ਨਿੱਕੀ ਹੁੰਦੀ ਨੂੰ ਅਜੀਬ ਆਦਤ ਸੀ..ਹਰ ਗੱਲ ਲਈ ਪਹਿਲੋਂ ਮਾਂ ਦੇ ਮੂਹੋਂ ਹਾਂ ਕਰਵਾਉਣੀ..ਫੇਰ ਹੀ ਕਰਨੀ..ਕਈਂ ਵੇਰ ਖਿਝ ਜਾਂਦੀ..ਆਖਦੀ ਕਦੇ ਆਪਣਾ ਦਿਮਾਗ ਵੀ ਵਰਤ ਲਿਆ ਕਰ..!
ਫੇਰ ਵੱਡੀ ਹੋਈ..ਇੱਕ ਦਿਨ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਮੇਰੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ..ਗੁਰਮੁਖ ਸਿਆਂ ਸੋਚ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ-ਨੀਵੀਂ ਹੋ ਗਈ ਤਾਂ ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ!
ਗੱਲ ਸੁਣ ਡੈਡ ਨੇ ਮੇਰੇ ਵੱਲ ਤੱਕਿਆ..ਮੈਂ ਅੱਗੋਂ ਅੱਖਾਂ ਮੀਚ ਤਸੱਲੀ ਜਿਹੀ ਦਿੱਤੀ..ਉਹ ਬੇਫਿਕਰ ਜਿਹਾ ਤਾਂ ਹੋ ਗਿਆ ਪਰ ਉਸਦੀਆਂ ਅੱਖਾਂ ਅੱਗੇ ਨਾਲੋਂ ਹੋਰ ਵੀ ਤਰ ਹੋ ਗਈਆਂ!
ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਇਮਤਿਹਾਨ ਸ਼ੁਰੂ ਹੋ ਗਏ..ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ..!
ਇੰਝ ਲੱਗਦਾ ਸਾਹ ਘੁੱਟ ਕੇ ਇਥੇ ਹੀ ਮਰ ਜਾਵਾਂਗੀ..ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ ਬਿੜਕਾਂ ਵੀ ਰਖਿਆ ਕਰਦੀ..!
ਅੱਤ ਦੀ ਠੰਡ ਵਿਚ ਨਿੱਕਲ ਜਾਂਦੀ ਬੱਸ..ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਚੀਕ ਨਿੱਕਲ ਜਾਂਦੀ..ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਕਿੰਨਾ ਕੁਝ!
ਫੇਰ ਇੱਕ ਦਿਨ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਅੰਕਲ ਨੇ ਅਜੀਬ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ!.
“ਬੁਆਏ ਫ੍ਰੇਂਡ ਬਣਾਇਆ ਕੋਈ..”
ਆਖਿਆ ਨਹੀਂ..ਆਖਣ ਲੱਗੇ ਇਥੇ ਤਾਂ ਬਣਾਉਣਾ ਹੀ ਪੈਂਦਾ..ਨਹੀਂ ਤੇ ਝੱਟ ਲੰਘਾਉਣਾ ਮੁਸ਼ਕਿਲ ਹੋ ਜਾਂਦਾ!
ਫੇਰ ਪਰਚੀ ਤੇ ਲਿਖਿਆ ਫੋਨ ਨੰਬਰ ਫੜਾਉਂਦੇ ਹੋਏ ਆਖਣ ਲੱਗੇ..ਪੈਸੇ ਧੇਲੇ ਦੀ ਲੋੜ ਹੋਵੇ ਤਾਂ ਦੱਸੀ..ਸੰਗੀ ਨਾ!
ਮੈਂ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ..ਦਿੱਤੇ ਨੰਬਰ ਵਾਲੀ ਪਰਚੀ ਦੂਰ ਸਿੱਟ ਸ਼ੁਦੈਣਾਂ ਵਾਂਙ ਕਿੰਨਾ ਚਿਰ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!
ਉਸ ਦਿਨ ਮਗਰੋਂ ਹਰੇਕ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ..!
ਕਦੇ ਕਦੇ ਮਾਂ ਬੜੀ ਚੇਤੇ ਆਉਂਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਇਹ ਗੱਲਾਂ ਸ਼ੇਅਰ ਕਰਨੀਆਂ ਮੇਰੇ ਵੱਸ ਵਿਚ ਨਹੀਂ ਸਨ..!
ਉਸ ਦਿਨ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਹੋਈ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ