ਮੋਟਰ ਤੇ ਲਾਇਬ੍ਰੇਰੀ
ਪੰਜਾਬ ਦੇ ਨੌਜਵਾਨ ਨੇ ਮੋਟਰ ਤੇ ਬਣਾਈ ਦਿੱਤੀ ਤੇਰਾ ਤੇਰਾ ਲਾਇਬ੍ਰੇਰੀ
ਖੇਤਾਂ ‘ ਚ ਲੱਗੀ ਮੋਟਰ ਤੇ ਬਣਿਆ ਕਮਰਾ ਜਿਸਨੂੰ ਕਿ ਬੰਬੀ ਜਾਂ ਕੋਠੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਉਥੇ ਹੀ ਇਸਨੂੰ ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ ਪਰ , ਇਹ ਨਿੱਕਾ ਜਿਹਾ ਕਮਰਾ ਅਨਪੜ੍ਹਤਾ ਦੇ ਘੋਰ ਹਨੇਰੇ ‘ ਚ ਦੀਵੇ ਵਾਂਗ ਬਲ ਕੇ ਚਾਨਣ ਵੀ ਵੇਲਾ ਸਕਦਾ ਹੈ , ਸ਼ਾਇਦ ਇਸ ਬਾਰੇ ਕਿਸੇ ਨੇ ਸੋਚਿਆ ਵੀ ਨਾ ਹੋਵੇਗਾ । ਸੁਲਤਾਨਪੁਰ ਲੋਧੀ ਤਹਿਸੀਲ ‘ ਚ ਆਉਂਦੇ ਪਿੰਡ ਜੱਬੋਵਾਲ ‘ ਚ ਇਕ ਕਿਸਾਨ ਦੀ ਮੋਟਰ ਅੱਜ ਕੋਲ ਵਿਦਿਆ ਦਾ ਚਾਨਣ ਮੁਨਾਰਾ ਬਣੀ ਹੋਈ ਹੈ । ਦਰਅਸਲ , ਪਿੰਡ ਜੱਬੋਵਾਲ ਦੇ ਰਹਿਣ ਵਾਲੇ ਮਨਦੀਪ ਸਿੰਘ ਖਿੰਡਾ ਨੇ ਖੇਤਾਂ ਵਿਚ ਬਣੇ ਮੋਟਰ ਵਾਲੇ ਕਮਰੇ ਨੂੰ ਲਾਇਬ੍ਰੇਰੀ ਦੇ ਰੂਪ ‘ ਚ ਬਦਲ ਦਿੱਤਾ ਹੈ । ਇਸ ਕਮਰੇ ਦੇ ਬਾਹਰ ਜਿਥੇ ਪੰਜਾਬ ਦਾ ਨਕਸ਼ਾ , ਪੰਜਾਬੀ ਦੇ ਉਹ ਸ਼ਬਦ ਜੋ ਹੁਣ ਆਮ ਬੋਲਚਾਲ ਦੀ ਭਾਸ਼ਾ ਵਿਚੋਂ ਗੁਆਚ ਰਹੇ ਨੇ , ਉਨ੍ਹਾਂ ਨੂੰ ਲਿਖਿਆ ਹੋਇਆ ਹੈ । ਇਸ ਬਾਰੇ ਜਦੋਂ ਮਨਦੀਪ ਸਿੰਘ ਖਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪੰਜਾਬੀ ਗਾਇਕਾਂ ਵਲੋਂ ਖੇਤਾਂ ਦੀਆਂ ਮੋਟਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਉਨ੍ਹਾਂ ਦੀ ਮੋਟਰ ਤੇ ਪਈਆਂ ਕਿਤਾਬਾਂ ਨਾ ਸਿਰਫ ਗਿਆਨ ਵੰਡ ਰਹੀਆਂ ਨੇ ਸਗੋਂ ਅਜਿਹੇ ਗਾਇਕਾਂ ਨੂੰ ਜਵਾਬ ਵੀ ਦਿੰਦੀਆਂ ਪ੍ਰਤੀਤ ਹੋ ਰਹੀਆਂ ਹਨ ।
ਖੇਤਾਂ ‘ ਚ ਲਾਇਬ੍ਰੇਰੀ ਬਣਾਈ ਬਾਰੇ ਦੱਸਿਆ ਕਿ ਮੇਰੇ ਦਾਦਾ ਜੀ ਅਧਿਆਪਕ ਵਜੋਂ ਰਿਟਾਇਰ ਹੋਏ ਨੇ , ਜਿਨ੍ਹਾਂ ਤੋਂ ਗੂੜਤੀ ‘ ਚ ਮੈਨੂੰ ਕਿਤਾਬਾਂ ਮਿਲੀਆਂ ਹਨ , ਜਿਸ ਕਾਰਨ ਮੇਰੇ ਮਨ ਚ ਖਿਆਲ ਆਇਆ ਕਿ ਕਿਉਂ ਨਾ ਪਿੰਡ ‘ ਚ ਲਾਇਬ੍ਰੇਰੀ ਖੋਲ੍ਹ ਕੇ ਇਸ ਗਿਆਨ ਨੂੰ ਹੋਰ ਲੋਕਾਂ ਤਕ ਵੀ ਪਹੁੰਚਾਇਆ ਜਾਵੇ । ਜਿਸ ਤੋਂ ਬਾਅਦ ਪਹਿਲਾਂ – ਪਹਿਲ ਮੋਟਰ ਤੇ ਹੀ ਤੇਰਾ – ਤੇਰਾ ਨਾਂ ਦੇ ਨਾਲ ਲਾਇਬ੍ਰੇਰੀ ਬਣਾਈ । ਜਦੋਂ ਲਾਇਬ੍ਰੇਰੀ ਖੋਲ੍ਹੀ ਤਾਂ ਲੋਕਾਂ ਨੇ ਸਾਨੂੰ ਕਮਲੇ ( ਪਾਗਲ ) ਕਹਿਣਾ ਸ਼ੁਰੂ ਕਰ ਦਿੱਤਾ , ਲੋਕਾਂ ਦਾ ਤਰਕ ਸੀ ‘ ਅਖੇ ਕਿਤਾਬਾਂ ਨੂੰ ਕੌਣ ਪੜਦਾ ਪਰ ਅਸੀਂ ਆਪਣਾ ਕੰਮ ਜਾਰੀ ਰੱਖਿਆ , ਜਿਸ ਕਾਰਨ ਅੱਜ ਇਸ ਲਾਇਬ੍ਰੇਰੀ ਰੋਜ਼ਾਨਾ ਹੀ ਦਰਜ਼ਨਾਂ ਨੌਜਵਾਨ ਮੁੰਡੇ – ਕੁੜੀਆਂ ਆਉਂਦੇ ਹਨ ਤੇ ਉਨ੍ਹਾਂ ਦੀ ਕਿਤਾਬਾਂ ਦੇ ਪ੍ਰਤੀ ਵੱਧ ਰਹੀ ਰੁਚੀ ਨੂੰ ਵੇਖ ਪਿੰਡ ਹੀ ਨਹੀਂ ਸਗੋਂ...
...
ਲੇਖਕ ਵੀ ਪ੍ਰਭਾਵਿਤ ਹੋ ਰਹੇ ਹਨ ।
ਇਸੇ ਕਾਰਨ ਕਦੇ 600 ਕਿਤਾਬਾਂ ਨਾਲ ਸ਼ੁਰੂ ਕੀਤੀ ਗਈ ਇਸ ਲਾਇਬ੍ਰੇਰੀ ‘ ਚ ਅੱਜ 4000 ਦੇ ਕਰੀਬ ਕਿਤਾਬਾਂ ਮੌਜੂਦ ਹਨ ਜਿਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਊਰਦੂ ਦੀਆਂ ਭਾਸ਼ਾ ਦੀਆਂ ਕਿਤਾਬਾਂ ਹਨ ਹੁਣ ਨਾ ਸਿਰਫ ਨੌਜਵਾਨ ਸਗੋਂ ਪਿੰਡ ਦੇ ਬਜੁਰਗਾਂ ਤੇ ਬੱਚਿਆਂ ਨੂੰ ਵੀ ਜਦੋਂ ਸਮਾਂ ਮਿਲਦਾ ਉਹ ਲਾਇਬ੍ਰੇਰੀ ਜ਼ਰੂਰ ਪਹੁੰਚਦੇ ਹਨ ਉਥੇ ਬਣੇ ਚਾਹਖਾਨਾ ਵਿੱਚ ਆਕੇ ਚਾਹ ਦੀਆਂ ਚੁਸਕੀਆ ਨਾਲ ਕਿਤਾਬਾਂ ਪੜਦੇ ਹਨ ਅਤੇ ਕਿਤਾਬੀ ਗਿਆਨ ਨੂੰ ਪੜ੍ਹ ਉਨ੍ਹਾਂ ਤੋਂ ਸਿੱਖਿਆ ਹਾਸਲ ਕਰ ਰਹੇ ਹਨ ।
ਮੋਟਰ ਦੇ ਕਮਰੇ ਬਾਹਰ ਲਿਖੇ ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੋਟਰ ਤੇ ਪੰਜਾਬ ਦੇ ਨਾਂ ਨੂੰ ਦਰਸਾਉਣ ਲਈ ਪ ਤੋਂ ਪਾਣੀ , ਜ ਤੋਂ ਜ਼ਮੀਨ ਤੇ ਬ ਤੋਂ ਬੋਲੀ ਤਿੰਨੇ ਵਸਤਾਂ ਮੌਜੂਦ ਹਨ ਅਤੇ ਕਮਰੇ ਅੰਦਰ ਪਾਸੇ ਕਿਤਾਬਾਂ ਦੇ ਨਾਲ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾ. ਏਪੀਜੀ ਅਬਦੁਲ ਕਲਾਮ ਦੀਆਂ ਤਸਵੀਰਾਂ ਬਣੀਆਂ ਹੋਈਆਂ ਅਤੇ ਹੋਰ ਬਹੁੱਤ ਸਾਰੇ ਪੰਜਾਬੀ ਮਾਂ ਬੋਲੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਅਤੇ ਪੰਜਾਬੀ ਬੋਲੀ ਦੀਆਂ ਜਿਆਦਾਤਰ ਕਿਤਾਬਾਂ ਨੂੰ ਨੋਜਵਾਨ ਪੜ੍ਹਨਾ ਪਸੰਦ ਕਰਦੇ ਹਨ । ਪੰਜਾਬ ਦੇ ਬਹੁਤੇ ਲੇਖਕਾਂ ਦੀਆਂ ਕਿਤਾਬਾਂ ਉਨ੍ਹਾਂ ਦੀ ਲਾਈਬ੍ਰੇਰੀ ਦੇ ਅੰਦਰ ਮੌਜੂਦ ਹਨ । ਬੀਤੇ ਦਿਨੀਂ ਪੰਜਾਬ ਦੇ ਪਸਿੱਥ ਲੇਖਕ ਵਿਸ਼ੇਸ਼ ਤੌਰ ਤੇ ਆਏ ਅਤੇ ਪੰਜਾਬ ਦੇ ਬਹੁਤੇ ਲੇਖਕ ਦੁਆਰਾ ਕ ਲਾਇਬ੍ਰੇਰੀ ਲਈ ਕਿਤਾਬਾਂ ਭੇਜੀਆਂ ਗਈਆਂ ਹਨ । ਉਸਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਣਾ ਰਣਬੀਰ, ਗਿੱਪੀ ਗਰੇਵਾਲ, ਕਨਵਰ ਗਰੇਵਾਲ, ਐਮੀ ਵਿਰਕ , ਸ਼ੈਰੀ ਮਾਨ ਆਦਿ ਕਲਾਕਾਰ ਨੇ ਉਹਨਾ ਦਾ ਹੋਸਲਾ ਵਧਾ ਰਹੇ ਹਨ ।
ਮਨਦੀਪ ਦੱਸਦੇ ਨੇ ਕਿ ਸ਼ੁਰੂਆਤ ਚ ਸਾਨੂੰ ਪਾਗਲ ਆਖਣ ਵਾਲੇ ਲੋਕ ਜਦੋਂ ਲਾਇਬ੍ਰੇਰੀ ਦੀਆਂ ਸਿਫਤਾਂ ਕਰਦੇ ਹਨ , ਤਾਂ ਕੁਝ ਤੱਸਲੀ ਜ਼ਰੂਰ ਹੁੰਦੀ ਹੈ ਪਰ ਅਸੀਂ ਹਾਲੇ ਵੀ ਇਸ ਤਸੱਲੀ ਨਾਲ ਸੰਤੁਸ਼ਟ ਨਹੀਂ ਹਾਂ , ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹੋਰ ਨੌਜਵਾਨ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਨ ਤਾਂ ਜੋ ਨੋਜਵਾਨ ਪੀੜੀ ਤੇ ਨਸ਼ੇ ਅਤੇ ਹੋਰ ਤਰਾਂ ਦੇ ਧਾਗ ਲਿਆ ਜਾ ਸਕੇ ਅਤੇ ਕਿਤਾਬਾਂ ਵਿਚਲੇ ਗਿਆਨ ਦਾ ਅਨਮੋਲ ਖਜ਼ਾਨਾ ਨੌਜਵਾਨ ਪੀੜ੍ਹੀ ਤਕ ਪਹੁੰਚਦਾ ਹੋ ਜਾਵੇ ।
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੈਂ ਵੀ 18-19 ਦੀ ਉਮਰੇ ਇਕ ਵਾਰ ਸ਼ਾਮ ਵੇਲੇ ਸਾਈਕਲ ਤੇ ਬਜ਼ਾਰੋਂ ਘਰ ਆ ਰਿਹਾ ਸੀ ਤਾਂ ਘੁਸਮੁਸੇ ਵਿੱਚ ਇੱਕ ਬਜ਼ੁਰਗ ਬਾਬੇ ਦੀਆਂ ਲੱਤਾਂ ਵਿੱਚ ਸਾਈਕਲ ਮਾਰ ਦਿੱਤੀ। ਬਾਬਾ ਸੜਕ ਤੇ ਡਿੱਗ ਪਿਆ। ਮੇਰੇ ਸਾਈਕਲ ਦਾ ਅਗਲਾ ਚੱਕਾ ਵਿੰਗਾ ਹੋ ਗਿਆ। ਚਲਣੋ ਅਸਮਰੱਥ ਮੈਂ ਇੱਧਰ ਓਧਰ ਵੇਖ ਰਿਹਾ ਸੀ ਤੇ Continue Reading »
ਵਾਸ਼ਿੰਗਟਨ ਅਮਰੀਕਾ ਦੀ ਰਾਜਧਾਨੀ ਵਾਲਾ ਖ਼ੂਬਸੂਰਤ ਸ਼ਹਿਰ ਹੈ । ਇਕ ਦਿਨ ਉੱਥੇ ਦੀ ਮੈਟਰੋ ਰੇਲਵੇ ਸ਼ਟੇ਼ਸ਼ਨ ਤੇ ਇਕ ਬੰਦਾ ਵਾਇਲਨ ਵਜਾ ਰਿਹਾ ਸੀ । ਉਹਨੇ ਪੂਰੇ 45 ਮਿੰਟ ਆਪਦਾ ਸੰਗੀਤ ਵਜਾਇਆ ਜਿਹਦੇ ਵਿੱਚ ਉਹਨੇ 6 ਵੱਖ ਵੱਖ ਰਾਗ ਵਜਾਏ । ਉਹਦੇ ਕੋਲ ਦੀ ਤਕਰੀਬਨ 1100 ਬੰਦਾ ਲੰਘਕੇ ਗਿਆ ਪਰ ਕਿਸੇ Continue Reading »
ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ Continue Reading »
ਘਰ ਦਾ ਯੋਗੀ ਯੋਗੜਾ —— ਮੇਰੀ ਸਹੇਲੀ ਨੂੰ ਉਹਦੀ ਧੀਅ ਸਪੈਸ਼ਲਿਸਟ ਤੋਂ ਆਂਦਿਆਂ ਮੇਰੇ ਘਰ ਉਤਾਰ ਗਈ। ਉਹਦੇ ਹੋਏ ਟੈਸਟਾਂ ਤੋਂ ਪਤਾ ਲੱਗਿਆ ਕਿ ਉਹਨੂੰ ਸੂਗਰ( diabetes) ਹੋ ਸਕਦੀ ਆ ਤੇ ਉਹਦੇ ਡਾਕਟਰ ਨੇ ਸਪੈਸ਼ਲਿਸਟ ਕੋਲ ਡਾਈਟ ਪਲਾਨ ਲਈ ਭੇਜ ਦਿੱਤਾ। ਘਬਰਾਈ ਹੋਈ ਨੇ ਪਰਚਾ ਮੇਰੇ ਹੱਥ ਫੜਾਇਆ ਜਿਹਦੇ ਚ Continue Reading »
ਕਿਰਤ ਨੂੰ ਭੇਜ ਕੇ ਮਨਜਿੰਦਰ ਫੇਰ ਘਰ ਦੇ ਕੰਮਾਂ ਵਿੱਚ ਰੁੱਝ ਗਈ। ਮਾਂ ਅੰਦਰ ਪਈ ਸੋਚ ਰਹੀ ਸੀ ਕਿ ਸਿਹਤ ਠੀਕ ਨਹੀਂ ਦਾ ਬਹਾਨਾ ਬਣਾ ਕੇ ਧੀ ਨੂੰ ਕਾਲਜ ਜਾਣੋ ਤਾਂ ਰੋਕ ਲਿਆ ਪਰ ਹੁਣ ਉਸ ਨੂੰ ਇਹ ਕਿਵੇਂ ਦਸਾਂ ਕੇ ਉਸਦੇ ਬਾਪੂ ਜੀ ਉਸ ਲਈ ਰਿਸ਼ਤਾ ਦੇਖ ਰਹੇ ਹੈ। Continue Reading »
ਭਲੇ ਵੇਲ਼ੇ ਦੀ ਗੱਲ ਦੱਸੀ ਸੀ ਤਾਏ ਦਿਆਲੇ ਨੇ । ਉਹ ਤੇ ਉਸਦੀ ਮਾਂ,ਸਿਖਰ ਦੁਪਹਿਰੇ ਡੰਡੀਓ-ਡੰਡੀ,ਆਪਣੇ ਪਿੰਡ ਨੂੰ ਪੈਦਲ ਤੁਰੇ ਆ ਰਹੇ ਸੀ । ਮੈਨੂੰ ਨਹੀਂ ਪਤਾ ਕਿ ਇੱਕ ਕੋਹ ਦੇ,ਕਿੰਨੇ ਮੀਲ ਜਾਂ ਕਿਲੋਮੀਟਰ ਬਣਦੇ ਨੇ । ਪਰ ਤਾਇਆ ਦਸਦਾ ਸੀ,ਚਾਰ ਕੁ ਕੋਹ ‘ਤੇ ਉਸਦੀ ਮਾਸੀ ਵਿਆਹੀ ਹੋਈ ਸੀ । Continue Reading »
ਮੇਰੀ ਮਹੀਨਾਵਾਰ ਤਨਖਾਹ ਕੋਈ 9 ਕੁ ਹਜ਼ਾਰ ਸੀ ਤਨਖਾਹ ਥੋੜੀ ਹੋਣ ਕਾਰਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ । ਵਿਆਹ ਤੋਂ ਬਾਅਦ ਜਿੰਮੇਵਾਰੀਆਂ ਹੋਰ ਵਧ ਗਈਆਂ ਸਨ ਤੇ ਖਰਚੇ ਵੀ । ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ । ਕਈ ਵਾਰ ਅਚਾਨਕ ਕੋਈ ਖਰਚ ਪੈਣ ਤੇ Continue Reading »
( ਇੱਕ ਕੁੜੀ ਦੀ ਕਹਾਣੀ ਦੱਸਦੀ ਆਂ ) ਪਹਿਲਾਂ ਉਹਦੀ ਜ਼ਿੰਦਗੀ ਚ ਇਕ ਮੁੰਡਾ ਆਇਆ ਸੀ । ਜਿਹੜਾ ਉਹਨੂੰ ਪਿਆਰ ਤਾਂ ਸਾਲਾ ਕੀ ਕਰਦਾ ਸੀ ਹਮੇਸ਼ਾ ਇਹ ਨੀ ਕਰਨਾ ਉਹ ਨੀ ਕਰਨਾ , ਇਸ ਨਾਲ ਗੱਲ ਨੀ ਕਰਨੀ ਉਸ ਨਾਲ ਗੱਲ ਨੀ ਕਰਨੀ ਇਹੀ ਕਹਿੰਦਾ ਰਹਿੰਦਾ ਸੀ। ਇਥੋਂ ਤੱਕ ਕਿ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)