ਕਬੀਰ ਖ਼ਾਨ…ਰੇਲ ਮਹਿਕਮੇਂ ਦਾ ਕਮਾਲ ਦਾ ਡਰਾਇਵਰ ਸੀ..
ਪੱਚੀ ਸਾਲ ਲਾਈਨਾਂ ਤੇ ਗੱਡੀ ਭਜਾਉਂਦੇ ਨੇ ਪਤਾ ਨਹੀਂ ਕਿੰਨੇ ਇਨਸਾਨ ਅਤੇ ਜਾਨਵਰ ਗੱਡੀ ਹੇਠ ਆਉਣੋਂ ਬਚਾਏ ਸਨ..।
ਅੱਲਾ ਦੀ ਪਤਾ ਨਹੀਂ ਕਾਹਦੀ ਰਹਿਮਤ ਸੀ ਉਸ ਤੇ ਕਿ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ..ਫੇਰ ਹਿਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕਿ ਐਨ ਮੌਕੇ ਤੇ ਗੱਡੀ ਖਲੋ ਜਾਂਦੀ..ਅਨੇਕਾਂ ਵਾਰ ਸਨਮਾਨਿਤ ਵੀ ਹੋ ਚੁੱਕਾ ਸੀ।
ਇੱਕ ਵਾਰ ਪਟੜੀ ਤੇ ਖ਼ੁਦਕੁਸ਼ੀ ਕਾਰਨ ਲੰਮੀ ਪਈ ਹੋਈ ਇੱਕ ਔਰਤ ਨੂੰ ਬਚਾ ਕੇ ਖੁਦ ਉਸਦੇ ਘਰ ਪੁਚਾਇਆ…
ਮੁਸਲਮਾਨ ਜਰੂਰ ਸੀ ਪਰ ਹਰ ਧਰਮ ਦਾ ਪੂਰਾ-ਪੂਰਾ ਆਦਰ ਸਨਮਾਨ ਕਰਨਾ ਆਪਣਾ ਫਰਜ ਸਮਝਦਾ ਸੀ..ਦਿੱਲੀ ਭੋਪਾਲ ਸੈਕਸ਼ਨ ਤੇ ਜਾਂਦਿਆਂ ਗਵਾਲੀਅਰ ਦੇ ਬੰਦੀਛੋੜ ਗੁਰੂਦੁਆਰੇ ਦੇ ਨਿਸ਼ਾਨ ਸਾਬ ਨੂੰ ਦੇਖ ਦੂਰੋਂ ਹੀ ਮੱਥਾ ਟੇਕਣਾ ਕਦੇ ਵੀ ਨਾ ਭੁੱਲਦਾ।
ਇੱਕ ਦਿਨ ਪਿੰਡੋਂ ਖਬਰ ਮਿਲੀ ਕਿ ਨਿੱਕੇ ਭਰਾ ਨੂੰ ਗਾਂ ਦਾ ਮਾਸ ਰੱਖਣ ਦੇ ਸ਼ੱਕ ਵਿਚ ਭੀੜ ਨੇ ਬਹੁਤ ਮਾਰਿਆ ਕੁੱਟਿਆ ਏ..ਘਰੇ ਅੱਪੜਿਆ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ..
ਅੰਤਮ ਰਸਮਾਂ ਮਗਰੋਂ ਵਾਪਿਸ ਡਿਊਟੀ ਤੇ ਹਾਜਿਰ ਹੋਇਆ ਤਾਂ ਹਮੇਸ਼ਾਂ ਹੱਸਦੇ ਰਹਿਣ ਵਾਲੇ ਦੇ ਹਾਸੇ ਉੱਡ ਜਿਹੇ ਗਏ।
ਮਿਸ਼ਰਾ ਨਾਮ ਦਾ ਅਸਿੲਟੈਂਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ