ਨੰਗੀ ਧੁੱਪ -ਸਵੈਜੀਵਨੀ ਵਿੱਚੋਂ…
ਬਲਵੰਤ ਗਾਰਗੀ
ਰਾਜੀ ਉਠੀ ਤੇ ਕਿਹਾ ਕਿ ਉਸ ਨੂੰ ਚਿਰ ਹੋ ਗਿਆ ਤੇ ਉਸ ਨੇ ਘਰ ਜਾਣਾ ਸੀ। ਉਸ ਨੇ ਗੁਡਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿਚ ਗਿਆ ਤੇ ਸ਼ੋਰਬੇ ਦਾ ਇਕ ਵੱਡਾ ਚਮਚ ਭਰ ਕੇ ਚਖਿਆ। ਮੈਨੂੰ ਭੁਖ ਲਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ ਤੋਂ ਐਵੇਂ ਬਾਹਰ ਨਿਕਲ ਗਿਆ ਤੇ ਅੰਬਾਂ ਦੇ ਦਰਖ਼ਤਾਂ ਕੋਲੋਂ ਦੀ ਲੰਘ ਕੇ ਵਡੇ ਫਾਟਕ ਕੋਲ ਆਇਆ/ਰਾਜੀ ਉਥੇ ਖੜ੍ਹੀ ਸੀ। ਮੈਂ ਹੈਰਾਨ ਹੋਇਆ ਉਸ ਨੂੰ ਦੇਖ ਕੇ। ਮੈਨੂੰ ਯਾਦ ਆਇਆ ਕਿ ਮੈਂ ਸ਼ਾਇਦ ਇਸ ਵਾਸਤੇ ਅਚਨਚੇਤ ਹੀ ਬਾਹਰ ਆ ਗਿਆ ਸੀ ਕਿਉਂਕਿ ਵਿਦਾ ਹੋਣ ਲਗੇ ਮੈਨੂੰ ਉਸ ਦੀਆਂ ਅੱਖਾਂ ਵਿਚ ਇਕ ਵੇਗ ਭਰੀ ਵਾਸ਼ਨਾ ਦਾ ਝਾਉਲਾ ਪਿਆ ਸੀ। ਉਸ ਨੇ ਮੈਨੂੰ ਪੁਛਿਆ ਕਿ ਕੀ ਮੈਂ ਆਪਣੀ ਕਾਰ ਵਿਚ ਉਸ ਨੂੰ ਛੱਡਣ ਜਾ ਸਕਦਾ ਸੀ ?
ਅਸੀਂ ਦੋਵੇਂ ਵਾਪਸ ਗੈਰਾਜ ਵਲ ਤੁਰ ਪਏ। ਮੈਂ ਖਿੜਕੀ ਦੀ ਜਾਲੀ ਵਿਚੋਂ ਦੇਖਿਆ ਕਿ ਜੀਨੀ ਬਿਸਤਰ ਤੇ ਪਈ ਬੱਚਿਆਂ ਨੂੰ ਕੋਈ ਕਹਾਣੀ ਸੁਣਾ ਰਹੀ ਸੀ। ਮੇਰੇ ਕਦਮ ਪੋਲੇ ਹੋ ਗਏ । ਰਾਜੀ ਮੇਰੇ ਅਗੇ ਤੁਰ ਕੇ ਗੈਰਾਜ ਦੇ ਪਿਛਲੇ ਬੂਹੇ ਕੋਲ ਖੜ੍ਹੀ ਹੋ ਗਈ। ਮੈਂ ਉਸ ਦੇ ਪਿਛੇ ਪਿਛੇ ਸਾਂ। ਇਕ ਵਡੇ ਦਰਖਤ ਦੀਆਂ ਟਹਿਣੀਆਂ ਵਿਚੋਂ ਚਾਂਦਨੀ ਝਰਕੇ ਉਸ ਉਤੇ ਖੰਡ ਰਹੀ ਸੀ। ਉਹਦੀਆਂ ਅੱਖਾਂ ਵਿਚ ਸ਼ਹਿਵਤ ਦੀ ਚਮਕ ਸੀ। ਮੈਨੂੰ ਉਸ ਦੇ ਜਿਸਮ ਦਾ ਸੇਕ ਆ ਰਿਹਾ ਸੀ। ਮੈਂ ਗੈਰਾਜ ਦੇ ਬੂਹੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਜੰਮਿਆ ਹੋਇਆ ਸੀ। ਬਾਰਿਸ਼ ਨਾਲ ਇਸ ਦੇ ਤਖ਼ਤੇ ਫੁਲ ਗਏ ਸਨ। ਮੈਂ ਮੋਢੇ ਨਾਲ ਜ਼ੋਰ ਲਾ ਕੇ ਇਸ ਨੂੰ ਧੱਕਿਆ, ਬੜੀ ਸੰਜਮ ਵਾਲੀ ਭਰਪੂਰ ਸ਼ਕਤੀ ਨਾਲ। ਬੂਹਾ ਹਲਕੀ ਘਿਸਰ ਨਾਲ ਖੁਲ੍ਹ ਗਿਆ। ਅਸੀਂ ਚੁਪ ਚਾਪ ਅੰਦਰ ਗਏ , ਕੰਬਦੇ ਤੇ ਖੌਫ ਨਾਲ ਕੀਲੇ ਹੋਏ, ਜਿਵੇਂ ਦੁਸ਼ਮਣ ਦੀਆਂ ਗੋਲੀਆਂ ਤੋਂ ਬਚਦੇ ਬੰਦਕ ਵਿਚ ਉਤਰ ਗਏ ਹੋਈਏ। ਹਨੇਰੇ ਵਿਚ ਅਸੀਂ ਇਕ ਦੂਜੇ ਨੂੰ ਮਹਿਸੂਸ ਕੀਤਾ। ਉਹ ਮੈਨੂੰ ਫੜ ਕੇ ਚੁੰਮਣ ਲਗੀ, ਇਕ ਲੰਮਾ ਨਾ ਮੁੱਕਣ ਵਾਲਾ ਚੁੰਮਣ ਚੱਕਰ । ਕਾਮ ਵਾਸ਼ਨਾ ਤੋਂ ਪ੍ਰੇਰਿਆ। ਮੈਂ ਉਸ ਨੂੰ ਚੁੰਮ ਰਿਹਾ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਮੂੰਹ ਵਿਚ ਚੰਗਿਆੜੇ ਛੁਟ ਰਹੇ ਹੋਣ। ਠੰਡੀਆਂ ਤੇ ਗਰਮ ਰੌਵਾਂ ਮੇਰੇ ਜਿਸਮ ਵਿਚ ਦੌੜ ਰਹੀਆਂ ਸਨ।
ਹਲਕੀ ਰੌਸ਼ਨੀ ਲੋਹੇ ਦੇ ਸ਼ਟਰ ਦੀਆਂ ਝੀਥਾਂ ਵਿਚੋਂ ਛਣ ਰਹੀ ਸੀ। ਹੁਣ ਸਾਡੀਆਂ ਅੱਖਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ