*ਮੋਹ*
ਏਥੇ ਪਿੰਡਾਂ ਤੇ ਹਿੰਡਾਂ ਦੀ ਹੱਦ ਖ਼ਤਮ ਹੁੰਦੀ ਸੀ ਤੇ ਸ਼ਹਿਰਾਂ ਤੇ ਗ਼ੈਰਾਂ ਦੀ ਸ਼ੁਰੂ । ਵੱਡੇ ਦਰਸ਼ਨੀ ਗੇਟ ਤੋਂ ਉੱਤੋਂ ਗੋਲ ਜੇ ਕਰ ਕੇ ਬੋਦੀ ਤਿੱਖੀ ਕਰਤੀ ਸੀ ਤੇ ਇਸਦੇ ਥੱਲ੍ਹੇ ਲਿਖਿਆ “ਸ਼ਹਿਰ ਵਿੱਚ ਆਪ ਜੀ ਦਾ ਸੁਆਗਤ ਹੈ’ ਵਾਲੀਆਂ ਲੈਣਾਂ ਦਾ ਰੰਗ ਫਿੱਕਾ ਪੈ ਕੇ ਕੱਲਾ ” ਆ ਜੀ ਦਾ ਗਤ ਹੈ” ਹੀ ਪੜ੍ਹਨਯੋਗ ਸੀ । ਉਸ ਤੇ ਵੀ ਧੂੜ ਪੈਂਦੀ – ਪੂੰਦੀ ਰਹਿੰਦੀ ਸੀ ਤੇ ਕਦੀ – ਕਦੀ ਉਹ ਵੀ ਨਾ ਪੜ੍ਹਨ ਵਿੱਚ ਆਉਂਦਾ । ਕਿਸੇ ਰਟੈਰ ਫੌਜੀ ਦੀਆਂ ਲੱਤਾਂ ਵਾਂਗੂੰ ਅਹਿੱਲ ‘ਸਾਵਧਾਨ’ ਹੋਈਆਂ ਗੇਟ ਦੀਆਂ ਬੁਰਜੀਆਂ ਦਾ ਰੰਗ ਕਿਸਾਨਾਂ ਦੀਆਂ ਸ਼ਹਿਰ ਮੰਡੀ ਆਉਂਦੀਆਂ ਟਰਾਲੀਆਂ ਦੀਆਂ ਸੈਡਾਂ ਲੱਗ – ਲੁੱਗ ਕੇ ਅੰਦਰਵਾਰੋਂ ਉੱਡਿਆ ਪਿਆ ਸੀ ।
ਸੱਜੇ ਬੰਨੇ ਲਾਲੇ ਦਾ ਕਰਿਆਨਾ ਸਟੋਰ ,ਜਿਸ ਦੀ ਇੱਕ ਨੁੱਕਰ ਤੇ ਲੱਗੇ ਹਲਕੇ ਭੂਰੇ ਰੰਗ ਦੇ ਗੱਲੇ ਉੱਤੇ ਭਗਵਾਨ ਸ੍ਰੀ ਹਨੂਮਾਨ ਜੀ ਦੀ ਨਿੱਕੀ ਮੂਰਤੀ ਲੱਗੀ ਹੋਈ ਸੀ ਤੇ ਖੱਬੇ ਪਾਸੇ ਲੱਗਾ ਵੱਡਾ ਸਾਰਾ ਧੂਫ ਸੜ੍ਹਕ ਤੱਕ ਮਹਿਕਾਂ ਛੱਡਦਾ ਸੀ । ਗੱਲੇ ਦੇ ਸਾਹਮਣੇ ਵਾਲੇ ਪਾਸੇ ਲਾਲ ਨਹੁੰ ਪਾਲਸ਼ ਨਾਲ ਲਿਖੇ ‘ਸ਼ੁੱਭ – ਲਾਭ’ ਦਾ ਮੁੜੰਗਾ ਹੁਣ ਰੰਗ ਜਿਆ ਛੱਡਣ ਲੱਗ ਪਿਆ ਸੀ । ਉਹ ਕਹਿਣ ਨੂੰ ਲਾਲਾ ਜ਼ਰੂਰ ਸੀ ਪਰ ਸਿਰੇ ਦਾ ਅੜਬ ਤੇ ਆਪਣੇ ਸਰਦਾਰ ਭਰਾਵਾਂ ਦਾ ਪੱਕਾ ਆੜੀ ਸੀ ।
ਖੱਬੇ ਪਾਸੇ ਪਨੇਸਰਾਂ ਦਾ ਆਰਾ ਸੀ । ਜਿੱਥੇ ਦਿਨ – ਰਾਤ ਚਲਦੀਆਂ ਮਸ਼ੀਨਾਂ ਦੇ ਬੂਰੇ ਦੇ ਛੱਲੇ ਬਣ – ਬੁਣ ਕੇ ਹਵਾ ਵਿੱਚ ਉੱਡਦੇ ਰਹਿੰਦੇ । ਵੜਦਿਆਂ ਸਾਰ ਹੀ ਭਗਵਾਨ ਵਿਸ਼ਕਰਮਾ ਦੇ ਵੱਡੀ ਸਾਰੀ ਫੋਟੋ ਕਾਊਂਟਰ ਦੇ ਪਿੱਛੇ ਲੱਗੀ ਦਿਸਦੀ ਸੀ ਤੇ ਕਾਊਂਟਰ ਦੇ ਉੱਤੇ ਬੈਠਾ ਖੁੱਲ੍ਹੇ ਦਾੜ੍ਹੇ ਵਾਲੇ ਸਰਦਾਰ ‘ਦਿਲ ਆਪਣਾ ਪੰਜਾਬੀ’ ਫਿਲਮ ਵਾਲੇ ਦਾਰੇ ਦਾ ਭੁਲੇਖਾ ਪਾਉਂਦਾ ਸੀ ।
ਜ਼ਮੀਨਾਂ ਦੇ ਭਾਅ ਵਧੇ । ਸ਼ਹਿਰ ਪਿੰਡ ਖਾਣ ਲੱਗੇ । ਕਲੋਨੀਆਂ ਦਾ ਜਾਲ ਵਿਛਿਆ । ਮਾਰ ਕਿਤੇ ਹਾਈਵੇ , ਪਾਰਕਾਂ ਖਣੀ ਅੰਗਰੇਜ਼ੀ ‘ਚ ਜੀਹਨੂੰ ‘ਇਨਫਰਾਸਟਰਕਚਰ’ ਕਹਿੰਦੇ ਸੀ ਕਿਸੇ ਦੈਂਤ ਵਾਂਗੂੰ ਧੌਣ ਸਿੱਧੀ ਕਰਨ ਲੱਗਾ ।
ਲਾਲਾ ਤੇ ਸਰਦਾਰ ਵਰ੍ਹਿਆਂ ਤੋਂ ਏਥੇ ਸੀ । ਉਹਨਾਂ ਨੇ ਜਨਮ ਸਮੇਂ ਤੋਂ ਦੋਹਾਂ ਦੁਕਾਨਾਂ ਦੇ ਗੱਲੇ ਹੀ ਵੇਖੇ ਸੀ । ਉਹਨਾਂ ਦੇ ਦਾਦਿਆਂ – ਬਾਬਿਆਂ ਨੇ ਵੀ ਇਹੋ ਈ ਕੰਮ ਕੀਤਾ ਸੀ ਤੇ ਉਹਨਾਂ ਦੇ ਹਿੱਸੇ ਵੀ ਇਹੋ ਆਇਆ । ਇੱਕ ਚਿੱਟੇ ਰੰਗ ਦੀ ਵੈਨ ‘ਚੋਂ ਦੋ ਬਾਬੂ ਉੱਤਰੇ , ਸਰਦਾਰ ਤੇ ਲਾਲੇ ਨੂੰ ਸੈਨਤ ਨਾਲ ਬੁਲਾਇਆ ਤੇ ਦੋਹਾਂ ਦੇ ਹੱਥਾਂ ‘ਚ ਤਿੰਨ ਸ਼ੇਰਾਂ ਦੀ ਸਰਕਾਰੀ ਮੋਹਰ ਲੱਗਾ ਕੋਈ ਕਾਗਜ਼ ਫੜਾ ਕੇ ਵੈਨ ਸ਼ਹਿਰ ਵਲ ਨੂੰ ਚਲੀ ਗਈ ।
ਦੁਪਹਿਰ ਵੜੀ ਤਿੱਖੀ ਸੀ ।ਮੱਧ – ਸਤੰਬਰ ਮਹੀਨਾ ਹੋਣ ਕਰਕੇ ਅਜੇ ਬਾਹਰ ਗਰਮੀ ਸੀ ਪਰ ਫੇਰ ਵੀ ਲਾਲਾ ਤੇ ਸਰਦਾਰ ਆਰੇ ਦੇ ਸਾਹਮਣੇ ਕੁਰਸੀਆਂ ਡਾਹ ਕੇ ਬੈਠੇ ਡੂੰਘੀ – ਚਿੰਤਾ ਜ਼ਾਹਿਰ ਕਰ ਰਹੇ ਸਨ । ਆਰਾ ਤੇ ਦੁਕਾਨ ਦੋਵੇਂ ਸਰਕਾਰ ਦੇ ‘ਅਰਬਨ ਸਿਟੀ’ ਪਲੈਨ ‘ਚ ਆਗੇ ਸੀ । ਕਹਿੰਦੇ ਸੀ ਏਥੋਂ ਬਾਈਪਾਸ ਕੱਢਣਾ ਜਿਹੜਾ ਸ਼ਹਿਰ ਦੇ ਬਾਹਰੋ – ਬਾਹਰ ਜਾ ਕੇ ਕਿਸੇ ਵੱਡੇ ਸ਼ਹਿਰ ਅੱਗੇ ਆਪਣੀ ਹੋਂਦ ਸਮਰਪਿਤ ਕਰ ਦਿਆ ਕਰੂ । ਉਹਨਾਂ ਨੂੰ ਮੁਆਵਾਜ਼ਾ ਤਾਂ ਮਿਲਣਾ ਸੀ ਪਰ ਦੁਕਾਨਾਂ ਦਾ , ਮੋਹ ਦਾ ਨਹੀਂ । ਉਹ ਇੱਕੋ ਪਿੰਡ ਦੇ ਸਨ ਆਪਣੀਆਂ ਦੁਕਾਨਾਂ ਨਾਲ ਉਹਨਾਂ ਨੂੰ ਮੋਹ ਸੀ । ਦੁਕਾਨਾਂ ਦੇ ਪਿੱਛੇ ਈ ਉਹਨਾਂ ਦੇ ਆਪਣੇ – ਆਪਣੇ ਘਰ ਸੀ ।
ਸੂਰਜ ਦੀ ਟਿੱਕੀ ਜਦੋਂ ਮੱਧਮ ਜਿਹੀ ਹੋ ਕੇ ਅਸਮਾਨ ਵਿੱਚ ਜਦੋਂ ਘੁੱਲ ਗਈ ਤਾਂ ਉਹ ਦੋਵੇਂ ਪਿੰਡ ਗਏ । ਮੋਹਤਬਾਰਾਂ ਨੂੰ ‘ਕੱਠਿਆਂ ਕੀਤਾ । ਵਿੱਚ ਕੁਝ ਨਵੀਂ ਉਮਰ ਦੇ ਜਵਾਨ ਵੀ ਸੀ ਜੀਹਨਾਂ ਦੀ ਸਲਾਹ ਸੀ ਕਿ ਪੈਸੇ ਲੈ ਲਏ ਜਾਣ ਪਰ ਜੀਹਨਾਂ ਪੱਕੜਾਂ ਦੇ ਹੱਥਾਂ ਤੇ ਟਰੈਕਟਰਾਂ ਦੇ ਸਟੇਰਿੰਗ ਦੇ ਕਵਰ ਦੀਆਂ ਲੀਕਾਂ ਛਪ ਗਈਆਂ ਸਨ ਉਹਨਾਂ ਦਾ ਆਖਣਾ ਸੀ ਕਿ ‘ਮਿੱਟੀ ਮਾਂ ਹੁੰਦੀ ਆ , ਮਾਂਵਾਂ ਦੇ ਸੌਦੇ ਨਹੀਂ ਹੁੰਦੇ , ਇਹਨਾਂ ਨੈੱਟ ਵਾਲੇ ਜਵਾਕਾਂ ਨੂੰ ਕੀ ਪਤਾ , ਆਹ ਮਿੱਟੀ ਪਿੱਛੇ ਈ ਪੂਰੀ ਦਿੱਲੀ ਦੇ ਸਾਹ ਰੋਕ ਰੱਖੇ ਸੀ ਪਿਛਲੇ ਸਾਲ ਈ , ਕੁਝ ਸਿੱਖਿਆ ਕਰੋ ਸੰਘਰਸ਼ਾਂ ਤੋਂ , ਕੋਈ ਨੀ ਤੁਸੀਂ ਚੱਲੋ , ਸਵੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ