ਅੱਜ ਤਾਏ ਘਰੇ ਬੈਠੇ ਫਿਰ ਗੱਲ ਛਿੜ ਪੀ । ਲੈ ਦੇਖ ਬੀਬੀਆਂ ਕਿੰਨੀਆਂ ਭੋਲੀਆਂ ਹੁੰਦੀਆਂ ਸੀ ਪੁਰਾਣੀਆਂ । ਅੱਬਲ ਤਾਂ ਘਰੋਂ ਨਿਕਲਣਾ ਈ ਨੀ , ਜੇ ਨਿਕਲਣਾ ਤਾਂ ਬਗੈਰ ਜਾਣ ਪਛਾਣ ਤੋਂ ਵੀ ਨਾਲ ਦੀਆਂ ਬੀਬੀਆਂ ਨਾਲ ਬਥੇਰੀਆਂ ਗੱਲਾਂ ਮਾਰਨੀਆਂ ।
ਨਿੱਕੇ ਹੁੰਦਿਆਂ ਅਸੀਂ ਸਾਉਣ ਮਹੀਨੇ ਨਾਨਕਸਰ ਕਲੇਰਾਂ ਜਾਂਦੇ ਸੀ ਹਰੇਕ ਸਾਲ ਬਰਸੀ ਤੇ । ਆਹ ਸ਼ਹਿਰ ਚੀ ਡੇਰਾ ਨਾਨਕਸਰ ਤੋਂ ਟਰੱਕ ਜਾਂਦੇ ਹੁੰਦੇ ਸੀ । ਅਸੀਂ ਕਛਹਿਰਾ ਪਰਨਾ ਪਾ ਕੇ ਗਵਿੰਦਾ ਕਲਾਥ ਹਾਊਸ ਆਲੇ ਲਫਾਫੇ ਚ ਟਰੱਕ ਦੇ ਡਾਲੇ ਤੇ ਸਿਖਰ ਦੁਪਹਿਰੇ ਈ ਬਹਿ ਜਾਣਾ , ਟਰੱਕ ਭਾਵੇਂ ਦੇਰੀ ਨਾਲ ਈ ਚਲਣਾ ਹੁੰਦਾ ਸੀ ਪਰ ਸੀਟ ਪੱਕੀ ਕਰ ਲਈ ਦੀ ਸੀ ।
ਐਂ ਈ ਕੇਰਾਂ ਅਸੀਂ ਚੱਲੇ , ਡਾਲੇ ਤੇ ਬੰਦੇ ਤੇ ਮੇਰੇ ਅਰਗੇ ਨਿਆਣੇ ਬਹਿ ਗੇ ਤੇ ਥੱਲੇ ਬੀਬੀਆਂ ਨੇ ਗਾਹ ਪਾ ਤਾ । ਗੱਲ ਕੀ ਦੂਦਰਸ਼ਨ ਤੇ 7 ਆਲੀਆਂ ਖਬਰਾਂ ਅੰਗੂ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ