ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ..
ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ!
ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ..
ਉਸ ਨਾਲ ਕਿੰਨੀਆਂ ਗੱਲਾਂ ਕਰਦੀ ਰਹਿੰਦੀ..ਰਾਤੀ ਛੇਤੀ ਸੌਂਦੀ ਨਾ..ਉਸਨੂੰ ਆਪਣੇ ਨਾਲ ਖੇਡਣ ਲਈ ਮਜਬੂਰ ਕਰਦੀ..ਉਸ ਨੇ ਅਗਲੀ ਸੁਵੇਰੇ ਕੰਮ ਤੇ ਜਾਣਾ ਹੁੰਦਾ..ਮੈਂ ਓਦਾ ਖਹਿੜਾ ਨਾ ਛੱਡਦੀ..ਉਹ ਕਿੰਨੀ ਦੇਰ ਤੱਕ ਮੈਨੂੰ ਨਾਲ ਪਈ ਨੂੰ ਥਾਪੜਦਾ ਰਹਿੰਦਾ..!
ਫੇਰ ਅਗਲੇ ਦਿਨ ਸੁਵੇਰੇ ਉੱਠ ਓਹੀ ਮੈਨੂੰ ਖਵਾਉਦਾ..ਨਹਾਉਂਦਾ..ਤੇ ਫੇਰ ਸਕੂਲ ਘੱਲਦਾ!
ਮੇਰੀ ਦਾਦੀ ਮੇਰੇ ਬਾਪ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ..ਇਸ ਵਿਸ਼ੇ ਤੇ ਓਹਨਾ ਦੀ ਆਪਸ ਵਿਚ ਹੁੰਦੀ ਬਹਿਸ ਮੈਂ ਕਈ ਵਾਰ ਆਪਣੇ ਅੱਖੀਂ ਵੇਖੀ!
ਫੇਰ ਥੋੜੀ ਵੱਡੀ ਹੋਈ ਤਾਂ ਮੈਂ ਮਾਂ ਬਾਰੇ ਕੁਝ ਸੰਜੀਦਾ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..ਮੇਰਾ ਬਾਪ ਉਸ ਬਾਰੇ ਕੁਝ ਵੀ ਗਲਤ ਨਾ ਬੋਲਦਾ..ਬਸ ਏਨਾ ਆਖਦਾ ਕੇ “ਮੇਰੀ ਮਾਂ ਦੇ ਸੁਫ਼ਨੇ ਬੜੇ ਉੱਚੇ ਸਨ..ਉਸਦੀ ਹੈਸੀਅਤ ਤੋਂ ਵੀ ਉੱਚੇ..ਇੱਕ ਦਿਨ ਆਪਣੇ ਸੁਫਨਿਆਂ ਦੀ ਹੈਸੀਅਤ ਦੇ ਬਰੋਬਰ ਦਾ ਇਨਸਾਨ ਮਿਲਿਆ ਤਾਂ ਝੱਟ ਬਾਹਰ ਜਾ ਆਪਣੀ ਦੁਨੀਆ ਵਸਾ ਲਈ”
ਮੈਂ ਪੁੱਛਦੀ “ਕੀ ਮੈਂ ਏਡੀ ਬਦਸੂਰਤ ਹਾਂ ਕੇ ਉਸ ਨੇ ਮੈਂਨੂੰ ਇੱਕ ਵਾਰ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ”?
ਮੇਰਾ ਬਾਪ ਅੱਗੋਂ ਚੁੱਪ ਕਰ ਜਾਇਆ ਕਰਦਾ..ਸ਼ਾਇਦ ਉਸ ਕੋਲ ਇਸ ਸਵਾਲ ਦਾ ਕੋਈ ਜੁਆਬ ਨਹੀਂ ਸੀ..!
ਦਸਵੀਂ ਦੇ ਇਮਤਿਹਾਨਾਂ ਵੇਲੇ ਇੱਕ ਦਿਨ ਪੇਪਰ ਦੇ ਕੇ ਆਈ ਤਾਂ ਇੱਕ ਓਪਰੀ ਔਰਤ ਨੂੰ ਰਸੋਈ ਵਿਚ ਕੰਮ ਕਰਦੀ ਨੂੰ ਦੇਖ ਹੈਰਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kala Singh
Hello