ਅੱਜ ਕਮਲ ਅੱਗੇ ਨਾਲੋਂ ਵੀ ਸੁਵੱਖਤੇ ਉੱਠ ਖੜੀ ਸੀ ਕਿਉਕਿ ਉਸਨੇ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਪੇਕਿਆਂ ਵਾਲੀ ਬੱਸ ਜੁ ਫੜਣੀ ਸੀ ।
ਕਾਹਲੀ ਕਾਹਲੀ ਨਾਲ ਉਸਨੇ ਰੱਖੜੀ ਤੇ ਮਿਠਾਈ ਵਾਲਾ ਡੱਬਾ ਆਪਣੇ ਬੈਗ ਵਿੱਚ ਪਾਇਆ ਤੇ ਭਁਜਕੇ ਬੱਸ ਵਿੱਚ ਚੜੀ ਪਤਾ ਵੀ ਨਹੀਂ ਲੱਗਿਆ ਕਦੋਂ ਬੱਸ ਪਿੰਡ ਪਹੁੰਚ ਵੀ ਗਈ ।
ਘਰ ਆਉਦਿਆਂ ਹੀ ਸਾਹਮਣੇ ਆਪਣੇ ਬਾਪੂ ਦੇ ਕਮਰੇ ਵੱਲ ਜਾਂਦੀ ਤੇ ਪੁੱਛਦੀ ,” ਤਕੜਾ ਏ ਬਾਪੂ , ਵੀਰਾ ਭਾਬੀ ਤੇ ਛੋਟੂ( ਭਤੀਜਾ) ਨਹੀਂ ਦਿਸਦੇ ਕਿਤੇ ।” ਬੀਮਾਰ ਬਾਪੂ ਮੰਜੇ ਤੋਂ ਉੱਠਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ,” ਰਾਜੀ ਏ ਧੀਏ, ਨਿਆਣਿਆਂ ਦਾ ਕੀ ਹਾਲ ਏ ? ਕਰਮ ਸਿਓ ਕਿਵੇਂ ? ।” ਸਭ ਠੀਕ ਨੇ , ਵੀਰੇ ਹੋਰੇਂ ਨਹੀ ਦਿੱਸਦੇ ਕਮਲ ਨੇ ਆਪਣੇ ਬਾਪੂ ਨੂੰ ਪੁੱਛਿਆਂ ।
ਕੀ ਦੱਸਾਂ ਧੀਏ ? ਹੁਣੇ ਹੁਣੇ ਤੇਰੇ ਭਰਾ ਭਰਜਾਈ ਆਪਣੇ ਭਰਾਵਾਂ ਦੇ ਰੱਖੜੀ ਬੰਨਣ ਲਈ ਨਿਕਲੇ ਨੇ । ਬਾਪੂ ਨੇ ਕਿਹਾ । “ਲੈ ਦੱਸ , ਵੀਰੇ ਨੂੰ ਚੰਗਾ ਭਲਾ ਪਤਾ ਬਈ ਮੈਂ ਆ ਰਹੀਂ ਰੱਖੜੀ ਬੰਨਣ ਤੇ ਉਹ ਫੇਰ ਵੀ ਚਲੇ ਗਏ , ਮੈਂ ਹੁਣੇ ਫੋਨ ਕਰਕੇ ਪੁੱਛਦੀ ਹਾਂ ।” ਕਮਲ ਜਿਦ ਕਰਦੀ ਕਹਿੰਦੀ ਹੈ ।
ਪਿਓ ਧੀ ਅਜੇ ਆਪਸ ਵਿੱਚ ਗੱਲਾਂ ਕਰ ਹੀ ਰਹੇ ਸੀ ਬਈ ਤੈਨੂੰ ਤਾਂ ਪਤਾ ਧੀਏ ਮਾਂ ਤਾਂ ਤੁਹਾਡੀ ਨਿੱਕੇ ਹੁੰਦਿਆਂ ਦੀ ਮਰ ਗਈ ਸੀ ਬਹੁਤ ਔਖੇ ਹੋਕੇ ਪਾਲਿਆ ਦੋਹਾਂ ਨੂੰ ।ਹੁਣ ਮੇਰੀ ਸੇਹਿਤ ਵੀ ਠੀਕ ਨਹੀਂ ਰਹਿੰਦੀ ਤੇਰਾ ਵੀ ਸਾਲ ਛੇ ਮਹੀਨਿਆਂ ਪਿੱਛੋ ਗੇੜਾ ਵੱਜਦਾ । ਮੈਂ ਬਥੇਰਾ ਕਿਹਾ,” ਬਈ ਕਮਲ ਨੂੰ ਉਡੀਕ ਲਓ ਸਵੇਰੇ ਤੜਕੇ ਦੀ ਚੱਲੀ ਹੋਈ ਹੈ ।” ਪਰ ਮੇਰੀ ਗੱਲ ਅਣਸੁਨੀ ਜਿਹੀ ਕਰਕੇ ਚਲੇ ਗਏ”।
ਕਮਲ ਬਾਪੂ ਦੀ ਕਿਸੇ ਗੱਲ ਦਾ ਜਵਾਬ ਦਿੰਦੀ ਉਸੇ ਵਕਤ ਉਸਦੇ ਭਰਾ ਦਾ ਫੋਨ ਆ ਜਾਂਦਾ ਹੈ । “ਹੈਲੋ ,ਵੀਰੇ ਕੀ ਹਾਲ ਏ ਰਾਜੀ ਹੋਂ ਸਾਰੇ ਭਾਬੀ ਤੇ ਛੋਟੂ ਕਿੱਦਾਂ ਨੇ ਇੱਕੋ ਸਾਹ ‘ ਚ ਪੁੱਛੀ ਜਾਂਦੀ ।” ਹਾਂ ਸਭ ਠੀਕ ਏ ਵੀਰੇ ਨੇ ਕਿਹਾ ।
“ਨਾ ਤੁਸੀਂ ਮੇਨੂੰ ਉਡੀਕ ਤਾਂ ਲੈਂਦੇ ਫਿਰ ਚਲੇ ਜਾਂਦੇ ਵੇਖ ਲਾਂ ਛੇ ਮਹੀਨਿਆਂ ਬਾਅਦ ਕਿਤੇ ਮੇਰਾ ਗੇੜਾ ਵੱਜਿਆ ਸੀ ।” ਫੋਨ ਤੇ ਹੀ ਗੱਲ ਕਰਦਿਆਂ ਕਮਲ ਨੇ ਕਿਹਾ ” । ਨਾ ਭੈਣੇ ਆਪਣੀ ਰੋਜ ਫੋਨ ਤੇ ਤਾਂ ਗੱਲ ਹੋ ਹੀ ਜਾਂਦੀ ਹੈ ਏਧਰ ਤੇਰੀ ਭਾਬੀ ਦੇ ਦੋਹਾਂ ਭਰਾਵਾਂ ਨੂੰ ਰੱਖੜੀ ਦੀ ਦੋ ਘੰਟੇ ਦੀ ਛੁੱਟੀ ਹੋਣ ਕਰਕੇ ਜਲਦੀ ਨਿਕਲਣਾ ਪਿਆ ।ਬਾਕੀ ਤੈਨੂੰ ਪਤਾ ਈ ਏ ਇਹ ਦੋਹੇ ਉੱਚੇ ਅਹੁਦਿਆਂ ਤੇ ਲੱਗੇ ਹੋਏ ਨੇ ਚੰਗਾ ਅਸਰ ਰਸੂਖ ਹੈ ਕਈ ਕੰਮ ਲਈਦੇ ਨੇ ਇਹਨਾਂ ਤੋਂ ਆਪਣਾ ਕੀ ਏ ਰੋਜ ਫੋਨ ਤੇ ਮਿਲਿਆਂ ਵਰਗਾ ਹੀ ਹੋ ਜਾਂਦਾ ਹੈ ।”
ਕਮਲ ਫੋਨ ਸੁਣਦੀ ਸੁਣਦੀ ਬਚਪਨ ਵਿੱਚ ਚਲੀ ਜਾਂਦੀ ਹੈ। ਇਹ ਮੇਰਾ ਉਹੀ ਵੀਰਾ ਜਿਹੜਾ ਮੇਰੇ ਬਿਨਾਂ ਸਾਹ ਨਹੀਂ ਸੀ ਲੈਂਦਾ । ਜੇ ਇੱਕ ਟੌਫੀ ਹੁੰਦੀ ਤਾਂ ਅੱਧੀ ਮੈਨੂੰ ਦਿੱਤੇ ਬਿਨਾਂ ਨਹੀਂ ਸੀ ਖਾਂਦਾ ।ਜਦੋ ਬਾਣੀਏ ਦੀ ਹੱਟੀ ਤੋਂ ਸੌਦਾ ਲੈਣ ਜਾਂਦਾ ਤੇ ਉਸ ਵੱਲੋ ਦਿੱਤਾ ਗਿਆ ਰੂੰਗਾ ਵੀ ਮੇਰੇ ਤੋਂ ਬਿਨਾਂ ਨਾ ਖਾਂਦਾ । ਜਦੋ ਇਹਦੀ ਬਾਂਹ ਤੇ ਰੱਖੜੀ ਬੰਨਣੀ ਤਾਂ ਆਪਣੇ ਆੜੀਆਂ ਨੂੰ ਬਾਂਹ ਦਿਖਾਉਂਦੇ ਫਿਰਨਾ ਕਹਿਣਾ,” ਮੇਰੀ ਭੈਣ ਦੀ ਰੱਖੜੀ ਸਾਰਿਆਂ ਤੋਂ ਸੋਹਣੀ ਏ ।” ਨਿੱਕੇ ਹੁੰਦੇ ਬਾਪੂ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ