ਨਿੱਕੇ ਹੁੰਦਿਆਂ ਤੋਂ ਮੇਰੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ..ਜਿੰਨੀਆਂ ਮਰਜੀ ਝਿੜਕਾਂ ਪੈ ਜਾਣ ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਬੱਸ ਸਭ ਕੁਝ ਅੰਦਰ ਹੀ ਡੱਕ ਕੇ ਰੱਖਦੀ ਫੇਰ ਜਦੋਂ ਮੌਕਾ ਮਿਲਦਾ ਤਾਂ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..!
ਐੱਮ.ਐੱਡ ਮਗਰੋਂ ਪਹਿਲੀ ਪੋਸਟਿੰਗ ਐਨ ਬਾਡਰ ਕੋਲ ਵੱਸੇ ਪਿੰਡ ਵਿਚ ਹੋ ਗਈ ਤਾਂ ਘਰੋਂ ਏਨੀ ਦੂਰ ਬੈਠੀ ਦਾ ਕਈ ਵੇਰ ਰੋਣ ਨਿੱਕਲ ਜਾਇਆ ਕਰਦਾ..ਫੇਰ ਵਾਹਿਗੁਰੂ ਅਗੇ ਅਰਦਾਸ ਕਰਦੀ ਕੇ ਕਦੋਂ ਛੇ ਮਹੀਨੇ ਪੂਰੇ ਹੋਣ ਤੇ ਕਦੋ ਆਪਣੇ ਸ਼ਹਿਰ ਕੋਲ ਵਾਪਿਸ ਪਰਤ ਜਾਵਾਂ..!
ਵੈਸੇ ਤਾਂ ਇਥੇ ਸਕੂਲ ਦੇ ਸਾਰੇ ਬੱਚੇ ਹੀ ਇੰਝ ਦੇ ਸਨ ਪਰ ਤੀਜੀ ਜਮਾਤ ਦਾ ਉਹ ਮੁੰਡਾ ਬੜਾ ਹੀ ਅਜੀਬ ਸੀ..ਜਦੋਂ ਵੀ ਕਾਪੀ ਚੈੱਕ ਕਰਵਾ ਕੇ ਜਾਂਦਾ ਤਾਂ ਮਗਰੋਂ ਉਸਦੇ ਕੱਪੜਿਆਂ ਕੋਲੋਂ ਆਉਂਦੀ ਅਜੀਬ ਜਿਹੀ ਮੁਸ਼ਕ ਨਾਲ ਮੈਨੂੰ ਛਿੱਕਾਂ ਛਿੜ ਜਾਂਦੀਆਂ..ਖਾਸ ਕਰਕੇ ਰੰਗ ਬਰੰਗੇ ਅੱਧੀ ਬਾਂਹ ਦੇ ਸਵੈਟਰ ਕੋਲੋਂ ਤਾਂ ਇੰਝ ਲੱਗਦਾ ਜੀਵੇਂ ਬੇਹੋਸ਼ ਹੋ ਕੇ ਹੀ ਡਿੱਗ ਪਵਾਂਗੀ..!
ਅਕਸਰ ਹੀ ਉਸ ਨੂੰ ਜਾਣ ਬੁੱਝ ਕੇ ਹੀ ਸਭ ਤੋਂ ਮਗਰੋਂ ਬੁਲਾਉਂਦੀ ਤੇ ਫੇਰ ਛੇਤੀ ਨਾਲ ਫਾਰਗ ਕਰਕੇ ਵਾਪਿਸ ਤੋਰ ਦਿਆ ਕਰਦੀ..!
ਇੱਕ ਦਿਨ ਮੇਰੀ ਤਬੀਅਤ ਥੋੜਾ ਢਿੱਲੀ ਸੀ..ਉਸਦਾ ਗੱਲ ਪਾਇਆ ਸਵੈਟਰ ਵੇਖ ਉਸਨੂੰ ਜਾਣ ਬੁੱਝ ਕੇ ਹੀ ਨਜਰਅੰਦਾਜ ਜਿਹਾ ਕੀਤਾ..ਆਪਣੇ ਕੋਲ ਸੱਦਿਆ ਹੀ ਨਹੀਂ..!
ਘੜੀ ਕੂ ਮਗਰੋਂ ਹੀ ਪੇਂਟ ਝਾੜਦਾ ਉੱਠ ਖਲੋਤਾ..ਫ਼ਿਕਰਮੰਦੀ ਦੇ ਆਲਮ ਵਿਚ ਆਖਣ ਲੱਗਾ ਮੈਡਮ ਜੀ ਮੇਰੀ ਕਾਪੀ ਰਹਿ ਗਈ ਏ..!
ਫੇਰ ਮਜਬੂਰਨ ਸੱਦਣਾ ਪਿਆ..ਫੇਰ ਕਾਪੀ ਵਾਪਿਸ ਫੜਾਉਂਦੀ ਹੋਈ ਨੇ ਪੁੱਛ ਹੀ ਲਿਆ ਕੇ ਓਏ ਤੂੰ ਨਹਾਉਂਦਾ ਕਿਓਂ ਨਹੀਂ?
ਨੀਵੀਂ ਪਾ ਲਈ..ਆਖਣ ਲੱਗਾ ਜੀ ਬਾਪੂ ਰੋਜ ਸੁਵੇਰੇ ਉਠਾ ਆਲੂ ਪੁੱਟਣ ਆਪਣੇ ਨਾਲ ਲੈ ਜਾਂਦਾ ਤੇ ਫੇਰ ਓਥੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ