ ਪਿਛੇ ਜਿਹੇ ਮਹਿਸੂਸ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਕਸ਼ਮੀਰ ਗਰੇਟ ਲੇਕ ਟ੍ਰੈਕ ਕੀਤਾ,ਜਿਸਦੇ ਦੌਰਾਨ ਅਸੀਂ ਆਪਣਾ ਸਮਾਨ ਲੱਦਣ ਲਈ ਆਪਣੇ ਨਾਲ ਇਕ ਖੱਚਰ ਵੀ ਲਿਆ ਸੀ ਇਕ ਹਜ਼ਾਰ ਰੁਪਏ ਇਕ ਦਿਨ ਦੇ ਕਿਰਾਏ ਤੇ। ਇੱਥੇ ਟਰੈਕਿੰਗ ਕਰਨ ਵਾਲਿਆਂ ਦਾ ਸਾਰਾ ਸਮਾਨ ਖੱਚਰਾਂ ਦੇ ਛੋਟੇ-ਛੋਟੇ ਝੁੰਡ ਹੀ ਲੈ ਕੇ ਜਾਂਦੇ ਹਨ। ਇਕ ਦੋ ਵਾਰ ਬਹੁਤ ਹੀ ਸਿੱਧੀ ਅਤੇ ਤਿੱਖੀ ਚੜ੍ਹਾਈ ਵਾਸਤੇ ਮੈਨੂੰ ਉਸ ਉੱਪਰ ਬੈਠਣਾ ਪਿਆ। ਕਿਸੇ ਨੂੰ ਬਿਠਾਉਣ ਲੱਗਿਆ ਗਾਈਡ ਖੱਚਰ ਉਪਰੋਂ ਸਾਰਾ ਸਮਾਨ ਲਾਹ ਦਿੰਦਾ ਸੀ। ਮੈਂ ਇੱਕ ਗੱਲ ਮਹਿਸੂਸ ਕੀਤੀ ਕਿ ਟਰੈਕਿੰਗ ਦੇ ਦੌਰਾਨ ਤੁਰਨਾ ਹੀ ਬਿਹਤਰ ਹੈ ਕਿਉਂਕਿ ਖੱਚਰ ਜਾਂ ਘੋੜੇ ਉਪਰ ਸਾਡੇ ਵਰਗੇ ਅਣਜਾਣ ਨੂੰ ਬੈਠ ਕੇ ਡਰ ਹੀ ਲੱਗਿਆ ਰਹਿੰਦਾ ਹੈ ਕਿ ਕਿਧਰੇ ਡਿੱਗ ਹੀ ਨਾ ਜਾਈਏ। ਇਕ ਅੱਧਾ ਝਟਕਾ ਲੱਗ ਵੀ ਜਾਂਦਾ ਹੈ ਅਣਜਾਣ ਪੁਣੇ ਵਿਚ। ਟੈ੍ਕ ਦੇ ਅਖ਼ੀਰ ਵਿੱਚ ਜਿਸ ਦਿਨ ਅਸੀਂ ਨਾਰਾਂਨਾਗ ਦੀਆਂ ਪਹਾੜੀਆਂ ਉਤਰ ਰਹੇ ਸਾਂ, ਤਾਂ ਉਹ ਵਾਲਾ ਰਸਤਾ ਜੰਗਲ ਦਾ ਬਹੁਤ ਹੀ ਗੰਦਾ ਸੀ, ਛੋਟੀ ਜਿਹੀ ਪਗਡੰਡੀ ਨੁਮਾਂ ਅਤੇ ਪੱਥਰਾਂ ਨਾਲ ਭਰਿਆ ਪਿਆ ਰਾਹ ,ਰੇਤਲੀ ਮਿੱਟੀ ਜੋ ਕਿ ਪੈਰਾਂ ਵਿੱਚ ਫਿਸਲਦੀ ਸੀ, ਕਿਧਰੇ ਕਿਧਰੇ ਪਹਾੜ ਟੁੱਟਾ ਹੋਣ ਕਰਕੇ ਰਸਤਾ ਬੇਹੱਦ ਮੁਸ਼ਕਲ ਹੋ ਜਾਂਦਾ, ਕਿਧਰੇ ਕਿਧਰੇ ਪਾਣੀ ਦੀਆਂ ਕੂਲਾਂ ਵਗਦੀਆਂ ਹੋਣੀਆਂ, ਪਗ ਪਗ ਤੇ ਡਿੱਗਣ ਦਾ ਡਰ ਹੁੰਦਾ ਸੀ, ਇਕ ਪਾਸੇ ਉੱਚਾ ਪਹਾੜ ਅਤੇ ਦੂਜੇ ਪਾਸੇ ਡੂੰਘੀ ਖਾਈ, ਕਿਧਰੇ ਕਿਧਰੇ ਕਿਰਦੇ ਪਹਾੜ ਜੋ ਕਿ ਰਸਤੇ ਨੂੰ ਹੋਰ ਵੀ ਜ਼ੋਖਮ ਭਰਿਆ ਬਣਾ ਦਿੰਦੇ ਸਨ। ਇੰਨੇ ਸਖ਼ਤ ਟੈ੍ਕ ਦੌਰਾਨ ਸ਼ੁਰੁਆਤ ਵਿੱਚ ਹੀ ਮੇਰੀ ਬੇਟੀ ਫਿਸਲ ਗਈ, ਉਸਦੇ ਇਕ ਗੋਡੇ ਤੇ ਸੱਟ ਲੱਗ ਗਈ, ਔਖੇ-ਸੌਖੇ ਹੋ ਕੇ ਚਾਰ ਦਿਨ ਉਹ ਪਹਾੜ ਚੜਦੀ ਉਤਰਦੀ ਰਹੀ,ਪਰ ਪੰਜਵੇਂ ਦਿਨ ਤੁਰਨਾ ਬੇਹਾਲ ਹੋ ਗਿਆ। ਉਮਰ ਹੋਣ ਕਰਕੇ ਅਤੇ ਕੋਈ ਪਹਾੜਾਂ ਤੇ ਚੜ੍ਹਨ ਦਾ ਤਜਰਬਾ, ਨਾ ਹੋਣ ਕਰਕੇ ਮੈਨੂੰ ਵੀ ਬਹੁਤ ਔਖਾ ਲੱਗ ਰਿਹਾ ਸੀ ਪਹਾੜ ਉਤਰਨਾ ,ਪਰ ਕੀ ਕਰੀਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਨਵਜੋਤ
Nihang singh nu dekh k tuhanu khachar kyo yaad aa gia 😄😀