More Punjabi Kahaniya  Posts
ਮੁਹੱਬਤ ਦੇ ਰੰਗ


ਲਗਭਗ ਰਾਤ ਦੇ ਸਵਾ ਕੁ ਬਾਰਾਂ ਦਾ ਟਾਇਮ ਹੋਣਾ, ਮੈਸਜ਼ ਦੀ ਘੰਟੀ ਖੜਕੀ, ਮੇਰੀ ਅਚਾਨਕ ਹੀ ਅੱਖ ਜਿਹੀ ਖੁੱਲ੍ਹ ਗਈ, ਮੈਂ ਵੇਖਿਆ ਸਹਿਜ ਦਾ ਮੈਸਜ਼ ਆਇਆ ਸੀ, ਜਿਸ ਵਿਚ ‌ਲਿਖਿਆ ਹੋਇਆ ਸੀ।

ਸਾਨੂੰ ਅੱਜ ਵੀ ਏਸ‌‌ ਗੱਲ ਤੇ ਮਾਣ ਬੜਾ
ਕਿ ਅਸੀਂ ‌ਆਪਣੀ ਜ਼ਿੰਦਗੀ ਦੇ
ਖ਼ਾਸ ਪਲ ਤੇਰੇ ਨਾਲ ‌ਬਤਾਏ ਨੇ…

ਸਭ ਭੁੱਲਾ ਸਕਦੀ ,ਮੈਂ ਸਭ ਲੁੱਟਾ ਸਕਦੀ
ਉਹ ਰਹਿਮਤ ਨਾਲੋਂ ਵੀ ਕੀਮਤੀ
ਜੋ ਸਾਹ ਤੇਰੇ ਸੰਗ ਆਏ ਨੇ…

ਕਿਦਾਂ ਮਾਣ ਕਰਾਂ ਮੈਂ ਸੋਹਣੀ ਸੂਰਤ ਦਾ
ਤੇਰੇ ਦਿਲ ਦੇ ਅੱਗੇ ਸਭ ਕੁਝ ਫਿੱਕਾ ਏ
ਤੂੰ ਗੁੱਟ ਤੇ ਬੰਨ੍ਣ ਲਈ ਸੀ‌ ਘੜੀ ਦਿੱਤੀ
ਤੇ ਆਹ ਸਿਰ ਲੱਗਿਆ ਕਿਸੇ ਦਾ ਟਿੱਕਾ ਏ

ਮੈਂ ਹੋਰ ‌ਕਰਕੇ ਗੁੰਮਰਾਹ ਤੈਨੂੰ
ਹੋਰ ਵਧੀਕੀ ਨੀਂ ਪਾ ਸਕਦੀ
ਤੂੰ ਖੁਸ਼ ਰਹਿ ਆਪਣੀ ਜ਼ਿੰਦਗੀ ਚ
ਮੈਂ ਤੈਨੂੰ ਹੋਰ ਗਲ਼ੇ ਨੀ ਲਾ ਸਕਦੀ

ਬੇਸ਼ੱਕ ਆਖੀਂ ਤੂੰ ਬੇਵਫ਼ਾ
ਤੇ ਬੇਸ਼ੱਕ ਆਖੀਂ ਧੋਖੇਬਾਜ਼ ਮੈਨੂੰ
ਜੋ ਹੁਣ ਤੀਕ ਰੱਖੇ ਲਕੋ ਕੇ
ਮੈਂ ਸਭ ਦੱਸ ਦਿੱਤੇ ਰਾਜ਼ ਤੈਨੂੰ

ਕਿਤੇ ਲੱਭਦਾ ਹੋਇਆ ਪੈੜਾਂ ਨੂੰ
ਮੇਰੇ ਮਗਰ ਨਾ ਤੁਰ ਕੇ ਆ ਜਾਵੀਂ
ਇੱਕ ਹੁੰਦੀ ਸੀ ਸਹਿਜ ਉਸ ਸ਼ਹਿਰ ਦੀ
ਕਿਤੇ ਇਹ‌ ਝੋਰਾ ਨਾ ਦਿਲ ਨੂੰ ਲਾ ਜਾਵੀਂ

ਹੁਣ ਬਣਕੇ ਬੱਦਲ਼ ਗਰਦੇ ਦਾ
ਹਵਾ ਵਿੱਚ ਉੱਡਣਾ ਸਿੱਖਾਗੀਂ
ਸਭ ਭੁੱਲ ਕੇ‌‌ ਦਿੱਤੇ ਤੋਹਫਿਆਂ ਨੂੰ
ਜੰਨਤ‌ ਮੰਜ਼ਿਲ ‌ਮਿੱਥਾਗੀਂ

ਅਲਵਿਦਾ….ਸਹਿਜ
ਮੈਨੂੰ ਅੱਜ ਤੋਂ ‌ਬਾਅਦ ਮੈਸਜ਼ ਨਾ ਕਰਨਾ

ਮੇਰੀ ਮੈਸਜ਼ ਪੜਦੇ ਸਾਰ ਹੀ ਨੀਂਦ ਉੱਡ ਗਈ, ਮੈਂ ਨਾਲਦੀ ਨਾਲ ਮੈਸਜ਼ ਦਾ ਜਵਾਬ ਦੇਣਾ ਚਾਹਿਆ… ਮੈਂ ਕਿਹਾ ਇਹ ਤਾਂ ਦੱਸੋ ਗੱਲ ਕੀ ਹੋਈ ਹੈ, ਭਲਾਂ…ਪਰ ਇਸ ਤੋਂ ਪਹਿਲਾਂ ਕਿ ਉਹ ਮੇਰਾ ਮੈਸਜ਼ ਵੇਖਦੀ , ਉਸ ਨੇ ਮੈਨੂੰ ਬਲੌਕ ਕਰ ਦਿੱਤਾ, ਮੈਨੂੰ ਪਤਾ ਮੈਂ ‌ਉਹ ਰਾਤ ਕਿਸ ਤਰ੍ਹਾਂ ਲੰਘਾਈ

ਮੈਨੂੰ ਇੱਕ ਹਫਤਾ ਇੱਕ ਪਲ਼ ਵੀ ਚੰਗਾ ਨਾ ਲੱਗਾ, ਮੈਂ ਕਿਸੇ ਨਾ ਕਿਸੇ ਤਰ੍ਹਾਂ ਸਹਿਜ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕਰੀ, ਪਰ ਉਹ ਸਭ ਕੁਝ ਬੰਦ ਕਰ ਚੁੱਕੀ ਸੀ,ਨਾ ਫੇਸਬੁੱਕ, ਨਾ ਵਾੱਟਸ ਆੱਪ, ਨਾ ਫੋਨ , ਮਤਲਬ ਸਭ ਕੁਝ ਜਿਸ ਰਾਹੀਂ ਵੀ ਮੈਂ ਉਸ ਦੇ ਸੰਪਰਕ ਵਿਚ ਸੀ।ਉਸ ਦੁਬਾਰਾ ਭੇਜੇ ਆਖ਼ਰੀ ਮੈਸਜ਼ ਨੂੰ ਮੈਂ ਦਿਨ ਵਿਚ ਕਈ ਕਈ ਵਾਰ ਪੜਦਾ, ਮੈਨੂੰ ਇਹ ਤਾਂ ਸਮਝ ਲੱਗ ਚੁੱਕਾ ਸੀ, ਕਿ‌ ਉਹ ਮੈਨੂੰ ਆਖ਼ਰੀ ਮੈਸਜ਼ ਵਿਚ ਕਹਿਣਾ ਕੀ ਚਾਹੁੰਦੀ ਸੀ, ਪਰ ਮੈਨੂੰ ਉਸ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ, ਕਿ ਮੇਰੇ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿਚ ਕੌਣ ਸੀ, ਕੌਣ ਨਾ…ਪਰ ਸਾਲਾਂ ਦੇ ਰਿਸ਼ਤੇ ਦੇ ‌ਅਚਾਨਕ ਟੁੱਟ ਜਾਣ ਜੋ ਦਰਦ ਹੁੰਦਾ ਹੈ, ਉਹ ਇਨਸਾਨ ਹੀ ਸਮਝ ਸਕਦਾ ਜਿਸਤੇ ਇਹ ਸਭ ਬੀਤੀ ਹੋਵੇ….

ਕਿੰਨਾ ਕੂ ਚਿਰ ਕਿਸੇ ਦੇ ਗ਼ਮਾਂ ਦੇ ਸਹਾਰੇ ਨਾਲ ਜ਼ਿੰਦਗੀ ਲੰਘਦੀ ਹੈ, ਫੇਰ ਮੈਂ ਦੁਬਾਰਾ ਪੜਾਈ ਸ਼ੁਰੂ ਕਰਨ ਦਾ ਫੈਸਲਾ ਕਰਿਆ, ਮੈਂ ਐੱਮ.ਏ ਕਰਨੀ ਸ਼ੁਰੂ ਕਰ ਦਿੱਤੀ, ਮੇਰੀ ਜਿੰਦਗੀ ਵਿੱਚ ਹੋਰ ਵੀ ਬਹੁਤ ਜ਼ਿਆਦਾ ਬਦਲਾਅ ਆ ਗੲੇ, ਪਰ ਮੇਰੇ ਵਿਚ ਮੁੜ ਕਿਸੇ ਔਰਤ ਦੀਆਂ ਅੱਖਾਂ ਦੇ ਵਿਚ ਅੱਖਾਂ ਪਾ ਗੱਲ ਕਰਨ ਦੀ ਹਿੰਮਤ ਨਾ ਆਈ, ਮੈਂ ਜਦੋਂ ਵੀ ਕਾੱਲਜ ਵਿਚ ਕਿਸੇ ਕੁੜੀ ਵੱਲ ਵੇਖਦਾ , ਮੈਨੂੰ ਸਹਿਜ ਦਾ ਚੇਤਾ ਆ ਜਾਂਦਾ , ਮੈਂ ਆਪਣੀ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਨਾਂ ਮੈਂ ਹਾਲੇ ਤੀਕ ਨਹੀਂ ਸੀ ਸੋਚਿਆ, ਪਰ ਮੇਰਾ ਦਿਲ ਕਿਹ ਰਿਹਾ ਸੀ, ਕਿ ਇਸ ਕਿਤਾਬ ਦਾ ਨਾਮ ਸਹਿਜ ਰੱਖਿਆ ਜਾਵੇ, ਪਰ ਦਿਮਾਗ ਇਜਾਜ਼ਤ ਨਹੀਂ ਸੀ ਦੇ ਰਿਹਾ,ਇੱਕ ਸ਼ਾਮ ਦੀ ਗੱਲ ਆ, ਮੈਂ ਹੋਸਟਲ ਦੇ ਛੱਤ ਤੇ ਬੈਠਾ ਕੁਝ ਲਿਖ ਰਿਹਾ ਸੀ, ਨਾਲ਼ਦੇ ਕਮਰੇ ਵਾਲ਼ੀ ਛੱਤ ਬੈਠੀ ਇੱਕ ਕੁੜੀ ਰੋ ਰਹੀ ਸੀ, ਮੈਂ ਉਸ ਨੂੰ ਜਾਣਦਾ ਸੀ, ਉਹ ਐੱਮ.ਏ ਦੀ ਹੀ ਵਿਦਿਆਰਥਣ ਸੀ, ਪਰ ਹਾਂ ਉਹ ਹਿੰਦੀ ਦੀ ਐਮ.ਏ ਕਰਦੀ ਸੀ, ਤੇ ਮੈਂ ਪੰਜਾਬੀ ਦੀ, ਮੈਂ ਉਸ ਨੂੰ ਬੋਲ ਮਾਰਿਆ… ਹੈਲੋ..ਹਾਏ…ਕੀ ਹੋ ਗਿਆ…ਕੀ ਗੱਲ… ਤੁਸੀਂ ਰੋ ਰਹੇ ਹੋ… ਪਹਿਲਾਂ ਤਾਂ ਉਸ ਨੇ ਕੁਝ ਨਹੀਂ ਦੱਸਿਆ… ਮੈਂ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ…ਉਹ ਮੇਰੀ ਛੱਤ ਦੇ ਕੋਲ ਆ ਖੜ ਗਈ…ਤੇ ਬੋਲੀ..ਕੀ ਗੱਲ ਮੇਰੇ ਬਾਰੇ ਲਿਖ ਰਹੇ ਹੋ … ਮੈਂ ਕਿਉਂ… ਮੈਂ ਕਿਉਂ ਲਿਖਾਂਗਾ ਤੁਹਾਡੇ ਬਾਰੇ…ਅੱਛਾ.. ਫੇਰ ਹੋਰ ਕੀ ਲਿਖ ਰਹੇ ਹੋ… ਮੈਂ ਥੋੜ੍ਹੀ ਆਕੜ ਜਿਹੀ ਚ ਬੋਲਿਆ… ਤੁਹਾਨੂੰ ਕੀ ਮੈਂ ਕੁਝ ਹੀ ਲਿਖਾਂ… ਮੇਰੀ ਮਰਜ਼ੀ… ਤੁਸੀਂ ਵੀ ਤਾਂ ਰੋ ਹੀ ਰਹੇ ਸੀ.. ਕੁਝ ਸਮਾਂ ਪਹਿਲਾਂ…,ਮੇਰਾ ਨਾਂ ਅਮਨ, ਮੈਂ ਤਰਨਤਾਰਨ ਤੋਂ ਹਾਂ, ਤੇ ਤੁਸੀਂ, ਮੈਂ ਦੀਪ.. ਰਾਏਪੁਰ ਤੋਂ ( ਕਿਲਾ ਰਾਏਪੁਰ )… ਫਿਰ ਤਾਂ ਨੇੜਲੇ ਹੀ ਹੋ… ਹਾਂ…ਘਰ ਨਹੀਂ ਜਾਂਦੇ.. ਨਹੀਂ…ਜੀ ਨਹੀਂ ਲੱਗਦਾ..ਘਰ

ਵੈਸੇ ਤੁਸੀਂ ਰੋ ਕਿਉਂ ਰਹੇ ਸੀ… ਦੀਪ ਕਿਸੇ ਹੋਰ ਨੂੰ ਨਾ ਦੱਸਿਓ…ਯਰ ਮੇਰਾ.. ਇੱਕ ਬੁਆਏਫਰੈਂਡ ਸੀ, ਸਾਡੀ ਫਰੈਂਡਸਿਪ ਪਿਛਲੇ ਪੰਜ ਸਾਲ ਤੋਂ ਚੱਲ ਰਹੀ ਸੀ, ਉਸ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਵੇਗੀ…ਪਰ ਯਰ ਇੱਕ ਮਹੀਨੇ ਪਹਿਲਾਂ ਸਾਡੀ ਨਿੱਕੀ ਜਿਹੀ ਗੱਲ ਤੇ ਲੜਾਈ ਹੋ ਗਈ… ਮੈਂ ਉਸ ਨਾਲ ਗੱਲ ਨਹੀਂ ਕਰੀਂ…ਤੇ ਉਸ ਨੇ ਅੱਜ ਸਵੇਰੇ ਫੋਨ ਲਗਾਇਆ ਸੀ…ਕਿ ਮੇਰਾ ਤਾਂ ਰਿਸ਼ਤਾ ਪੱਕਾ ਹੋ ਗਿਆ…ਤੇ ਮੈਂ ਤਾਂ ਕਨੇਡਾ ਜਾ ਰਿਹਾ… ਹੁਣ ਤੁਸੀਂ ਦੱਸੋ ਜੇ‌ ਮੈਂ ਰੋਵਾਂ ਨਾ ਤਾਂ ਹੋਰ ਕੀ ਕਰਾਂ… ਮੈਂ ਉਸ ਤੇ ਸੱਭ‌‌ ਤੋਂ ਜ਼ਿਆਦਾ ਵਿਸ਼ਵਾਸ਼ ਕਰਿਆ ਸੀ,ਉਸ ਪਿੱਛੇ ਮੈਂ ਕਿੰਨੀ ਕਿੰਨੀ ਵਾਰ ਘਰ ਝੂਠ ਬੋਲਿਆ ਹੈ, ਬਸ‌ ਪੁੱਛੋ ਨਾ ਯਰ ਬਹੁਤ ਜ਼ਿਆਦਾ ਦਿਮਾਗ਼ ਖ਼ਰਾਬ ਹੋਇਆ ਪਿਆ ਏ… ਹੁਣ ਤੁਸੀਂ ਦੱਸੋ ‌ਮੈਂ ਕੀ ਕਰਾਂ…ਹੋ ਸਕਦਾ‌ ਭੁੱਲ ਜਾਵੋ… ਮੈਂ ਕਿਹਾ… ਯਰ ਕਹਿਣਾ ਸੌਖਾ…ਪਰ ਭੁੱਲਣਾ ਬਹੁਤ ਔਖਾ… ਮੈਂ ਜਵਾਬ ਦਿੱਤਾ…ਪਤਾ ਹੈ ਮੈਨੂੰ, ਮੇਰੇ ਤੋਂ ‌ਵੱਧਕੇ ਭਲਾਂ ਕੌਣ ਜਾਣ ਸਕਦਾ… ਕਿਉਂ ਤੁਹਾਨੂੰ ਵੀ ਕਿਸੇ ਨੇ ਧੋਖਾ ਦਿੱਤਾ ਹੈ ਅਮਨ ਨੇ ਪੁੱਛਿਆ… ਮੈਂ ਬੋਲਿਆ.. ਕਿਸੇ ਨੇ ਨਹੀਂ… ਆਪਣੇ ਨੇ… ਫੇਰ ਮੈਂ ਨਾ ਰੋਕ ਸਕਿਆ … ਮੈਂ ਉਸ ਨੂੰ ਮੇਰੇ ਤੇ ਸਹਿਜ ਦੇ ਵਿੱਚ ਜੋ ਜੋ‌ ਹੋਇਆ ਸਭ ਦੱਸ ਦਿੱਤਾ…ਰਾਤ ਕਾਫ਼ੀ ਹੋ ਗਈ ਸੀ,ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਕਮਰੇ ਵਿਚ ਚਲੇ ਗਏ… ਅਸੀਂ ਹਰ ਰੋਜ਼ ਛੱਤ ਤੇ ਦੋਵੇਂ ਇੱਕਠੇ ਹੋ ਜਾਂਦੇ ਤੇ ਕਿੰਨਾ ਕਿੰਨਾ‌ ਘੰਟਾ ਗੱਲਾਂ ਕਰਦੇ ਰਹਿੰਦੇ… ਹੁਣ ਅਸੀਂ ਇੱਕ ਦੂਸਰੇ ਨਾਲ ਫੋਨ ਉੱਪਰ ਵੀ ਗੱਲ ਕਰਨ ਲੱਗ ਗੲੇ ਸੀ, ਪਰ ਮੈਂ ਮੇਰੇ ਵੱਲੋਂ ਪਿਆਰ , ਮੁਹੱਬਤ ਕੁਝ ਨਹੀਂ ਸੀ, ਇੱਕ ਦਿਨ ਕੀ ਹੋਇਆ… ਮੈਨੂੰ ਲੱਗਦਾ ਮਾਰਚ ਦੇ ਮਹੀਨੇ ਦੀ ਅੱਠ ਤਾਰੀਖ਼ ਸੀ, ਅਸੀਂ ਛੱਤ ਤੇ ਬੈਠੇ ਸੀ, ਉਸ ਨੇ ਅਚਾਨਕ ਹੀ ਮੇਰਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ, ਮੈਂ ਉਸਦੇ ਦੇ ਚਿਹਰੇ ਵੱਲ ਵੇਖ ਕੇ ਸਭ ਕੁਝ ਸਮਝ ਰਿਹਾ ਸਾਂ, ਉਹ ਕਿੰਨਾ ਹੀ ਚਿਰ ਬਿਨਾਂ ਅੱਖ ਝਪਕਾਏ ਮੇਰੇ ਵੱਲ ਵੇਖਦੀ ਰਹੀ, ਪਰ ਦੂਸਰੇ ਹੱਥ ਨਾਲ ਉਸਦਾ ਦਾ ਮੌਢਾ ਹਲਾਇਆ ਤੇ ਪੁੱਛਿਆ ਅਮਨ ਕੀ ਹੋ ਗਿਆ, ਕੋਈ ਦਿੱਕਤ ਹੈ ਤਾ ਦੱਸ ਦੇਵੋ, ਉਸ ਨੇ ਕਿਹਾ ਦੀਪ ਮੈਨੂੰ ਲੱਗਦਾ ਹੈ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਮੈਨੂੰ ਹਰ ਵਕਤ ਤੁਹਾਡੇ ਹੀ ਖਿਆਲ ਆਉਂਦੇ ਰਹਿੰਦੇ ਨੇ, ਮੇਰੇ ਸੁਪਨਿਆਂ ਵਿਚ ਵੀ ਤੁਸੀ ਹੀ ਰਹਿੰਦੇ ਹੋ, ਉਹ ਇਸ ਤੋਂ ਅਗਾਂਹ ਕੁਝ ਬੋਲਦੀ ਮੈਂ ਉਸ ਦੇ ਮੂੰਹ ਉੱਪਰ ਹੱਥ ਧਰਿਆ ਤੇ ਕਿਹਾ ਅਮਨ ਆਪਾਂ ਦੋਵੇਂ ਚੰਗੇ ਦੋਸਤ ਆਂ, ਜੇਕਰ ਤੁਹਾਨੂੰ ਆਪਣੀ ਦੋਸਤੀ ਵਿਚ ਕਮੀਂ ਲੱਗਦੀ ਹੈ ਤਾਂ ਮੈਨੂੰ ਦੱਸ ਸਕਦੇ ਹੋ, ਪਰ ਮੈਂ ਦੁਬਾਰਾ ਇਸ ਰਾਹ ਉੱਪਰ ਨਹੀਂ ਜਾਣਾ ਚਾਹੁੰਦਾ, ਆਪਾਂ ਹਮੇਸ਼ਾ ਚੰਗੇ ਦੋਸਤ ਸੀ ਤੇ ਚੰਗੇ ਰਹਾਂਗੇ ਵੀ, ਕੁਝ ਗ਼ਲਤ ਨਾ ਸੋਚਿਓ, ਮੈਂ ਤੁਹਾਡੇ ਹੀ ਬਾਰੇ ਸੋਚ ਰਿਹਾ ਹਾਂ, ਅਮਨ ਨੇ ਹਲਕੀ ਜਿਹੀ ਮੁਸਕਾਨ ਕਰੀਂ ਤੇ ਕਿਹਾ ਮੈਂ ਸਮਝਦੀ ਹਾਂ, ਚੰਗਾ ਦੀਪ ਬਾਏ, ਮੈਨੂੰ ਨੀਂਦ ਆ ਰਹੀ ਆ ਸਵੇਰੇ ਮਿਲਦੇ ਹਾਂ… ਮੈਨੂੰ ਪਤਾ ਲੱਗ ਗਿਆ ਸੀ, ਕਿ ਉਸਨੂੰ ਇਹ ਚੰਗਾ ਨਹੀਂ ਲੱਗਾ, ਪਰ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਸੀ।

ਉਸ ਤੋਂ ਬਾਅਦ ਸਾਡੇ ਵਿੱਚ ਪਹਿਲਾਂ ਵਾਲੀ ਗੱਲ ਨਾ ਰਹੀ, ਇੱਕ...

ਦਿਨ ਸਵੇਰੇ ਮੀਂਹ ਆ ਕੇ ਹੱਟਿਆ ਸੀ, ਤੇ ਠੰਡੀ ਠੰਡੀ ਹਵਾ ਵਗ ਰਹੀ ਸੀ, ਮੈਂ ਇੱਕ ਕਵਿਤਾ ਲਿਖ ਰਿਹਾ ਸੀ, ਅਚਾਨਕ ਹੀ ਇੱਕ ਅਣਜਾਣ ਜਿਹੇ ਨੰਬਰ ਤੋਂ ਕਾੱਲ ਆਈ, ਕੋਈ ਪਾਠਕ ਸੀ, ਉਹ ਕਹਾਣੀ ਮੁਹੱਬਤ ਦੇ ਰੰਗ ਦੇ ਅਖਰੀਲੇ ਭਾਗ ਦੀ ਮੰਗ ਕਰ ਰਿਹਾ ਸੀ। ਮੈਂਨੂੰ ਖੁਦ ਨਹੀਂ ਸੀ ਸਮਝ ਆ ਰਿਹਾ ਕਿ ਇਸ ਕਹਾਣੀ ਦਾ ਆਖਰੀ ਭਾਗ ਕੀ ਹੋਵੇਗਾ, ਐਨੇ ਵਿਚ ਜੋ ਮੈਂ ਕਵਿਤਾ ਲਿਖ ਰਿਹਾ ਸੀ, ਉਹ ਡਾਇਰੀ ਆ , ਅਮਨ ਨੇ ਚੁੱਕ ਲਈ, ਮੈਂ ਉਹ ਕਵਿਤਾ ਵੀ ਅਮਨ ਦੇ ਨਾਮ ਹੀ ਲਿਖ ਰਿਹਾ ਸੀ, ਕਿਉਂਕਿ ਆਖਿਰ ਮੈਂ ਤਾਂ ਮੁੰਡਾ ਹਾਂ
ਉਹ ਕੁਝ ਇਸ ਪ੍ਰਕਾਰ ਸੀ :—

ਉਹਦੀਆਂ ਤਸਵੀਰਾਂ ‌ਕਵੀਤਾਵਾਂ ਤੋਂ ਜ਼ਿਆਦਾ ਸਾਂਭ ਕੇ ਰੱਖੀਆਂ ਨੇ
ਦੁੱਧ ਪੀਣ ਵਾਲੇ ਹੁਣ ਜਾਮ ਦੇ ਆਦੀ ਹੋ ਗਏ ਨੇ, ਐਨਾ ਨਸ਼ਾ ਕੀਤਾ ਅੱਖੀਆਂ ਨੇ

ਵਿਚ ਖਿਆਲਾਂ ਉਹਦਾ ਸਾਡੇ ਐਨਾ ਆਉਣਾ ਜਾਣਾ ਰਹਿੰਦਾ ਏ
ਜਿੰਨੀਆਂ ਉਹਦੇ ਵਾਲਾਂ ਦੀ ਖੂਸਬੂ ਦੀਆਂ ਤਰੰਗਾਂ ,ਨਾ ਓਨੀਆ ਜਗਤ ਤੇ ਮੱਖੀਆਂ ਨੇ

ਸਭ ਗਵਾ ਬੈਠਾ, ਸਭ ਲੁੱਟਾ ਬੈਠਾ, ਜੋ ਤਿਨਕਾ ਤਿਨਕਾ ਜੋੜਿਆ ਸੀ
ਵੇਖ ਉਹਦੇ ਨਾਂ ਕਵਿਤਾਵਾਂ ਲਿਖੀਆਂ ਅੱਜ ਆਇਤਾਂ ਵੀ ਤੇ ਹੱਸੀਆਂ ਨੇ

ਸਦਕੇ : ਅਮਨ

ਮੈਂ ਉਸ ਦੇ ਕੋਲ ਜਾ ਖੜ ਗਿਆ, ਉਸ ਨੇ ਹਲਕੀ ਜਿਹੀ ਮੁਸਕਾਨ ਕਰਦਿਆਂ ਕਿਹਾ, ਕੀ ਗੱਲ ਦੀਪ ਤੁਸੀਂ ਦੱਸਿਆ ਹੀ ਨਹੀਂ ਤੁਹਾਡੀ ਜ਼ਿੰਦਗੀ ਵਿਚ ਕੋਈ ਹੋਰ ਅਮਨ ਵੀ ਹੈ, ਮੈਂ ਉਹਦੇ ਵੱਲ ਵੇਖ ਕੇ ਮੁਸਕਾਇਆ, ਉਸ ਨੇ ਮੈਨੂੰ ਗੱਲਵਕੜੀ ਪਾ ਲਈ,ਉਹ ਕਿੰਨਾ ਹੀ ਚਿਰ ਮੈਨੂੰ ਗੱਲਵਕੜੀ ਪਾਈ ਖਲੋਈਂ, ਰਹੀ ਐਨੇ ਵਿਚ ਹੀ ਉਸਦੀ ਦੋਸਤ ਹੈਰੀ ਆ ਗੲੀ, ਉਸ ਨੇ ਝੂਠਾ ਜਿਹਾ ਖੰਗਿਆਂ, ਉਹ ਅਮਨ ਦੀ ਸਭ ਤੋਂ ਨੇੜਲੀ ਦੋਸਤ ਸੀ, ਉਸ ਤੋਂ ਬਾਅਦ ਅਸੀਂ ਕਿੰਨਾ ਚਿਰ ਹੀ ਬੈਠੇ ਗੱਲਾਂ ਕਰਦੇ ਰਹੇ, ਮੇਰੀ ਐੱਮ.ਏ ਪੂਰੀ ਹੋ ਚੁੱਕੀ ਸੀ ਤੇ ਅਮਨ ਦਾ ਦੂਸਰਾ ਸਾਲ ਸ਼ੁਰੂ ਹੋਇਆ ਸੀ, ਮੈਨੂੰ ਨਾਲਦੇ ਨਾਲ ਹੀ ਸਰਕਾਰੀ ਨੌਕਰੀ ਮਿਲ ਗਈ , ਇਸ ਲਈ ਮੈਂ ਅੱਗੇ ਦਾਖ਼ਲਾ ਨਾ ਲਿਆ, ਮੇਰੀ ਡਿਊਟੀ ਇੱਕ ਅਨਾਥ ਆਸ਼ਰਮ ਵਿਚ ਲੱਗ ਗੲੀ, ਮੈਂ ਸਵੇਰੇ ਹੀ ਸਕੂਲ ਚਲਾ ਜਾਂਦਾ ਤੇ ਉਸਤੋਂ ਬਾਅਦ ਆ ਘਰ ਟਿਉਸ਼ਨ ਪੜਾ ਲੈਂਦਾ, ਮੇਰੀ ਹੁਣ ਅਮਨ ਨਾਲ ਵੀ ਗੱਲਬਾਤ ਘੱਟ ਹੀ ਹੁੰਦੀ, ਵੈਸੇ ਅੱਜ ਕੱਲ੍ਹ ਉਹ ਆਪ ਤਾਂ ਫੋਨ ਜਾਂ ਮੈਸਜ਼ ਕਰਨਾ ਭੁੱਲ ਹੀ ਗਈ ਸੀ, ਜੇਕਰ ਮੈਂ ਉਸ ਨੂੰ ਕਰਦਾ ਫੇਰ ਹੀ ਉਹ ਕਰਦੀ, ਮੈਨੂੰ ਲੱਗ ਰਿਹਾ ਸੀ ਕਿ ਉਸਦੀ ਜ਼ਿੰਦਗੀ ਵਿਚ ਕੋਈ ਹੋਰ ਆ ਗਿਆ ਹੈ, ਉਹ ਮੇਰੇ ਨਾਲ ਨਿੱਕੀ ਨਿੱਕੀ ਗੱਲ ਉੱਪਰ ਲੜ ਪੈਂਦੀ ਸੀ, ਮੈਨੂੰ ‌ਕੁਝ ਸਮਝ ਨਹੀਂ ਸੀ ਲੱਗ ਰਹੀ, ਅਖੀਰ ਫੇਰ ਮੈਂ ਵੀ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ

ਇੱਕ ਦਿਨ ਕੀ ਹੋਇਆ,ਪੇਪਰਾਂ ਦੇ ਦਿਨ ਸੀ, ਅਧਿਆਪਕ ਘੱਟ ਹੋਣ ਕਰਕੇ ਮੇਰੀ ਡਿਊਟੀ ਛੇਵੀਂ ਜਮਾਤ ਵਿਚ ਲਗਾ ਦਿੱਤੀ, ਮੈਂ ਬੱਚਿਆਂ ਨੂੰ ਪੰਜਾਬੀ ਦੀ ਪਾਠ ਪੁਸਤਕ ਪੜਾ ਰਿਹਾ, ‌ਜਦੋਂ ਪਾਠ ਪੂਰਾ ਹੋਇਆ ਤਾਂ ਮੈਂ ਪੁੱਛਿਆ ਪੁੱਤ ਸਾਰਿਆਂ ਨੂੰ ਸਮਝ ਆ ਗਿਆ, ਤਾਂ ਇੱਕ ਹੂਬਹੂ ਸਹਿਜ ਦੇ ਵਰਗੀ ਬੱਚੀ ਖੜੀ ਹੋਈ, ਉਸਨੇ ਜੋ ਬੋਲਿਆ ‌ਮੈਨੂੰ ਸੁਣਾਈ ਨਹੀਂ ਦਿੱਤਾ, ਮੈਂ ਵੇਖ ਕੇ ਹੈਰਾਨ ਸੀ, ਕਿ ਭਲਾਂ ਹੂਬਹੂ ਸਹਿਜ ਦੇ ਵਰਗੀ ਬੱਚੀ ਏਸ ਅਨਾਥ ਆਸ਼ਰਮ ਵਿਚ ਕਿੱਥੋਂ ਆਈ, ਮੈਨੂੰ ਇੱਕ ਹਫ਼ਤਾ ਇਹੀ ਸੋਚਦਿਆਂ ਲੰਘ ਗਿਆ, ਅਖੀਰ ਮੈਂ ਪ੍ਰਿੰਸੀਪਲ ਤੋਂ ਜਦ ਪਤਾ ਕੀਤਾ ਤਾਂ ਇਸ ਬੱਚੀ ਦਾ ਨਾਂ ਮਹਿਕ ਸੀ ਤੇ ਇਸ ਦੀ ਮਾਂ ਦਾ ਨਾਂ ਸਹਿਜ ਸੀ, ਮੈਨੂੰ ਨਹੀਂ ਸੀ ਪਤਾ ਕਿ ਮਹਿਕ ਇਸ ਸਕੂਲ ਵਿੱਚ ਪੜ੍ਹਦੀ ਹੈ, ਨਾਹੀਂ ‌ਮੈਂ ਇਸ ਤੋਂ ਪਹਿਲਾਂ ਕਦੇ ਉਸ ਨੂੰ ਵੇਖਿਆ ਸੀ, ਮੈਂ ਮਹਿਕ ਨੂੰ ਉਸ ਦੀ ਕਲਾਸ ਵਿੱਚ ਜਾ ਘੁੱਟ ਕੇ ਸੀਨੇ ਨਾਲ ਲਾ ਲਿਆਂ, ਮੈਨੂੰ ਉਹ ਆਪਣੀ ਹੀ ਬੱਚੀ ਲੱਗੀ, ਮੈਂ ‌ਮਹਿਕ ਨੂੰ ਜਦੋਂ ਪੁੱਛਿਆ ਕਿ ਪੁੱਤ ਤੇਰੇ ਮੰਮੀ ਕਿੱਥੇ ਨੇ.. ਤਾਂ ਉਸਨੇ ਜਵਾਬ ਦਿੱਤਾ… ਮੇਰੇ ਤਾਂ ਮੰਮੀ ਹੈ ਹੀ ਨਹੀਂ…ਇਹ ਸੁਣ ਕੇ ਮੇਰੀਆਂ ਅੱਖਾਂ ਦੁਬਾਰਾ ਭਰ ਆਈਆਂ, ਫੇਰ ਜਿਸ ਨੇ ਮਹਿਕ ਨੂੰ ਇਸ ਆਸ਼ਰਮ ਵਿਚ ਦਾਖ਼ਲ ਕਰਵਾਇਆ ਸੀ, ਮੈਂ ਉਸ ਦਾ ਪਤਾ ਲਿਆ ਤੇ ਉਸ ਦੇ ਘਰ ਮਿਲਣ ਗਿਆ, ਤਾਂ ਉਹਨਾਂ ਨਾਲ ਗੱਲਬਾਤ ਕਰਕੇ ਮੈਂ ਅਸਚਰਜ ਰਹਿ ਗਿਆ, ਮਹਿਕ ਨੂੰ ਆਸ਼ਰਮ ਵਿਚ ਦਾਖ਼ਲ ਕਰਵਾਉਣ ਵਾਲਾ ਉਸਦਾ ਨਾਨਾ ਸੀ ,

ਉਸਨੇ ਮੈਨੂੰ ਦੱਸਿਆ ਕਿ ਸਹਿਜ ਮੇਰੇ ਇੱਕਲੌਤੀ ਧੀ ਸੀ, ਉਸਦੀ ਮਾਂ ਦੇ ਲਾਡਾਂ ਪਿਆਰਾਂ ਨੇ ਉਸ ਨੂੰ ਜ਼ਿਆਦਾ ਵਿਗਾੜ ਦਿੱਤਾ, ਪਹਿਲਾਂ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ, ਤੇ ਫੇਰ ਆਪਣੀ ਹੀ ਮਰਜ਼ੀ ਨਾਲ ਉਸਨੂੰ ਤਲਾਕ ਦੇ ਦਿੱਤਾ ਤੇ ਇਸ ਨੰਨੀ ਜਾਨ ਨੂੰ ਏਥੇ ਛੱਡ ਕੇ ਖੁਦ ਪੰਜ ਸਾਲ ਪਹਿਲਾਂ ਗਲ਼ ‌ਫਾਹਾ ਲੈ ਆਤਮ ਹੱਤਿਆਂ ਕਰ ਗੲੀ, ਤੇ ਉਸ ਦੇ ਪਤੀ ਨੇ ਪਹਿਲਾਂ ਹੀ ਸਹਿਜ ਦੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਲਗਵਾ ਲੲੀ ਸੀ, ਜਿਸ ਕਾਰਨ ਪੁੱਤ ਹੁਣ ਸਾਡਾ ਗੁਜ਼ਾਰਾ ਬਸ ਇਹ ਮਕਾਨ ਨੂੰ ਕਰਾਏ ਉੱਪਰ ਲਾ ਕੇ ਚੱਲਦਾ ਹੈ, ਤਾਂ ਹੀ ਅਸੀਂ ਮਹਿਕ ਨੂੰ ਅਨਾਥ ਆਸ਼ਰਮ ਵਿਚ ਦਾਖ਼ਲ ਕਰਵਾ ਦਿੱਤਾ, ਸਾਵਣ ਦੇ ਪਿਤਾ ਦੇ ਹੰਝੂ‌ ਮੇਰੇ ‌ਵੇਖੇ ਨਹੀਂ ਸਨ ਜਾ ਰਹੇ… ਐਨੇ ਵਿਚ ਹੀ ਮੇਰਾ ਫੋਨ ਖੜਕਿਆ ਅਮਨ ਦਾ ਫੋਨ ਸੀ, ਉਸ ਨੇ ਬਿਨਾਂ ਮੇਰੀ ਆਵਾਜ਼ ਸੁਣੇ ਇਹ ਕਹਿ ਫੋਨ ਕੱਟ ਦਿੱਤਾ, ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ, ਮੈਨੂੰ ਅੱਜ ਤੋਂ ਬਾਅਦ ਕੋਈ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਾ ਕਰਨਾ… ਮੈਨੂੰ ਅਮਨ ਦੀ ਜ਼ਿੰਦਗੀ ਸਹਿਜ ਦੀ ਜ਼ਿੰਦਗੀ ਦੇ ਰਾਹ ਵੱਲ ਜਾਂਦੀ ਵਿੱਖ ਰਹੀ ਸੀ, ਸਹਿਜ ਦੇ ਪਿਤਾ ਦੇ ਮੇਰੀ ਦਿੱਤੀ ਘੜੀ ਹੱਥ ਤੇ ਟਿਕ ਟਿਕ ਕਰਦੀ ਅਚਾਨਕ ਰੁੱਕ ਗਈ, ਸਹਿਜ ਦੇ ਪਿਤਾ ਨੇ ਦੱਸਿਆ ਕਿ ਆ ਘੜੀ ਮੈਨੂੰ ਸਹਿਜ ਨੇ ਦਿੱਤੀ ਸੀ।

ਨੋਟ ‌: ਇਸ ਕਹਾਣੀ ਵਿਚ ਇੱਕ ਦੀਪ ਨਾਂ ਦਾ ਪਾਤਰ ਹੈ, ਜੋ‌ ਸਹਿਜ ਨਾਮ ਦੀ ਸ਼ਾਦੀਸ਼ੁਦਾ ਲੜਕੀ ਦੇ ਨਾਲ ਸੁਰਖ਼ਰੂ ਹੁੰਦਾ ਹੈ ਤੇ ਇਹ ਦੋਵੇਂ ਬਾਕੀ ਰਿਸ਼ਤਿਆਂ ਨੂੰ ਭੁੱਲ ਆਪਣੀ ਜਿਸਮਾਨੀ ਜ਼ਰੂਰਤਾਂ ਲਈ ਇੱਕ ਦੂਜੇ ਨੂੰ ਵਰਤਦੇ ਹਨ, ਅਤੇ ਦੀਪ ਨੂੰ ਸਹਿਜ ਨਾਲ਼ ਪਿਆਰ ਹੋ ਜਾਂਦਾ ਹੈ, ਪਰ ਸਹਿਜ ਆਪਣੀ ਜਿਸਮਾਨੀ ਜ਼ਰੂਰਤ ਲਈ ਕੋਈ ਕਿਸੇ ਹੋਰ ਨੂੰ ਚੁਣ ਲੈਂਦੀ ਹੈ, ਜਦੋਂ ਉਹ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ, ਉਹ ਫਿਰ ਤੋਂ ਦੀਪ ਉੱਪਰ ਆਪਣਾ ਜਾਲ ਬੁਣਦੀ ਹੈ, ਤੇ ਉਹਨਾਂ ਵਿੱਚ ਫੇਰ ਜਿਸਮਾਨੀ ਰਿਸ਼ਤਾ ਬਣਦਾ ਹੈ,‌ ਜਦੋਂ ਏਸ ਗੱਲ ਦਾ ਪਤਾ ਸਹਿਜ ਦੇ ਪਤੀ ਨੂੰ ਲੱਗਦਾ ਹੈ ਤਾਂ ਉਹ ਉਸ ਤੋਂ ਤਲਾਕ ਲੈ ਲੈਂਦਾ ਹੈ, ਤੇ ਸਹਿਜ ਆਪਣੀ ਉੱਜੜੀ ਹੋਈ ਜ਼ਿੰਦਗੀ ਨੂੰ ਵੇਖ ਆਤਮ ਹੱਤਿਆਂ ਕਰ ਲੈਂਦੀ ਹੈ,ਇਸ ਕਹਾਣੀ ਨੂੰ ਲਿਖਣ ਦਾ ਮੁੱਖ ਕਾਰਨ ਇਹ ਹੈ, ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਮੁੰਡੇ, ਕੁੜਿਆ, ਇੱਕ ਦੂਸਰੇ ਨੂੰ ਸਮਝੇ ਬਗੈਰ ਸਿਰਫ ਪੈਸੇ ਦੇ ਲਾਲਚ ਲਈ ਘਰਦਿਆਂ ਦੇ ਕੋਲੋਂ ਵੱਖ ਹੋ ਵਿਆਹ ਕਰਵਾ ਲੈਂਦੇ ਹਨ , ਜਦੋਂ ਉਹ ਉਹਨਾਂ ਦੀਆਂ ਜਿਸਮਾਨੀ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਉਹ ਕਿਸੇ ਦੀਪ ਵਰਗੇ ਇਨਸਾਨ ਨੂੰ ਚੁਣਦੇ ਹਨ, ਜ਼ਰੂਰੀ ਨਹੀਂ ਉਹ ਕੁੜੀ ਹੀ ਹੋਵੇ ਇਹ ਮੁੰਡਾ ਵੀ ਹੋ ਸਕਦਾ,ਹੋ ਸਕਦਾ ਉਸਨੇ ਕੁੜੀ ਨਾਲ ਪੈਸੇ ਲਈ ਵਿਆਹ ਕਰਵਾਇਆ ਹੋਵੇ…ਬਸ ਨਤੀਜਾ ਏਹੀ ਨਿਕਲ਼ਦਾ ਹੈ ਜਾਂ ਤਾਂ ਮੌਤ ਕਰ ਲੈਂਦੇ ਹਨ ਜਾਂ ਕਿਸੇ ਹੋਰ ਸਦਮੇ ਵਰਗੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ

ਆਪ ਸਭ ਜੀ ਦਾ‌ ਬਹੁਤ ਬਹੁਤ ਧੰਨਵਾਦ ਜੀ

✍️ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...

Access our app on your mobile device for a better experience!



Related Posts

Leave a Reply

Your email address will not be published. Required fields are marked *

4 Comments on “ਮੁਹੱਬਤ ਦੇ ਰੰਗ”

  • ਵੀਰ ਜੀ ਲੋਕਾਂ ਭਾਣੇ ਇਹ ਕਹਾਣੀ ਹੋਊ ਪਰ ਤੁਸੀਂ ਅਾਪਣੇ ਦਰਦ ਦਾ ਹਿਸਾ ਸਾਂਝਾ ਕੀਤਾ ਆ ਮੈ ਹੁਣੇ ਇਸ ਐਪ ਨੂੰ ਡਾਓਨਲੋਡ ਕਰਕੇ ਇਹ ਕਹਾਣੀ ਪੜੀ ਮੈਨੂੰ ਇਸ ਵਿਚ ਇੱਕ ਦੀ ਜਿ਼ੰਦਗੀ ਖ਼ਰਾਬ ਹੋਈ ਜਾਪਦੀ ਓਸ ਨ੍ਹਨੀ ਬਚੀ ਮਹਿਕ ਦੀ 😍 😍 😍 😍 😍 😍 😍
    ਮਾਰਿਆ ਤਾਂ ਮੈ ਵੀ ਕੁੱਝ ਏਸੇ ਤਰਾਂ ਦੇ ਦਰਦ ਆ ਮੈ ਤੁਹਾਡਾ ਛੋਟਾ ਭਰਾ ਗਗਨ ਖੰਨੇ ਤੋਂ ਹੁਣ ਸਾਉਦਿਆ ਵਿਚ ਆ 😍 😍 😍 😍 😍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)

Cara Dapatkan Scatter Hitam Cara Main Mahjong Ways 2 Game Online Terpercaya Jam Hoki Game Incess Cara Meraih Kemenangan Mahjong Ways Keajaiban Mahjong Ways 1 Olympus Game Terbaik Saat Ini Mahjong Scatter Hitam Pola Starlight Princess Olympus Gamepang Maxwin Pola Terbaik Game Mahjong Ways Pola Terbaru Mahjong Ways 2 Pola Terupdate Olympus RTP Game Starlight Princess Situs Terpercaya Cara Meraih Kemenangan Game Zeus Game Gates Of Olympus OP Parah Game Maxwin Gates Of Olympus Mahjong Ways Game Terbaik Terpercaya Pola Starlight prinecss Hari Ini