ਨਾਨਕਾ ਮੇਲ (1960-1970 )
ਪਹਿਲੇ ਵਟਣੇ ਤੋਂ ਅਗਲੇ ਦਿਨ, ਜਾਣੀ ਵਿਆਹ ਤੋਂ ਠੀਕ ਦੋ ਦਿਨ ਪਹਿਲਾ ਪਰੋਣੇ ਆਉਣੇ ਸ਼ੁਰੂ ਹੋ ਜਾਂਦੇ ਸਨ । ਸਭ ਤੋਂ ਜਿਆਦਾ ਚਾਅ ਨਾਨਕਾ ਮੇਲ ਆਉਣ ਦਾ ਹੁੰਦਾ ਸੀ । ਨਾਨਕੇ ਮੇਲ ਵਿੱਚ ਵਿਆਂਹਦੜ ਦੀ ਮਾਤਾ ਜੀ ਦਾ ਪੂਰਾ ਪੇਕੇ ਪਿੰਡ ਆਉਦਾ ਸੀ । ਨਾਨਕਾ ਮੇਲ ਪਿੰਡ ਤੇ ਵਸੀਵੇ ਤੋਂ ਗਾਉਦਾ ਤੇ ਨੱਚਦਾ ਆਉਦਾ ਹੁੰਦਾ ਸੀ । ਜਦ ਗੱਡੀਆਂ ਨਹੀਂ ਸਨ ਤਾ ਰੇੜੀ ਤੇ ਗੱਡੇ ਤੇ ਬੈਠ ਨਾਨਕ ਮੇਲ ਆਉਦਾ ਸੀ । ਬਲਦਾਂ ਤੇ ਖ਼ਾਸ ਫੁਲਕਾਰੀਆ ਝੁੱਲਾ ਦੇ ਰੂਪ ਵਿੱਚ ਦਿਤੀਆਂ ਹੁੰਦੀਆਂ ਸਨ ਤਾਂ ਜੋ ਪਤਾ ਲੱਗ ਸਕੇ ਅਸੀਂ ਨਾਨਕ ਮੇਲ ਲੈਕੇ ਚੱਲੇ ਹਾਂ । ਬਲਦਾਂ ਦੇ ਗਲਾ ਵਿੱਚ ਘੁੰਗਰੂ ਪਾਏ ਜਾਂਦੇ ਸਨ ਤਾਂ ਜੋ ਸ਼ਣ ਸ਼ਣ ਉੱਚੀ ਹੋਵੇ ।
ਮਾਮੇ-ਮਾਮੀ ਨੇ ਹੱਥ ਫ਼ੜਿਆ ਹੁੰਦਾ ਹੁੰਦਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਏ ਜ਼ਿਆਦਾ ਖਾਸ ਹਨ । ਵਿਆਂਹਦੜ ਦੀ ਮਾਤਾ ਆਪਣੇ ਪੇਕਿਆਂ ਨੂੰ ਵੇਖ ਕੇ ਫੂਲੀ ਨਹੀਂ ਸੀ ਸਮਾਉਂਦੀ । ਉਹ ਉਹਨਾਂ ਨੂੰ ਸ਼ਗਨ ਕਰਕੇ ਗਲ਼ਵੱਕੜੀ ਪਾ ਕੇ ਮਿਲਦੀ ਸੀ । ਪੇਕੇ ਪਿੰਡ ਤੋਂ ਆਇਆ ਭਰਜਾਈਆਂ ਦੇ ਪੱਲੇ ਵਿੱਚ ਠੂਠੀ , ਗੁਲਗੁਲੇ , ਚਾਵਲ , ਗੂੜ੍ਹ ਅਤੇ ਪੈਸੇ ਪਾਕੇ ਅੰਦਰ ਵਾੜਦੀ ਸੀ । ਇਸ ਰਸਮ ਵੇਲੇ ਨਾਨਕੇ ਦਾਦਕੇ ਇਕ ਦੂਜੇ ਨੂੰ ਸੁਹਾਗ ਦੇ ਗੀਤਾਂ ਵਿੱਚ ਮਿਹਣੇ ਤਾਨੇ ਵੀ ਦਿੰਦੇ ਹੁੰਦੇ ਸਨ. ਸ਼ਾਮ ਵੇਲੇ ਨਾਨਕੀ ਸ਼ੱਕ ਰੱਖੀ ਜਾਂਦੀ ਜਾਂਦੀ ਸੀ ।
ਜਿਸ ਵਿੱਚ ਵਿਆਂਹਦੜ ਦੇ ਨਾਨਕੇ ਬਿਸਤਰੇ , ਪਲੰਘ , ਬਰਤਨ , ਕੱਪੜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ