ਕੋਈ ਕਹਿੰਦਾ ਮੁਹੱਬਤ ਅਧੂਰੀ ਹੁੰਦੀ, ਕੋਈ ਕਹਿੰਦਾ ਪੂਰੀ ਹੁੰਦੀ, ਕੋਈ ਕਹਿੰਦਾ ਇੱਕ ਵਾਰ ਹੁੰਦੀ, ਤੇ ਕੋਈ ਕਹਿੰਦਾ ਵਾਰ ਵਾਰ ਹੁੰਦੀ. ਕਿਸੇ ਲਈ ਮੁਹੱਬਤ ਸ਼ਾਂਤੀ ਆ, ਚੁੱਪ ਆ, ਸੰਗੀਤ ਆ, ਰਾਗ ਆ, ਜਾ ਫਿਰ ਬਿਰਹਾ ਦਾ ਵਿਰਲਾਪ ਆ. ਜੋ ਵੀ ਆ ਬਹੁਤ ਰੰਗੀਨ ਆ.
ਖੱਬੇ ਪਾਸਿਓਂ ਇਕ ਵਾਲ਼ਾ ਦੀ ਲਟ ਓਹਦੇ ਚੇਹਰੇ ਤੇ ਹੌਲੀ ਹੌਲੀ ਸਿਰਕ ਰਹੀ ਸੀ. ਸਹਿਜੇ ਸੁਭਾ ਚੁੱਪ ਚੁਪੀਤੀ ਆਪਣਾ ਕੰਮ ਕਰੀ ਜਾ ਰਹੀ ਸੀ. ਮੇਰੇ ਵਿਭਾਗ ਵਿੱਚ ਓਹਨੇ ਸਿਰਫ ਜ਼ਰੂਰੀ ਕਾਗਜਾਦ ਫੜਾਉਣ ਆਉਣਾ. ਜਿੱਥੇ ਕਾਗਜ਼ਾਂ ਦੀ ਜਗਾਹ ਹੋਣੀ ਓਹਨੇ ਰੱਖ ਕੇ ਚਲੀ ਜਾਣਾ. ਓਹਦੇ ਚੇਹਰੇ ਦੀ ਸ਼ਾਂਤੀ ਇੰਜ ਲੱਗੇ ਕੇ ਜਦ ਉਹ ਬੋਲੀ ਤਾਂ ਕਿਸੇ ਕੋਲੋਂ ਸੁਣ ਨੀ ਹੋਣਾ. ਉਹਦੀਆਂ ਅੱਖਾਂ ਵਿੱਚ ਇਕ ਮਿਠਾ ਜਿਹਾ ਦਰਦ ਜੋ ਕੇ ਕਿਸੇ ਗੂੜ੍ਹੀ ਮੁਹੱਬਤ ਦਾ ਪ੍ਰਤੀਕ ਸੀ. ਸ਼ਾਇਦ ਮੇਰੀ ਸੋਚ ਕਿਸੇ ਦੇ ਚੇਹਰੇ ਤੋਂ ਓਹਦੇ ਮਨ ਦੇ ਭਾਵਾ ਦਾ ਅੰਦਾਜਾ ਲਗਾ ਲੈਂਦੀ ਹੋਵੇ. ਮੈਂ ਇਹ ਤਾਂ ਨੀ ਕਹਿੰਦਾ ਇਹ ਮੇਰੀ ਸੋਚ ਹਰ ਵੇਲੇ ਸਹੀ ਹੋਵੇ, ਪਰ ਮੈਂ ਇਹ ਵੀ ਮਨ ਦਾ ਇਹ ਦਿਲ ਗਲਤ ਹਿਸਾਬ ਨੀ ਲਗਾ ਸਕਦਾ.
ਮੇਰੇ ਨਾਲ ਇੱਕ ਮੁੰਡਾ ਵੀ ਕੰਮ ਕਰਦਾ ਸੀ. ਸਵੇਰੇ ਸੱਤ ਵਜੇ ਓਹਨੇ ਕੰਮ ਤੇ ਆ ਜਾਣਾ. ਸਾਰਾ ਦਿਨ ਓਹਨੇ ਹੱਸਣਾ ਨਾਲੇ ਗਾਣੇ ਸੁਣਾਉਣੇ. ਮਨਮੋਹਨ ਵਾਰਿਸ ਤਾ ਜਿਵੇ ਉਹ ਰੋਜ਼ ਸੁਣਦਾ ਹੋਵੇ. ਇਹਨਾਂ ਹਸਮੁੱਖ ਸੁਭਾ ਬਸ ਦਿਨ ਬਹੁਤ ਸੋਹਣਾ ਲੰਗ ਜਾਂਦਾ ਸੀ ਓਹਦੇ ਨਾਲ. ਕਦੇ ਕਦੇ ਉਹ ਸਹਿਜੇ ਸੁਬਾ ਚੁੱਪ ਕਰ ਜਾਇਆ ਕਰਦਾ ਸੀ. ਪੁੱਛਣ ਤੇ ਓਹਨੇ ਜਵਾਬ ਦੇਣਾ … ਨਹੀਂ ਕੁੱਜ ਨੀ ਹੋਇਆ. ਲੰਚ ਬ੍ਰੇਕ ਤੇ ਓਹਨੇ ਸਡ਼ਕ ਤੇ ਲੱਗੇ ਦਰੱਖਤਾਂ ਦੇ ਡਿਗਦੇ ਪੱਤਿਆਂ ਨੂੰ ਦੇਖ ਕੇ ਕਹਿਣਾ ਕਿਦਾਂ ਦਾ ਮੌਸਮ ਆ ? ਚੰਦਰਾ ਵਿਛੋੜੇ ਜਹੇ ਵਾਲਾ. ਇਹਨਾਂ ਕਹਿ ਕੇ ਮੂਹ ਦੂਜੇ ਪਾਸੇ ਕਰ ਲੈਣਾ. ਜਿੱਦਣ ਚੁੱਪ ਹੋਣਾ ਤਾਂ ਪੁੱਛਣ ਤੇ ਓਹਨੇ ਖੁਦ ਕਹਿ ਦੇਣਾ ਕੇ ਕਿਸੇ ਦੀ ਯਾਦ ਆਉਂਦੀ ਆ. ਬਸ ਹੋਰ ਕੋਈ ਗੱਲ ਨਾ ਕਹਿਣੀ ਉਸਨੇ. ਜਦ ਓਹਨੇ ਮੁਹੱਬਤ ਦੇ ਚੰਗੇ ਦਿਨ ਯਾਦ ਕਰਨੇ ਤਾਂ ਓਹਨੇ ਖੂਬ ਹੱਸਣਾ ਉਹ ਵੀ ਬਿਨਾ ਵਜਾਹ ਤੋਂ, ਤੇ ਜਦ ਉਦਾਸ ਹੋਣਾ ਫੇਰ ਵਜਾਹ ਦੱਸ ਕੇ ਉਦਾਸ ਹੋਣਾ. ਮੁਹੱਬਤ ਨੇ ਜਿਹੜੇ ਰੰਗ ਵਿੱਚ ਆਪਾਂ ਨੂੰ ਢਾਲ ਲਿਆ ਆਪਾ ਓਸੇ ਰੰਗ ਵਿੱਚ ਢਲਦੇ ਤੁਰੇ ਜਾਨੇ ਆ.
ਹਫਤੇ ਵਿੱਚ ਤਿੰਨ ਦਿਨ ਕੰਮ ਤੇ ਆਉਂਦੀ ਸੀ ਮੇਰੀ ਸੀਨੀਅਰ. ਅੱਜ ਕੱਲ ਮਾਸਕ ਦਾ ਸਹਾਰਾ ਬਹੁਤ ਲੈਂਦੀ ਸੀ. ਇਹ ਵੀ ਨੀ ਪਤਾ ਲੱਗਣ ਦਿੰਦੀ ਕੇ ਹੱਸਦੀ ਆ ਜਾ ਰੋਂਦੀ ਆ. ਚੀਰ ਕੱਢ ਕੇ ਲੰਬੇ ਵਾਲ ਬੰਨ ਕੇ ਰੱਖਦੀ ਸੀ. ਜਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ