ਪਿਛਲੇ ਸਾਲ ਸਾਡੇ ਪਿੰਡ ਆਲੇ ਜੰਟੇ ਵਰਗੇ “ਮਾਊਂਟ ਆਬੂ” ਘੁਮਣ ਬਾਗੇ, ਅਕੇ ਸੂਰਜ ਛਿਪਦਾ ਦੇਖਣੈ। ਊਂ ਤਾਂ ਕਦੇ ਪਿੰਡੋਂ ਬਾਹਰ ਘੱਟ-ਵੱਧ ਈ ਨਿਕਲੇ ਸੀ, ਕੇਰਾਂ ਜੰਟੇ ਨੇ ਵਿਆਹ ‘ਚ ਕਿਸੇ ਤੋਂ ਸੁਣ ਲਿਆ ਵੀ ਰਾਜਸਥਾਨ ‘ਚ ਮਾਊਂਟ ਆਬੂ ਸੂਰਜ ਵਾਹਲਾ ਵਧੀਆ ਛਿਪਦੈ, ਦੇਖਣ ਆਲਾ ਹੁੰਦੈ। ਬੱਸ ਸੂਰਜ ਛਿਪਦਾ ਦੇਖਣ ਵਾਸਤੇ ਈ ਮਾਊਂਟ ਆਬੂ ਦਾ ਪਲੈਨ ਬਣਾ ਲਿਆ, ਵੀ ਐਥੇ ਤਾਂ ਜ਼ਿੰਦਗੀ ਦਾ ਆਹੀ ਰੰਡੀ-ਰੋਣਾ ਚੱਲੀ ਜਾਊ, ਘੱਟੋ-ਘੱਟ ਸੂਰਜ ਛਿਪਦਾ ਤਾਂ ਦੇਖਲੀਏ। ਨਾਲ ਜੰਟਾ ਆਵਦੇ ਮੁੰਡੇ ਨੂੰ ਲੈਗਿਆ ਵੀ ਇਹ ਬਾਹਰ-ਅੰਦਰ ਜੇ ਤੁਰਿਆ ਫਿਰਦੈ, ਇਹਦੇ ਨਾਲ ਸੌਖਾ ਹੋਜੂ। ਤਿੰਨ ਜਾਣੇ ਹੋਰ। ਘਰੋਂ ਖੇਤ ਤੇ ਖੇਤੋਂ ਘਰ ਦੇ ਰੂਟ ਆਲੀ ਜਨਤਾ ਪਹਾੜਾਂ ‘ਚ ਮੱਛਰੀ ਫਿਰੇ। ਤੋਤਾ ਬਿੰਦ ਕੁ ਪਿੱਛੋਂ ਪਿੰਡ ਕਿਸੇ ਨਾ ਕਿਸੇ ਨੂੰ ਫੋਨ ਲਾ ਕੇ ਕਰਨ ਲੱਗਜਿਆ ਕਰੇ, ਅਕੇ ਤੁਸੀਂ ਤਾਂ ਊਂਈਂ ਨੀ ਪਿੰਡੋਂ ਬਾਹਰ ਨਿਕਲਦੇ, ਐਥੇ ਤਾਂ ਨਜ਼ਾਰੇ ਈ ਬਾਹਲੇ ਐ, ਜਮਾਂ ਸੁਰਗ ਈ ਐ, ਪਹਾੜ ਵੀ ਵਾਹਲੇ ਵੱਡੇ-ਵੱਡੇ ਐ।
ਘੁਮਣ ਵਾਸਤੇ ਇਨ੍ਹਾਂ ਨੇ ਜੀਪ ਕਿਰਾਏ ਤੇ ਲੈਲੀ। ਜੀਪ ਹਾਲੇ ਥੋੜ੍ਹੀ ਜੀ ਦੂਰ ਈ ਗਈ ਸੀ, ਜਦੋਂ ਰਾਹ ‘ਚ ਪਏ ਨਾ ਦੋ-ਤਿੰਨ ਮੋੜ ਜੇ, ਜੀਪ ਜਮਾਂ ਪਹਾੜ ਦੀ ਕੰਨੀ ਤੋਂ ਮੁੜੀ ਤੇ ਦੂਜੇ ਪਾਸੇ ਪੂਰੀ ਡੂੰਘੀ ਖਾਈ ਦਿਸੀ ਤੇ ਓਧਰੋਂ ਮੂਹਰੋਂ ਆਉਂਦੀ ਸਵਾਰੀ ਵੀ ਜਮਾਂ ਨਾਲ ਦੀ ਖਹਿ ਕੇ ਟੱਪਿਆ ਕਰੇ ਤਾਂ ਮੇਜਰ ਨੇ ਤਾਂ ਜੀਪ ਰੁਕਵਾ ਕੇ ਪਾ ਲਿਆ ਰੌਲਾ, ਕਹਿੰਦਾ ਆਹ ਤਾਂ ਮੌਤ ਖਰੀਦਣ ਆਲੀ ਗੱਲ ਹੋਗੀ, ਜੇ ਥੱਲੇ ਜਾ ਪਏ ਤਾਂ ਹੱਡੀ ਵੀ ਨੀ ਥਿਔਣੀ, ਕਹਿੰਦਾ ਮੈਂ ਤਾਂ ਤੁਰਕੇ ਜਾਊਂ। ਜੰਟੇ ਅਰਗੇ ਕਹਿੰਦੇ ਕੰਜਰਦਿਆ ਤੁਰਕੇ ਜਾਣ ਨੂੰ ਖੇਤ ਐ ਏਹੇ, ਪਹਾੜਾਂ ‘ਚ ਫਿਰਦੇ ਆਂ, ਬੈਠ ਜੀਪ ‘ਚ, ਐਂ ਨੀ ਕੁਛ ਹੁੰਦਾ। ਪਰ ਮੇਜਰ ਚੜ੍ਹੇ ਨਾ। ਜਦੋਂ ਕੰਮ ਲੋਟ ਈ ਨਾ ਆਇਆ ਤਾਂ ਜੰਟੇ ਅਰਗਿਆਂ ਨੇ ਅੱਕੇ ਹੋਇਆਂ ਨੇ ਜੀਪ ਸਟਾਟ ਕਰਾਲੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ