ਕਦੇ ਕਦੇ ਇਓਂ ਵੀ ਹੋ ਜਾਂਦਾ ਹੈ ਕਿ ਮੁਸੀਬਤ ਪਿੱਛਾ ਕਰਦੀ ਕਰਦੀ ਤੁਹਾਡੇ ਤੱਕ ਪਹੁੰਚ ਜਾਂਦੀ ਹੈ । ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈਨੂੰ ਸਕੂਲੋਂ ਜਿਉਂ ਹੀ ਛੁੱਟੀ ਹੋਈ ਤਾਂ ਮੈਂ ਹਰ ਰੋਜ਼ ਵਾਂਗ ਫਟਾਫਟ ਬਸ ਫੜਨ ਲਈ ਆਪਣੀ ਰੁਟੀਨ ਦੀ ਦੌੜ ਸ਼ੁਰੂ ਕੀਤੀ ਤੇ ਬੱਚਿਆਂ ਨੂੰ ਗਲੀ ਵਿੱਚੋਂ “ਪਾਸੇ ਓਏ, ਪਾਸੇ ਬੇਟਾ”,ਕਹਿ ਦਰਿਆ ਵਿੱਚ ਪਾਣੀ ਚੀਰਣ ਵਾਂਗ ਲੰਘ ਬੱਸ ਅੱਡੇ ਤੇ ਪਹੁੰਚ, ਬੱਸ ਦੇ ਆਉਣ ਤੋਂ ਪਹਿਲਾਂ ਹੀ ਜਾ ਖੜ੍ਹੀ।
ਓਥੇ ਦਸ ਕੁ ਸਵਾਰੀਆਂ ਖੜੀਆਂ ਬੱਸ ਉਡੀਕ ਰਹੀਆਂ ਸਨ ।ਸ਼ਾਇਦ ਪਹਿਲੀ ਬੱਸ ਨਹੀਂ ਆਈ ਸੀ ।
ਮੈਂ ਵੀ ਬੱਸ ਉਡੀਕਣ ਲੱਗੀ ।ਕਦੇ ਘੜੀ ਦੇਖ ਲਿਆ ਕਰਾਂ ਤੇ ਕਦੇ ਦੂਰੋਂ ਆਉਂਦੀ ਬੱਸ।
ਸਰਦੀਆਂ ਦੇ ਦਿਨ।ਤਿੰਨ ਵੀਹ ਤੇ ਛੁੱਟੀ ਤੇ ਉਤੋਂ ਬੱਸ ਲੇਟ। ਪਤਾ ਨਹੀਂ ਕਦੋਂ ਆਊ ਬੱਸ?ਬੱਸ ਸਟੈਂਡ ਦੇ ਕੋਲ ਸ਼ਰਾਬ ਦਾ ਠੇਕਾ ਤੇ ਮੀਟ ਮੁਰਗੇ ਦੀਆਂ ਦੁਕਾਨਾਂ ਮਨ ਵਿੱਚ ਚਿਤਮਣੀ ਲਾ ਦਿੰਦੀਆਂ ਸਨ ।
ਮੈਂ ਆਪਣੀਆਂ ਸੋਚਾਂ ਵਿੱਚ ਹੀ ਖੜੀ ਸੀ ਕਿ ਪਤਾ ਹੀ ਨਾ ਲੱਗਾ ਕਦੋਂ ਬੱਸ ਕੋਲ ਆ ਰੁਕ ਗਈ ।ਸਵਾਰੀਆਂ ਉਤਰਨ ਲੱਗੀਆਂ ।ਸੀਟ ਮਿਲਣ ਦੀ ਚਾਹਤ ਕਾਰਨ ਅਗਲੀ ਬਾਰੀ ਸਭ ਤੋਂ ਪਹਿਲਾਂ ਬੱਸ ਵਿੱਚ ਜਾ ਸੀਟ ਮੱਲ ਲਈ।
ਘਰ ਪਹੁੰਚ ਮੇਰਾ ਮਾਂ ਘਰੇ ਜਾਣ ਨੂੰ ਦਿਲ ਕੀਤਾ ਜੋ ਕਿ ਮੇਰੇ ਘਰ ਤੋਂ ਥੋੜੀ ਹੀ ਦੂਰ ਹੈ।ਮੰਮੀ ਘਰੇ ਜਾ ਕੇ ਮੈਂ ਗੱਲਾਂ ਬਾਤਾਂ ਕੀਤੀਆਂ, ਖੂਬ ਹੱਸੀ।
ਸ਼ਾਮ ਸਾਢੇ ਕੁ ਪੰਜ ਵਜੇ ਮੇਰੇ ਫੋਨ ਤੇ ਇਕ ਅਣਜਾਣ ਨੰਬਰ ਤੋਂ ਫੋਨ ਆਇਆ ।ਮੈਂ ਕਿਸੇ ਬੱਚੇ ਦਾ ਫੋਨ ਸਮਝ ਕੇ ਫੋਨ ਚੁੱਕ ਲਿਆ ।
ਫੋਨ ਸੁਣ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ।ਫੋਨ ਛੇਵੀਂ ਕਲਾਸ ਦੀ ਇਕ ਕੁੜੀ ਦੇ ਬਾਪ ਦਾ ਸੀ। ਉਸ ਨੇ ਮੈਨੂੰ ਕਿਹਾ ਕਿ ਸਾਡੀ ਕੁੜੀ ਕਿੱਥੇ ਹੈ?
ਮੈਂ ਹੈਰਾਨ ਹੋ ਕੇ ਕਿਹਾ ਕਿ ਕੁੜੀ? ਕਿਹੜੀ ਕੁੜੀ ਤੇ ਮੈਨੂੰ ਕੀ ਪਤਾ ਹੈ ਤੁਹਾਡੀ ਕੁੜੀ ਦਾ?
ਉਸਨੇ ਕਿਹਾ ਕਿ ਸਾਡੀ ਕੁੜੀ ਨੂੰ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਹੋ ਕੀ ਰਿਹਾ ਹੈ?
ਮੈਂ ਕਿਹਾ ਕਿ ਮੈਂ ਤਾਂ ਬੱਸ ਤੇ ਆਈ ਹਾਂ, ਮੇਰੇ ਨਾਲ ਕੋਈ ਬੱਚਾ ਨਹੀਂ ਆਇਆ ।
ਅੱਗੋਂ ਉਹ ਕਹਿੰਦਾ ਕਿ ਮੇਰੀ ਕੁੜੀ ਨੇ ਤੁਹਾਡੇ ਘਰੋਂ ਫੋਨ ਕਰਕੇ ਦੱਸਿਆ ਹੈ ਕਿ ਉਹ ਬੱਸ ਤੇ ਤੁਹਾਡੇ ਨਾਲ ਆਈ ਹੈ ।
ਹੁਣ ਮੈਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ ਸੀ ।ਮੈਂ ਕਿਹਾ ਕਿ ਮੈਨੂੰ ਤੁਹਾਡੀ ਕੁੜੀ ਬਾਰੇ ਕੁਝ ਨਹੀਂ ਪਤਾ,ਬੱਸ ਵਿੱਚ ਤਾਂ ਸੌ ਸਵਾਰੀਆਂ ਸਨ।
ਫਿਕਰਮੰਦ ਹੋਇਆ ਸਾਨੂੰ ਚੈਨ ਕਿੱਥੇ? ਮੇਰੇ ਭਰਾ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਸਾਰੀ ਗੱਲ ਦੱਸੀ ।
ਮੁਸੀਬਤ