ਡੱਬਾ ਖੋਹਲਿਆ ਹੀ ਸੀ ਕੇ ਉਹ ਤੁਰੀ ਆਉਂਦੀ ਦਿਸ ਪਈ..
ਇਹ ਸੋਚ ਛੇਤੀ ਨਾਲ ਢੱਕਣ ਬੰਦ ਕਰ ਦਿੱਤਾ ਕੇ ਕਿਧਰੇ ਰੋਟੀ ਖਾਂਦੇ ਨੂੰ ਵੇਖ ਅਗਲੇ ਪਾਸੇ ਹੀ ਨਾ ਚਲੀ ਜਾਵੇ..!
ਫੇਰ ਸਹਿਜ ਹੁੰਦਾ ਹੋਇਆ ਉਸਦੇ ਕੋਲ ਪਹੁੰਚਣ ਦੀ ਉਡੀਕ ਕਰਨ ਲੱਗਾ!
ਉਹ ਆਉਂਦਿਆਂ ਹੀ ਆਖਣ ਲੱਗੀ ਵੀਰਾ ਸੈਂਡਲ ਦੀ ਵੱਧਰੀ ਠੀਕ ਕਰਵਾਉਣੀ ਏ..
ਪਰ ਤੂੰ ਪਹਿਲਾਂ ਰੋਟੀ ਖਾ ਲੈ..!
ਸ਼ਾਇਦ ਉਸਨੇ ਮੈਨੂੰ ਡੱਬਾ ਬੰਦ ਕਰਦੇ ਨੂੰ ਵੇਖ ਲਿਆ ਸੀ!
ਅਜੇ ਪਿਛਲੇ ਮਹੀਨੇ ਹੀ ਸ਼ੋ ਰੂਮ ਦੇ ਬਾਹਰ ਇਹ ਜਗਾ ਕਿਰਾਏ ਤੇ ਲਈ ਸੀ..
ਅਸੂਲ ਬਣਾਇਆ ਸੀ ਕੇ ਕਿਰਾਏ ਵਾਲੇ ਸੌ ਰੁਪਈਏ ਪੂਰੇ ਹੋਣ ਤੇ ਹੀ ਰੋਟੀ ਵਾਲਾ ਡੱਬਾ ਖੋਹਲਿਆ ਕਰਨਾ..!
ਪਰ ਉਸ ਦਿਨ ਹਲਕੇ ਬੁਖਾਰ ਵਿਚ ਰੋਟੀ ਖੁਣੋਂ ਸਰੀਰ ਬੇਜਾਨ ਜਿਹਾ ਹੋ ਰਿਹਾ ਸੀ..
ਸੋ ਅਖੀਰ ਅਸੂਲ ਤੋੜਨਾ ਹੀ ਪਿਆ!
ਮੈਂ ਉਸਨੂੰ ਸੈਂਡਲ ਦੇਣ ਲਈ ਵਿਨਤੀਆਂ ਕਰਦਾ ਰਿਹਾ..ਤੇ ਉਹ ਮੈਨੂੰ ਰੋਟੀ ਮੁਕਾਉਣ ਲਈ ਆਖਦੀ ਰਹੀ!
ਅਖੀਰ ਮੇਰੇ ਮਨ ਦੇ ਵਲਵਲੇ ਬੁੱਝ ਕੋਲ ਪਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ