ਦੋ ਮਹੀਨੇ ਹੋਏ ਨੇ ਦੁਬਈ ਤੋਂ ਆਇਆ ਨੂੰ ਤਾਂ ਨਾਨਕੇ ਵੀ ਦੋ ਵਾਰ ਹੀ ਗਿਆ ਮੈਂ। ਅੱਜ ਨਾਲਦੇ ਸ਼ਹਿਰ ਗਿਆ ਸੀ ਕਿ ਸ਼ਾਇਦ ਗੈਸ ਵਾਲੀ ਏਜੇਂਸੀ ਖੁੱਲੀ ਹੋਵੇ।ਪਰ ਕਿਸਾਨ ਧਰਨੇ ਕਰਕੇ ਸਭ ਕੁਜ ਬੰਦ ਸੀ। ਇਦਾ ਹੀ ਵਾਪਿਸ ਆ ਗਿਆ ਆਉਂਦੇ ਨੂੰ ਮੰਮੀ ਜੀ ਨੇ ਕਿਹਾ ਸੀ ਨਾਨਕੇ ਹੋ ਆਈ। ਮਾਮੀ ਟਾਈਲ ਲਾਗਵਾਉਂਦੀ ਪਈ ਏ ਕੋਠੀ ਚ ਦੇਖ ਆਈ।ਮੈਂ ਇਹੀ ਸੋਚਦਾ ਆਉਂਦਾ ਸੀ ਕਿ ਜਾਵਾ ਕ ਨਾ ਜਾਵਾ।ਏਨੇ ਨੂੰ ਪਿੰਡ ਵੀ ਆ ਗਿਆ ਸੀ । ਮੈਂ ਮਾਮਿਆਂ ਦੀ ਗਲੀ ਵੱਲ ਆਪਣਾ ਮੋਟਰਸਾਈਕਲ ਮੋੜਿਆ ਤਾਂ ਅਗੇ ਥੋੜਾ ਜਾ ਕੇ ਫਿਰ ਵਾਪਿਸ ਆ ਗਿਆ।ਸੋਚਿਆ ਰਹਿਣ ਦਿਨਾ ਫਿਰ ਕਦੀ ਆ ਜਾਵਾਂਗਾ।ਤਾਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਕੇ ਅਚਾਨਕ ਨਾਂਨਾ ਜੀ ਰਾਹ ਚ ਸਾਇਕਲ ਤੇ ਆਉਂਦੇ ਮਿਲ ਗਏ। ਤਕੇ ਨਾਲ ਘਰ ਜਾਨ ਲਈ ਕਿਹਾ।ਤਾਂ ਗੱਲ ਮੰਨ ਕੇ ਨਾਂਨਾ ਜੀ ਦੇ ਨਾਲ ਹੀ ਘਰ ਨੂੰ ਆ ਗਿਆ। ਕੋਠੀ ਚ ਵੜਿਆ ਤਾਂ ਮਿਸਤਰੀ ਨੇ ਬਲਾ ਲਿਆ ਜਿਹੜੇ ਕੰਮ ਲਗੇ ਸੀ । ਦੇਖਿਆ ਬਹੁਤ ਸੋਹਣਾ ਬਣ ਗਿਆ ਸੀ ਘਰ। ਪੁਰਾਣਾ ਘਰ ਨਾਲ ਹੀ ਏ ।ਉਹਨੂੰ ਹਜੇ ਤੋੜਿਆ ਨਹੀਂ ਏ।ਇਸ ਕਰਕੇ ਕ ਲੋੜ ਪੈ ਸਕਦੀ ਏ ਤਾਂ ਪਈ ਵੀ ਹੈ।ਮਾਮੀ ਤੇ ਨੂੰਹ ਪੁਰਾਣੇ ਘਰ ਚ ਹੀ ਸੀ।ਮਿਲਿਆ ਹਾਲ ਚਾਲ ਪੁੱਛਿਆ। ਠੰਡਾ ਪੀਤਾ।ਨੂੰਹ ਨੂੰ ਚਾਹ ਬਨਾਉਣ ਦਾ ਕਹਿ ਕੇ ਕੋਠੀ ਵਲ ਨੂੰ ਫਿਰ ਲੈ ਕੇ ਗਈ ਅਖੇ ਮਿਣਤੀ ਕਰਨੀ ਏ ਮਿਸਤਰੀ ਕੀਤੇ ਜਿਆਦਾ ਨਾ ਪੈਸੇ ਬਣਾ ਦੇਵੇ।ਮਾਮੀ ਨੂੰ ਬਹਾਨਾ ਹੀ ਚਾਹੀਦਾ ਹੁੰਦਾ ਮੇਰੇ ਆਏ ਦਾ ਫੀਏਦਾ ਲੈਣਾ ਹੁੰਦਾ ਮੈਂ ਵੈਸੇ ਵੀ ਨਾ ਨਹੀਂ ਕਰਦਾ।ਮਿਣਤੀ ਹੋਈ ਚਾਹ ਪੀਤੀ।ਪਰ ਦਿਲ ਜਿਹਾ ਨਹੀਂ ਲੱਗ ਰਿਹਾ ਸੀ ਆਪਣੇ ਪਿੰਡ ਨਾਲ਼ੋਂ ਜਿਆਦਾ ਮੈਂ ਨਾਨਕੇ ਵੀ ਭਾਵੇ ਰਿਹਾ ਸੀ ਪਰ ਫਿਰ ਵੀ ਓ ਗੱਲ ਨਹੀਂ ਬਣ ਰਹੀ ਸੀ।ਸ਼ਇਦ ਇਸ ਲਈ ਕਿ ਓਹ ਨਹੀਂ ਦਿਸ ਰਹੀ ਸੀ ਜਿਸ ਨੇ ਮੈਨੂੰ ਮੇਰੀ ਮਾਂ ਤੋਂ ਵੀ ਜਿਆਦਾ ਸਾਭਿਆਂਂ ਸੀ ਨਿੱਕੇ ਹੁੰਦੇ । ਓ ਸੀ ਮੇਰੀ ਨਾਨੀ।ਮੇਰੇ ਦੁਬਈ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet sandhu
😔😔ਨਾਨੀ ਜਿਨ੍ਹਾਂ ਪਿਆਰ ਸੱਚੀ ਕੋਈ ਨਹੀ ਕਰ ਸਕਦਾ