ਮੁੱਲ ਦੀਆ ਖੁਸ਼ੀਆਂ
“ਮੰਮੀ ਮੰਮੀ ਕਿੱਥੇ ਹੋ ਤੁਸੀਂ ਮੈ ਤਹਾਨੂੰ ਕੁਝ ਦਿਖਾਉਣਾ ਤੇ ਕੁਝ ਦੱਸਣਾ ਏ”ਆਖਦੀ ਹੋਈ ਮਾਹੀ ਬਹੁਤ ਹੀ ਉਤਸੁਕਤਾ ਨਾਲ ਘਰ ਵਿੱਚ ਦਾਖਿਲ ਹੁੰਦਿਆਂ ਆਪਣੀ ਮੰਮੀ ਨੂੰ ਲੱਭ ਰਹੀ ਏ ।ਮਾਹੀ ਦੀ ਉਮਰ ਕੋਈ ਸੱਤ ਕੁ ਵਰਿਆ ਦੀ ਹੈ ।ੳਸਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਨੇ ਜ਼ਰੂਰ ਕੁਝ ਸ਼ਲਾਘਾ ਯੋਗ ਕੰਮ ਕੀਤਾ ਏ ਤੇ ਆਪਣੇ ਸਕੂਲ ਬੈਗ ਅੱਜ ਆਪ ਚੁੱਕਿਆਂ ਹੋਇਆਂ ਨਹੀਂ ਤਾਂ ਸਕੂਲ ਤੋਂ ਵਾਪਸੀ ਤੇ ਅਕਸਰ ਹੀ ਉਹ ਥੱਕੀ ਹੋ ਕਾਰਨ ਬੈਗ ਮੰਮੀ ਜਾ ਪਾਪਾ ਜੋ ਵੀ ੳਸਨੂੰ ਲੈਣ ਜਾਂਦਾ ,ਉਹੀ ਕਾਰ ਵਿੱਚੋਂ ਬੈਗ ਕੱਢਦਾ ।ਪਰ ਅੱਜ ਤਾਂ …ਮਾਹੀ ਨੇ ਆਪਣੇ ਪਾਪਾ ਦੀ ਉਡੀਕ ਵੀ ਨਾਂ ਕੀਤੀ ,ਕਿੳ ਕਿ ੳਸੁਦੇ ਪਾਪਾ ਤਾਂ ਹਾਲੇ ਗੈਰਾਜ ਵਿੱਚ ਕਾਰ ਲਾ ਰਹੇ ਸੀ ੳਸੁਨੇ ਪਹਿਲਾ ਕਾਰ ਬੰਦ ਕਰਾ ਕੇ ੳਤਰਨ ਲਈ ਆਖਿਆਂ ਤੇ ਅੰਦਰ ਭੱਜ ਗਈ ।”ਮੰਮੀ ਮੰਮੀ ਆਖ ਉਹ ਸਾਰਾ ਘਰ ਵੇਖਦੀ ਏ ,ਪਰ ੳਸਨੂੰ ਮੰਮੀ ਨਜ਼ਰ ਨਾਂ ਆਉਂਦੀ ਦੇਖ ਉਹ ਬਾਹਰ ਵੇਖਦੀ ਹੈ ਤਾਂ ਖੁਸ਼ ਹੋ ਜਾਂਦੀ ਏ ।ਕਿੳ ਕਿ ਬਾਹਰ ਲਾਅਨ ਵਿੱਚ ਉਸਦੀ ਮੰਮੀ ਬੈਠੀ ਹੋਈ ਏ ਆਪਣਾ ਫ਼ੋਨ ਦੇਖ ਰਹੀ ਏ ।ਤੇ ਮਾਹੀ ਇੱਕ ਦਮ ਭੱਜ ਕੇ ਆਪਣੀ ਮੰਮੀ ਵੱਲ ਵੱਧਦੀ ਹੋਈ ਆਪਣੇ ਬੈਗ ਨੂੰ ਖੋਲ ਆਪਣਾ ਇਨਾਮ ਵਿਖਾਉਣ ਹੀ ਲੱਗਦੀ ਏ ਤਾਂ ਅੱਗੋਂ ਬਹੁਤ ਹੀ ਗ਼ੁੱਸੇ ਨਾਲ ਬਿਨਾ ੳਸ ਵੱਲ ਵੇਖੇ ਉਸਦੀ ਮੰਮੀ ੳਸ ਉੱਪਰ ਚਿਲਾੳਣ ਲੱਗ ਜਾਂਦੀ ਏ “ਕੀ ਹੋ ਗਿਆ ਏ ਤੈਨੂੰ ਕਿੳ ਸਾਰਾ ਘਰ ਸਿਰ ਤੇ ਚੁੱਕ ਲਿਆ ਆਉਂਦਿਆਂ ਸਕੂਲੋਂ ਮੈ ਏਨਾ ਜ਼ਰੂਰੀ ਪ੍ਰੋਗਰਾਮ ਵੇਖ ਰਹੀ ਸੀ ,ਥੌੜਾ ਜੇਰਾ ਨਹੀਂ ਹੈਗਾ ਤੇਰੇ ਵਿੱਚ ,ਚੱਲ ਜਾ ਅੰਦਰ ਬੱਸ ਮੈ ਹੁਣੇ ਆਉਂਦੀ ਹਾ ।ਪਾਪਾ ਹੈਗੇ ਆ ਅੱਜ ਘਰ ਉਹਨਾਂ ਨੂੰ ਦੱਸ “ਪਰ ਮੰਮਾ ਮੈ ਅੱਜ ਕਲਾਸ ਵਿੱਚ …………ਦੱਸਣ ਲੱਗਦੀ ਮਾਹੀ ਨੂੰ ਉਸਦੀ ਮੰਮੀ ਵੱਲੋਂ ਬਾਂਹ ਤੋਂ ਫੜ ਏਨੀ ਜ਼ੋਰ ਨਾਲ ਝੰਜੋੜਿਆ ਜਾਂਦਾ ਹੈ ਕਿ ਉਹ ਡਰ ਜਾਂਦੀ ਏ ਉਸਦੀਆਂ ਨਿੱਕੀਆਂ -ਨਿੱਕੀਆਂ ਅੱਖਾਂ ਜੋ ਕਿ ਕੁਝ ਦੇਰ ਪਹਿਲਾ ਖੁਸ਼ੀ ਨਾਲ ਚਮਕ ਰਹੀਆ ਸਨ ,ਅੱਥਰੂਆ ਨਾਲ ਭਰ ਜਾਂਦੀਆਂ ਨੇ ਤੇ ਮਾਂ ਦੇ ਦਬਕੇ ਦੇ ਡਰੋ ਉਹ ਬਿਨਾ ਰੋਣ ਦੀ ਅਵਾਜ਼ ਕੀਤੇ ਤੇ ਆਪਣੇ ਇਨਾਮ ਨੂੰ ਲਕੋਦੇ ਹੋਏ ਅੰਦਰ ਆ ਜਾਂਦੀ ਏ ।ਉਸਦੀ ਮੰਮੀ ਫਿਰ ਤੋਂ ਆਪਣਾ ਫ਼ੋਨ ਵੇਖਣ ਲੱਗ ਜਾਂਦੀ ਏ ,ਜਿਵੇਂ ੳਸਦੇ ਆਲੇ ਦੁਆਲੇ ਕੁਝ ਹੋਇਆਂ ਨਾਂ ਹੋਵੇ ।ਤੇ ਜਦੋਂ ਮਾਹੀ ਦੇ ਪਾਪਾ ਵੱਲੋਂ ਉਸਨੂੰ ਰੋਂਦਿਆਂ ਤੇ ਆਪਣੇ ਇਨਾਮ ਨੂੰ ਵਾਪਿਸ ਬੈਗ ਵਿੱਚ ਪਾੳਦਿਆ ਦੇਖਿਆਂ ਜਾਂਦਾ ਹੈ ਤਾਂ ਉਹ ਹੈਰਾਨ ਹੋ ਕੇ ਪੁੱਛਦਾ ਹੋਇਆਂ “ਕੀ ਹੋਇਆਂ ਮੇਰੇ ਪੁੱਤ ਨੂੰ ਇਨਾਮ ਰੋ ਕਿੳ ਰਿਹਾ ਏ ਮੇਰਾ ਮਾਹੀ ਮੇਰੀ ਲਾਡੋ ਰਾਣੀ ਤੇ ਨਾਲੇ ਇਨਾਮ ਵਾਪਿਸ ਬੈਗ ਵਿੱਚ ਪਾਉਣ ਨੂੰ ਥੌੜਾ ਮਿਲਿਆਂ “ਲਿਆ ਮੈ ……ਤੇ ਏਨਾ ਸੁਣ ਮਾਹੀ ਆਪਣੇ ਦੱਬੇ ਹੋਏ ਹੋਕੇ ਰੋਕ ਨਹੀਂ ਪਾਉਂਦੀ ਤੇ ਉੱਚੀ -ਉੱਚੀ ਰੋਂਦੀ ਪਾਪਾ ਦੇ ਗਲ ਲੱਗ ਸਾਰੀ ਗੱਲ ਦੱਸ ਦੇਂਦੀ ਏ ।ਇਹ ਸਭ ਸੁਣ ਉਸਦੇ ਪਾਪਾ ਨੂੰ ਬਹੁਤ ਦੁੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ