ਪਿਆਰ ਸ਼ਬਦ ਸੁਣਿਆ ਤਾਂ ਬਹੁਤ ਸੀ, ਪਰ ਪਤਾ ਨਹੀਂ ਸੀ ਕਿ ਅਸਲ ਵਿਚ ਇਹ ਹੁੰਦਾ ਕਿ ਹੈ, ਮੈਂ ਇੱਕ ਅੜਬ ਜਿਹੇ ਸੁਭਾਅ ਵਾਲਾ ਮੁੰਡਾ ਸੀ, ਮੈਨੂੰ ਨਹੀਂ ਸੀ ਲੱਗਦਾ ਕਿ ਕਦੇ ਮੈਨੂੰ ਵੀ ਇਹ ਪਿਆਰ ਪਿਉਰ ਜਿਹਾ ਵੀ ਹੋ ਜਾਵੇਗਾ, ਸਗੋਂ ਮੈਨੂੰ ਤਾਂ ਆਪਣੇ ਯਾਰਾਂ ਦੋਸਤਾਂ ਤੋਂ ਵੇਹਿਲ ਹੀ ਨਹੀਂ ਸੀ,ਮਿਲਦੀ…ਬਸ ਸਾਡੀ ਤਾਂ ਏਹੀ ਜ਼ਿੰਦਗੀ ਸੀ, ਅਸੀਂ ਸਕੂਲੋਂ ਸਿੱਧਾ ਘਰ ਤੇ ਘਰ ਤੋਂ ਸਿੱਧਾ ਖੇਤ …
ਘਰ ਵੜਦੇ ਸਾਰ ਹੀ ਬਸਤਾ ਦੂਰੋਂ ਹੀ ਚਲਾਵਾਂ ਮਾਰਨਾ ਅਲਮਾਰੀ ਵਿੱਚ, ਬੇਬੇ ਨੇ ਆਖਣਾ, ਪੁੱਤ ਏਵੇਂ ਨਹੀਂ ਸੁੱਟਦੇ ਹੁੰਦੇ ਪੜਾਈ ਵਾਲਾ ਬਸਤਾ,ਜੇ ਹੁਣ ਦੁਬਾਰਾ ਸੁੱਟਿਆ ਨਾ, ਤਾਂ ਮੈਂ ਤੇਰੇ ਬਾਪੂ ਨੂੰ ਦੱਸ ਦੇਣਾ ਏ,ਪਰ ਆਪਾਂ ਪੱਕੇ ਢੀਡ ਸੀ, ਕਿੱਥੇ ਸੁਣਦੇ ਸੀ ਕਿਸੇ ਦੀ… ਬਾਪੂ ਨੇ ਇੱਕ ਅੱਧੀ ਵਾਰ ਖੜਕਾਇਆ ਵੀ…ਪਰ ਆਪਾਂ ਕਿੱਥੇ ਸੁਧਰਨਾ ਸੀ,ਬਸ ਘਰ ਵੜਦੇ ਸਾਰ ਹੀ ਬਿਨਾਂ ਰੋਟੀ,ਚਾਹ ਪਾਣੀ ਪੀਏ…ਕੋਠੇ ਤੇ ਚੜ… ਕਬੂਤਰ ਉਡਾਉਂਣ ਲੱਗ ਜਾਣਾ… ਅੰਤਾਂ ਦੀ ਧੁੱਪ… ਆਪਾਂ ਫ਼ੱਕਰ ਜੇ ਹੋਏ…ਛੱਤਰੀ ਨੂੰ ਹਲੂਣਦੇ ਰਹਿਣਾ…ਐਨੇ ਵਿਚ ਮੇਰਾ ਪੱਕਾ ਯਾਰ… ਤਨੂੰ ਆ ਜਾਂਦਾ… ਉਸਨੇ ਇੱਕ ਗੱਲ ਹੀ ਕਹਿਣੀ ਦਲਦੀਪ ਉਏ ਆਜਾ ਖੇਤ ਚੱਲੀਏ… ਫੋਟੋਆਂ ਖਿੱਚਾਂਗੇ…ਉਸਦੇ ਤਾਏ ਦਾ ਮੁੰਡਾ ਬਾਹਰਲੇ ਮੁਲਕ ਗਿਆ ਹੋਇਆ ਸੀ,ਉਸਨੇ ਭੇਜਿਆ ਸੀ ਮੋਬਾਇਲ , ਵੀ ਚੱਲ ਘਰ ਗੱਲ ਕਰ ਲਿਆਂ ਕਰਾਂਗਾ…ਪਰ ਕਿੱਥੇ ਜਿੱਥੇ ਤਨੂੰ ਵਰਗਾ ਬੰਦਾ ਹੋਵੇ… ਮੋਬਾਈਲ ਤਾਂ ਕੀ ਮੋਬਾਈਲ ਦਾ ਵਜੂਦ ਵੀ ਨਹੀਂ ਰਹਿੰਦਾ… ਬਾਈ ਨੇ ਦੋ ਮਹੀਨਿਆਂ ਵਿਚ ਹੀ ਮੋਬਾਈਲ ਦਾ ਵਜੂਦ ਖਤਮ ਕਰਤਾ.. ਮਤਲਬ ਵੀ ਉਸਦੀ ਡਾਕਟਰੀ ਕਰ ਕਰ ਉਸਨੂੰ ਇਦਾਂ ਖ਼ਰਾਬ ਕੀਤਾ ਵੀ ਕਿਸੇ ਮੋਬਾਇਲ ਠੀਕ ਕਰਨ ਵਾਲੇ ਤੋਂ ਵੀ ਉਹ ਠੀਕ ਨਾ ਹੋਇਆ…
ਬਾਰ੍ਹਵੀਂ ਜਮਾਤ ਸੀ ਮੈਂ, ਜਦੋਂ ਮੇਰੇ ਵੱਡੇ ਭਰਾ ਨੇ ਆਪਣਾ ਪੁਰਾਣਾ ਫੋਨ ਮੈਨੂੰ ਦੇ ਦਿੱਤਾ, ਤਨੂੰ ਨੇ ਵੀ ਰੋ ਪਿੱਟ ਹੋਰ ਫੋਨ ਮੰਗਵਾ ਲਿਆ, ਅਸੀਂ ਬਾਰਵੀਂ ਜਮਾਤ ਫੇਸਬੁੱਕ ਤੇ ਫੋਟੋਆਂ ਪਾਉਦਿਆਂ ਹੀ ਕੱਢ ਦਿੱਤੀ, ਤਨੂੰ ਬਾਰਵੀਂ ਵਿੱਚੋਂ ਫੇਲ ਹੋ ਗਿਆ ਤੇ , ਮੈਂ ਪੰਜਾਬੀ ਦੇ ਇਕ ਪੇਪਰ ਚੋਂ ਰਹਿ ਗਿਆ,ਚੱਲੋ ਰੱਬ ਦੀ ਮੇਹਰ ਸਦਕਾ, ਅਗਲੀ ਵਾਰ ਪਹਿਲੀ ਵਾਰੀ ਵਿਚ ਹੀ ਪੇਪਰ ਪਾਸ ਹੋ ਗਿਆ, ਸਾਡੇ ਪਿੰਡ ਤੋਂ ਦੱਸ ਕੂ ਕਿਲੋਮੀਟਰ ਦੀ ਦੂਰੀ ਤੇ ਇੱਕ ਕਾੱਲਜ ਸੀ, ਆਪਾਂ ਉਸ ਵਿਚ ਬੀ.ਏ ਵਿਚ ਦਾਖ਼ਲਾ ਭਰ ਦਿੱਤਾ, ਮੈਂ ਮੇਰੇ ਪਿੰਡੋਂ ਇਸ ਕਾਲਜ ਵਿੱਚ ਇੱਕਲਾ ਹੀ ਸੀ,ਪਹਿਲੇ ਹਫ਼ਤੇ ਹੀ ਮੇਰੇ ਦੋ ਯਾਰ ਬਣ ਗਏ,ਇੱਕ ਦਾ ਨਾ ਸੀ ਪੀਤੀ( ਗੁਰਦੀਪ )ਤੇ ਦੂਸਰੇ ਦਾ ਨਾਂ ਸੀ ਛਿੰਦਾ ( ਸੁਖਵਿੰਦਰ),
ਪੀਤੀ ਦਾ ਪਿੰਡ ਮੇਰੇ ਪਿੰਡ ਦੇ ਨਾਲਦਾ ਹੀ ਸੀ, ਪਰ ਛਿੰਦਾ ਦੱਸ ਕਿ ਕਿਲੋਮੀਟਰ ਹੋਰ ਦੂਰ ਪਿੰਡ ਤੋਂ ਸੀ।
ਕਾਲਜ ਵਿੱਚ ਜੇਕਰ ਕੋਈ ਵੀ ਲੜਾਈ ਹੁੰਦੀ,ਉਸ ਵਿਚ ਕਿਸੇ ਨਾ ਬਹਾਨੇ ਸਾਡਾ ਨਾਂ ਆ ਹੀ ਜਾਣਾ, ਕਿਉਂਕਿ ਅਸੀਂ ਥੋੜੇ ਸ਼ਰਾਰਤੀ ਜਿਹੇ ਬੰਦੇ ਸੀ, ਪੜਾਈ ਪੱਖੋਂ ਅਸੀਂ ਤਿੰਨੇ ਹੀ ਇੱਕੋ ਜਿਹੇ ਸੀ, ਬੇਸ਼ੱਕ ਪੜਦੇ ਘੱਟ ਸੀ ,ਪਰ ਕਦੇ ਵੀ ਕੋਈ ਕਲਾਸ ਛੱਡੀ ( ਮਿਸ)ਨਹੀਂ ਸੀ, ਇੱਕ ਦਿਨ ਮੈਂ ਤੇ ਪੀਤੀ ਦੋਵੇਂ ਬੈਠੇ ਪੰਜਾਬੀ ਦਾ ਲੈਕਚਰ ਲਗਵਾ ਰਹੇ ਸੀ,ਉਸ ਦਿਨ ਛਿੰਦਾ ਕਾਲਜ ਆਇਆ ਨਹੀਂ ਸੀ,ਸਾਡਾ ਸਾਰਾ ਧਿਆਨ ਮੈਡਮ ਦੇ ਵੱਲ ਸੀ, ਕਿਉਂਕਿ ਇੱਕ ਤਾਂ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਨ ਤੇ ਦੂਸਰਾ ਉਹ ਬੋਲਦੇ ਬੜਾ ਹੀ ਪਿਆਰਾ ਸੀ, ਅਚਾਨਕ ਹੀ ਸੁੱਖੀ ਆਇਆ, ਭੱਜਿਆ ਭੱਜਿਆ…ਦਲਦੀਪ ਉਏ..ਉਏ ਪੀਤੀ…ਉਏ ਸੋਡਾ ਯਾਰ ਛਿੰਦਾ ਕਿਸੇ ਨੇ ਕੁੱਟ ਕੇ ਕਾਲਜ ਦੇ ਬਾਹਰ ਸੁੱਟ ਦਿੱਤਾ, ਮੈਂ ਭੱਜ ਕਿ ਉੱਠਿਆ ਪਰ ਮੇਰੇ ਤੋਂ ਪਹਿਲਾਂ ਪੀਤੀ ਘੋੜੇ ਵਾਂਗ ਦੌੜਿਆ, ਮੈਂ ਜਦੋਂ ਕਲਾਸ ਦੇ ਗੇਟ ਚੋਂ ਬਾਹਿਰ ਨਿਕਲਣ ਲੱਗਾ ਤਾਂ ਮੈਂ ਇੱਕ ਸੋਹਣੀ ਜਿਹੀ ਕੁੜੀ ਦੇ ਨਾਲ ਜਾ ਟਕਰਾਇਆ,ਜੋ ਵੇਖਣ ਤੋਂ ਇੰਝ ਲੱਗ ਰਿਹਾ ਸੀ, ਅੱਜ ਪਹਿਲੀ ਵਾਰ ਕਾਲਜ ਆਈ ਹੈ ਤੇ ਪਹਿਲੇ ਹੀ ਲੈਕਚਰ ਲਈ ਲੇਟ ਹੋ ਗੲੀ, ਉਸ ਦੀਆਂ ਥੱਲੇ ਡਿੱਗਿਆ ਕਿਤਾਬਾਂ ਨੂੰ ਮੈਂ ਜਲਦੀ ਜਲਦੀ ਫੜਾ,ਪੀਤੀ ਦੇ ਮਗਰ ਹੀ ਦੌੜਿਆ ਅੱਗੇ ਜਾ ਵੇਖਿਆ ਤਾਂ ਛਿੰਦਾ ਕੰਨਟੀਨ ਤੇ ਬੈਠਾ ਮੌਜਾਂ ਨਾ ਆਪਣੀ ਸਹੇਲੀ ਨਾਲ ਚਾਹ ਪੀ ਰਿਹਾ ਸੀ, ਮੈਂ ਤੇ ਪੀਤੀ ਸੁੱਖੀ ਨੂੰ ਲੱਭ ਰਹੇ ਸੀ, ਅਸੀਂ ਬਿਨਾਂ ਛਿੰਦੇ ਨੂੰ ਬੁਲਾਏ, ਦੁਬਾਰਾ ਕਲਾਸ ਵਿੱਚ ਚਲੇ ਗਏ, ਪੰਜਾਬੀ ਵਾਲੀ ਮੈਡਮ ਸਾਡੇ ਵਾਪਿਸ ਮੁੜ ਆਉਣ ਨਾਲ ਅਸਚਰਜੀ ਨਾਲ ਵੇਖ ਰਹੀ ਸੀ , ਤੇ ਉਹ ਕੁੜੀ ਜੋ ਮੇਰੇ ਨਾਲ ਕਲਾਸ ਦੇ ਬਾਹਿਰ ਟਕਰਾਈ ਸੀ, ਉਹ ਆ ਉਸ ਬੈਂਚ ਤੇ ਬੈਠ ਗੲੀ ਜਿੱਥੇ ਮੈਂ ਬੈਠਦਾ ਹੁੰਦਾ…ਪਰ ਆਪਾਂ ਵੀ ਬੇਸ਼ਰਮ ਵਿਚ ਆਪਾਂ ਵੀ ਉਹਦੇ ਨਾਲ ਹੀ ਜਾ ਬੈਠੇ…ਉਹ ਕੌੜਾ ਜਿਹਾ ਮੂੰਹ ਬਣਾ ਮੇਰੇ ਵੱਲ ਵਾਰ ਵਾਰ ਘੂਰੀ ਵੱਟ ਰਹੀ ਸੀ, ਤੇ ਪੰਜਾਬੀ ਵਾਲ਼ੀ ਮੈਡਮ ਮੇਰੇ ਉੱਪਰ ਹੱਸ ਰਹੀ ਸੀ, ਐਨੇ ਵਿਚ ਹੀ ਲੈਕਚਰ ਖਤਮ ਹੋ ਗਿਆ… ਅਸੀਂ ਸਾਰੇ ਕੰਨਟੀਨ ਵੱਲ ਚਲੇ ਗਏ, ਮੈਂ ਪੀਤੀ ਨੂੰ ਪੁੱਛਿਆ ਪਤਾ ਕਰ ਇਹ ਕੁੜੀ ਕੌਣ ਆ,ਪੀਤੀ ਏਹੋ ਜਿਹੇ ਕੰਮਾਂ ਚ ਮਾਹਿਰ ਸੀ, ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਪਿਆਰ ਹੀ ਇਸੇ ਕੁੜੀ ਨਾਲ ਹੋਵੇਗਾ
ਪੀਤੀ ਨੇ ਪਤਾ ਕਰਿਆ ਕਿ ਇਸ ਦਾ ਨਾਂ ਜੰਨਤ ਹੈ, ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਹ ਛਿੰਦੇ ਦੇ ਪਿੰਡ ਦੀ ਹੈ,ਤੇ ਆਪਣੀ ਕਲਾਸ ਵਿੱਚ ਨਵੀਂ ਤੇ ਅਜੇ ਤੀਕ ਉਸਦਾ ਕੋਈ ਵੀ ਦੋਸਤ ਨਹੀਂ ਬਣਿਆ ਹੈ, ਪੀਤੀ ਹਰ ਗੱਲ ਨੂੰ ਮਸਾਲਾ ਲਾ ਲਾ ਦੱਸਦਾ ਸੀ, ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜਾ ਹਾਸਾ ਵੀ ਆਉਂਦਾ,
ਅਸੀਂ ਸਵੇਰੇ ਜਲਦੀ ਹੀ ਚਲੇ ਜਾਂਦੇ ਸੀ ਕਾਲਜ…
ਮੈਂ ਤੇ ਪੀਤੀ ਦੋਵੇਂ ਆਖ਼ਰੀ ਬਿਲਡਿੰਗ ਦੀ ਛੱਤ ਤੇ ਬੈਠੇ, ਜੰਨਤ ਬਾਰੇ ਸੋਚ ਰਹੇ ਸੀ,ਕਿ ਉਸਨੂੰ ਕਿਵੇਂ ਬੁਲਾਇਆ ਜਾਵੇ, ਐਨੇ ਵਿਚ ਹੀ ਛਿੰਦੇ ਦਾ ਫੋਨ ਆਇਆ…ਉਏ ਦਿਲਦੀਪ ਕਿੱਥੋਂ ਹੋ ਤੁਸੀਂ ਯਰ…
ਮੈਂ : ਆਖ਼ਰੀ ਬਿਲਡਿੰਗ ਦੀ ਛੱਤ ਤੇ ਆਂ, ਆਜਾ ਤੈਨੂੰ ਇੱਕ ਗੱਲ ਪੁੱਛਣੀ ਆ
ਛਿੰਦਾ : ਅੱਛਾ ਹਜ਼ੂਰ… ਅੱਜ ਤੀਕ ਤਾਂ ਕੋਈ ਪੁੱਛੀ ਨਹੀਂ
ਮੈਂ : ਯਰ ਤੂੰ ਆਜਾ ਜਲਦੀ
ਮੈਂ ਫੋਨ ਕੱਟ ਦਿੱਤਾ, ਛਿੰਦਾ ਆਉਂਦੇ ਸਾਰ ਹੀ ਬੋਲਿਆ , ਕੀ ਗੱਲ…??? , ਹੁਣ ਕਿਹਦੇ ਨਾਲ ਲੜਾਈ ਹੋ ਗਈ, ਜੋ ਐਨੀਆਂ ਸੋਚਾਂ ਵਿਚ ਡੁੱਬੇ ਪੲੇ ਹੋ,
ਪੀਤੀ ਨੇ ਸਾਰੀ ਗੱਲ ਛਿੰਦੇ ਨੂੰ ਦੱਸ ਦਿੱਤੀ, ਅੱਗੋਂ ਛਿੰਦਾ ਬੋਲਿਆ,ਬਾਈ ਮੈਂ ਤਾਂ ਨਹੀਂ ਜਾਣਦਾ, ਉਸਨੂੰ
ਮੈਂ : ਤੈਨੂੰ ਕਹਿੰਦਾ ਵੀ ਕੌਣ ਆ ਵੀ ਤੂੰ ਉਸਨੂੰ ਜਾਣਦਾ
ਪੀਤੀ : ਹਾਂ ਗੱਲ ਤਾਂ ਸਹੀ ਹੈ
ਛਿੰਦਾ : ਬਾਈ ਮੈਂ ਨੀਂ ਬੁਲਾਉਂਦਾ ਉਹਨੂੰ ਪ੍ਰੀਤ ( ਉਸਦੀ ਸਹੇਲੀ ਦਾ ਨਾਂ ) ਨੂੰ ਪਤਾ ਲੱਗ ਗਿਆ, ਉਸਨੇ ਰੁੱਸ ਜਾਣਾ…
ਅਸੀਂ ਪੰਪ ਪੁੰਪ ਦੇ ਛਿੰਦੇ ਨੂੰ ਇਹ ਕਹਿ ਜੰਨਤ ਕੋਲ ਭੇਜ ਦਿੱਤਾ ਕਿ ਉਸਨੂੰ ਕਹਿ ਆਵੀਂ ਕਿ ਦੁਬਾਰਾ ਦਿਲਦੀਪ ਦੇ ਬੈਂਚ ਤੇ ਨਾ ਬੈਠੇ… ਉਸਨੇ ਨੇ ਉਵੇਂ ਹੀ ਕਹਿ ਦਿੱਤਾ,ਜੰਨਤ ਨੇ ਵੀ ਅੱਗੋਂ ਠੀਕ ਹੈ, ਕਹਿ ਦਿੱਤਾ…
ਮੈਂ ਬੜਾ ਹੈਰਾਨ ਸੀ, ਕਿਉਂਕਿ ਬਾਕੀ ਕੁੜੀਆਂ ਨੂੰ ਤਾਂ ਜੇਕਰ ਕੋਈ ਐਦਾਂ ਕਹਿ ਦੇਵੇ ਤਾਂ ਕੁੱਟਣ ਤੀਕ ਚਲੀਆਂ ਜਾਂਦੀਆਂ ਨੇ ਤੇ ਧਮਕੀ ਦਿੰਦੀਆਂ ਨੇ ਕਿ ਅਸੀਂ ਪ੍ਰਿੰਸੀਪਲ ਕੋਲ ਚਲੀਆਂ ਜਾਵਾਂਗੀਆਂ, ਪਰ ਮੈਨੂੰ ਜੰਨਤ ਦੀ ਇਹ ਗੱਲ ਦਿਲ ਤੇ ਲੱਗ ਬੈਠੀ…
ਮੈਂ ਸਾਰੀ ਸਾਰੀ ਰਾਤ ਉਹਦਾ ਲੰਮਾ ਜਿਹਾ ਮੂੰਹ ਤੇ ਏ ਕੇ ਸੰਤਾਲੀ (A.K 47) ਵਰਗੀ ਅੱਖ , ਤੇ ਲੰਮੀਂ ਲੰਮੀਂ ਧੌਣ
ਧੌਣ… ਮੈਨੂੰ ਮੁੜ ਮੁੜ ਵਿਖਦਾ ਰਹਿੰਦਾ, ਮੈਨੂੰ ਏਵੇਂ ਲੱਗਦਾ, ਜਿਦਾਂ ਉਹਨੂੰ ਮੇਰੇ ਵਾਂਗੂੰ ਮੇਰੇ ਖਿਆਲ ਆਉਂਦੇ ਹੋਣ… ਮੈਂ ਸਵੇਰੇ ਹੀ ਜਾ ਕਲਾਸ ਵਿੱਚ ਬੈਠ ਜਾਂਦਾ , ਉਸਦੇ ਆਉਣ ਦਾ ਇੰਤਜ਼ਾਰ ਕਰਦਾ,ਸਾਰਾ ਦਿਨ ਉਸਨੂੰ ਵੇਖਦਿਆਂ ਹੀ ਲੰਘ ਜਾਂਦਾ, ਜਦੋਂ ਗੱਲ ਵੱਸ ਤੋਂ ਬਾਹਿਰ ਹੋ ਗੲੀ, ਮੈਂ ਮੇਰੀ ਖਾਮੋਸ਼ੀ ਦਾ ਰਾਜ,ਪੀਤੀ ਤੇ ਛਿੰਦੇ ਨੂੰ ਦੱਸਿਆ… ਫੇਰ ਕੀ ਹੋਣਾ ਸੀ… ਪੰਦਰਾਂ ਕੁ ਦਿਨਾਂ ਵਿਚ ਉਹਦੇ ਸਾਰੇ ਸੂਟਾਂ ਦੇ ਰੰਗ ਸ਼ੇਕਸਪੀਅਰ ਦੇ ਨਾਟਕਾਂ ਵਾਂਗ ਯਾਦ ਕਰ ਲਏ, ਕੲੀ ਵਾਰ ਪੱਗ ਨਾਲਦੀ ਨਾ ਬੰਨ੍ਹੀ ਜਾਂਦੀ, ਫੇਰ ਛਿੰਦੇ ਦੀ ਡਿਊਟੀ ਇਸ ਖ਼ਾਸ ਕੰਮ ਤੇ ਲਗਾ ਦਿੱਤੀ ਕਿ ਉਹ ਸਵੇਰੇ ,ਜਦੋਂ ਬੱਸ ਚੜਦੀ ਹੈ,ਉਹ ਇਹ ਦੱਸ ਦੇਵੇ ਕਿ ਅੱਜ ਕਿਹੜੇ ਰੰਗ ਦਾ ਸੂਟ ਪਾਇਆ ਹੈ, ਉਹਦੇ ਪਿੰਡ ਤੋਂ ਮੇਰੇ ਪਿੰਡ ਬੱਸ ਆਉਣ ਤੇ ਅੱਧਾ ਘੰਟਾ ਲੱਗ ਜਾਂਦਾ ਸੀ, ਫੇਰ ਆਪਾਂ ਇਹ ਫਾਰਮੂਲੇ ਨਾਲ ਉਹਦੇ ਨਾਲ ਦੇ ਰੰਗ ਮਿਲਾਉਂਦੇ,ਇਹ ਤਾਂ ਨਹੀਂ ਪਤਾ ਉਹ ਵੇਖਦੀ ਵੀ ਸੀ ਨਾ ਨਹੀਂ, ਪਰ ਜੋ ਮਹਿਸੂਸ ਹੁੰਦਾ ਉਹਦਾ ਕੋਈ ਅੰਤ ਨਹੀਂ ਸੀ,ਬਸ ਉਸਨੂੰ ਸਵੇਰੇ ਬੁਲਾਈ ਸਾਰਾ ਦਿਨ ਸਸਰੀ ਕਾਲ ( ਸਤਿ ਸ੍ਰੀ ਆਕਾਲ) ਹੀ ਮੈਨੂੰ ਚੇਤੇ ਆਈ ਜਾਂਦੀ…
ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Simar Chauhan
ਇਹ ਤਾ ਭਰਾਵਾ ਕਾਲਪਨਿਕ ਹੀ ਲਗਦੀਆ ਕਹਾਣੀ ਜੰਨਤ ਨੇ ਵਿਆਹ ਵੀ ਥੋਡੇ ਸਾਲੇ ਨਾਲ ਕਰਾਇਆ 👍✍️🙏
Lovepreet Kharoud
bhut Vdia story a g
Harpreet sandhu
bhutttt vdiaa
Kuldeep kaur
wow bhut he vadia ji,🥰
Jot Singh
but soni story