ਸਾਜਰੇ ਬੱਚਿਆਂ ਨੂੰ 2 -2 ਪਰੌਠੇ ਲਾਹ ਕੇ ਜੀਤੀ ਨੇ ਪੇਕੇ ਜਾਣ ਲਈ ਤਿਆਰੀ ਕੱਸੀ।
ਪੇਕੇ ਦੂਰ ਹੋਣ ਕਰਕੇ ਹਮੇਸਾਂ ਇਹ ਸੋਚਕੇ ਚੁੱਪ ਵੱਟ ਲੈਂਦੀ ਕੇ 5 -700 ਕੋਲ ਹੋਵੇ ਫੇਰ ਹੀ ਬੰਦਾ ਘਰੋਂ ਨਿਕਲੇ।
3 – 4 ਸੋ ਬੱਸ ਕਰਾਇਆ ਅਤੇ 100-. 50 ਦੇ ਭਤੀਜਿਆਂ ਲਈ ਕੇਲੇ ਲੈ ਦੇਕੇ 1000 ਨੂੰ ਹੱਥ ਲੱਗਦਾ ਏ।
ਬੱਸ ਕਰਾਏ ਦੀ ਮਾਫ਼ੀ ਨੇ ਜਿਵੇਂ ਜੀਤੀ ਨੂੰ ਪੇਕੇ ਨੇੜ੍ਹੇ ਕਰਤੇ ਹੋਣ।
500 ਦਾ ਬੱਜਾ ਨੋਟ ਅਤੇ 2 ਕੂ ਸੌ ਖ਼ੁੱਲ੍ਹਾ ਲੈਕੇ ਘਰ ਵਾਲੇ ਦੀ ਇਜਾਜ਼ਤ ਨਾਲ ਜੀਤੀ ਨੇ 12 ਕੂ ਵਜੇ ਦੁਪਿਹਰੇ ਪੇਕਿਆਂ ਦੇ ਜਾ ਉਤਾਰਾ ਕੀਤਾ।
ਭੂਆ ਦੇ ਹੱਥ ਕੇਲਿਆਂ ਵਾਲਾ ਲਿਫ਼ਾਫ਼ਾ ਵੇਖ ਭਤੀਜਿਆਂ ਨੇ ਖੂਬ ਲੁੱਡੀ ਪਾਈ , ਵੱਡੇ ਭਤੀਜੇ ਨੇ ਭੂਆ ਦੀਆਂ ਲੱਤਾਂ ਨੂੰ ਚੰਬੜਦੇ ਹੋਏ ਜਾ ਲਿਫ਼ਾਫ਼ੇ ਨੂੰ ਹੱਥ ਪਾਇਆ।
ਭੂਆ ਨੇ ਹੱਸਦੀ ਹੋਈ ਨੇ ਲਿਫ਼ਾਫ਼ੇ ਦੀ ਪਕੜ ਢਿੱਲੀ ਕਰ ਦਿੱਤੀ ਮਨ ਹੀ ਮਨ ਸੋਚਿਆ ਭਤੀਜ ਹੁਣ ਤੁਹਾਨੂੰ ਮਿਲਣ ਨੂੰ ਤੁਹਾਡੀ ਭੂਆ ਸਾਲ- ਸਾਲ ਵਿਉਂਤਾਂ ਨਹੀਂ ਬਣਾਉਂਦੀ ਰਹੇਗੀ ।
ਅਗਲੀ ਸਵੇਰ ਸਾਹ -ਵੇਲੇ ਦੀ ਰੋਟੀ ਖਾਕੇ ਵਾਪਸੀ ਵੇਲੇ ਜੀਤੀ ਨੇ ਚਾਅ ਜਿਹੇ ਨਾਲ ਆਪਣੀ ਮਾਂ ਦੀ ਮੁੱਠ ਚ 100 ਦਾ ਨੋਟ ਦਿੱਤਾ।ਲੈ ਬੀਬੀ ਤੂੰ ਢਿੱਲੀ ਮੱਠੀ ਰਹਿੰਦੀ ਏ ਕੁੱਝ ਖਾ ਪੀ ਲਈਂ ।
ਵਾਪਸੀ ਵੇਲੇ ਮਹਿਤੇ ਚੌਂਕ ਆਕੇ ਮਨ ਚ ਖ਼ਿਆਲ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ