ਮੁਰਦੇ ਨੂੰ ਇਸ਼ਕ
ਖਿਆਲਾਂ ਦੇ ਤਲਾਬ ਵਿੱਚ ਡੁਬਕੀ ਲਾਈ,
ਖਿਆਲਤ ਦੁਨੀਆਂ ਵਿੱਚ ਵਾਸਾ ਪਾਇਆ।
ਮੇਰਾ ਜਨੂੰਨ ਉਸਦਾ ਖ਼ੂਨ ਕਦ ਬਣੇਗਾ,
ਤੱਤੜੀ ਜਿੰਦ ਨੂੰ ਸੁਪਨੀ ਹਾਸਾ ਆਇਆ।
ਮੇਰੇ ਗੋਸ਼ ਇੱਕ ਅਜ਼ੀਬ ਜੀ ਆਵਾਜ਼ ਪਈ। ਅੱਜ ਤੇਰਾ ਮੁਰਦੇ ਨੂੰ ਮਿਲਣ ਵਾਲਾ ਦਿਨ ਹੈ। ਮੈਂ ਤਿਆਰ ਹੋਕੇ ਕਬਰਸਤਾਨ ਵੱਲ ਤੁਰ ਪਈ। ਕਦਮ ਨਾਲ਼ ਕਦਮ ਮਿਲਾਉਂਦੀ ਸੋਚ ਰਹੀ ਸੀ, ਏ ਆਵਾਜ਼ ਕਿਸ ਨੇ ਦਿੱਤੀ ਹੋਵੇਗੀ, ਸ਼ਾਇਦ ਤੂੰ ਜਾਂ ਕਿਸੇ ਹੋਰ ਨੇ। ਚੱਲ ਆਪਾਂ ਕੀ ਲੈਣਾ। ਮੈਂ ਨਫ਼ਸ ਨਾਲ਼ ਪਈ ਇਸ ਪਹੇਲੀ ਬਾਰੇ ਗੱਲਾਂ ਕਰਦੀ ਕਬਰਸਤਾਨ ਦੀ ਵਾਟ ਨੇੜੇ ਕਰ ਰਹੀ ਸੀ। ਇੱਕ ਨਫ਼ਸ ਹੀ ਮੇਰਾ ਪੱਕਾ ਦੋਸਤ ਸੀ। ਮੇਰੀ ਹਰ ਗੱਲ ਇਸ ਨਾਲ਼ ਹੀ ਸਾਂਝੀ ਹੁੰਦੀ ਸੀ।
ਕਬਰਸਤਾਨ ਦਾ ਗੇਟ ਖੋਲ੍ਹਿਆ, ਗੇਟ ਨੇ ਚੂ-ਊ ਦੀ ਆਵਾਜ਼ ਕਰਕੇ ਮੇਰਾ ਕਬਰਾਂ ਵਿੱਚ ਸਵਾਗਤ ਕੀਤਾ। ਨਿੱਕੀ ਨਿੱਕੀ ਕਣੀ ਦਾ ਹਲਕਾ ਹਲਕਾ ਮੀਂਹ ਮੇਰੇ ਰੋਮ ਰੋਮ ਨੂੰ ਸਲਾਮ ਕਰ ਰਿਹਾ ਸੀ। ਠੰਢੀ ਹਵਾ ਦਾ ਵਹਾਅ ਮੇਰੀਆਂ ਜ਼ੁਲਫ਼ਾਂ ਨੂੰ ਹੁਲਾਰੇ ਦੇ ਰਿਹਾ ਸੀ। ਰੁੱਖਾਂ ਦੇ ਸੁੱਕੇ ਪੱਤੇ ਗਿੱਲੇ ਹੋਕੇ ਮੇਰੇ ਅਣ ਟਕੇ ਜਿਸਮ ਤੇ ਜਾਦੂ ਕਰਕੇ ਜਾ ਰਹੇ ਸਨ। ਅੱਜ ਕਬਰਸਤਾਨ ਵਿੱਚ ਮੈਨੂੰ ਕਬਰਾਂ ਨਹੀਂ, ਸ੍ਵਰਗ ਲੱਗ ਰਿਹਾ ਸੀ। ਬਦੀਹੀ ਨਜ਼ਾਰਾ ਮੇਰੀ ਰੂਹ ਨੂੰ ਠੂਣੇ ਦੇ ਰਿਹਾ ਸੀ। ਕਬਰਾਂ ਦੀ ਚਾਰ ਦਿਵਾਰੀ ਨਾਲ਼ ਲੱਗੇ ਦਰੱਖਤਾਂ ਦਾ ਪਰਿਵਾਰ ਅੱਜ ਬਹੁਤ ਖੁਸ਼ ਨਜ਼ਰ ਆ ਰਿਹਾ। ਪੰਛੀ ਬਹੁਤ ਹੀ ਸੁਰੀਲੀ ਆਵਾਜ਼ ਨਾਲ਼ ਕੁੱਝ ਗਾ ਰਹੇ ਸੀ। ਮੈਨੂੰ ਇੰਝ ਲੱਗਿਆ, ਜਿਦਾਂ ਉਹਨਾਂ ਨੇ ਅੱਜ ਮੇਰੇ ਲਈ ਕੋਈ ਖ਼ਾਸ ਮਹਿਫ਼ਲ ਰੱਖੀ ਹੋਵੇ। ਦੁੱਧ ਨੂੰ ਹਰਾਉਣ ਵਾਲਾ ਮੇਰਾ ਰੰਗ ਅੱਜ ਮੈਨੂੰ ਹੋਰ ਵੀ ਚਮਕਦਾ ਮਹਿਸੂਸ ਹੋਇਆ।
ਮੇਰੀਆਂ ਛੋਟੀਆਂ ਪੁਲਾਂਘਾ ਦਾ ਆਪਸੀ ਮਜ਼ਾਕ ਮੈਨੂੰ ਹੌਂਸਲਾ ਦੇ ਰਿਹਾ ਸੀ। ਮੈਂ ਕਬਰਾਂ ਦੀ ਹਰ ਖ਼ੁਸ਼ਬੋ ਮਾਨ ਕੇ ਨੈਣਾਂ ਨਾਲ਼ ਕਬਰਾਂ ਦੀ ਕੁਦਰਤ ਨੂੰ ਫਰੋਲਿਆ। ਮੇਰੀ ਇਕਲੌਤੀ ਚਮੜੀ ਹੀ ਕਬਰਾਂ ਵਿੱਚ ਹੱਸ ਖੇਡ ਰਹੀ ਸੀ। ਮੇਰੀ ਚਮੜੀ ਵਰਗੀ ਚਮੜੀ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ। ਕੁਦਰਤ ਆਪਣੇ ਲਾਏ ਮੇਲੇ ਵਿੱਚ ਰੁੱਝੀ ਹੋਈ ਸੀ।
ਮੈਂ ਆਵਾਜ਼ ਦਿੱਤੀ।
ਹੈਲੋ ! ਓ ਹੈਲੋ , ਕੋਈ ਹੈ ਇੱਥੇ।
ਹੈਗਾ ਕੋਈ ਦੱਸੋ।
ਮੈਂ ਚਾਹਤ ਹਾਂ, ਹੈ ਕੋਈ।
ਪਰ ਕੋਈ ਵੀ ਆਵਾਜ਼ ਜਾਂ ਹੁੰਗਾਰਾ ਨਾ ਮਿਲਿਆ। ਅਚਾਨਕ ਪਿੱਛੋਂ ਕਿਸੇ ਨੇ ਮੇਰੇ ਮੋਢੇ ਨੂੰ ਹਲਕਾ ਜਾ ਧੱਕਾ ਦਿੱਤਾ। ਮੈਂ ਅੱਖਾਂ ਮੀਟ ਕੇ ਰੌਲੇ, ਚੀਕਾਂ ਦੇ ਪੁਲ ਬੰਨ ਦਿੱਤੇ। ਜਦ ਅੱਖਾਂ ਖੋਲੀਆ ਤਾਂ ਮੇਰੇ ਕਿਤੇ ਅੱਗੋਂ ਦੀ ਤੇ ਕਿਤੇ ਪਿੱਛੋਂ ਦੀ ਕੋਈ ਪ੍ਰਛਾਵੇਂ ਵਾਂਗ ਮੈਨੂੰ ਲੰਘਦਾ ਜਾਪਿਆ। ਸਭ ਕੁੱਝ ਮੈਨੂੰ ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਸੀ। ਮੌਸਮ ਵੀ ਮੇਰੇ ਨਾਲ਼ ਜ਼ਬਰਨ ਕਰਨ ਲੱਗਾ। ਮੇਰੇ ਨਾਲ਼ ਬੇਚੈਨੀ ਵਾਲਾ ਹੋਰ ਕੁਝ ਹੀ ਹੁੰਦਾ ਗਿਆ। ਕੁੱਝ ਸੋ ਪਲਾਂ ਬਾਅਦ ਸਭ ਕੁੱਝ ਇੱਕੋ ਦਮ ਸ਼ਾਂਤ ਹੋ ਗਿਆ। ਮੈਨੂੰ ਸੁੱਖ ਦਾ ਸਾਹ ਆਇਆ। ਫ਼ਿਰ ਇੱਕ ਪਿਆਰੀ ਜੀ ਆਵਾਜ਼ ਆਈ।
ਆਉ ਚਾਹਤ ਆਉ
ਮੇਰੀ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ।
ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ।
ਮੈਂ ਆਸੇ ਪਾਸੇ ਵੇਖਿਆ ਤਾਂ ਮੈਨੂੰ ਕੁੱਝ ਵੀ ਨਹੀਂ ਦਿੱਖ ਰਿਹਾ ਸੀ। ਮੈਨੂੰ ਬਾਰਿਸ਼ ਦੇ ਠੰਡੇ ਮੌਸਮ ਵਿੱਚ ਵੀ ਪਸੀਨੇ ਦੀ ਪਰਤ ਚੜ੍ਹਦੀ ਮਹਿਸੂਸ ਹੋਈ। ਮੇਰਾ ਤਨ ਮਨ ਮੇਰੀ ਰੂਹ ਘਬਰਾਹਟ ਦੇ ਸ਼ਹਿਰ ਵਿੱਚ ਪੈਰ ਧਰਦੇ ਨਜ਼ਰ ਆ ਰਹੇ ਸੀ। ਅਜ਼ੀਬ ਜ਼ਾ ਖੜਕਾ ਮੇਰੇ ਵੱਲ ਆ ਰਿਹਾ ਸੀ। ਮੇਰੇ ਸਾਹ ਨਾਲ਼ ਸਾਹ ਨਾ ਰਲ਼ਦੇ ਪ੍ਰਤੀਕ ਹੋਏ। ਹੁਣ ਬਿਲਕੁੱਲ ਨੇੜੇ ਆ ਕੇ ਮੈਨੂੰ ਟੱਚ ਕਰਨ ਦੀ ਕੋਸ਼ਿਸ ਕੀਤੀ । ਦਿਲ ਦੀ ਧੜਕਣ ਤੇਜ਼ , ਸਭ ਕੁੱਝ ਖ਼ਤਮ ਹੋਣ ਦੇ ਕਿਨਾਰੇ ਤੇ ਤਾਂ ਇੱਕ ਹੋਰ ਖੜਕਾ ਮੇਰੇ ਕੰਨਾਂ ਨੂੰ ਜ਼ਾ ਚੁਬੜਿਆ ।
ਜਦ ਮੈਂ ਆਪਣੇ ਇਰਦ-ਗਿਰਦ ਨਜ਼ਰ ਘੁੰਮਾਈ ਤਾਂ ਮੈਂ ਬੈੱਡ ਉੱਪਰ ਸਹੀ ਸਲਾਮਤ ਪਈ ਸੀ। ਸਾਇਤ ਦੇ ਦੀਦਾਰ ਹੁੰਦਿਆਂ ਪਤਾ ਲੱਗਾ ਸਬਾਹੀਂ ਦੇ 4 ਕੁ ਵੱਜ ਗਏ ਸਨ। ਮੈਂ ਪਾਣੀ ਦੀ ਗਲ਼ ਰਾਹੀਂ ਸੈਰ ਕਰਵਾਉਂਦੀ, ਆਪ ਸੋਚਾਂ ਦੇ ਸਮੁੰਦਰ ਵਿੱਚ ਜ਼ਾ ਡੁੱਬੀ।
ਆ ਕੀ ਸੀ, ਸੁਪਨਾ ਆਇਆ ਹੋਊ। ਪਰ ਕਹਿੰਦੇ ਨੇ ਜੋ ਸਾਜਰੇ – ਸਾਜਰੇ ਸੁਪਨੇ ਆਉਂਦੇ ਹੁੰਦਿਆਂ, ਉਹ ਸੁਪਨੇ ਸੱਚ ਹੁੰਦੇ ਹਨ। ਚੱਲ ਅੰਮਾ ਨੂੰ ਪੁੱਛਾਂਗੀ। ਨੌਮ ਨੂੰ ਫਿਰ ਮਿਲਣ ਦੀ ਕੋਸ਼ਿਸ ਕੀਤੀ ਤਾਂ ਮੈਂ ਉਬਲਾ ਚੁੰਬਲੀ ਨਾਲ਼ ਘੁੱਲਣ ਲੱਗ ਗਈ। ਸੂਰਜ ਦੀ ਅੱਖ ਖੁੱਲਦੇ ਹੀ ਮੈਂ ਤੇਰਾ ਤੋਹਫ਼ਾ ਗੁਲਦਸਤਾ ਲੈ ਕੇ ਆ ਗਈ। ਹੁਣ ਮੈਨੂੰ ਤੂੰ ਦਸ ਇਹ ਕੀ ਸੀ ਜੋ ਮੇਰੇ ਨਾਲ਼ ਹੋਇਆ। ਕੋਈ ਸੱਚੀ ਸੁਪਨਾ ਸੀ, ਮੇਰਾ ਕੋਈ ਖ਼ਿਆਲ ਜ਼ਾ ਮੇਰੇ ਆਉਣ ਵਾਲੇ ਜੀਵਨ ਦੀ ਕੋਈ ਝਲਕ।
ਦੱਸ ਅੰਮਾ
ਅੰਮਾ ਅੰਮਾ
ਬੋਲਪਾ ਹੁਣ ਅੰਮਾ।
ਉੱਚੀ ਉੱਚੀ ਆਵਾਜ਼ ਮਾਰ ਰਹੀ।
ਇਹ ਚਾਹਤ ਸੀ। ਜੋ ਕਬਰਾਂ ਵਿੱਚ ਆਪਣੀ ਅੰਮਾ ਦੀ ਕਬਰ ਨਾਲ਼ ਗੱਲਾਂ ਕਰ ਰਹੀ ਹੈ। ਜ਼ਿੰਦਗੀ ਵਿੱਚ ਨਵੀਆਂ ਪੈ ਰਹੀਆਂ ਸਾਂਝਾ ਦੀਆਂ ਗੁੰਝਲਾਂ ਨੂੰ ਕੱਢ ਰਹੀ ਹੈ। ਅਕਸਰ ਚਾਹਤ ਆਪਣੀ ਅੰਮਾ ਦੀ ਕਬਰ ਤੇ ਹਫ਼ਤੇ ਵਿੱਚ ਦੋ ਵਾਰ ਆਕੇ ਦਿਲ ਦੀਆਂ ਸਾਰੀਆਂ ਗੱਲਾਂ ਕਰਕੇ ਜਾਂਦੀ ਹੈ। ਚਾਹਤ ਦਿਨ ਦੇ ਅੱਠ ਪਹਿਰ ਵਿੱਚੋ ਕਦੇ ਇੱਕ ਜ਼ਾ ਕਦੇ ਦੋ ਪਹਿਰ ਆਪਣੀ ਅੰਮਾ ਨਾਲ਼ ਬਤੀਤ ਕਰਦੀ। ਮੈਨੂੰ ਵੇਖਦੇ ਨੂੰ ਇੱਕ ਮਹੀਨਾ ਹੋ ਗਿਆ। ਇਹ ਕਬਰਾਂ ਦੇ ਬਣੇ ਪਾਰਕ ਵਿੱਚ ਬੈਠ ਆਪਣੇ ਆਪ ਨਾਲ਼ ਵੀ ਕੁੱਝ ਮਸਲੇ ਸੁਲਝਾਉਂਦੀ ਹੈ। ਕਦੇ ਕਦੇ ਕਬਰਾਂ ਦੇ ਦੁਆਲੇ ਸੰਘਣੇ ਰੁੱਖਾਂ ਨੂੰ ਦੋਸਤੀ ਦੇ ਪਯਾਮ ਭੇਜਦੀ ਹੈ। ਸ਼ਾਇਦ ਕੱਲ ਇਸ ਨਾਲ਼ ਕੁੱਝ ਬੁਰੀ ਦੁਰਘਟਨਾ ਵਾਪਰੀ ਹੈ, ਜੋ ਅੱਜ ਰੋਂ ਕੇ ਖੁਸ਼ ਹੋ ਰਹੀ ਹੈ। ਆਵਾਜ਼ ਦੋਹਰੀ ਹੋ ਹੋ ਹੋਰ ਵੀ ਉੱਚੀ ਹੋ ਗਈ ਹੈ।
ਅੰਮਾ ਪਲੀਜ਼ ਦੱਸੋ।
ਨਹੀਂ ਅੰਮਾ ਮੈਂ ਤੇਰੇ ਨਾਲ਼ ਗੁੱਸੇ ਹੋ ਜਾਣਾ। ਤੈਨੂੰ ਪਤਾ ਤੇਰੇ ਇਲਾਵਾ ਮੇਰਾ ਕੋਈ ਨਹੀਂ ਹੈ। ਤੂੰ ਹੀ ਤੇ ਇੱਕ ਸਹਾਰਾ ਏ ਮੇਰਾ। ਚੱਲ ਅੰਮਾ ਜੇ ਮੇਥੋਂ ਕੋਈ ਗ਼ਲਤੀ ਹੋ ਗਈ ਹੋਵੇ ਮਾਫ਼ ਕਰਨਾ ਪਰ ਤੇਰਾ ਮੇਰਾ ਰਿਸ਼ਤਾ ਅੱਜ ਤੋਂ ਖ਼ਤਮ। ਮੈਂ ਚੱਲੀ ,
ਦਬਦਬੀ ਆਵਾਜ਼ ਵਿੱਚ ਸੁਣਿਆ ਜਾਉ, ਮੈਨੂੰ ਲੱਗਦਾ ਅੱਜ ਅੰਮਾ ਕਿਸੇ ਗੱਲ ਤੋਂ ਨਾਰਾਜ਼ ਨੇ। ਆਪਾਂ ਚੱਲੀਏ, ਮੈਂ ਆਪਣੇ ਦੋਸਤ ਨੂੰ ਕਿਹਾ। ਉਸਨੇ ਜਾਣ ਲਈ ਹਾਮੀ ਭਰ ਦਿੱਤੀ। ਮੈਂ ਤੇ ਮੇਰਾ ਦੋਸਤ ਰਾਹ ਵਿੱਚ ਗੱਲਾਂ ਕਰਦੇ ਘਰ ਪਹੁੰਚ ਗਏ। ਅੱਗੇ ਡੈਡ ਮੈਨੂੰ ਲੱਭ ਰਹੇ ਸੀ। ਮੈਨੂੰ ਵੇਖ,,,,,,,,,
ਡੈਡ ,,,, ਚਾਹਤ ਬੇਟਾ ਤੁਸੀਂ ਕਿੱਥੇ ਸੀ, ਮੈਂ ਕਦ ਦਾ ਅਵਾਜ਼ਾਂ ਦੇ ਰਿਹਾ ਹਾਂ।
ਚਾਹਤ ,,,, ਡੈਡ ਮੈਂ ਅੰਮਾ ਕੋਲ਼ ਗਈ ਸੀ।
ਡੈਡ ,,,, ਪੁੱਤ ਅੱਜ ਐਨੇ ਜਲਦੀ ਕਿਵੇਂ ਚਲੇ ਗਏ, ਮੈਨੂੰ ਦੱਸਕੇ ਵੀ ਨਹੀਂ ਗਏ।
ਚਾਹਤ ,,,, ਡੈਡ ਕੋਈ ਕੰਮ ਸੀ, ਪਰ ਅੰਮਾ ਨਰਾਜ਼ ਨੇ,ਅੱਜ ਬੋਲੇ ਹੀ ਨਹੀਂ ।
ਡੈਡ ,,,, ਚੱਲ ਕੋਈ ਨਾ ਪੁੱਤ ਆਪਾਂ ਦੋਵੇਂ ਜਾਵਾਂਗੇ, ਕੱਲ ਨੂੰ ਮਨਾਕੇ ਆਵਾਂਗੇ, ਤੂੰ ਕੁੱਝ ਖਾ ਪੀ ਕੇ ਅਰਾਮ ਕਰ ਲੈ। ਅੱਜ ਡਾ.ਨੇ ਵੀ ਆਉਣਾ ਹੈ।
ਡੈਡ ਏ ਕਹਿ ਕੇ ਔਫਸ ਚਲੇ ਗਏ। ਪਰ ਮੈਨੂੰ ਰਾਤ ਦਾ ਨਜ਼ਾਰਾ ਟਿਕਣ ਨਹੀਂ ਦੇ ਰਿਹਾ ਸੀ। ਮੈਂ ਆਪਣੇ ਕਮਰੇ ਵਿੱਚ ਜਾਕੇ ਆਪਣੇ ਦੋਸਤ ਨੂੰ ਬੁਲਾਇਆ,
ਚਾਹਤ ,,,, ਯਰ ਹੁਣ ਕੀ ਕਰੀਏ ਨਫ਼ਸ। ਮੇਰੇ ਫ਼ਿਕਰ ਚੂੰਡੀਆਂ ਵੱਡ ਰਹੇ ਨੇ।
ਨਫ਼ਸ ,,,, ਕੋਈ ਨਾ ਆਪਾਂ ਰਲ਼ਕੇ ਕੋਈ ਹੱਲ ਲੱਭ ਲਵਾਂਗੇ। ਆਪਾ ਦੋਵੇਂ ਹਰ ਰੋਜ਼ ਕਬਰ ਤੇ ਜਾਕੇ ਆਇਆ ਕਰਾਂਗੇ। ਕੀ ਪਤਾ ਕੋਈ ਗੱਲ ਰਾਹ ਪੈ ਜਾਵੇ।
ਚਾਹਤ ,,,, ਹਾਂ ਯਰ ਏ ਤੂੰ ਸਹੀ ਕਿਹਾ। ਚੱਲ ਤੂੰ ਵੀ ਅਰਾਮ ਕਰ ਲੈ।
ਕੁੱਝ ਸਮੇਂ ਬਾਅਦ ਡਾ. ਆਕੇ ਮੇਰਾ ਟਰੀਟਮੈਂਟ ਵੇਖ ਕੇ ਚਲਾ ਗਿਆ। ਅੰਮਾ ਦੀ ਡੈਥ ਤੋਂ ਬਾਅਦ ਮੇਰੀ ਹਾਲਤ ਕੁੱਝ ਮੈਂਟਲੀ ਹੋ ਗਈ ਸੀ। ਅਗਲੇ ਦਿਨ ਮੈਂ ਅੰਮਾ ਦੀ ਕਬਰ ਕੋਲ਼ ਜਾਕੇ ਤੋਹਫ਼ਾ ਦੇ ਦਿੱਤਾ। ਮੈਂ ਕਬਰਾਂ ਦੀ ਸਾਰੀ ਥਾਂ ਨੂੰ ਆਪਣੇ ਜ਼ਹਿਨ ਨਾਲ਼ ਮਿਲਾਇਆ ਤੇ ਸਾਰੀਆਂ ਕਬਰਾਂ ਨਾਲ਼ ਕੁੱਝ ਸਵਾਲ ਜਵਾਬ ਕੀਤੇ। ਮੈਂ ਉਸ ਨਜ਼ਾਰੇ ਨਾਲ਼ ਹੋਈ ਮੁਲਾਕਾਤ ਦਾ ਰਾਜ ਜਾਨਣਾ ਚਾਹੁੰਦੀ ਸੀ। ਉਹ ਰਾਜ ਮੈਨੂੰ ਇੱਥੋਂ ਹੀ ਮਿਲ਼ ਸਕਦਾ ਸੀ। ਕੁੱਝ ਦਿਨ ਏਦਾਂ ਹੀ ਲੰਘ ਗਏ। ਪਰ ਮੈਨੂੰ ਅੱਜ ਵੀ ਉਦਾਸ ਹੋਕੇ ਇੱਕ ਬੋਝ ਲੈਕੇ ਘਰ ਮੁੜਨਾ ਪਿਆ। ਜਦ ਮੈਂ ਘਰ ਵਾਪਸ ਆਈ ਤਾਂ ਡਾ. ਤੇ ਡੈਡ ਗੱਲਾਂ ਕਰ ਰਹੇ ਸੀ।
ਡੈਡ ,,,, ਚਾਹਤ ਨੂੰ ਕੋਈ ਖ਼ਤਰਾ ਤਾਂ ਨਹੀਂ ਹੈ। ਉਸਦਾ ਪਾਗਲਪਨ ਹੋਰ ਤਾਂ ਨਹੀਂ ਵਧੇਗਾ।
ਡਾ. ,,,, ਨਾ ਨਾ ਜੀ ਪਰ ਉਸਦਾ ਖ਼ਿਆਲ ਪੂਰਾ ਰੱਖਣਾ ਪਵੇਗਾ।
ਉਹ ਹੁਣ ਇੱਕ ਅਲੱਗ ਦੁਨੀਆਂ ਵਿੱਚ ਫ਼ਿਰਦੀ ਹੈ। ਚਾਹਤ ਨੂੰ ਮਾਂ ਦੀ ਮੌਤ ਦਾ ਸਦਮਾ ਬਹੁਤ ਲੱਗਿਆ ਹੈ।
ਡੈਡ ,,,, ਜੋ ਰੱਬ ਦੀ ਰਜ਼ਾ ਉਸ ਵਿੱਚ ਹੀ ਰਹਿਣਾ ਪਾਉ। ਚਲੋਂ ਜੀ ਫ਼ੇਰ ਮਿਲਦਿਆਂ।
ਡਾ.ਚਲਾ ਗਿਆ, ਮੈਂ ਕਮਰੇ ਵਿੱਚ ਆ ਗਈ। ਮੇਰੀ ਕਿਹੜੀ ਅਲੱਗ ਦੁਨੀਆਂ ਹੋ ਸਕਦੀ ਹੈ।
ਨਫ਼ਸ ,,,, ਸ਼ਾਇਦ ਕੀ ਪਤਾ ਤੂੰ ਉਸ ਦਿਨ ਤੋਂ ਹੋਰ ਹੀ ਦੁਨੀਆਂ ਵਿੱਚ ਆ ਗਈ ਹੋਵੇ।
ਚਾਹਤ ,,,, ਲੈ ਐਵੇਂ ਕਿਵੇਂ ਹੋ ਸਕਦਾ। ਓ ਹਕੀਕਤ ਥੋੜ੍ਹੀ ਆ।
ਮੈਨੂੰ ਦੋ ਹਫ਼ਤੇ ਹੋ ਗਏ। ਇਸ ਬੁਝਾਰਤ ਨੂੰ ਹੱਲ ਕਰਦਿਆਂ, ਪਰ ਕੋਈ ਅਤਾ ਪਤਾ ਨਹੀਂ ਮਿਲ ਰਿਹਾ ਸੀ। ਮੈਂ ਇੱਕ ਦਿਨ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਤੇ ਆਤਮ ਹੱਤਿਆ ਕਰਨ ਦੀ ਸੋਚੀ। ਫ਼ੇਰ ਸੋਚਿਆ ਜਾਂਦੀ ਵਾਰ ਅੰਮਾ ਨੂੰ ਹੀ ਮਿਲ ਆਵਾ। ਮੈਂ ਸ਼ਾਮ ਨੂੰ 5 ਕੁ ਵਜੇ ਕਬਰਾਂ ਵਿੱਚ ਚਲੀ ਗਈ। ਅੰਮਾ ਕੋਲ਼ ਜਾਕੇ ਖ਼ੂਬ ਰੋਈ ,,,,,
ਅੰਮਾ ਮੈਂ ਵੀ ਤੇਰੇ ਕੋਲ਼ ਆਉਣਾ ਚਾਹੁੰਨੀ ਆ , ਮੈਨੂੰ ਵੀ ਲੈ ਜਾਉ। ਹੁਣ ਮੇਰਾ ਇੱਥੇ ਬਿਲਕੁਲ ਦਿਲ ਨਹੀਂ ਲੱਗਦਾ। ਮੈਂ ਇਸ ਦੁਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਨੀ ਹਾਂ। ਮੈਂ ਕੁੱਝ ਖਾ ਕੇ ਮਰ ਜਾਵਾਂਗੀ। ਸੱਚੀ ਤੇਰੀ ਕਸਮ ਲੱਗੇ। ਮੇਰੇ ਜੀਣ ਦਾ ਮਕਸਦ ਖ਼ਤਮ ਹੋ ਚੁੱਕਾ ਹੈ। ਮੈਨੂੰ ਕੋਈ ਪਾਗ਼ਲ ਕਹਿੰਦਾ ਹੈ ਤੇ ਕੋਈ ਮੇਰੀ ਦੁਨੀਆਂ ਹੀ ਬਦਲਾ ਰਿਹਾ ਹੈ। ਅੰਮਾਂ ਜੇ ਮੇਰੇ ਨਾਲ਼ ਇਦਾਂ ਹੀ ਹੁੰਦਾ ਰਿਹਾ ਤਾਂ ਮੈਂ ਸੱਚੀ ਪਾਗ਼ਲ ਹੋ ਜਾਉ।
ਫੌਤ ਪਾਕੇ ਹਯਾਤੀ ਨਹੀਂ ਮਿਲ ਸਕਦੀ,
ਹਯਾਤੀ ਪਾਕੇ ਫੌਤ ਮਿਲ ਸਕਦੀ ਹੈ।
ਇੱਕ ਓਪਰੀ ਜੀ ਆਵਾਜ਼ ਦੇ ਕਬਰਸਤਾਨ ਵਿੱਚ ਬੋਲ ਗੂੰਜੇ। ਮੈਂ ਫਟਾਫੱਟ ਝਾਤੀ ਮਾਰੀ ਤਾਂ ਕੁੱਝ ਵੀ ਨਹੀਂ ਸੀ। ਮੈਂ ਡਰਨ ਲੱਗੀ, ਮੂੰਹ ਨ੍ਹੇਰਾ ਜ਼ਾ ਹੋ ਗਿਆ ਸੀ। ਮੈਨੂੰ ਲੱਗਾ ਕਿਤੇ ਕਿਸੇ ਭੂਤ ਨੇ ਕਿਹਾ ਹੋਵੇ। ਮੈਂ ਧੀਰੀਆ ਪੂੰਝਦੀ ਖੜ੍ਹੀ ਹੋਕੇ ਸੋਚਦੇ ਹੋਏ ਕੋਈ ਚੀਜ਼ ਟੋਲਣ ਲੱਗੀ। ਮੈਨੂੰ ਇੱਕ ਲੱਕੜੀ ਦੀ ਸੋਟੀ ਮਿਲ਼ ਗਈ। ਮੈਂ ਕਬਰ ਵਿੱਚੋ ਬਹਾਰ ਨੂੰ ਚਾਲ ਵਧਾਈ। ਫਿਰ ਉਹੀ ਆਵਾਜ਼ ਆਈ ,,,,
ਜੋ ਏ ਦੁਨੀਆਂ ਛੱਡਕੇ ਚਲੇ ਜਾਂਦੇ ਨੇ,
ਉਹ ਮੁੜਕੇ ਨਾ ਕਦੇ ਆਉਂਦੇ ਨੇ।
ਜੀਣਾ ਹੀ ਹਯਾਤੀ ਦਾ ਮਕਸਦ ਹੈ,
ਇੱਥੇ ਮਕਸਦ ਲਈ ਨਾ ਜਿਉਂਦੇ ਨੇ।
ਮੈਂ ਹੋਰ ਤੇਜ਼ੀ ਨਾਲ਼ ਘਰ ਵਾਲਾ ਰਾਹ ਫੜ੍ਹਿਆ, ਮੇਰਾ ਬੁਰਾ ਹਾਲ ਪਸੀਨੇ ਨਾਲ਼ ਭਿੱਜੀ, ਘਰ ਮਸਾ ਹੀ ਆਇਆ। ਮੈਨੂੰ ਅੱਜ ਪਤਾ ਲੱਗਾ ਉਥੇ ਤਾਂ ਭੂਤ ਵੀ ਰਹਿੰਦੇ ਹਨ। ਮੈਂ ਘਰ ਆਕੇ ਵੀ ਬਹੁਤ ਰੋਈ ਮੇਰੀ ਅੰਮਾਂ ਵਿਚਾਰੀ ਇਨ੍ਹਾਂ ਭੂਤਾਂ ਵਿੱਚ ਕਿਦਾਂ ਰਹਿੰਦੀ ਹੋਵੇਗੀ। ਮੈਨੂੰ ਅਜੀਬ ਅਜੀਬ ਖਿਆਲਾਂ ਨੇ ਘੇਰਾ ਪਾ ਲਿਆ। ਬਹੁਤ ਤੇਜ਼ ਬੁਖਾਰ ਚੜ੍ਹ ਗਿਆ। ਡੈਡ ਵੀ ਅਜੇ ਘਰ ਨਹੀਂ ਆਏ ਸੀ। ਬੇ ਸੁਰਤ ਹੋਕੇ ਡਿੱਗ ਪਈ ਤੇ ਮੈਨੂੰ ਦੋ ਇਨਸਾਨ ਮੇਰੇ ਕੋਲ਼ ਫ਼ਿਰਦੇ ਦਿਖਾਈ ਦਿੱਤੇ । ਫ਼ਿਰ ਅਗਲੀ ਸੁਭਾ ਨਾਲ਼ ਹੀ ਮੇਲ ਹੋਇਆ।
ਇੱਕ ਹਫ਼ਤਾ ਮੈਂ ਕਬਰਸਤਾਨ ਵਿੱਚ ਨਾ ਗਈ। ਇਹੀ ਸੋਚਦੀ ਰਹੀ , ਉਸ ਕਬਰਸਤਾਨ ਵਿੱਚ ਕਿੰਨੇ ਭੂਤਸਤਾਨ ਰਹਿੰਦੇ ਹੋਣਗੇ। ਉਹ ਭੂਤ ਆਏ ਕਿੱਥੋਂ ਹੋਣਗੇ। ਸਿਆਣੇ ਕਹਿੰਦੇ ਆ ਜੋ ਮਰ ਜਾਂਦੇ ਨੇ, ਉਨਾਂ ਵਿੱਚੋ ਕੁੱਝ ਲੋਕਾਂ ਦੀ ਅਨਫ਼ਸ ਭਟਕਦੀਆ ਰਹਿੰਦੀ ਆ ਤੇ ਉਹ ਭੂਤ ਬਣ ਜਾਂਦੇ ਹਨ। ਜਿਸ ਲੋਕਾਂ ਦੀ ਤਮੰਨਾ ਅਧੂਰੀ ਰਹਿਜੇ ਜ਼ਾ ਉਹ ਜਾਣਾ ਨਾ ਚਾਹੁੰਦੇ ਹੋਣ, ਅਚਾਨਕ ਮੌਤ ਨਸੀਬ ਹੋਜੇ। ਉਹ ਇੱਥੇ ਹੀ ਰਹਿ ਜਾਂਦੇ ਹਨ। ਮੇਰੀ ਅੰਮਾ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਕਿਤੇ ਓ ਤਾਂ ਨਹੀਂ ਭੂਤ,, ਨਹੀਂ ਨਹੀਂ ਏ ਨਹੀਂ ਹੋ ਸਕਦਾ ਚਾਹਤ ਨਫ਼ਸ ਨੇ ਮੈਨੂੰ ਹੱਲਾਸ਼ੇਰੀ ਦਿੰਦਿਆ ਕਿਹਾ। ਸੋਚਾਂ ਦੀ ਕਤਾਰ ਲੰਮੀ ਹੁੰਦੀ ਜ਼ਾ ਰਹੀ ਸੀ, ਬਹਿਮਾਂ ਦੇ ਕਾਫ਼ਲੇ ਭੱਜ ਭੱਜ ਆ ਰਹੇ ਸਨ। ਫ਼ਿਕਰਾਂ ਦੀ ਤਾਣੀ ਮੈਂ ਬੁਣ ਬੁਣ ਕੇ ਥੱਕ ਗਈ ਸੀ। ਕੁੱਝ ਵੀ ਸਮਝ ਨਹੀਂ ਆ ਰਿਹਾ। ਫ਼ਿਰ ਨਫ਼ਸ ਨੇ ਕਿਹਾ,,,,,,
ਨਫ਼ਸ ,,,,, ਜੇ ਤੈਨੂੰ ਕੁੱਝ ਹੋਣਾ ਹੀ ਹੁੰਦਾ ਤਾਂ ਉਸ ਦਿਨ ਤੋਂ ਹੀ ਹੋ ਜਾਂਦਾ, ਅੱਜ ਵੀ ਤੂੰ ਠੀਕ ਹੈ, ਭੂਤਾਂ ਤੋਂ ਕਿਹੜਾ ਭੱਜ ਸਕਦਾ ਹੈ। ਤੂੰ ਡਰ ਨਾ ਕੋਈ ਤਾਂ ਰਾਜ ਹੋਵੇਗਾ।
ਚਾਹਤ ,,,,,, ਦੋਸਤ ਕਿਤੇ ਇਸ ਆਵਾਜ਼ ਦਾ ਸੰਬੰਧ ਉਸ ਮੁਲਾਕਾਤ ਨਾਲ਼ ਤਾਂ ਨਹੀਂ। ਕਿਤੇ ਅੱਲਾ ਨੇ ਕੋਈ ਅਲਾਮਾਤ ਦਿੱਤਾ ਹੋਵੇ।
ਨਫ਼ਸ ,,,, ਹੋ ਸਕਦਾ ਇਹ ਆਵਾਜ਼ ਉਸ ਰਾਜ ਦਾ ਹੀ ਹਿੱਸਾ ਹੋਵੇ।
ਚਾਹਤ ,,,, ਹੁਣ ਆਪਾਂ ਨੂੰ ਪਤਾ ਕਿੰਝ ਲੱਗੇਗਾ।
ਦੋਸਤ ,,,, ਉਂਝ ਵੀ ਤੂੰ ਅੰਮਾਂ ਕੋਲੋ ਨਿਵਾਸ ਮੰਗ ਰਹੀ ਸਾ। ਆਪਾਂ ਇੱਕ ਵਾਰ ਕਬਰਸਤਾਨ ਵਿੱਚ ਜਾਕੇ ਆਈਏ।
ਮੈਂ ਸੂਰਜ ਦੀਆਂ ਕਿਰਨਾਂ ਤੇ ਪਿਆਰ ਜਿਤਾਉਂਦੀ, ਅਗਲੇ ਦਿਨ ਕਬਰਾਂ ਵਿੱਚ ਜ਼ਾ ਪਹੁੰਚੀ। ਹਲੇ ਅੰਮਾਂ ਨਾਲ਼ ਦੋ ਕੁ ਹੀ ਗੱਲਾਂ ਕੀਤੀਆਂ ਸੀ। ਇੱਕ ਖੜਕਾ ਜ਼ਾ ਹੋਇਆ ਤੇ ਆਵਾਜ਼ ਆਈ।
ਆਵਾਜ਼ ,,,, ਹਲੇ ਮੇਰਾ ਸੰਸਾਰ ਤੇਰੀ ਖ਼ੁਸ਼ਬੋ ਲੈ ਰਿਹਾ ਹੈ। ਮੈਨੂੰ ਲੱਗਾ ਕਿ ਤੂੰ ਮੇਰੀ ਦੁਨੀਆਂ ਦਾ ਅੰਗ ਬਣ ਗਈ।
ਮੈਂ ਚੁੱਪ-ਚਾਪ ਉਸ ਆਵਾਜ਼ ਦੀ ਜਗ੍ਹਾ ਅੱਖਾਂ ਦੀ ਹਿਲ ਜੁਲ ਨਾਲ਼ ਜਾਣ ਰਹੀ ਸੀ। ਡਰ ਬਹੁਤ ਲੱਗ ਰਿਹਾ ਸੀ। ਪਰ ਮੈਂ ਡਰੀ ਨਹੀਂ। ਮੈਂ ਵੀ ਜਵਾਬ ਦਿੱਤਾ।
ਤੱਯੂਰਾਂ ਦੀ ਅਸਲੀ ਦੁਨੀਆਂ,
ਫ਼ਲਕ ਹੀ ਹੁੰਦੇ ਹਨ।
ਰੁੱਖ ਉਸ ਦੁਨੀਆਂ ਦਾ ਜਨਮ ਦਾਤਾ।।
ਧਰਤੀ ਉਸ ਦੁਨੀਆਂ ਦੀ ਜੜ੍ਹ ਹੁੰਦੀ ਹੈ।
ਆਵਾਜ਼ ,,,, ਫ਼ਿਰ ਆਪਣੀ ਦੁਨੀਆਂ ਨੂੰ ਕਿਉਂ ਬਦਲਣਾ ਚਾਹੁੰਦੇ ਹੋ, ਜਦ ਦੁਨੀਆਂ ਬਣਾਉਣ ਵਾਲਾ ਹੀ ਨਹੀਂ ਚਾਹੁੰਦਾ ਕਿ ਤੁਸੀਂ ਇਸ ਦੁਨੀਆਂ ਦਾ ਅੰਸ਼ ਬਣੋ।
ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਹੁਣ ਕੋਈ ਖ਼ਤਰਾ ਨਹੀਂ ਹੈ। ਨਫ਼ਸ ,,,
ਨਫ਼ਸ ,,,, ਆਵਾਜ਼ ਤੋਂ ਪੁੱਛੋਂ ਉਹ ਕੌਣ ਹੈ। ਤੈਨੂੰ ਕਿਵੇਂ ਜਾਣਦਾ।
ਚਾਹਤ ,,,, ਮੈਂ ਇਸ ਆਵਾਜ਼ ਨੂੰ ਪਛਾਣਦੀ ਹਾਂ, ਉਸ ਰਾਤ ਜੋ ਮੁਲਾਕਾਤ ਵਿੱਚ ਇਹੀ ਆਵਾਜ਼ ਆਈ ਸੀ, ਇਹ ਉਵੇਂ ਹੀ ਲੱਗ ਰਹੀ ਹੈ।
ਆਵਾਜ਼ ,,,, ਕਿਹੜੇ ਖ਼ਿਆਲਾਂ ਵਿੱਚ ਗੁੰਮ ਗਏ।
ਚਾਹਤ ,,,, ਕਿਤੇ ਨਹੀਂ।
ਆਵਾਜ਼ ,,,,, ਆਵਾਜ਼ ਫਿਰ ਚੁੱਪ ਕਿਉਂ ਹੋ ਗਏ।
ਚਾਹਤ ,,,,, ਮੈਂ ਕਿਉਂ ਬੋਲਾ , ਆਪਣਾ ਕੀ ਰਿਸ਼ਤਾ। ਕੀ ਪਤਾ ਤੁਸੀਂ ਕਿੱਡੇ ਕ ਵੱਡੇ ਭੂਤ ਹੋਵੇਗੇ।(ਮਜ਼ਾਕੀ ਜਿਹਾ)
ਆਵਾਜ਼ ,,, ਹੋ ਅੱਛਾ ਜੀ ਮੈਂ ਭੂਤ ਨਹੀਂ, ਇੱਕ ਮੁਰਦਾ ਹਾਂ।
ਇਹ ਸੁਣਕੇ ਮੇਰੇ ਤਰੇਲੀ ਪੈਣ ਵਾਲੀ ਹੋ ਗਈ। ਮੁਰਦਾ ਕਿਵੇਂ ਬੋਲ ਸਕਦਾ ਹੈ।
ਚਾਹਤ ,,, ਤੁਸੀਂ ਝੂਠ ਬੋਲ ਰਹੇ ਹੋ , ਮੁਰਦੇ ਕਿਦਾਂ ਬੋਲ ਸਕਦੇ ਨੇ।
ਮੁਰਦਾ ,,,, ਤੁਸੀਂ ਸਹੀ ਹੋ , ਪਰ ਏ ਅੱਲਾ ਦਾ ਕੋਈ ਚਮਤਕਾਰ ਸਮਝੋ ਜ਼ਾ ਕੋਈ ਇਸ਼ਾਰਾ।
ਉਸ ਨਜ਼ਾਰੇ ਦੀ ਮੁਲਾਕਾਤ, ਫ਼ਿਰ ਇਸ ਆਵਾਜ਼ ਨੇ ਗੱਲਾਂ ਕਰਨੀਆਂ ਤੇ ਮੈਨੂੰ ਕੁੱਝ ਵੀ ਨਾ ਹੋਣਾ। ਕੋਈ ਤਾਂ ਵਜ੍ਹਾ ਹੋਵੇਗੀ। ਮੈਂ ਕੁੱਝ ਟੈਮ ਸੋਚ ਕੇ,,,,,,
ਉੱਚੀ ਆਵਾਜ਼ ਵਿੱਚ ਅੰਮਾ ਮੈਂ ਚੱਲੀ ਹੁਣ ਫ਼ਿਰ ਕਦੇ ਨਹੀਂ ਆਉਂਦੀ। ਤੁਸੀਂ ਸਾਰੇ ਇੱਕੋ ਜੇ ਹੋ ਗਏ।
ਮੁਰਦਾ ,,,, ਜਾਉ ਜਾਉ ਤੁਸੀਂ ਕੱਲ ਵੀ ਆਓਗੇ।
ਚਾਹਤ ,,,,. ਨਹੀਂ ਆਵਾਂਗੀ ਕਦੇ ਹੁਣ।
ਮੁੜ ਕੋਈ ਆਵਾਜ਼ ਨਾ ਆਈ, ਮੈਂ ਵਾਪਸ ਘਰ ਆ ਗਈ। ਮੈਂ ਸਾਰਾ ਦਿਨ ਕੁੱਝ ਨਾ ਕੁੱਝ ਸੋਚਦੀ ਰਹੀ,,,,
ਨਫ਼ਸ ,,,, ਬਹੁਤਾ ਨਾ ਸੋਚ ਕੱਲ ਤੱਕ ਜ਼ਾ ਲਹਿੰਦੇ ਚੜ੍ਹਦੇ ਕਈ ਦਿਨਾਂ ਤੱਕ ਆਪਾਂ ਨੂੰ ਕੁੱਝ ਤਾਂ ਚਾਨਣ ਪਵੇਗਾ।
ਚਾਹਤ ,,,, ਹਨਾਂ ਓ ਮੁਰਦਾ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਸੀ, ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਰਹੀ ਹਾਂ। ਉਹਨੂੰ ਏ ਗੱਲਾਂ ਕਿੱਥੋਂ ਆਉਦੀਆ ਹੋਣਗੀਆਂ।
ਨਫ਼ਸ ,,,, ਸੋਹਣੀਆਂ ਨੂੰ ਕਿਹੜਾ ਫੁੱਲ ਲੱਗੇ ਸੀ।
ਚਾਹਤ ,,,, ਉਸ ਨੇ ਮੈਨੂੰ ਜ਼ਿੰਦਗੀ ਦੀ ਕੀਮਤ ਦੱਸੀ। ਮੇਰੀ ਥਾਂ ਦੱਸੀ, ਮੈਨੂੰ ਗਮੀਆਂ ਵਿੱਚੋ ਖੁਸ਼ੀਆਂ ਲੱਭਣ ਲਈ ਪ੍ਰੇਰਿਆਂ। ਅੱਜ ਕੱਲ ਇਦਾਂ ਇਨਸਾਨ ਨੂੰ ਵੀ ਨਹੀਂ ਪਤਾ।
ਮੈਂ ਆਪਣੇ ਵਿਚਾਰਾਂ ਨਾਲ਼ ਲੜ੍ਹਦੀ ਹੋਈ। ਅਗਲੇ ਦਿਨ ਦੋ ਗੁਲਦਸਤੇ ਲੈਕੇ ਕਬਰਸਤਾਨ ਦੀਆਂ ਨਿਦਾਈਂ ਨੂੰ ਜਾਂ ਪੁਕਾਰਿਆ।
ਨਫ਼ਸ ,,,, ਅੱਜ ਦੋ ਕਿਉਂ,,
ਉਸ ਆਵਾਜ਼ ਲਈ ਤੇ ਇੱਕ ਅੰਮਾ ਲਈ।
ਮੈਂ ਅੰਮਾ ਕੋਲ਼ ਜਾਕੇ ਗੁਲਦਸਤਾ ਰੱਖਿਆ, ਇੱਕ ਮੈਂ ਹੱਥ ਵਿੱਚ ਰੱਖਿਆ, ਮੈਂ ਆਵਾਜ਼ ਲਗਾਈ।
ਮੁਰਦਾ ਜੀ ਕਿੱਥੇ ਹੋ ਤੁਸੀਂ , ਇਸੇ ਤਰ੍ਹਾਂ ਮੈਂ ਕਈ ਅਵਾਜ਼ਾਂ ਲਾਈਆਂ ਪਰ ਕੋਈ ਨਾ ਬੋਲਿਆ। ਮੈਂ ਆਪਣੇ ਦੋਸਤ ਨਾਲ਼ ਉੱਚੀ ਉੱਚੀ ਗੱਲਾਂ ਕਰਨ ਲੱਗੀ।
ਨਫ਼ਸ ,,,, ਤੂੰ ਕਿਉਂ ਪਾਗ਼ਲ ਹੋਈ ਆ, ਕੀ ਪਤਾ ਕੌਣ ਸੀ ਓ।
ਚਾਹਤ ,,,, ਲੈ ਕਮਲਾ ਜ਼ਾ ਮੈਨੂੰ ਕਹਿੰਦਾ ਸੀ, ਤੁਸੀਂ ਕੱਲ ਆਵੋਗੇ।
ਤੇ ਅੱਜ ਖ਼ੁਦ ਆਏ ਨਹੀਂ।
ਨਫ਼ਸ ,,,, ਮੁਰਦਿਆਂ ਨਾਲ਼ ਕੀ ਦੋਸਤੀ ਹਨ੍ਹੇਰਾ ਵੀ ਕਦੇ ਚਾਨਣ ਦਾ ਹੋਇਆ।
ਤਕਰੀਬਨ ਅੱਧਾ ਘੰਟਾ ਲੰਘ ਗਿਆ। ਮੇਰੀਆਂ ਅੱਖਾਂ ਵੀ ਉਸ ਆਵਾਜ਼ ਦਾ ਇੰਤਜ਼ਾਰ ਕਰਨ ਲੱਗੀਆਂ। ਮੇਰਾ ਦਿਲ ਉਦਾਸੀ ਦੀਆਂ ਟਪੂਸੀਆਂ ਮਾਰਨ ਲੱਗਾ। ਫ਼ਿਰ ਆਵਾਜ਼ ਆਈ,,,,
ਮੁਰਦਾ ,,, ਮੇਰਾ ਤੋਹਫ਼ਾ ਵੀ ਅੰਮਾ ਕੋਲ਼ ਰੱਖ ਦਿਉ।
ਮੈਂ ਖੁਸ਼ੀ ਵਿੱਚ।
ਚਾਹਤ ,,,, ਤੁਹਾਡਾ ਤੋਹਫ਼ਾ ਮੇਰੀ ਅੰਮਾ ਕੋਲ਼ ਕਿਵੇਂ ਰੱਖਾ।
ਬਹੁਤ ਹੀ ਪਿਆਰੀ ਆਵਾਜ਼ ਵਿੱਚ
ਮੁਰਦਾ ,,,,, ਤੁਹਾਡੀ ਅੰਮਾ ਮੇਰੀ ਵੀ ਅੰਮਾਂ ਹੋਈ।
ਮੈਂ ਤੋਹਫ਼ਾ ਰੱਖਦਿਆਂ ਕਿਹਾ, ਅੰਮਾਂ ਏ ਤੋਹਫ਼ਾ ਮੇਰੇ ਦੋਸਤ ਦਾ ਹੈ। ਜਦ ਵੀ ਉਹ ਲੈਣ, ਤੁਸੀਂ ਦੇ ਦੇਣਾ।
ਮੁਰਦਾ ,,,, ਸ਼ੁਕਰੀਆ ਜੰਨਤ ਜੀ।
ਚਾਹਤ ,,,, ਸ਼ੁਕਰੀਆ ਕਿਉਂ ! ਮੈਂ ਜੰਨਤ ਨਹੀਂ ਚਾਹਤ ਹਾਂ, ਵੈਸੇ ਏ ਜੰਨਤ ਕੌਣ ਸੀ।
ਮੁਰਦਾ ,,,,,, ਤੁਸੀਂ ਮੈਨੂੰ ਦੋਸਤੀ ਦੇ ਅਹਿਲ ਸਮਝਿਆ, ਇਸ ਲਈ ਮੇਰੀ ਜੰਨਤ ਦੇ ਹੱਕਦਾਰ ਤੁਸੀਂ ਹੋਵੇਗੇ।
ਚਾਹਤ ,,,,,. ਤੁਸੀਂ ਕਿੱਥੇ ਹੋ,,,,, ਦਿਖਾਈ ਨਹੀਂ ਦੇ ਰਹੇ।
ਮੁਰਦਾ ,,,,,, ਕੁੱਝ ਇਨਸਾਨ ਸਵਾਹ ਬਣ ਜਾਂਦੇ,
ਕੁੱਝ ਨਰ ਮਿੱਟੀ ਦੀਆਂ ਪਰਤਾਂ।
ਜਿਨ੍ਹਾਂ ਨੂੰ ਤੇਰੀ ਅਦਾ ਨਸੀਬ ਹੋਈ,
ਉਨਾਂ ਲਫ਼ਜ਼ਾਂ ਦੇ ਦਰ ਨੂੰ ਤਰਸਾ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur mehra
next kdo tk aa jawe ga eda bhaag ??????