ਅੱਜ ਪਰਮ ਬਹੁਤ ਖੁਸ਼ ਹੈ, ਕਿਉਂਕਿ ਅੱਜ ਉਸਦੇ ਪੁੱਤਰ ਦਾ ਜਨਮਦਿਨ ਹੈ। ਸੁਖ ਨਾਲ ਪੰਦਰਾਂ ਸਾਲ ਦਾ ਹੋ ਗਿਆ, ਪਰ ਉਸਦੇ ਕਾਲਜੇ ਚ ਖੋਹ ਵੀ ਪੈ ਰਿਹਾ ਜਿਵੇਂ ਜੀ ਕਰ ਰਿਹਾ ਹੋਵੇ ਉੱਚੀ ਉ ਚੀ ਰੋਣ ਨੂੰ ,ਪਰ ਰੋ ਵੀ ਨੀ ਸਕਦੀ ਕਿਉਂ ਕਿ ਜਿਸ ਪੁੱਤ ਦੇ ਜਨਮ ਨੇ ਉਸਦੀ ਝੋਲੀ ਖੁਸ਼ੀ ਨਾਲ ਭਰੀ ਸੀ ਉਹ ਅੱਜ ਉਸ ਕੋਲ ਨਹੀਂ ਹੈ ਉਹ ਆਪਣੇ ਪਾਪਾ ਕੋਲ ਹੈ, ਬਹੁਤ ਦੂਰ।ਪਰਮ ਦੇ ਪਤੀ ਨੇ ਤਿੰਨ ਸਾਲ ਪਹਿਲਾ ਪਰਮ ਨੂੰ ਤਲਾਕ ਦੇ ਦਿੱਤਾ ਸੀ। ਅੱਜ ਪਰਮ 15 ਸਾਲ ਪਿੱਛੇ ਜਾ ਕ ਸੋਚਣ ਲਗਦੀ ਹੈ ਜਦ ਸਭ ਉਸਨੂੰ ਸਾਰੇ ਕਹਿੰਦੇ ਸੀ ਕਿ ਬੱਚਾ ਹੋਣ ਨਾਲ ਸਭ ਠੀਕ ਹੋ ਜਾਊ।ਉਸਨੂੰ ਵੀ ਆਸ ਸੀ ਕਿ ਦਿਨ ਬਦਲਣ ਗੇ ਆਖਿਰ ਉਹ ਦਿਨ ਆਇਆ ਜਦ ਉਸਨੂੰ ਹਸਪਤਾਲ ਲਿਜਾਇਆ ਗਿਆ।ਉਸਦੇ ਪਤੀ ਨੇ ਉਸਦਾ ਹੱਥ ਬਹੁਤ ਮਜਬੂਤੀ ਨਾਲ ਫੜਿਆ ਹੋਇਆ ਸੀ ।ਪਰਮ ਨੇ ਉਸਦੀ ਅੱਖਾਂ ਵਿਚ ਪਹਿਲੀ ਵਾਰ ਆਪਣੇ ਲਈ ਪਿਆਰ ਤੇ ਫ਼ਿਕਰ ਮਹਿਸੂਸ ਕੀਤੀ ਜਿਸ ਨੂੰ ਉਹ ਹਮੇਸ਼ਾ ਤਰਸਦੀ ਸੀ, ਜਿਵੇਂ ਉਹ ਕਹਿ ਰਿਹਾ ਹੋਵੇ ਕ ਮੈਂ ਤੇਰੇ ਨਾਲ ਹਾਂ।ਪਰਮ ਨੂੰ ਰਬ ਨੇ ਪੁੱਤਰ ਦੀ ਦਾਤ ਬਖਸ਼ੀ। ਜਿਵੇਂ ਉਸ ਦਿਨ ਉਸਦਾ ਨਵਾ ਜਨਮ ਹੋਇਆ ਹੋਵੇ ਸਭ ਪਾਸੇ ਖੁਸ਼ੀ ਹੀ ਖੁਸ਼ੀ। ਓਹ ਖੁਸ਼ੀ ਵੀ ਥੋਡ਼ਾ ਸਮਾ ਹੀ ਸੀ ਬੱਚਾ ਵੀ ਆਪਣੀ ਮਾਂ ਦੇ ਲੇਖ ਬਦਲ ਨਹੀਂ ਪਾਇਆ ਪਰ ਬੱਚੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ