ਪੁਰਾਣੇ ਵੇਲੇ ਦੀਆਂ ਮੁਹੱਬਤਾਂ
ਮੰਗਣੀ ਮਗਰੋਂ ਮੈਂ ਵਾਪਿਸ ਸਕੂਲ ਮੁੜ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ…ਲਿਖਤੁਮ ਗੁਰਪਾਲ ਜੀ ਹੀ ਸਨ..
ਹੋਰਨਾਂ ਗੱਲਾਂ ਤੋਂ ਇਲਾਵਾ ਅਖੀਰ ਵਿਚ ਲਿਖਿਆ ਸੀ ਕੇ ਕਿਰਪਾ ਕਰਕੇ ਇਸ ਦਾ ਜੁਆਬ ਵੀ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ ਮੈਂ ਸ਼ਸ਼ੋਪੰਜ ਵਿਚ ਪਈ ਹੋਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!
ਫੇਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ…ਆਖਣ ਲੱਗਾ ਕੇ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ !
ਅੰਦਰੋਂ ਅੰਦਰ ਡਰ ਗਈ..ਕੰਬਦੇ ਹੱਥਾਂ ਨਾਲ ਰੁੱਕਾ ਖੋਲਿਆ ਤਾਂ ਓਹਨਾ ਦਾ ਹੀ ਸੁਨੇਹਾ ਸੀ…ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕੇ ਏਨੇ ਦਿਨ ਉਡੀਕਦਾ ਰਿਹਾ…ਜੁਆਬ ਕਿਓਂ ਨਹੀਂ ਲਿਖਿਆ?
ਮੈਂ ਫੇਰ ਚੁੱਪ ਜਿਹੀ ਕਰ ਗਈ…ਪਰਿਵਾਰਿਕ ਮਾਹੌਲ ਵੀ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਬ ਕੁਝ ਵਰਜਿਤ….ਸੋ ਮੈਂ ਇੱਕ ਵਾਰ ਫੇਰ ਦੜ ਜਿਹੀ ਵੱਟ ਲਈ!
ਅਗਲੇ ਕੁਝ ਦਿਨਾਂ ਤੱਕ ਨਾ ਤਾ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁੱਕਾ ਫੜਾ ਕੇ ਗਿਆ
ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕੇ ਇਸ ਵਾਰ ਉਹ ਸੱਚ-ਮੁੱਚ ਹੀ ਗੁੱਸਾ ਕਰ ਗਏ ਲੱਗਦੇ ਨੇ…
ਫੇਰ ਇੱਕ ਦਿਨ ਜਜਬਾਤਾਂ ਦੇ ਲੋਰ ਵਿਚ ਆਈ ਨੇ ਕਾਗਤ ਪੇਨ ਫੜ ਹੀ ਲਿਆ..ਕਿੰਨੀ ਵਾਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ….ਅਖੀਰ ਇੱਕ ਚਿੱਠੀ ਲਿਖ ਪੋਸਟ ਕਰ ਹੀ ਦਿੱਤੀ….
ਵਿਚ ਲਿਖਿਆ ਸੀ ਕੇ…
“ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ...
...
ਦੀ ਪੂਣੀ ਕਰਵਾਓਗੇ ਤਾਂ…ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਦੌੜ ਜਾਵਾਂ ਕੇ ਕੀ ਪਏ ਕਰਦੇ ਹੋ..ਬੱਚੇ ਦੇਖ ਰਹੇ ਨੇ”!
ਚਿਠੀ ਪੋਸਟ ਤੇ ਕਰ ਦਿੱਤੀ ਪਰ ਹਾਏ ਮੇਰੇ ਰੱਬਾ..ਮੁੜ ਕਿੰਨੇ ਦਿਨ ਅਰਦਾਸਾਂ ਕਰਦੀ ਰਹੀ ਕੇ ਚਿੱਠੀ ਮਿਲੇ ਹੀ ਨਾ..ਪਤਾ ਨੀ ਕੀ ਕੀ ਊਟਪਟਾਂਗ ਲਿਖ ਦਿੱਤਾ ਸੀ..ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ…ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਓਸੇ ਸਕੂਲ ਓਹਨਾ ਦੇ ਨਾਲ ਹੀ ਤਾਂ ਪੜਾਉਂਦੀ ਸੀ!
ਖੈਰ ਹਫਤਾ ਲੰਘਿਆ..ਫੇਰ ਦੋ ਹਫਤੇ…ਮਹੀਨਾ..ਦੋ ਮਹੀਨੇ…ਜਦੋਂ ਕੋਈ ਜੁਆਬ ਜਾਂ ਰੁੱਕਾ ਨਾ ਆਇਆ ਤਾਂ ਪੱਕਾ ਯਕੀਨ ਜਿਹਾ ਹੋ ਗਿਆ ਕੇ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੀ ਨਹੀਂ!
ਫੇਰ ਮੈਨੂੰ ਟੀਚਰਸ ਟ੍ਰੇਨਿੰਗ ਵਾਸਤੇ ਅੰਬਾਲੇ ਜਾਣਾ ਪੈ ਗਿਆ…ਸਾਰੇ ਹਰਿਆਣੇ ਚੋਂ ਤਕਰੀਬਨ ਸੌ ਕੂ ਟੀਚਰ ਆਏ ਹੋਏ ਸਨ..ਮਰਦ ਅਧਿਆਪਕ ਨਾਲਦੇ ਹੋਸਟਲ ਵਿਚ ਠਹਿਰੇ ਸੀ!
ਇੱਕ ਦਿਨ ਸੁਵੇਰੇ-ਸੁਵੇਰੇ ਟਰੇਨਿੰਗ ਕਲਾਸ ਲਈ ਤੁਰਨ ਹੀ ਲੱਗੀ ਸਾਂਂ ਕੇ ਕਾਹਲੀ ਵਿਚ ਚੁੰਨੀ ਤੇ ਸਬਜ਼ੀ ਡੁੱਲ ਗਈ..ਓਸੇ ਵੇਲੇ ਕੋਲ ਪਏ ਮੱਗ ਵਿਚ ਪਾਣੀ ਭਰ ਅਜੇ ਚੁੰਨੀ ਦੀ ਕਿਨਾਰੀ ਵਿਚ ਡੋਬੀ ਹੀ ਸੀ ਕੇੇ ਕਿਸੇ ਨੇ ਪਿੱਛੋਂ ਅਛੋਪਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ…ਇਸਤੋਂ ਪਹਿਲਾਂ ਕੇ ਮੈਨੂੰ ਕੁਝ ਸਮਝ ਆਉਂਦੀ..ਕਿਸੇ ਆਪਣੇ ਦੇ ਮਿਸ਼ਰੀ ਨਾਲੋਂ ਮਿੱਠੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ ਕੇ “ਅੱਜ ਪੂਣੀ ਕਰਵਾਏ ਬਗੈਰ ਨਾ ਤੇ ਨੇਤਰਾਂ ਤੋਂ ਹੱਥ ਹੀ ਹਟਣਗੇ ਤੇ ਨਾ ਹੀ ਦੌੜਨ ਦੇਣਾ..ਕਿਓੰਕੇ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ!
ਸੋ ਦੋਸਤੋ ਪੂਰਾਣੇ ਵੇਲੇ ਦੀਆਂ ਮੁਹੱਬਤਾਂ ਦੇ ਸਰੂਪ ਵੀ ਕੁਝ ਏਦਾਂ ਦੇ ਹੀ ਹੁੰਦੇ ਹੋਣਗੇ…ਕੀ ਖਿਆਲ ਹੈ ਤੁਹਾਡਾ?
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ Continue Reading »
ਲਾਡੋ ਰਾਨੀ 🍁🍁 ਦੂਸਰਾ -ਭਾਗ 🍁 ਗ੍ਰੰਥੀ ਸਿੰਘ ਨੇ “ਮੇਲ ਲਿਓ ਮਹਾਰਾਜ, ਵੇਲਾ ਮਿਲਣੀ ਦੀ ਅਰਦਾਸ ਕੀਤੀ ਤਾਂ ਸਾਰਿਆਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲ੍ਹਾ ਦਿੱਤੇ ! ਕੁੜਮ-ਕੁੜਮਣੀਆਂ , ਮਾਮੇ-ਮਾਮੀਆਂ, ਮਾਸੜ -ਮਾਸੀਆਂ ਤੇ ਜੀਜੇ, ਫੁਫੜਾਂ ਜੁੱਫੀਆਂ ਪਾ ਮਿਲਣੀਆਂ ਕੀਤੀਆਂ ਤਾਂ ਜੰਝੀਆਂ -ਮਾਂਝੀਆਂ ਸਿਰਵਰਨੇ ਕਰ ਵਿਰਸੇ ਦੀ ਰਸਮ Continue Reading »
ਲੇਖਕ:-ਮੁਨਸ਼ੀ ਪ੍ਰੇਮਚੰਦ ਝੁੱਗੀ ਦੇ ਬਾਹਰ ਪਿਓ ਪੁੱਤ ਦੋਵੇਂ ਇੱਕ ਧੁਖ਼ਦੀ ਧੂਣੀ ਦੁਆਲੇ ਚੁੱਪਚਾਪ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰਵਾਲ਼ੀ ਬੁਧੀਆ ਜੰਮਣ-ਪੀੜਾਂ ਦੇ ਦਰਦ ਕਰਕੇ ਤੜਫ਼ ਰਹੀ ਸੀ। ਥੋੜੀ ਥੋੜੀ ਦੇਰ ਬਾਅਦ ਉਸਦੇ ਮੂੰਹੋਂ ਅਜਿਹੀ ਦਿਲ ਚੀਰਵੀਂ ਚੀਕ ਨਿਕਲਦੀ ਕਿ ਦੋਹਾਂ ਦਾ ਕਾਲ਼ਜਾ ਮੂੰਹ ਨੂੰ ਆ ਜਾਂਦਾ। ਸਰਦੀਆਂ ਦੀ Continue Reading »
ਲਹੂ ਚਿੱਟਾ ਹੋ ਗਿਆ ————— ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ Continue Reading »
ਅੱਜ ਤੋਂ ਕੁੱਝ ਸਾਲ ਪਹਿਲਾਂ ਜਦੋਂ ਮੋਬਾਈਲ ਦਾ ਜਮਾਨਾ ਨਹੀਂ ਸੀ। ਸਵੇਰੇ ਸਵੱਖਤੇ ਉੱਠਣਾ ਰੱਬ ਦਾ ਨਾਂ ਲੈਣਾ ,ਮਧਾਣੀ ਪਾਉਣੀ ਸਾਰੇ ਟੱਬਰ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਹਨੇਰੇ ਚੁੱਲਾ ਚੌਂਕਾ ਸੁੰਭਰ ਕੇ ਆਟਾ ਗੁੰਨ ਦਾਲ ਸਬਜੀ ਬਣਾ ਚਾਹ ਬਣਾਉਣੀ। ਸਾਰਿਆਂ ਨੂੰ ਬਿਸਤਰਿਆਂ ਚ ਬੈਠਿਆਂ ਨੂੰ ਚਾਹ ਦੇਣੀ ਤੇ ਆਪ Continue Reading »
ਇਹ ਕਹਾਣੀ ਮੇਰੇ ਜੀਵਨ ਨਾਲ ਸਬੰਧਤ ਹੈ।ਮੈ ਗਿਆਰਵੀਂ ਵਿੱਚ ਸੀ ਉਦੋਂ। ਸਾਡੇ ਪਰਿਵਾਰ ਵਿੱਚ ਮੇਰੇ ਚਾਚਾ ਚਾਚੀ ਮੰਮੀ ਪਾਪਾ ਦਾਦੀ ਇੱਕ ਭਰਾ ਤੇ ਚਾਚੀ ਜੀ ਦੇ ਮੁੰਡਾ ਕੁੜੀ ਮਤਲਬ ਮੇਰੇ ਭੈਣ-ਭਰਾ।ਮੇਰੇ ਦਾਦਾ ਜੀ ਜੋ 2010 ਵਿੱਚ ਪੂਰੇ ਹੋ ਗਏ ਸੀ।ਮੈ ਫਿਰੋਜ਼ਪੁਰ ਡੀ ਏ ਵੀ ਸਕੂਲ ਵਿੱਚ ਪੜ੍ਹਦੀ ਸੀ।ਮੇਰੇ ਵੀਰੇ ਨੇ Continue Reading »
ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ Continue Reading »
ਖੰਡੇ ਦੀ ਧਾਰ ਨਾਲ ਤੇ ਕਲਮ ਦੀ ਨੋਕ ਨਾਲ ਇਤਿਹਾਸ ਸਿਰਜਿਆ ਗਿਆ ਬਦਲਿਆ ਗਿਆ ਤੇ ਲਿਖਿਆ ਗਿਆ,,,,,,, ਅਣਖ਼ ਕੀ ਹੈ??? ਇਸ ਸਵਾਲ ਦਾ ਜਵਾਬ ਦੇਣ ਲਈ ਬਹੁਤੇ ਸ਼ਬਦ ਲਿਖਣ ਦੀ ਲੋੜ ਨਹੀਂ ਸਰਹੰਦ ਦੀ ਦੀਵਾਰ ਵੱਲ ਇਸ਼ਾਰਾ ਈ ਕਾਫ਼ੀ ਆ,,,,,, ਜੇ ਬਾਬਾ ਅਜੀਤ ਸਿੰਘ ਨੇ ਮੁਗਲਾਂ ਦੇ ਤੀਰਾਂ ਅੱਗੇ ਹਿੱਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Deep Manawalia
it’s so beautiful story…..proud of you sir
Harpreet sandhu
vryyy nyccc
ravjitkaur5474
very beautiful story
Happy Punjab खुश रहे भारत
jawandha sahb tuhadi eh kahani apne channel te v release karange asi 🙏
Happy Punjab खुश रहे भारत
very very jawandha sahb
Gagan
ਬਹੁਤ ਿਪਆਰੀ ਕਹਾਣੀ
Happy Punjab खुश रहे भारत
good sir 👍🏻👍🏻👍🏻👌🏻👌🏻👌🏻
ਹਰਜੀਤ
ਵਾਹ ਜੀ ਵਾਹ