ਮੈਂ ਕੀ ਕਰ ਸਕਦੀ ਆ ਜੇ ਓਨਾ ਨੇ ਮੁੰਡਾ ਈ ਜੰਮਣਾ ਤਾਂ? ਜੇ ਮੈਂ ਲਾਲਚੀ ਆ ਤਾਂ ਓਹ ਪਰਿਵਾਰ ਵੀ ਤਾਂ ਮੁੰਡੇ ਦੇ ਲਾਲਚ ‘ਚ ਈ ਐਥੇ ਆਇਆ!! ਮੈਂ ਪੈਸਾ ਕਮਾਓਣ ਦਾ ਮੌਕਾ ਕਿਓਂ ਛੱਡਾ? ਕੋਈ ਨੀ ਛੱਡਦਾ!! ਜੇ ਮੈਂ ਇਦੀ ਸਫਾਈ ਨੀ ਕਰੂੰਗੀ ਤਾਂ ਕੋਈ ਹੋਰ ਕਰਦੂ!! ਇਹ ਕੰਮ ਕਿਸੇ ਨਾ ਕਿਸੇ ਨੇ ਤਾਂ ਕਰਨਾ ਈ ਆ! ਤਾਂ ਫੇਰ ਮੈਂ ਕਿਓਂ ਨਈ!?
ਆਪਣੇ ਘਰ ਦੇ ਗੁਸਲਖਾਨੇ ਵਿੱਚ ਖੜੀ ਓਹ ਸ਼ੀਸ਼ੇ ਵਿੱਚ ਖੁੱਦ ਨੂੰ ਦੇਖ ਸੋਚੀ ਜਾ ਰਹੀ ਸੀ। ਸ਼ਾਇਦ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। ਇਕ ਔਰਤ ਉਸਦੀ ਕਲੀਨਿਕ ਵਿੱਚ ਪਈ ਸੀ। ਉਸਦੀ ਸੱਸ ਅਤੇ ਉਸਦਾ ਪਤੀ ਵੀ ਨਾਲ ਆਏ ਸਨ। ਓਹ ਦੋਵੇਂ ਕਲੀਨਿਕ ਦੇ ਬਾਹਰ ਬੈਠੇ ਸਨ।
ਦਸ ਹਜ਼ਾਰ ਰੁਪਏ ਦੀ ਗੱਲ ਤੈਅ ਹੋਈ ਸੀ। ਪਤਾ ਕਰਨਾ ਸੀ ਕਿ ਕੁੱਖ ਵਿੱਚ ਕੁੜੀ ਤਾਂ ਨੀ ਪਲ ਰਹੀ? ਜੇਕਰ ਕੁੜੀ ਹੈ ਤਾਂ ਫੇਰ ਸਫਾਈ ਕਰ ਦਵੋ। ਜੇਕਰ ਮੁੰਡਾ ਹੋਇਆ ਤਾਂ ਫੇਰ ਰਹਿਣ ਦਿਓ! ਸੀ ਤਾਂ ਮੁੰਡਾ ਹੀ। ਪਰ ਉਸਨੂੰ ਦਸ ਹਜ਼ਾਰ ਰੁਪਏ ਜਾਂਦੇ ਦਿਖਾਈ ਦਿੱਤੇ।
ਇੰਨਾ ਨੂੰ ਕੀ ਪਤਾ ਕਿ ਮੁੰਡਾ ਐ ਜਾਂ ਕੁੜੀ!! ਮੈਂ ਜੋ ਕਹਿ ਦੇਣਾ ਓਹੀ ਮੰਨਣਾ ਪੈਣਾ!! ਸਗਾਂ ਦੀ ਮੈਂ ਕਹਿ ਦਿੰਨੀ ਆ ਕਿ ਕੇਸ ਵਿਗੜਿਆ ਏ ਆ!!! ਦਸ ਦੀ ਜਗਾ ਵੀਹ ਹਜ਼ਾਰ ਮੰਗ ਲੈਨੀ ਓ ਆ!!!
ਓਹ ਲਾਲਚ ਵਿੱਚ ਆ ਗਈ ਅਤੇ ਬਾਹਰ ਜਾ ਕੇ ਉਸ ਕੁੜੀ ਦੀ ਸੱਸ ਤੇ ਪਤੀ ਨੂੰ ਕਹਿ ਦਿੱਤਾ ਕਿ ਕੁੜੀ ਹੈ!! ਜਦਕਿ ਸੀ ਮੁੰਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ