ਮੇਰਾ ਮਿਸਰੀ ਦੀ ਡਲੀ ਵਰਗਾ ਪਿੰਡ ਨਾਨਕਾ ਅਮਲੋਹ ਜਿੱਥੇ ਮੈਂ ਆਪਣਾ ਬੱਚਪਨ ਗੁਜਾਰਿਆ ਸੀ | ਅੱਜ ਕਨੇਡਾ ਯਾਦ ਕਰ ਰਿਹਾ ਹਾਂ ਉਹਨਾਂ ਦਿਨਾਂ ਨੂੰ ਜਦੋਂ ਮੈਂਨੂੰ ਉੱਥੇ ਜਾਣ ਦਾ ਕਿੰਨਾ ਹੀ ਚਾਅ ਹੁੰਦਾ ਸੀ | ਉਸ ਪਿੰਡ ਦੀਆਂ ਗਲੀਆਂ ਵਿੱਚ ਦੁਬਾਰਾ ਮੁੜ ਜਾਣ ਦਾ ਚਿਤ ਕਰਦਾ ਰਹਿੰਦਾ ਏ ਕਿਉਂਕਿ ਉਹ ਸਬ ਦਾ ਪਿਆਰ, ਰਹਿਣਾ ਸਹਿਣਾ ਸਬ ਸਾਵਾਂ ਸੀ |
ਉਸ ਵੇਲੇ ਦੀ ਗੱਲ ਏ ਜਦੋਂ ਮੈਨੂੰ ਸਕੂਲੋਂ ਗਰਮੀ ਤੇ ਸਰਦੀ ਦੀਆਂ ਛੁਟੀਆਂ ਮਿਲਦੀਆਂ ਸੀ | ਜਿਨ੍ਹਾਂ ਨੂੰ ਮੈਂ ਹਰ ਘੜੀ ਉਡੀਕਦਾ ਰਹਿੰਦਾ ਸੀ | ਇਨ੍ਹਾਂ ਚਾਅ ਮੰਨ ਨੂੰ ਰਹਿੰਦਾ ਸੀ ਕਿ ਜੋ ਮੈਨੂੰ ਸਕੂਲੀ ਹੋਮਵਰਕ ਮਿਲਿਆ ਏ ਜਲਦ ਤੋਂ ਜਲਦ ਖਤਮ ਕਰ ਦੇਵਾਂ ਤੇ ਆਪਣੀ ਜਾਣ ਦੀ ਤਿਆਰੀ ਸ਼ੁਰੂ ਕਰਲੇਵਾਂ | ਬਸ ਇੱਕੋ ਗੱਲ ਦਾ ਡਰ ਰਹਿੰਦਾ ਸੀ ਕਿ ਬੀਬੀ ਮੇਰੀ ਮੈਨੂੰ ਇਜਾਜਤ ਦੇ ਦੇਵੇ ਤੇ ਮੈਂ ਖੁਸ਼ੀ-ਖੁਸ਼ੀ ਚੱਲੇ ਜਾਵਾਂ | ਹੋਰ ਕਿਤੇ ਘੁੰਮਣ ਲਈ ਵੀ ਮੈਨੂੰ ਘਰ ਦੇ ਆਖ ਦਿੰਦੇ ਸੀ ਪਰ ਮੇਰਾ ਜੋ ਪਿਆਰ ਉਹ ਉਡੀਕ ਮੇਰੇ ਮੰਨ ਅੰਦਰ ਰਹਿੰਦੀ ਸੀ ਬਸ ਉਸ ਨੂੰ ਜਲਦੀ ਪੂਰੀ ਕਰਨਾ ਚਾਹੁੰਦਾ ਸੀ | ਮੈਂ ਮੰਮੀ ਨਾਲ ਆਪਣੀ ਜਾਣ ਦੀ ਤਿਆਰੀ ਤੇ ਨਵੇਂ ਨਵੇਂ ਕੱਪੜੇ ਵੀ ਬੈਗ ਵਿਚ ਪਾ ਲਵੇ | ਮੈਂ ਮੰਮੀ ਨਾਲ ਬੀਬੀ ਜੀ ਦੇ ਪੈਰੀ ਹੱਥ ਲਾ ਕੇ ਬਸ ਅੱਡੇ ਵੱਲ ਜਾਣ ਲਈ ਘਰ ਤੋਂ ਨਿੱਕਲ ਪੈਂਦੇ ਸੀ |
ਉਹ ਵੇਲਾ ਹੀ ਕੋਈ ਹੋਰ ਸੀ ਜੋ ਮੇਰੀਆਂ ਅੱਖੀਆਂ ਚ ਅੱਜ ਵੀ ਉਹ ਯਾਦ ਆਉਂਦਾ ਏ | ਉਹ ਸੜਕਾਂ, ਦੁਕਾਨਾਂ, ਪੇੜ, ਲੋਕ ਤੇ ਨਾ ਕੋਈ ਜਿਆਦਾ ਅਬਾਦੀ ਸੀ | ਨਾ ਕੋਈ ਹੰਕਾਰ, ਨਾ ਕੋਈ ਕਿਸੇ ਤਰਾਂ ਦੀ ਇਲੱਤ ਸੀ | ਅੱਜ ਦੇ ਸਮੇ ਵਾਂਗੂ ਨਾ ਸਬ ਕੋਲ ਗੱਡੀਆਂ, ਮੋਟਰ-ਸਾਈਕਲ ਪਰ ਓਦੋਂ ਸਾਈਕਲ ਹੋਣਾ ਹੀ ਬਹੁਤ ਵੱਡੀ ਗੱਲ ਸੀ |
ਮੈਂ ਮੰਮੀ ਨਾਲ ਬਸ ਅੱਡੇ ਤੁਰ ਕੇ ਜਾਂ ਕਈ ਵਾਰੀ ਰਿਕਸ਼ੇ ਤੇ ਵੀ ਗਿਆ ਸੀ | ਮਹਿਜ ਉਦੋਂ ਮੇਰੇ ਯਾਦ ਹੈ 2 ਰੁਪਏ ਵਿੱਚ ਘਰ ਤੋਂ ਬਸ ਸਟੈਂਡ ਤੱਕ ਰਿਕਸ਼ੇ ਦਾ ਖਰਚਾ ਹੁੰਦਾ ਸੀ | ਰਿਕਸ਼ੇ ਉਪਰ ਬੈਠ ਕੇ ਏਦਾਂ ਲਗਦਾ ਸੀ ਬਸ ਜਹਾਜ਼ ਦਾ ਹੀ ਸਫਰ ਤਹਿ ਕਰ ਰਿਹਾਂ ਹਾਂ | ਬੱਸ ਸਟੈਂਡ ਪਹੁੰਚਣ ਤੇ ਉਥੋਂ ਸਿੱਧਾ ਗੋਬਿੰਦਗੜ ਜਾਂ ਸਰਹਿੰਦ ਤੱਕ ਦੀ ਬਸ ਦੀ ਉਡੀਕ ਕਰਦੇ ਸੀ | ਬੱਸ ਵਿੱਚ ਸਵਾਰੀਆਂ ਨੂੰ ਵੇਖਦਾ, ਖਿੜਕੀ ਵਿਚੋਂ ਆਲਾ-ਦੁਆਲਾ ਸਬ ਸਾਹਮਣੇ ਨਜਰ ਆਉਂਦਾ ਤੇ ਮੈਂ ਮੰਮੀ ਨੂੰ ਵਾਰੋ-ਵਾਰ ਉਹਨਾਂ ਵਾਰੇ ਸਵਾਲ ਪੁੱਛਦਾ ਰਹਿੰਦਾ ਸੀ | ਰੁੱਕ ਰੁੱਕ ਕੇ ਜਦੋਂ ਬੱਸ ਚੱਲਦੀ ਸੀ ਸਵਾਰੀਆਂ ਦੀ ਭੀੜ ਇਕੱਠੀ ਵੇਖ ਮੇਰਾ ਵੀ ਮੰਨ ਅਡੋਲ ਜਿਹਾ ਹੋ ਜਾਂਦਾ ਸੀ | ਰਾਹ ਪੂਰਾ ਹੁੰਦੇ ਹੀ ਗੋਬਿੰਦਗੜ੍ਹ ਜਦੋਂ ਮੈਂ ਉੱਤਰ ਦਾ ਸੀ | ਉਥੇ ਸਬ ਕੁੱਝ ਅਲੱਗ ਨਜਰ ਆਉਂਦਾ ਸੀ | ਉੱਥੇ ਪਹੁੰਚ ਕੇ ਦ੍ਰਿਸ਼ ਹੀ ਬੱਦਲ ਜਾਂਦਾ ਸੀ | ਉੱਥੇ ਉੱਤਰਨ ਤੋਂ ਬਾਅਦ ਸਿੱਧੀ ਅਮਲੋਹ ਦੀ ਬੱਸ ਤੇ ਜਾ ਬਹਿ ਜਾਂਦੇ ਸੀ | ਜੋ ਸਾਨੂੰ ਇਕ ਘੰਟੇ ਦੇ ਦਰਮਿਆਨ ਅੱਡੇ ਤੱਕ ਪਹੁੰਚਾ ਦਿੰਦੀ ਸੀ | ਅਮਲੋਹ ਅੱਡੇ ਤੇ ਉੱਤਰਨ ਤੇ ਮੇਰੀ ਥਕਾਵਟ ਤੇ ਘਰ ਜਾਣ ਦਾ ਚਾਅ ਹੋਰ ਵੱਧ ਜਾਂਦਾ | ਅਸਲ ਵਿੱਚ ਨਾਨਕੇ ਪਿੰਡ ਦੇ ਜੋ ਰਾਹ ਨੇ ਉਹ ਅੱਜ ਵੀ ਓਵੇਂ ਦੇ ਹੀ ਨੇ, ਭਾਵੇਂ ਕਿੰਨਾ ਹੀ ਕੁਝ ਬਦਲ ਗਿਆ ਹੋਵੇ |
ਖੁਸ਼ੀਆਂ ਦੇ ਵੇਹੜੇ ਮੈਨੂੰ ਦਿਸਦੇ ਸੀ
ਨਾਨਕੇ ਘਰ ਜਦ ਮੈਂ ਵੜ੍ਹਦਾ ਸੀ
ਸਾਰਿਆਂ ਦੇ ਗੱਲ੍ਹ ਲੱਗ ਖੁਸ਼ ਹੁੰਦਾ ਸੀ
ਲੱਗਦਾ ਸੀ ਸਵਰਗ ਵਿਚ ਆਗਿਆ
ਫੁੱਲਾਂ ਨਾਲ ਭਰੇ ਬਾਗਾਂ ਵਿਚ ਮੈਂ ਛਾਗਿਆ
ਘਰ ਪਹੁੰਚਣ ਮਗਰੋਂ ਸਬ ਨੂੰ ਭੱਜ ਭੱਜ ਮਿਲਦਾ ਤੇ ਪੈਰੀ ਹੱਥ ਸਬ ਦੇ ਲਾ ਕੇ ਸਬ ਦੇ ਕੋਲ ਬਹਿ ਜਾਂਦਾ ਸੀ | ਦਿੱਲ ਮੇਰੇ ਵਿੱਚ ਰੌਣਕ ਹੋਰ ਵੱਧ ਜਾਂਦੀ ਸੀ ਜਦ ਸਬ ਇਕੱਠੇ ਵੇਖਦਾ ਤੇ ਸਬ ਨਾਲ ਹੱਸਦਾ ਖੇਡਦਾ ਰਹਿੰਦਾ ਸੀ | ਸਾਰੇ ਆਪਣੇ ਆਪਣੇ ਕੰਮਾਂ, ਗੱਲਾਂ ਵਿੱਚ ਮਸਤ ਹੋ ਜਾਂਦੇ ਸੀ ਤੇ ਮੈਂ ਆਪਣਾ ਮਾਮੇ ਦਾ ਛੋਟਾ ਵੀਰ ਅਭੀ ਨਾਲ ਖੇਡਣ ਸ਼ੁਰੂ ਕਰ ਦਿੰਦਾ ਸੀ | ਉਸ ਘਰ ਦੇ ਵੇਹੜੇ ਵਿੱਚ ਇਕ ਪਿੱਲਰ ਸੀ
ਜਿੱਸ ਨੂੰ ਮੈਂ ਦੋਨੋ ਬਾਹਾਂ ਤੇ ਲੱਤਾਂ ਦੇ ਸਹਾਰੇ ਉਪਰ ਤੱਕ ਹੱਥ ਲਾ ਨਿੱਚੇ ਉੱਤਰ ਜਾਂਦਾ ਤੇ ਏਦਾਂ ਦੀ ਹੋਰ ਸ਼ਰਾਰਤਾਂ ਕਰਦਾ ਰਹਿੰਦਾ ਸੀ | ਮੇਰੀਆਂ ਵਜਦੀਆਂ ਟਪੂਸੀਆਂ ਨੂੰ ਵੇਖ ਘਰ ਵਿੱਚ ਕਦੇ ਕਿਸੇ ਨੇ ਕੁੱਝ ਨੀ ਕਿਹਾ ਕਦੇ ਮੈਨੂੰ ਜੇ ਕਦੇ ਡਾਂਟਿਆ ਵੀ ਹੋਵੇ ਪਰ ਉਹ ਵੀ ਗੱਲ ਨੂੰ ਭੁੱਲ ਜਾਂਦੇ ਸੀ |
ਆਥਣੇ ਹੁੰਦੇ ਅਸੀਂ ਸਬ ਇਕੱਠੇ ਰੋਟੀ ਖਾ ਕੇ ਆਪਣੀਆਂ ਗੱਲਾਂ ਕਰਦੇ ਰਹਿੰਦੇ ਸੀ | ਨਾਨਾ ਜੀ ਵੀ ਖੇਤ ਤੋਂ ਘਰੇ ਆਉਂਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurpreet Singh
ਮੈਂ ਅਮਲੋਹ ਤੋਂ ਹਾਂ। ਇਹ ਕਹਾਣੀ ਪੜ ਕੇ ਮਨ ਖ਼ੁਸ਼ ਹੋ ਗਿਆ ।