ਉਹ ਸਭ ਤੋਂ ਨਿੱਕਾ ਸੀ..ਵੱਡੇ ਦੋਵੇਂ ਪੜ ਲਿਖ ਵਿਆਹ ਕਰਵਾ ਦੂਰ ਦੁਰਾਡੇ ਸੈੱਟ ਹੋ ਗਏ..ਨਿੱਕਾ ਜਜਬਾਤੀ ਵੀ ਸੀ..ਪੜ ਲਿਖ ਨਾ ਸਕਿਆ..ਮਾਂ ਪਿਓ ਦੀਆਂ ਝਿੜਕਾਂ ਹੀ ਖਾਂਦਾ ਰਿਹਾ..ਤਾਂ ਵੀ ਅਕਸਰ ਆਖਿਆ ਕਰਦਾ ਤੁਹਾਡੇ ਕੋਲ ਹੀ ਰਹਿਣਾ..ਮਾਪੇ ਜਦੋਂ ਵੀ ਜਿਕਰ ਕਰਦੇ ਸਿਰਫ ਵੱਡੇ ਦੋਹਾਂ ਦਾ ਹੀ ਜਿਕਰ ਕਰਦੇ..ਨਿੱਕੇ ਵੱਲੋਂ ਸਿਰਫ ਏਨਾ ਆਖਦੇ ਨਲਾਇਕ ਅਤੇ ਸਿੱਧੜ ਨਿੱਕਲਿਆ..!
ਅਖੀਰ ਨਿੱਕੇ ਨੂੰ ਪਿੰਡ ਘੱਲ ਦਿੱਤਾ..ਥੋੜੀ ਜੱਦੀ ਪੁਰਖੀ ਜਮੀਨ ਤੇ ਘਰ ਪਾ ਦਿੱਤਾ..ਅਖੇ ਇਸ ਖਾਤਿਰ ਨਮੋਸ਼ੀ ਸਹਿਣੀ ਪੈਂਦੀ..ਨਿੱਕਾ ਫੇਰ ਵੀ ਆਨੇ-ਬਹਾਨੇ ਸ਼ਹਿਰ ਮਿਲਣ ਆ ਜਾਂਦਾ..ਫੇਰ ਕਿਸੇ ਗੱਲੋਂ ਝਿੜਕਾਂ ਖਾ ਕੇ ਵਾਪਿਸ ਮੁੜ ਜਾਂਦਾ!
ਇੱਕ ਵੇਰ ਮਾਂ ਦੀ ਸਿਹਤ ਜਿਆਦਾ ਵਿਗੜ ਗਈ..ਵੱਡੇ ਦੋਹਾਂ ਨੂੰ ਸੁਨੇਹਾ ਘੱਲਿਆ..ਇੱਕ ਅਮਰੀਕਾ ਵਿਚ..ਦੂਜਾ ਛੁੱਟੀਆਂ ਮਨਾਉਣ ਕਿਧਰੇ ਹੋਰ ਗਿਆ ਹੋਇਆ ਸੀ..ਕਿਸੇ ਹੱਥ ਪੱਲਾ ਨਾ ਫੜਾਇਆ..!
ਨਿੱਕੇ ਨੂੰ ਖਬਰ ਲੱਗੀ..ਨੱਸਿਆ ਆਇਆ..ਮਾਂ ਨੂੰ ਹੋਸ਼ ਨਹੀਂ ਸੀ..ਪਿਓ ਨੂੰ ਨਮੋਸ਼ੀ ਹੋਈ..ਵੱਡਿਆਂ ਦੋਹਾਂ ਤੇ ਜਿਹਨਾਂ ਤੇ ਮਾਣ ਸੀ ਓਹਨਾ ਤੇ ਸ਼ਕਲ ਤੱਕ ਨਹੀਂ ਵਿਖਾਈ ਤੇ ਨਲਾਇਕ ਸਮਝਿਆ ਜਾਂਦਾ ਪੱਕੇ ਡੇਰੇ ਲਾ ਬੈਠ ਗਿਆ ਸੀ..ਫੇਰ ਮਾਂ ਨੇ ਥੋੜੀ ਹੋਸ਼ ਕੀਤੀ ਤੇ ਵਾਪਿਸ ਪਿੰਡ ਪਰਤ ਗਿਆ..ਮੁੜਿਆ ਤੇ ਮਾਂ ਪੈਰਾਂ ਸਿਰ ਹੋ ਗਈ ਸੀ..ਛੁੱਟੀ ਦਵਾਈ..ਪਤਾ ਲੱਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ