ਪਿਤਾ ਜੀ ਅਸਾਮ ਦੇ “ਲਾਮਡਿੰਗ” ਨਾਮ ਦੇ ਟੇਸ਼ਨ ਦੀ ਗੱਲ ਸੁਣਾਇਆ ਕਰਦੇ..ਨਾਗਾਲੈਂਡ ਦੀ ਸਰਹੱਦ ਨਾਲ ਸੰਘਣੇ ਜੰਗਲਾਂ ਵਿਚ ਘਿਰਿਆ ਇਹ ਸਟੇਸ਼ਨ..ਇਕ ਵੇਰ ਇੱਕ ਡਰਾਈਵਰ ਦੱਸਣ ਲੱਗਾ ਕੇ ਰੇਲਵੇ ਲਾਈਨ ਦੇ ਐਨ ਵਿਚਕਾਰ ਇੱਕ ਹਥਣੀਂ ਬੈਠੀ ਹੋਈ ਸੀ..ਬ੍ਰੇਕ ਲਾ ਲਈ..ਉਸਦਾ ਬੱਚਾ ਸ਼ਾਇਦ ਪਹਿਲੋਂ ਲੰਘੀ ਕਿਸੇ ਗੱਡੀ ਨਾਲ ਵੱਜ ਕੇ ਮਰ ਗਿਆ ਸੀ..ਆਪਣੀ ਸੁੰਢ ਉੱਪਰ ਚੁੱਕਦੀ ਹੋਈ ਖਲੋਤੀ ਗੱਡੀ ਵੱਲ ਭੱਜੀ ਆਈ ਤੇ ਟੱਕਰਾਂ ਮਾਰਨ ਲੱਗ ਗਈ..!
ਮੈਂ ਤੇ ਮੇਰਾ ਅਸਿਸਟੈਂਟ ਡਰਾਈਵਰ ਮਗਰ ਵਾਲੇ ਪਾਸੇ ਬਣੇ ਕੋਲੇ ਵਾਲੇ ਵੱਡੇ ਚੈਂਬਰ ਵਿਚ ਜਾ ਵੜੇ..ਨੀਮ ਪਾਗਲ ਹੋ ਗਈ ਦੀਆਂ ਅੱਖਾਂ ਵਿਚ ਹੰਜੂ ਸਨ..ਕਦੀ ਸੁੰਢ ਉੱਪਰ ਚੁੱਕ ਲੈਂਦੀ..ਕਦੇ ਉਚੀ ਸਾਰੀ ਦਹਾੜਦੀ ਹੋਈ ਫੇਰ ਮਰੇ ਪਏ ਕੋਲ ਜਾ ਉਸਨੂੰ ਸੁੰਘਦੀ..ਉਸਦੇ ਨਾਲ ਲੰਮੀ ਪੈ ਜਾਂਦੀ..ਇੱਕ ਵੇਰ ਫੇਰ ਖਲੋਤੇ ਹੋਏ ਇੰਝਣ ਕੋਲ ਆ ਟੱਕਰਾਂ ਮਾਰਨ ਲੱਗ ਜਾਂਦੀ..ਇੰਝ ਇਹ ਵਰਤਾਰਾ ਕਿੰਨਾ ਚਿਰ ਚੱਲਦਾ ਰਿਹਾ..!
ਫੇਰ ਜੰਗਲ ਵਿਚੋਂ ਹਾਥੀਆਂ ਦਾ ਇੱਕ ਵੱਡਾ ਝੁੰਡ ਆਇਆ..ਝੁੰਡ ਵਿਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ