ਡੱਬੇ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..ਜਿਗਿਆਸਾ ਜਾਗੀ..ਨਾਲਦੀਆਂ ਸਵਾਰੀਆਂ ਕੌਣ ਨੇ..ਇੱਕ ਨਾਮ ਸੀ “ਨਵਜੋਤ ਕੌਰ”!
ਅੰਦਰ ਖਿੜ ਗਿਆ..ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਵੇਗਾ..!
ਅੰਦਰ ਸਾਮਣੇ ਸੀਟ ਤੇ..ਗੋਰਾ ਚਿੱਟਾ ਰੰਗ..ਮੋਟੀਆਂ ਮੋਟੀਆਂ ਅੱਖਾਂ..ਸਧਾਰਨ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਤੇ ਨਜਰਾਂ ਟਿਕਾਈ ਬੈਠੀ ਸੀ..!
ਨੈਣ ਮਿਲੇ..ਫੇਰ ਮੌਕਾ ਸੰਭਾਲਦੇ ਹੀ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ..!
ਦਿਲਕਸ਼ ਜਿਹੀ ਮੁਸਕੁਰਾਹਟ ਨਾਲ ਉਸਦੀਆਂ ਗੱਲਾਂ ਵਿੱਚ ਪੈਂਦੇ ਡੂੰਘ..ਜਦੋਂ ਉਸਨੇ ਫਤਹਿ ਦਾ ਜੁਆਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ..!
ਘੜੀ ਕੂ ਮਗਰੋਂ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ..ਮਾਲ ਮਹਿਕਮੇ ਵਿਚ ਅਫਸਰ ਦੀ ਹੋਈ ਨਵੀਂ-ਨਵੀਂ ਨਿਯੁਕਤੀ ਤੇ ਪਹਿਲੀ ਹਾਜਰੀ ਲਈ ਵਾਇਆ ਰਾਜਪੂਰਾ ਚੰਡੀਗੜ ਨੂੰ ਜਾ ਰਹੀ ਸੀ!
ਮਾਪਿਆਂ ਦੀ ਇਕਲੌਤੀ ਸੰਤਾਨ ਦਾ ਪਿਛੋਕੜ ਹੈ ਤਾਂ ਭਾਵੇਂ ਪੇਂਡੂ ਹੀ ਸੀ ਪਰ ਗੋਤ ਜੱਟਾਂ ਦੀ ਹੋਣ ਕਰਕੇ ਅੰਦਰੋਂ ਅੰਦਰੀ ਲੱਡੂ ਭੁਰ ਰਹੇ ਸਨ..!
ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਸ਼ਾਇਦ ਹੀ ਕਦੇ ਵੇਖਿਆ ਹੋਵੇ..ਵੇਖਿਆਂ ਭੁੱਖ ਲਹਿ ਜਾਂਦੀ..ਗੱਲ ਕਰਦੀ ਤਾਂ ਇੰਝ ਲੱਗਦਾ ਫੁੱਲ ਝੜ ਰਹੇ ਹੋਣ..!
ਮੈਂ ਆਪਣੀ ਖੁਦ ਦੀ ਸਰਕਾਰੀ ਗਜਟਿਡ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਵਾਲੀ ਕਿਸ਼ਤੀ ਚੜਿਆ ਸੋਚਣ ਲੱਗਾ ਕੇ ਵੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਏ ਜੈਸੀ ਦਾ ਜਿਕਰ ਮੇਰੀ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਿੰਨੀ ਵੇਰ ਕਰ ਚੁੱਕੀ ਸੀ..!
ਮਾਂ ਨੇ ਤੇ ਵੇਖਦਿਆਂ ਹੀ ਹਾਂ ਕਰ ਦੇਣੀ ਏ..ਰਹੀ ਗੱਲ ਭਾਪਾ ਜੀ ਦੀ..ਓਹਨਾ ਦਾ ਕੀ ਹੈ..ਬੀਜੀ ਨੇ ਜ਼ੋਰ ਪਾਇਆ ਤਾਂ ਝੱਟ ਹੀ ਮੰਨ ਜਾਣਾ..!
ਮਨ ਹੀ ਮਨ ਬਣ ਗਈ ਇਸ ਜੋੜੀ ਬਾਰੇ ਸੋਚ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ..ਸਦਕੇ ਜਾਵਾਂ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ..ਜੋੜੀਆਂ ਜੱਗ ਥੋੜੀਆਂ..ਨਰੜ ਬਥੇਰੇ..!
ਖਿਆਲਾਂ ਦੇ ਘੋੜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ