ਆਪਣਿਆਂ ਨੇ ਮਨੋ ਵਿਸਾਰਿਆ , ਖੂਨ ਦੇ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਘਟਿਆ –
ਅਨੇਕਾਂ ਬਜ਼ੁਰਗ ਮਰਦ ਤੇ ਔਰਤਾਂ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਹਨ ਮਜਬੂਰ
********** ਸੁਖਪਾਲ ਸਿੰਘ ਢਿੱਲੋਂ **********
ਪਹਿਲਾਂ ਸਾਂਝੇ ਪਰਿਵਾਰ ਤੇ ਸਾਂਝੇ ਚੁੱਲ੍ਹੇ ਹੁੰਦੇ ਸਨ । ਰਿਸ਼ਤਿਆਂ ਵਿੱਚ ਮੋਹ ਮੁਹੱਬਤ ਤੇ ਪਿਆਰ ਝਲਕਦਾ ਸੀ । ਘਰਾਂ ਵਿੱਚ ਵੱਡੇ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ । ਵੱਡਿਆਂ ਦਾ ਡਰ ਹੁੰਦਾ ਵੀ ਹੁੰਦਾ ਸੀ। ਪਰ ਹੁਣ ਸਮਾਂ ਬੜਾ ਬਦਲ ਚੁੱਕਾ ਹੈ । ਦਿਨੋਂ ਦਿਨ ਮੋਹ ਦੀਆਂ ਤੰਦਾਂ ਖ਼ਤਮ ਹੋ ਰਹੀਆਂ ਹਨ । ਅਨੇਕਾਂ ਬਜ਼ੁਰਗਾਂ ਦੀ ਹਾਲਤ ਤਰਸਯੋਗ ਤੇ ਮਾੜੀ ਹੋ ਰਹੀ ਹੈ । ਉਹ ਜਲੀਲਤਾ ਭਰੀ ਜ਼ਿੰਦਗੀ ਜਿਉਂ ਰਹੇ ਹਨ । ਰਿਸ਼ਤੇ ਮਤਲਬ ਦੇ ਰਹਿ ਗਏ ਹਨ । ਪੁੱਤਾਂ , ਨੂੰਹਾਂ ਤੇ ਧੀਆਂ ਦੇ ਹੁੰਦਿਆਂ ਵੀ ਬਜ਼ੁਰਗਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢਿਆ ਜਾ ਰਿਹਾ ਹੈ । ਜਿਸ ਕਰਕੇ ਅਜਿਹੇ ਬਜ਼ੁਰਗਾਂ ਜਿੰਨਾ ਵਿੱਚ ਮਰਦ ਤੇ ਔਰਤਾਂ ਦੋਵੇਂ ਸ਼ਾਮਲ ਹਨ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਤੇ ਉਹ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਮਜਬੂਰ ਹਨ ।
ਅਜਿਹੇ ਬਜ਼ੁਰਗਾਂ ਦੀ ਸਾਰ ਲੈਣ ਲਈ ਤੇ ਉਹ ਕਿਸ ਹਾਲਾਤਾਂ ਵਿੱਚ ਜਿਉਂ ਰਹੇ ਹਨ ਜਾਨਣ ਦੇ ਲਈ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਰਜਬਾਹੇ ਦੇ ਨਾਲ ਚੱਲ ਰਹੇ ਬਿਰਧ ਆਸ਼ਰਮ ਦਾ ਬੀਤੇ ਦਿਨੀਂ ਪੱਤਰਕਾਰ ਤੇ ਲੇਖਕ ਸੁਖਪਾਲ ਸਿੰਘ ਢਿੱਲੋਂ ਵੱਲੋਂ ਦੌਰਾ ਕੀਤਾ ਗਿਆ । ਇਹ ਬਿਰਧ ਆਸ਼ਰਮ ਸਾਲ 1993 ਵਿੱਚ ਬਣਾਇਆ ਗਿਆ ਸੀ ਤੇ ਤੇ ਬਹੁਤ ਸਾਰੇ ਬਜ਼ੁਰਗਾਂ ਨੂੰ ਇਥੇ ਰਹਿਣ ਲਈ ਛੱਤ ਮਿਲੀ ਹੈ । ਦੋ ਕਨਾਲ ਥਾਂ ਵਿੱਚ ਬਣੇ ਇਸ ਆਸ਼ਰਮ ਵਿੱਚ 35 ਕਮਰੇ ਹਨ ਜੋਂ ਸਾਰੀਆਂ ਸਹੂਲਤਾਂ ਨਾਲ ਲੈਸ ਹਨ । ਲਗਭਗ 20-22 ਬਜ਼ੁਰਗ ਇਸ ਵੇਲੇ ਇਥੇ ਰਹਿ ਰਹੇ ਹਨ ।
ਇਹ ਬਿਰਧ ਆਸ਼ਰਮ ਲੋਕਾਂ ਦੇ ਦਾਨ ਅਤੇ ਸਰਕਾਰੀ ਗ੍ਰਾਂਟ ਨਾਲ ਚੱਲਦਾ ਹੈ । ਸਾਲ 1997 ਵਿੱਚ ਸਰਕਾਰ ਨੇ ਗ੍ਰਾਂਟ ਦੇਣੀ ਸ਼ੁਰੂ ਕੀਤੀ ਸੀ ਤੇ ਸਾਲ ਬਾਅਦ ਲਗਭਗ 8 ਲੱਖ ਰੁਪਏ ਦੀ ਗ੍ਰਾਂਟ ਮਿਲ ਜਾਂਦੀ ਹੈ । ਸਕੂਲਾਂ ਕਾਲਜ਼ਾਂ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਇਥੇ ਅਕਸਰ ਆਉਂਦੇ ਰਹਿੰਦੇ ਹਨ ਤੇ ਕੈਂਪ ਵੀ ਲਗਾਉਂਦੇ ਹਨ ।
ਇਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਸਭ ਕੁੱਝ ਖਾਣ ਪੀਣ ਲਈ ਮਿਲਦਾ ਹੈ । ਰੁੱਤ ਅਨੁਸਾਰ ਕੱਪੜੇ ਤੇ ਹਰ ਤਰ੍ਹਾਂ ਦਾ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ । ਖਾਣਾ ਬਣਾਉਣ ਲਈ ਕੁੱਕ ਦਾ ਪ੍ਰਬੰਧ ਹੈ । ਤਾਜ਼ੀਆਂ ਸਬਜ਼ੀਆਂ ਮੰਗਵਾਈਆਂ ਜਾਂਦੀਆਂ ਹਨ । ਮਨੋਰੰਜਨ ਦੇ ਸਾਧਨ ਹਨ । ਸੈਰ ਕਰਵਾਉਣ ਅਤੇ ਯੋਗਾ ਕਰਵਾਉਣ ਦਾ ਪ੍ਰਬੰਧ ਹੈ ।
ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਹੈ । ਸਮੇਂ ਸਮੇਂ ਸਿਰ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ । ਡਾਕਟਰ ਦੇ ਐਲ ਸਚਦੇਵਾ , ਡਾਕਟਰ ਵਿਜੇ ਸੁਖੀਜਾ ਤੇ ਡਾਕਟਰ ਅਸ਼ੋਕ ਕੁਮਾਰ ਇਥੇ ਆ ਕੇ ਦਵਾਈਆਂ ਦਿੰਦੇ ਹਨ । ਅੰਦਰ ਡਿਸਪੈਂਸਰੀ ਹੈ । ਜ਼ਿਆਦਾ ਸੀਰੀਅਸ ਮਰੀਜ਼ਾਂ ਦਾ ਵੱਡੇ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ ਜਾਂਦਾ ਹੈ ।
– ਉਛਲ ਪਿਆ ਬਜ਼ੁਰਗਾਂ ਦਾ ਅੰਦਰਲਾ ਦਰਦ ਹੋ ਗਏ ਭਾਵਕ –
ਜਦੋਂ ਆਸ਼ਰਮ ਵਿੱਚ ਰਹਿ ਰਹੇ ਕੁੱਝ ਕੁ ਬਜ਼ੁਰਗਾਂ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੇ ਪਰਿਵਾਰਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਬਜ਼ੁਰਗਾਂ ਦਾ ਅੰਦਰਲਾ ਦਰਦ ਉਛਲ ਪਿਆ ਤੇ ਉਹ ਭਾਵਕ ਹੋ ਗਏ । ਅੱਖਾਂ ਨਮ ਹੋ ਗਈਆਂ ।
ਇੱਕ ਔਰਤ ਨੇ ਦੱਸਿਆ ਕਿ ਉਸ ਦੇ ਘਰਵਾਲ਼ੇ ਦੀ ਮੌਤ ਹੋ ਗਈ ਸੀ । ਪੁੱਤਰ ਨਹੀਂ ਸੀ ਤੇ ਦੋ ਧੀਆਂ ਹੀ ਸਨ , ਜੋਂ ਵਿਆਹੀਆਂ ਹੋਈਆਂ ਹਨ । ਉਹ ਇਕੱਲੀ ਰਹਿ ਗਈ , ਕੋਈ ਸਹਾਰਾ ਨਹੀਂ ਸੀ । ਅਖੀਰ ਬਿਰਧ ਆਸ਼ਰਮ ਦਾ ਕੁੰਡਾ ਆ ਖੜਕਾਇਆ ।
ਇੱਕ ਹੋਰ ਔਰਤ ਦਾ ਕਹਿਣਾ ਸੀ ਕਿ ਘਰਵਾਲਾ ਤਾਂ ਮਰ ਗਿਆ । ਇੱਕ ਮੁੰਡਾ ਹੈ । ਪਰ ਉਹ ਬੇਰੁਜ਼ਗਾਰੀ ਨਾਲ ਜੂਝਦਾ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ । ਘਰੇ ਖਾਣ ਲਈ ਕੁੱਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ