ਮੂਸੇ ਵਾਲਾ | Moosewala
27 ਦਿਸੰਬਰ 2016… ਮੂਸੇ ਆਲ਼ੇ ਨੇ ਪਹਿਲੀ ਵਾਰ ਕਨੇਡਾ ਜਾਣਾ ਸੀ…ਇੱਕ ਦਿਨ ਪਹਿਲਾਂ ਪਿਓ ਨਾਲ਼ ਖੇਤ ਗਿਆ… ਦੋ ਕੁ ਯਾਰ ਵੀ ਸੀ… ਕਣਕ ਆਲ਼ੇ ਖੇਤ ਚ ਫੋਟੋਆਂ ਖਿੱਚੀਆਂ… ਘਰੇ ਆਗੇ… ਸਿੱਧੂ ਦਾ ਪਿਓ ਕਹਿੰਦਾ… ਥੋੜੇ ਦਿਨ ਬਾਦ ਮੈਂ ਕਣਕ ਨੂੰ ਪਾਣੀ ਲਾਉਣਾ ਸੀ… ਕਹਿੰਦਾ ਜਿੱਥੇ ਖੜਕੇ ਅਸੀਂ ਫੋਟੋਆਂ ਖਿੱਚੀਆਂ…. ਮੈਂ ਉਸ ਥਾਂ ਪਾਣੀ ਨੀ ਲਾਇਆ… ਵੀ ਸਿੱਧੂ ਦੀਆਂ ਪੈੜਾਂ ਛਪੀਆਂ ਨੇ… ਜੇ ਪਾਣੀ ਲਾ ਤਾ… ਤੇ ਪੈੜਾਂ ਮਿਟ ਜਾਣੀਆਂ… ਇਹ ਪਿਆਰ ਸੀ ਪਿਓ ਪੁੱਤ ਦਾ…
ਮਾਂ ਕਹਿੰਦੀ… ਮੇਰੇ ਪੁੱਤ ਨੇ ਜੋ ਚਾਹਿਆ… ਉਹ ਮਿਲ਼ਿਆ… ਉਹ ਮੈਨੂੰ ਹਮੇਸ਼ਾ ਕਹਿੰਦਾ ਸੀ… ਮਾਂ ਮੈਂ ਸਿਖਰ ਜਵਾਨੀ ਚ ਮਰਨਾਂ ਚਾਹੁੰਨਾ… ਜਦ ਮੈਂ ਜਾਵਾਂ.. ਦਸ ਸਾਲ ਦੇ ਜਵਾਕ ਤੋੰ 80 ਸਾਲ ਦੇ ਬਾਬੇ ਤੱਕ ਸਭ ਰੋਣ…. ਤੇ ਉਹੀ ਹੋਇਆ… ਮੇਰਾ ਪੁੱਤ ਸਿਖਰ ਜਵਾਨੀ ਮਰ ਕੇ ਅਮਰ ਹੋਗਿਆ…
ਪਿਓ ਕਹਿੰਦਾ ਜਦ ਉਹ ਕਾਲਜ ਪੜਦਾ ਸੀ… ਕਿਸੇ ਨਾਲਦੇ ਨੂੰ ਕਿਹਾ… ਮੇਰਾ ਫੇਸਬੁੱਕ ਤੇ ਅਕੌਂਟ ਬਣਾਦੇ… ਗਾਂਹ ਆਲ਼ਾ ਟਿੱਚਰ ਕਰਕੇ ਕਹਿੰਦਾ… ਪਹਿਲਾਂ ਬਾਹਰ ਤੋਂ ਫਾਰਮ ਫੜਕੇ ਲਿਆ… ਫੇਰ ਚੱਲੂ ਫੇਸਬੁੱਕ… ਸਿੱਧੂ ਉੱਠਕੇ ਤੁਰਪਿਆ… ਬੀ ਖਬਨੀ ਸੱਚ ਈ ਕਹਿੰਦਾ… ਐਨਾ ਭੋਲ਼ਾ ਸੀ…
1984 ਚ ਮੈਂ ਜੰਮਿਆ...
...
ਨੀ ਸੀ… ਪਰ ਹੁਣ ਜੇ ਮੈਨੂੰ ਸੁੱਤੇ ਨੂੰ ਵੀ ਠਾਲ਼ ਕੇ ਪੁੱਛੂ.. ਤੇਰੀ ਜਿੰਦਗੀ ਦਾ ਸਭ ਤੋਂ ਮਾੜਾ ਸਾਲ ਕਿਹੜਾ ਸੀ… ਮੈਂ ਪਹਿਲੀ ਝੱਟ ਕਹੂੰ.. 2022… ਜੀਹਨੇ ਪੰਜਾਬ ਤੋਂ ਪੰਜਾਬ ਦੀ ਡੈਫੀਨੇਸ਼ਨ ਖੋ ਲਈ…
ਹੋਰ ਦਾ ਪਤਾ ਨੀ… ਪਰ ਸਿੱਧੂ ਦੇ ਜਾਣ ਤੋਂ ਬਾਦ ਮੈਂ ਬਹੁਤ ਡਿਸਟਰਬ ਰਿਹਾਂ.. ਹੁਣ ਵੀ ਆਂ… ਸੜਕਾਂ ਤੇ ਗੱਡੀਆਂ ਦੇ ਮਗਰ ਲੱਗੇ ਪੋਸਟਰ ਉਹਨੂੰ ਭੁੱਲਣ ਨੀ ਦਿੰਦੇ… ਪਿੰਡ ਤੋਂ ਅਲਾਂਟੇ ਤੱਕ ਉਹਦੇ ਗਾਣੇ ਵੱਜਦੇ ਨੇ… ਪਰ ਮੇਰਾ ਜੀਅ ਨੀ ਲੱਗਦਾ ਕਿਤੇ ਵੀ… ਕਿਤੇ ਜਾਣ ਨੂੰ ਜੀਅ ਨੀ ਕਰਦਾ… ਦਿਲ ਕਰਦਾ ਏਸ ਸਭ ਤੋਂ ਕਿਤੇ ਦੂਰ ਚਲੇ ਜਾਵਾਂ…ਜੇ ਰੱਬ ਜਾਂ ਕੋਈ ਕੁਦਰਤੀ ਤਾਕਤ ਮੇਰੀ ਸੁਣਦੀ ਹੁੰਦੀ.. ਮੈਂ ਆਪਣਾ ਸਭ ਕੁਝ ਦੇ ਕੇ ਬਦਲੇ ਚ ਸਿੱਧੂ ਦੀ ਜਿੰਦਗੀ ਲੈ ਲੈਂਦਾ… ਲਬਜੂ ਜੱਟਾ… 2022 ਚ ਗਿਆ ਤੂੰ… ਤੈਨੂੰ ਦੁਨੀਆਂ ਹਮੇਸ਼ਾ 22-22 ਕਹਿੰਦੀ ਰਹੂ… ਜਿੱਥੇ ਵੀ ਰਹੇਂ ਜਿੰਦਾਬਾਦ ਰਹੇਂ ..!!!
– ਬਾਗੀ ਸੁਖਦੀਪ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਉਹ ਬੱਸੋਂ ਉੱਤਰੀ ਤੇ ਅੱਗੋਂ ਲੈਣ ਆਏ ਨਿੱਕੇ ਵੀਰ ਨੂੰ ਗਲਵੱਕੜੀ ਵਿਚ ਲੈ ਲਿਆ..! ਨਿੱਕੇ ਨੇ ਓਸੇ ਵੇਲੇ ਸੰਦੂਖ ਚੁੱਕ ਲਿਆ..ਤੇ ਨਾਲ ਹੀ ਸੁਨੇਹਾ ਵੀ ਦੇ ਦਿੱਤਾ..ਇਸ ਵੇਰ ਘਰੇ ਜਾਂਦਿਆਂ ਰਾਹ ਵਿਚ ਚਾਚੇ ਪੂਰਨ ਸਿੰਘ ਦੇ ਘਰ ਨਹੀਂ ਖਲੋਣਾ..ਆਪਸ ਵਿਚ ਬੋਲ ਚਾਲ ਹੈਨੀ..ਨਿਆਈਆਂ ਵਾਲੇ ਕਿੱਲੇ ਦਾ ਵੱਡਾ ਰੌਲਾ ਪੈ ਗਿਆ! Continue Reading »
ਹੁਣ ਸੋਚ ਕੇ ਦੇਖੋ ::ਜੇ ਕੋਰੋਨਾ ਇੱਕ ਸੰਕਰਮਿਤ ਬਿਮਾਰੀ ਹੈ: ਤਾਂ ਫਿਰ ਪੰਛੀ ਅਤੇ ਜਾਨਵਰ ਹਾਲੇ ਤੱਕ ਕਿਉਂ ਪ੍ਰਭਾਵਿਤ ਨਹੀਂ ਹੋਏ? “ਇਹ ਕਿਸ ਕਿਸਮ ਦੀ ਬਿਮਾਰੀ ਹੈ ਜਿਸ ਵਿੱਚ ਸਰਕਾਰੀ ਲੋਕ ਅਤੇ ਹੀਰੋ ਠੀਕ ਹੋ ਜਾਂਦੇ ਹਨ ਅਤੇ ਆਮ ਲੋਕਾਂ ਦੀ ਮੌਤ ਹੋ ਜਾਂਦੀ ਹੈ ..? ਕੋਈ ਵੀ ਘਰ ਜਾਂ Continue Reading »
ਡੁਗ ਡੁਗ ਦੀ ਆਵਾਜ਼ ਜਿਹੀ ਸੁਣਾਈ ਦਿੱਤੀ ਤਾਂ ਮਨ ਅਤੀਤ ਵੱਲ ਚਲਾ ਗਿਆ।ਖੇਡਾਂ ਪਾਉਣ ਵਾਲਾ ਆਉਣਾ ਤਾਂ ਚਾਅ ਜਿਹਾ ਚੜ੍ਹ ਜਾਣਾ ‘ਤੇ ਪਹਿਲਾਂ ਹੀ ਘਰੋਂ ਆਟੇ ਦੀਆਂ ਕੌਲੀਆਂ ਭਰ ਮਿੱਥੀ ਜਗ੍ਹਾ ‘ਤੇ ਜਾ ਬੈਠਣਾ।ਮਦਾਰੀ ਨੇ ਕਦੇ ਬੱਚੀ ਦੇ ਕੰਨ ਚੋਂ’ ਪੈਸੇ ਕੱਢ ਦੇਣੇ ‘ਤੇ ਕਦੇ ਨੱਕ ਵਿੱਚੋਂ ‘ਤੇ ਬੱਸ ਇਸੇ Continue Reading »
ਸ਼ਹਿਰ ਗਾਰਡ ਦੀ ਮਿਲੀ ਨਵੀਂ ਨੌਕਰੀ..ਸਿਆਲ ਦਾ ਮੌਸਮ..ਪਿੰਡੋਂ ਕੋਈ ਦਸ ਕਿਲੋਮੀਟਰ ਦੀ ਵਾਟ ਸਾਈਕਲ ਤੇ ਮਸੀਂ ਵੀਹ ਪੱਚੀ ਮਿੰਟ ਹੀ ਲੱਗਦੇ..! ਉਸ ਦਿਨ ਵੀ ਰਾਤ ਦਾ ਵਰਦਾ ਮੋਹਲੇਧਾਰ ਮੀਂਹ..ਸਾਰੀ ਵਰਦੀ ਭਿੱਝ ਗਈ..ਪਰ ਜਿਆਦਾ ਫਿਕਰ ਪੱਗ ਦਾ ਸੀ..ਇਹ ਕਿੱਦਾਂ ਸੁੱਕੇਗੀ! ਸੋਸਾਇਟੀ ਦੇ ਕੈਬਿਨ ਵਿਚ ਅੱਪੜਦਿਆਂ ਹੀ ਉਹ ਆ ਗਈ..ਥਰਮਸ ਵਿਚ ਗਰਮ Continue Reading »
ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ.. ਸਾਡੀ ਰਸੋਈ ਬਾਹਰਲੇ ਗੇਟ ਦੇ ਐਨ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ.. ਮੁੜ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..! ਮਗਰੋਂ Continue Reading »
ਬਚਪਨ ਤੋਂ ਹੀ ਬਾਪੂ ਬਹੁਤ ਕੱਬੇ ਸੁਭਾਅ ਦਾ ਸੀ ਚੰਗੇ ਅਹੁੱਦੇ ਤੇ ਹੋਣ ਦੇ ਬਾਵਜੂਦ ਵੀ ਪੈਸਾ ਪੈਸਾ ਕਰਕੇ ਪਿੱਟਦਾ ਰਹਿੰਦਾ ਸੀ ਘਰ ਦੇ ਜੀਅ ਉਸ ਨੂੰ ਜਹਿਰ ਵਰਗੇ ਲਗਦੇ ਅਤੇ ਬਾਹਰ ਲੋਕਾਂ ਚ ਹੱਸਦਾ ਖੇਡਦਾ ਕੋਈ ਪਿੰਡ ਜਾ ਰਿਸਤੇਦਾਰ ਘਰ ਆਉਣੇ ਤੇ ਪੈਸੇ ਜੇਬਾਂ ਵਿੱਚ ਭੱਜ ਭੱਜ ਪਾਉਣੇ ਅਤੇ Continue Reading »
ਸ੍ਰੀ ਅੰਮ੍ਰਿਤਸਰ ਨੌਕਰੀ ਦੌਰਾਨ ਕਿੰਨੀ ਵੇਰ ਗੋਰਿਆਂ ਨੂੰ ਲੈ ਕੇ ਬਾਡਰ ਗਿਆ ਹੋਵਾਂਗਾ..! ਤੀਹ ਕੂ ਕਿਲੋਮੀਟਰ ਦੂਰ ਵਾਹਗਿਓਂ ਤਕਰੀਬਨ 22 ਕਿਲੋਮੀਟਰ ਦੂਰ ਡੇਹਰਾ ਸਾਬ ਵਾਲਾ ਲਾਹੌਰ ਤੇ ਲਾਹੌਰੋਂ ਤਕਰੀਬਨ104 ਕੂ ਕਿਲੋਮੀਟਰ ਦੀ ਦੂਰ ਨਨਕਾਣੇ ਦੀ ਪਵਿੱਤਰ ਧਰਤੀ..! ਓਥੋਂ ਕੋਲ ਹੀ ਨਾਰੋਵਾਲ,ਸਿਆਲਕੋਟ,ਵਜੀਰਾਬਾਦ ਨਾਰੰਗ,ਮਹਿਤਾ ਸੂਜਾ,ਬੱਡੋ-ਮੱਲੀ,ਕੋਟ ਮੂਲ ਚੰਦ,ਗੁਰਾਇਆ,ਰਈਆ,ਚਵਿੰਡਾ..ਸਾਰੇ ਨਾਮ ਏਧਰ ਵੀ ਨੇ ਅਤੇ Continue Reading »
ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)