ਕਾਲਕਾ ਤੋਂ ਸ਼ਿਮਲਾ ਜਾਂਦੀ ਰੇਲਵੇ ਲਾਈਨ ਤੇ ਬਣੀ ਬਰੋਗ ਸੁਰੰਗ..
ਦੱਸਦੇ ਸੰਨ 1900 ਵਿਚ ਇੱਕ ਸਿਰੇ ਤੋਂ ਇਸਦੀ ਖੁਦਾਈ ਸ਼ੁਰੂ ਹੋਈ ਤਾਂ ਤਿੰਨ ਸਾਲਾਂ ਬਾਅਦ ਦੂਜੇ ਪਾਸੇ ਤੋਂ ਸ਼ੁਰੂ ਕੀਤੀ ਸੁਰੰਗ ਦੇ ਸਿਰੇ ਆਪਸ ਵਿਚ ਨਾ ਮਿਲੇ..!
ਅੰਗਰੇਜੀ ਸਰਕਾਰ ਨੇ ਮਿਸਟਰ ਬਰੋਗ ਨਾਮ ਦੇ ਇੰਜੀਨੀਅਰ ਨੂੰ ਇੱਕ ਰੁਪਈਆ ਜੁਰਮਾਨਾ ਕੀਤਾ..
ਉਹ ਗੱਲ ਦਿਲ ਤੇ ਲੈ ਗਿਆ..ਇੱਕ ਦਿਨ ਕੁੱਤੇ ਨਾਲ ਸੈਰ ਕਰਨ ਗਏ ਨੇ ਖੁਦ ਨੂੰ ਗੋਲੀ ਮਾਰ ਲਈ..ਜਿੰਨੇ ਨੂੰ ਕੁੱਤਾ ਲਾਗੇ ਦੇ ਪਿੰਡ ਤੋਂ ਸਹਾਇਤਾ ਲੈ ਕੇ ਆਇਆ..ਉਹ ਮਰ ਗਿਆ..
ਫੇਰ ਮਗਰੋਂ ਕੁੱਤਾ ਵੀ ਜਿਆਦਾ ਦੇਰ ਜਿਉਂਦਾ ਨਾ ਰਹਿ ਸਕਿਆ..ਦੋਹਾ ਦੀਆਂ ਕਬਰਾਂ ਅੱਜ ਵੀ ਉਸ ਜਗਾ ਤੇ ਵੇਖੀਆਂ ਜਾ ਸਕਦੀਆਂ..
ਦੋਸਤੋ ਜਿੰਦਗੀ ਜਿਉਂਦਿਆਂ ਕਈ ਗੱਲਾਂ ਅਕਸਰ ਹੀ ਦਿਲ ਤੇ ਲੱਗ ਹੀ ਜਾਇਆ ਕਰਦੀਆਂ..ਉਸ ਵੇਲੇ ਬੰਦਾ ਸਮਝਦਾ ਹੁਣ ਉਸ ਵਾਸਤੇ ਸ਼ਾਇਦ ਸਭ ਕੁਝ ਖਤਮ ਏ..ਉਸਨੂੰ ਸਾਰੀ ਦੁਨੀਆ ਬੱਸ ਆਪਣਾ ਮਜਾਕ ਉਡਾਉਂਦੀ ਮਹਿਸੂਸ ਹੁੰਦੀ ਏ..ਵਜੂਦ ਤੇ ਨਾਕਾਰਤਮਕ ਪੱਖ ਭਾਰੂ ਹੋ ਜਾਂਦਾ ਏ..ਜਿੰਦਗੀ ਦੇ ਸਾਰੇ ਹਾਸਿਲ ਪਲਾਂ ਵਿਚ ਹੀ ਮਨਫ਼ੀ ਹੋ ਜਾਂਦੇ ਨੇ..ਅਖੀਰ ਉਸਨੂੰ ਮੌਤ ਵਿਚ ਹੀ ਸਭ ਮੁਸ਼ਕਿਲਾਂ ਦਾ ਹੱਲ ਦਿਸਣ ਲੱਗ ਪੈਂਦਾ ਏ..!
ਬਹੁਤ ਪੂਰਾਣੀ ਗੱਲ ਏ..ਪਿਤਾ ਜੀ ਛੀਨੇ ਟੇਸ਼ਨ ਮਾਸਟਰ ਲੱਗੇ ਹੋਏ ਸਨ..ਧਾਰੀਵਾਲ ਰੇਲਵੇ ਲਾਈਨ ਤੇ ਇੱਕ ਪੜੇ ਲੱਗਦੇ ਇਨਸਾਨ ਨੇ ਖ਼ੁਦਕੁਸ਼ੀ ਕਰ ਲਈ..ਬੋਝੇ ਵਿਚੋਂ ਨੋਟ ਨਿੱਕਲਿਆ..ਕਿਸੇ ਦੂਜੀ ਦਾ ਜਿਕਰ ਕਰਦਾ ਹੋਇਆ ਕਿੰਨੀ ਵਾਰ ਨਾਲਦੀ ਕੋਲੋਂ ਮੁਆਫੀ ਮੰਗੀ ਗਿਆ..!
ਲੋਥ ਕੋਲ ਬੈਠੀ ਉਸਦੀ ਨਾਲਦੀ ਅਸੀਂ ਖੁਦ ਵੇਖੀ..ਉਸਨੂੰ ਵਾਰ ਵਾਰ ਉਠਾਉਂਦੀ ਹੋਈ ਆਖੀ ਜਾ ਰਹੀ ਸੀ..ਕਮਲਿਆਂ ਗੱਲ ਤਾਂ ਕਰ ਲੈਂਦਾ ਇੱਕ ਵਾਰ..ਹੁਣ ਮੈਂ ਕੱਲੀ ਨਿੱਕੇ ਨਿੱਕੇ ਨਿਆਣੇ ਕਿੱਦਾਂ ਪਾਲੂੰ..!
ਕੇ ਐੱਫ ਸੀ ਵਾਲਾ ਕਰਨਲ ਸਾਂਡਰਸ..ਆਪਣੇ ਚਿਕਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ