ਪਿੰਡ ਵਾਲੇ ਟਾਂਗੇ ਤੇ ਚੜ੍ਹੀ ਜਾਂਦੀ ਦੇ ਦਿਮਾਗ ਵਿਚ ਨਿੱਕੀ ਨਨਾਣ ਦੇ ਕੰਨੀ ਪਾਈਆਂ ਦੋ ਤੋਲੇ ਦੀਆਂ “ਮੁਰਕੀਆਂ” ਹੀ ਘੁੰਮੀ ਜਾ ਰਹੀਆਂ ਸਨ..।
ਬਰੂਹਾਂ ਟੱਪੀਆਂ..ਵੇਖਿਆ ਮਾਂ ਵੇਹੜੇ ਵਿਚ ਗੋਹਾ ਫੇਰ ਰਹੀ ਸੀ..ਭਾਪਾ ਜੀ ਸ਼ਹਿਰ ਦਿਹਾੜੀ ਲਾਉਣ ਗਿਆ ਸੀ।
ਪਾਣੀ-ਧਾਣੀ ਬਾਅਦ ਵਿਚ ਪੀਤਾ ਪਰ ਪਹਿਲਾਂ ਮਾਂ ਨੂੰ ਦੋ ਤੋਲੇ ਦੀਆਂ ਮੁਰਕੀਆਂ ਵਾਲੀ ਗੱਲ ਦੱਸ ਦਿੱਤੀ..ਨਾਲ ਹੀ ਧਮਕੀ ਭਰੇ ਲਹਿਜੇ ਵਿਚ ਆਖ ਦਿੱਤਾ ਕਿ ਐਤਕੀਂ ਵਾਪਿਸ ਤਾਂ ਹੀ ਜਾਣਾ ਜੇ ਮੁਰਕੀਆਂ ਘੜਵਾ ਕੇ ਦੇਵੋਗੇ ਤਾਂ..।
ਮਾਂ ਸੋਚੀਂ ਪੈ ਗਈ ਤੇ ਆਖਣ ਲੱਗੀ..”ਐਤਕੀਂ ਹੜ ਸਾਰੀਆਂ ਫਸਲਾਂ ਰੋੜ ਕੇ ਲੈ ਗਏ ਤੇ ਖਾਣ ਜੋਗੇ ਦਾਣੇ ਵੀ ਹੈਨੀ..”
ਗੱਲ ਵਿਚੋਂ ਹੀ ਕੱਟ ਕੇ ਆਪਣਾ ਆਖਰੀ ਬ੍ਰਹਮ-ਅਸਤ੍ਰ ਚਲਾ ਦਿੱਤਾ..
“ਜੇ ਮੇਰੀ ਥਾਂ ਵੀਰਾ ਹੁੰਦਾ ਤੇ ਉਸਨੇ ਮੋਟਰ ਸਾਈਕਲ ਦੀ ਮੰਗ ਰੱਖ ਦਿੱਤੀ ਹੁੰਦੀ..ਫੇਰ ਤਾਂ ਤੁਸੀਂ ਚੁੱਕ-ਚੁਕਾ ਕੇ ਵੀ ਲੈ ਦੇਣਾ ਸੀ”
ਫੇਰ ਅਗਲੇ ਦੋ ਦਿਨ ਇਸ ਬਾਰੇ ਕੋਈ ਜਿਕਰ ਨਾ ਛਿੜਿਆ..ਉਡੀਕਦੀ ਰਹੀ ਕਿ ਕੋਈ ਗੱਲ ਕਰਨਗੇ ਪਰ ਉਹ ਦੋਵੇਂ ਚੁੱਪ ਸਨ।
ਤੀਜੇ ਦਿਨ ਭਾਪਾ ਜੀ ਹੂਰੀ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ..ਬਾਹਰ ਬੂਹੇ ਤੇ ਬਿੜਕ ਜਿਹੀ ਹੋਈ..ਵੇਖਿਆ ਤਾਂ ਦੋਧੀ ਸੀ..ਆਖਣ ਲੱਗਾ ਭਾਂਡਾ ਲਿਆਓ ਤੇ ਦੋ ਕਿੱਲੋ ਦੁੱਧ ਪਵਾ ਲਵੋ”
“ਦੁੱਧ ਪਵਾ ਲਵੋ..ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ