ਮੁਫ਼ਤ ਦੇ ਹੋਕੇ ਲੱਗ ਰਹੇ ਹਨ।
ਪੰਜਾਹ ਕੁ ਸਾਲ ਪੁਰਾਣੀ ਗੱਲ ਯਾਦ ਕਰਾਈ, ਉਹਨਾਂ ਸਮਿਆਂ ਵਿੱਚ ਬੱਸ ਵਿੱਚ ਸਕੂਲੀ ਵਿਦਿਆਰਥੀਆਂ ਦੀ ਟਿਕਟ ਨਹੀਂ ਸੀ ਲੱਗਦੀ, ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀ ਆਮ ਹੀ ਬੱਸਾਂ ਵਿੱਚ ਸਕੂਲ ਜਾਂਦੇ ਸਨ, ਕਿਸੇ ਵਿਰਲੇ ਟਾਵੇਂ ਵਿਦਿਆਰਥੀ ਕੋਲ ਸਾਈਕਲ ਹੁੰਦਾ ਸੀ, ਨੇੜੇ ਤੇੜੇ ਦੇ ਅਧਿਆਪਕ ਵੀ ਸਕੂਲਾਂ ਵਿੱਚ ਸਾਇਕਲਾਂ ਤੇ ਹੀ ਜਾਂਦੇ ਸਨ।
ਇਹੀ ਦਸੰਬਰ ਨੌਮਾਹੀ ਪੇਪਰ ਚੱਲ ਰਹੇ ਸਨ। ਪਿੰਡ ਦਾ ਬੱਸ ਅੱਡਾ ਇੱਕ ਮਾਮੂਲੀ ਸੜਕ ਦੀ ਪੁਲੀ ਤੇ ਬਣਿਆ ਹੋਇਆ ਸੀ। ਇੱਕ ਦੋ ਸਵਾਰੀਆਂ ਬੱਸ ਤੇ ਚੜਨ ਵਾਲੀਆਂ ਹੁੰਦੀਆਂ, ਬਾਕੀ ਅੱਠ ਦਸ ਵਿਦਿਆਰਥੀ।
ਜਿਸ ਦਿਨ ਸਵਾਰੀ ਨਾ ਹੁੰਦੀ, ਉਸ ਦਿਨ ਡਰਾਈਵਰ ਬੱਸ ਭਜਾ ਕੇ ਲੈ ਜਾਂਦਾ, ਤੇ ਫਿਰ ਤਿੰਨ ਚਾਰ ਕੁੜੀਆਂ ਤੇ ਪੰਜ ਛੇ ਮੁੰਡੇ ਪੈਦਲ ਹੀ ਤੁਰ ਪੈਂਦੇ, ਕੋਈ ਤਿੰਨ ਕੁ ਕਿਲੋਮੀਟਰ ਸਫਰ ਪੈਂਦਾ ਸੀ। ਪੇਪਰਾਂ ਦੇ ਦਿਨ ਹੋਣ ਕਰਕੇ ਲੇਟ ਹੋ ਜਾਣਾ, ਕਿਉਂਕਿ ਪਹਿਲਾਂ ਬੱਸ ਦਾ ਇੰਤਜ਼ਾਰ ਤੇ ਫੇਰ ਪੈਦਲ ਦੌੜਨਾ। ਇਸ ਤਰ੍ਹਾਂ ਦੋ ਤਿੰਨ ਵਾਰੀ ਹੋ ਗਿਆ, ਦਸਵੀਂ ਜਮਾਤ ਦੇ ਪੜਦੇ ਗਭਰੇਟੇ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਜੇ ਅੱਜ ਬੱਸ ਖੜੀ ਨਾ ਹੋਈ ਤਾਂ ਆਪਾਂ ਰੋੜੇ ਵੱਟੇ ਮਿਲਾਂਗੇ। ਇਸ ਲਈ ਬੱਸ ਆਉਣ ਤੋਂ ਪਹਿਲਾਂ ਹੀ ਰੋੜੇ ਵੱਟੇ ਵੀ ਇਕੱਠੇ ਕਰ ਲਏ।
ਬੱਸ ਆਈ, ਸਵਾਰੀ ਕੋਈ ਹੈ ਨਹੀਂ ਸੀ, ਇਸ ਲਈ ਡਰਾਈਵਰ ਬੱਸ ਭਜਾ ਕੇ ਲੰਘਾਉਣ ਲੱਗਿਆ ਤਾਂ ਪਹਿਲਾਂ ਕੀਤੀ ਸਲਾਹ ਅਨੁਸਾਰ ਖੂਬ ਰੋੜੇ ਵੱਟੇ ਮਾਰੇ, ਚਲਦੀ ਬੱਸ ਨੂੰ ਦੋ ਚਾਰ ਵੱਜ ਵੀ ਗਏ। ਸੋ ਇਸ ਜਿੱਤ ਕਰਕੇ ਸਾਰੇ ਵਿਦਿਆਰਥੀ ਦੌੜਾਂ ਲਾ ਕੇ ਸਕੂਲ ਨੂੰ ਚਾਲੇ ਪਾ ਲਏ, ਅਜੇ ਅੱਧ ਵਿੱਚ ਪਹੁੰਚੇ ਤਾਂ ਅੱਗੋਂ ਓਹੀ ਬੱਸ, ਵਿੱਚ ਪੁਲਸੀਏ,ਅਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ