More Punjabi Kahaniya  Posts
ਮੋਹ ਦੀਆਂ ਤੰਦਾਂ


ਉਹ ਬੱਸੋਂ ਉੱਤਰੀ ਤੇ ਅੱਗੋਂ ਲੈਣ ਆਏ ਨਿੱਕੇ ਵੀਰ ਨੂੰ ਗਲਵੱਕੜੀ ਵਿਚ ਲੈ ਲਿਆ..!
ਨਿੱਕੇ ਨੇ ਓਸੇ ਵੇਲੇ ਸੰਦੂਖ ਚੁੱਕ ਲਿਆ..ਤੇ ਨਾਲ ਹੀ ਸੁਨੇਹਾ ਵੀ ਦੇ ਦਿੱਤਾ..ਇਸ ਵੇਰ ਘਰੇ ਜਾਂਦਿਆਂ ਰਾਹ ਵਿਚ ਚਾਚੇ ਪੂਰਨ ਸਿੰਘ ਦੇ ਘਰ ਨਹੀਂ ਖਲੋਣਾ..ਆਪਸ ਵਿਚ ਬੋਲ ਚਾਲ ਹੈਨੀ..ਨਿਆਈਆਂ ਵਾਲੇ ਕਿੱਲੇ ਦਾ ਵੱਡਾ ਰੌਲਾ ਪੈ ਗਿਆ!
ਏਨਾ ਸੁਣ ਉਹ ਠਠੰਬਰ ਕੇ ਖਲੋ ਗਈ..ਅਗਾਂਹ ਪੈਰ ਪੁੱਟਣਾ ਔਖਾ ਜਿਹਾ ਹੋ ਗਿਆ!
ਹੁਣ ਤੱਕ ਉਹ ਜਿੰਨੀ ਵਾਰੀ ਵੀ ਪੇਕੇ ਪਿੰਡ ਆਈ ਪਹਿਲਾਂ ਰਾਹ ਵਿਚ ਪੈਦੇ ਚਾਚੇ ਦੇ ਘਰੇ ਬੈਠ ਪਾਣੀ-ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ..!
ਪਉਂਦੀ ਵੀ ਕਿਓਂ ਨਾ..ਆਪਣਾ ਵਿਆਹ ਵਾਲਾ ਦਿਨ ਉਸਨੂੰ ਚੰਗੀ ਤਰਾਂ ਯਾਦ ਸੀ..ਹਲਵਾਈਆਂ ਦੀ ਗਲਤੀ ਕਰਕੇ ਲੱਗੀ ਭਿਆਨਕ ਅੱਗ..ਬਰਾਤੀਆਂ ਲਈ ਤਿਆਰ ਕੀਤੇ ਟੈਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਵੀ ਕਿੰਨਾ ਕੁਝ ਮਿੰਟਾ ਸਕਿੰਟਾਂ ਵਿਚ ਸੜ ਕੇ ਸਵਾਹ ਜੂ ਹੋ ਗਿਆ ਸੀ..ਇਥੋਂ ਤੱਕ ਕੇ ਦਾਜ ਵਰੀ ਲਈ ਲਿਆਂਦਾ ਸਾਰਾ ਸਮਾਨ ਵੀ ਨਹੀਂ ਸੀ ਬਚਿਆ..!
ਇਹ ਦੇਖ ਬਾਪੂ ਨੂੰ ਦੰਦਲ ਪੈ ਗਈ..ਇੱਕ ਪਾਸਾ ਮਾਰਿਆ ਗਿਆ..ਕਮਲਿਆਂ ਵਾਂਙ ਤੁਰੀ ਫਿਰਦੀ ਮਾਂ ਨੂੰ ਤੇ ਮਗਰੋਂ ਕੁਝ ਵੀ ਨਹੀਂ ਸੀ ਸੁੱਝ ਰਿਹਾ..!
ਇਸ ਮੌਕੇ ਤੇ ਚਾਚਾ ਪੂਰਨ ਸਿੰਘ ਹੀ ਸੀ ਜਿਹੜਾ ਅੱਗੇ ਆਇਆ ਅਤੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਮਣੇ ਢੇਰੀ ਕਰ ਦਿੱਤਾ ਸੀ..ਚਾਚੇ ਦੇ ਇਸ ਉਪਰਾਲੇ ਨੂੰ ਦੇਖ ਜੰਝ...

ਲੈ ਆ ਢੁੱਕੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਹੀ ਮੈਨੂੰ ਆਪਣੇ ਨਾਲ ਤੋਰ ਲਿਆ ਸੀ..!
ਉਸ ਦਿਨ ਫੇਰ ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਦਾ ਬੰਦੋਬਸਤ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਆਪਣੇ ਹੱਥੀਂ ਨੇਪਰੇ ਚਾੜੇ ਸਨ..!
ਅੱਜ ਜਦੋਂ ਉਹ ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਵੇਖਦੀ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਉਸਨੂੰ ਲੰਘਦੀ ਜਾਂਦੀ ਨੂੰ ਦੇਖੀ ਜਾ ਰਿਹਾ ਸੀ..!
ਕਾਲਜੇ ਦਾ ਰੁੱਗ ਭਰਿਆ ਗਿਆ ਅਤੇ ਉਸ ਨੇ ਛੇਤੀ ਨਾਲ ਪਿੱਛੇ ਮੁੜ ਘਰ ਦੀਆਂ ਬਰੂਹਾਂ ਟੱਪੀਆਂ ਅਤੇ ਦੌੜ ਕੇ ਜਾ ਮੰਜੇ ਤੇ ਬੈਠੇ ਚਾਚੇ ਨੂੰ ਕਲਾਵੇ ਵਿਚ ਲੈ ਲਿਆ!
ਮਾਹੌਲ ਵਿਚੋਂ ਨਿੱਕਲ ਤੁਰੀਆਂ ਮੋਹ ਦੀਆਂ ਜਜਬਾਤੀ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੇ ਮਸਲੇ ਜੜੋਂ ਪੁੱਟ ਦਿੱਤੇ ਤੇ ਮਗਰੋਂ ਦੋਨੋਂ ਪਾਸੇ ਲੱਗ ਗਈ ਹੰਝੂਆਂ ਦੀ ਇੱਕ ਤਲਿੱਸਮੀ ਝੜੀ ਨੇ ਰੂਹਾਂ ਤੇ ਪੈ ਗਏ ਮਣਾ ਮੂੰਹੀ ਭਾਰ ਨੂੰ ਘੜੀਆਂ ਪਲਾਂ ਵਿਚ ਹੀ ਕੱਖੋਂ ਹੌਲੇ ਕਰ ਦੂਰ ਸੁੱਟ ਦਿੱਤਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)