ਤੀਜੇ ਮਹੀਨੇ ਅਕਸਰ ਹੀ ਆਉਂਦੀਆਂ ਸਰੀਰਕ ਪ੍ਰੇਸ਼ਾਨੀਆਂ ਮੈਨੂੰ ਏਨਾ ਜਿਆਦਾ ਤੰਗ ਨਾ ਕਰਿਆ ਕਰਦੀਆਂ ਜਿੰਨਾ ਮੇਰੇ ਢਿਡ੍ਹ ਵੱਲ ਵੇਖ ਸ਼ੁਰੂ ਹੋ ਜਾਂਦੀ ਘੁਸਰ-ਫੁਸਰ ਸਤਾਇਆ ਕਰਦੀ!
ਏਧਰ ਆ ਕੇ ਇਹ ਕਿੰਨਾ ਕਿੰਨਾ ਫੋਨ ਤੇ ਇੰਡੀਆਂ ਲੱਗੇ ਰਿਹਾ ਕਰਦੇ..ਜਦੋਂ ਮੈਂ ਕੋਲ ਆਉਂਦੀ ਤਾਂ ਸਪੀਕਰ ਤੇ ਲੱਗਾ ਹੋਇਆ ਫੋਨ ਹੌਲੀ ਜਿਹੀ ਕੰਨ ਨੂੰ ਲੱਗ ਜਾਇਆ ਕਰਦਾ..!
ਫੇਰ ਇੱਕ ਦਿਨ ਇੰਡੀਆ ਤੋਂ ਕੋਈ ਜਾਣਕਾਰ ਇੱਕ ਦਵਾਈ ਫੜਾ ਗਿਆ..ਆਖਣ ਲੱਗੇ ਦਿੜਬੇ ਲਾਗੋਂ ਕਿਸੇ ਸਿਆਣੇ ਦੀ ਹੈ..ਨਿਯਮਿਤ ਵਿਧੀ ਨਾਲ ਖਾਣ ਤੇ ਸ਼ਰਤੀਆ ਮੁੰਡਾ ਹੀ ਹੁੰਦਾ ਏ!
ਮੈ ਅੰਦਰੋਂ ਅੰਦਰੀ ਬੁੱਝ ਜਿਹੀ ਗਈ..ਮੂੰਹ ਤੇ ਹੀ ਆਖ ਦਿੱਤਾ ਕੇ ਕੀ ਫਾਇਦਾ ਤੁਹਾਡੀਆਂ ਪੜਾਈਆਂ..ਡਿਗਰੀਆਂ ਅਤੇ ਉੱਚੀਆਂ ਪਦਵੀਆਂ ਦਾ..!
ਫੇਰ ਵਿਆਹ ਤੋਂ ਪਹਿਲਾਂ ਇਸ ਵੱਲੋਂ ਕੀਤੇ ਕਿੰਨੇ ਸਾਰੇ ਕੌਲ ਕਰਾਰ..ਵਾਅਦੇ ਅਤੇ ਕਿੰਨੀਆਂ ਸਾਰੀਆਂ ਤਸੱਲੀਆਂ ਯਾਦ ਕਰਾਈਆਂ..!
ਪਰ ਅੱਗੋਂ ਇਹ ਆਖ਼ ਗੱਲ ਮੁਕਾ ਦਿੱਤੀ ਕੇ “ਇਹ ਮੇਰੇ ਘਰਦਿਆਂ ਦਾ ਫੈਸਲਾ ਹੈ..ਤੁਸੀ ਵੀ ਤੇ ਦੋ ਭੈਣਾਂ ਹੀ ਹੋ..ਇਸ ਹਿਸਾਬ ਨਾਲ ਓਹਨਾ ਦਾ ਕੁੜੀ ਵਾਲਾ ਤੌਖਲਾ ਵੀ ਜਾਇੱਜ ਹੀ ਹੈ..ਮੰਮੀ ਵਾਲੇ ਪਾਸਿਓਂ ਹੁਣ ਤੱਕ ਜਿੰਨੇ ਵੀ ਪਹਿਲੇ ਬੱਚੇ ਹੋਏ ਮੁੰਡੇ ਹੀ ਹੋਏ ਨੇ..ਸੋ ਮੈਂ ਨਹੀਂ ਚਾਹੁੰਦਾ ਮੇਰੇ ਮਾਪਿਆਂ ਨੂੰ ਕਿਸੇ ਗੱਲੋਂ ਕਿਸੇ ਸਾਮਣੇ ਅੱਖ ਨੀਵੀਂ ਕਰਨੀ ਪਵੇ”!
“ਘਰ ਵਿਚ ਪਹਿਲੀ ਧੀ ਹੋਣ ਨਾਲ ਅੱਖ ਨੀਵੀਂ ਹੁੰਦੀ ਏ”..ਅਖੌਤੀ ਪੜਿਆਂ ਲਿਖਿਆ ਮੂਹੋਂ ਏਨੀ ਗੱਲ ਸੁਣ ਸਭ ਕੁਝ ਮਿੱਟੀ ਹੋ ਗਿਆ ਲੱਗਿਆ!
ਕੁਝ ਦਿਨ ਦੇ ਭਾਰੀ ਕਲੇਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ