ਦੋਹਾਂ ਨੂੰ ਮੁਹੱਬਤ ਸ਼ਬਦ ਤੋਂ ਸਖਤ ਚਿੜ ਸੀ..
ਦੋਹਾ ਦੀ ਜਦੋਂ ਆਪਸੀ ਰਿਸ਼ਤੇ ਦੀ ਗੱਲ ਚੱਲੀ ਤਾਂ ਇੰਝ ਵਿਵਹਾਰ ਕੀਤਾ ਜਿਦਾਂ ਦੋਹਾਂ ਨੂੰ ਇਹ ਬੰਧਨ ਕਿਸੇ ਕੀਮਤ ਤੇ ਵੀ ਮਨਜੂਰ ਨਹੀਂ ਸੀ..ਦੋਵੇਂ ਵੱਖੋ ਵੱਖ ਹਾਲਾਤਾਂ ਦੇ ਬੁਰੀ ਤਰਾਂ ਡੰਗੇ ਹੋਏ ਸਨ..!
ਕੁੜੀ ਦੀ ਵੱਡੀ ਭੈਣ ਤਲਾਕ ਤੋਂ ਬਾਅਦ ਪੇਕੇ ਘਰ ਹੀ ਰਿਹਾ ਕਰਦੀ..!
ਅਗਲੇ ਘਰ ਕਿੰਨੀਆਂ ਸਾਰੀਆਂ ਰੋਕਾਂ ਟੋਕਾਂ,ਪਾਬੰਦੀਆਂ ਅਤੇ ਗੁੰਝਲਦਾਰ ਪਰਿਵਾਰਿਕ ਝਮੇਲਿਆਂ ਤੋਂ ਬਾਅਦ ਸ਼ਾਇਦ ਉਸਨੇ ਆਪਣੇ ਵਿਵਾਹਿਕ ਜੀਵਨ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਸੀ..!
ਇਸੇ ਗੱਲ ਦਾ ਅਸਰ ਹੀ ਉਸ ਤੋਂ ਨਿੱਕੀ ਤੇ ਵੀ ਹੋ ਗਿਆ ਤੇ ਉਸਨੇ ਵੀ ਸਾਰੀ ਜਿੰਦਗੀ ਮੁਹੱਬਤ ਅਤੇ ਵਿਆਹ ਵਾਲੀ ਦੁਨੀਆ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ!
ਦੂਜੇ ਪਾਸੇ ਉਸ ਮੁੰਡੇ ਦਾ ਵੀ ਆਪਣਾ ਇੱਕ ਅਤੀਤ ਸੀ..
ਉਸਦੇ ਆਪਣੇ ਨਾਲ ਪੜਾਉਂਦੀ ਇੱਕ ਕੁੜੀ ਜਿਸਨੂੰ ਉਸਨੇ ਆਪਣਾ ਸਾਰਾ ਕੁਝ ਮੰਨ ਕਿੰਨੇ ਸਾਰੇ ਕੌਲ ਕਰਾਰ ਕੀਤੇ ਸਨ..ਇੱਕ ਦਿਨ ਚੁੱਪ ਚੁਪੀਤੇ ਮਾਲਦਾਰ ਮੁੰਡੇ ਨਾਲ ਫੇਰੇ ਲੈ ਕੇ ਅਮਰੀਕਾ ਜਾ ਵੱਸੀ..!
ਅਖੀਰ ਪਰਿਵਾਰਾਂ ਦੇ ਦਬਾਓ ਮਗਰੋਂ ਦੋਹਾਂ ਨੇ ਅਣਮੰਨੇ ਮਨ ਨਾਲ ਵਿਆਹ ਵਾਲੇ ਵਰਕੇ ਤੇ ਸਹੀ ਪਾ ਦਿੱਤੀ..!
ਦੋਹਾਂ ਨੇ ਆਪੋ ਆਪਣੀਆਂ ਤਲਖ਼ ਹਕੀਕਤਾਂ ਇੱਕ ਦੂਜੇ ਨਾਲ ਪਹਿਲੇ ਦਿਨ ਹੀ ਸਾਂਝੀਆਂ ਕਰ ਦਿੱਤੀਆਂ..ਕੁਝ ਆਪਸੀ ਸਮਝੌਤੇ ਕੀਤੇ..ਇੱਕ ਦੂਜੇ ਨੂੰ ਆਪਣੇ ਹਿਸਾਬ ਨਾਲ ਜਿੰਦਗੀ ਜੀਣ ਦੀ ਖੁੱਲ ਵੀ ਦੇ ਦਿੱਤੀ..!
ਕੁੜੀ ਨੇ ਸਾਫ ਸਾਫ ਆਖ ਦਿੱਤਾ ਕੇ ਉਸਦੀ ਆਪਣੀ ਜਿੰਦਗੀ ਏ..ਆਪਣਾ ਮਨਪਸੰਦ ਪਹਿਰਾਵਾ ਏ..ਪੰਜਾਬੀ ਸੂਟ ਵਾਸਤੇ ਮਜਬੂਰ ਨਾ ਕੀਤਾ ਜਾਵੇ..ਉਹ ਆਪਣੀਆਂ ਸਹੇਲੀਆਂ ਕੋਲ ਜਦੋਂ ਮਰਜੀ ਬਿਨਾ ਕਿਸੇ ਰੋਕ ਟੋਕ ਤੋਂ ਆ ਜਾ ਸਕਦੀ ਹੈ..ਓਸਤੇ ਆਪਣੇ ਨਾਮ ਦੇ ਨਾਲ ਕਿਸੇ ਹੋਰ ਦਾ ਨਾਮ ਜੋੜਨ ਲਈ ਦਬਾਓ ਨਾ ਪਾਇਆ ਜਾਵੇ..ਬੱਚੇ ਨੂੰ ਜਨਮ ਦੇਣਾ ਨਾ ਦੇਣਾ..ਇਸ ਮੁੱਦੇ ਤੇ ਕਦੀ ਵੀ ਕੋਈ ਬਹਿਸ ਨਹੀਂ ਕੀਤੀ ਜਾਵੇਗੀ..!
ਦੂਜੇ ਪਾਸੇ ਮੁੰਡਾ ਵੀ ਕਈ ਵਾਰ ਅੱਧੀ ਅੱਧੀ ਰਾਤ ਨੂੰ ਕੰਮ ਤੋਂ ਮੁੜਦਾ..ਸਰਕਾਰੀ ਟੂਰ ਤੇ ਕਿੰਨੇ ਕਿੰਨੇ ਦਿਨ ਬਾਹਰ ਵੀ ਰਹਿੰਦਾ..ਫੋਨ ਤੇ ਦੋਸਤਾਂ ਨਾਲ ਕਿੰਨੀ ਦੇਰ ਗੱਲ ਕਰਦਾ ਰਹਿੰਦਾ..ਉਹ ਬਿਲਕੁਲ ਵੀ ਇਤਰਾਜ ਨਾ ਕਰਦੀ..!
ਦੋਵੇਂ ਇਸ ਰਹਿਣੀ ਬਹਿਣੀ ਨਾਲ ਪੂਰੀ ਤਰਾਂ ਖੁਸ਼ ਸਨ..!
ਛੇ ਮਹੀਨੇ ਮਗਰੋਂ ਦੋਹਾਂ ਨੇ ਇੱਕ ਦੂਜੇ ਨਾਲ ਅੰਦਰ ਦੀਆਂ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ..!
ਕਦੀ ਕਦੀ ਕੁਝ ਡੂੰਘੇ ਮਸਲਿਆਂ ਤੇ ਸਕਾਰਾਤਮਿਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ