ਨਿੱਕੇ ਹੁੰਦੇ ਸਕੂਲ ਸਮੇਂ ਛੁੱਟੀਆਂ ਦਾ ਮਤਲਬ ਸਿਰਫ਼ ਨਾਨਕੇ
ਜਾਣਾ ਹੁੰਦਾ ਸੀ।ਮੈਂ ਆਪਣੇ ਨਾਨਾ ਜੀ ਨੂੰ ਕਦੀ ਨਹੀਂ ਵੇਖਿਆ।ਸਾਡੇ ਨਾਲ਼ ਨਾਨੀ ਬਹੁਤ ਪਿਆਰ ਕਰਦੀ ਸੀ ਓਹ ਹਰ ਵੇਲੇ
ਸਾਡੇ ਆਉਣ ਦਾ ਇੰਤਜ਼ਾਰ ਕਰਦੀ,ਅਸੀ ਵੀ ਜਦੋਂ ਛੁੱਟੀਆਂ
ਹੋਣੀਆਂ ਤੇ ਨਾਨਕੇ ਜਾਣ ਦੀ ਜ਼ਿੱਦ ਫੜ ਲੈਣੀ।ਮੰਮੀ ਨੇ ਸਾਰਾ ਸਕੂਲ ਦਾ ਕੰਮ ਖ਼ਤਮ ਕਰਨ ਦੀ ਸ਼ਰਤ ਰੱਖਣੀ,ਛੁੱਟੀਆਂ ਹੁੰਦੇ ਸਾਰ ਸਾਰਾ ਸਕੂਲ ਦਾ ਕੰਮ ਖ਼ਤਮ ਕਰ ਲੈਣਾ ਕਿ ਨਾਨਕੇ ਜਾਣੈ ਬੱਸ,ਕੋਈ ਛੁੱਟੀ ਘਰ ਨਹੀਂ ਰਹਿਣਾ,ਤੇ ਨਾਨਕੇ
ਜਾਣ ਦਾ ਰੌਲਾ ਪਾਈ ਰੱਖਣਾ।ਨਾਨਕਿਆਂ ਨੂੰ ਜਾਂਦਾ ਰਾਹ ਇੰਜ ਲਗਦਾ ਸੀ,ਜਿਵੇਂ ਸੁਰਗਾਂ ਦਾ ਰਾਹ ਹੋਵੇ,ਤਿੰਨ ਜ਼ਿਲ੍ਹੇ ਬਦਲ ਕੇ ਨਾਨਕਿਆਂ ਦਾ ਜਿਲ੍ਹਾ ਆਉਂਦਾ। ਨਾਨੀ ਵੀ ਜਦੋਂ ਵੀ ਸਕੂਲ ਚ ਛੁੱਟੀਆਂ ਸ਼ੁਰੂ ਹੋਣੀਆਂ ਸਾਡਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੀ ਸੀ ਤੇ ਸਾਰਾ ਦਿਨ ਸ਼ਾਮ ਦੀ ਉਡੀਕ ਕਰਦੀ ਤੇ ਰੋਜ਼ ਸ਼ਾਮ ਵਾਲੀ ਬਸ ਵੇਖਦੀ ਸੀ ਕਿ ਸ਼ਾਇਦ ਅੱਜ ਆਉਣਗੇ।ਸਾਨੂੰ ਪਹੁੰਚਦੇ ਹੀ ਦੱਸਦੀ ਮੈਂ ਰੋਜ ਉਡੀਕਦੀ ਸੀ।
ਨਾਨਕਿਆਂ ਦੇ ਘਰ ਬੜੇ ਰੁੱਖ ਸਨ,ਬਹੁਤ ਵੱਡਾ,ਖੁੱਲ੍ਹਾ ਤੇ ਕੱਚਾ
ਵਿਹੜਾ ਸੀ,ਰਾਤ ਨੂੰ ਵਿਹੜੇ ਵਿੱਚ ਹੀ ਸੌਣਾ ਤਾਰਿਆਂ ਦੇ ਥੱਲੇ,
ਨਾਨੀ ਕੋਲ।ਮਾਮੇ ਮਾਮੀਆਂ ਨੇ ਸਾਡਾ ਬਹੁਤ ਚਾਅ ਕਰਨਾ ਸ਼ਾਇਦ ਮਾਂ ਨਾਲੋਂ ਵੀ ਵੱਧ ਚਾਅ ਸਾਡੇ ਜਾਣ ਦਾ ਹੁੰਦਾ ਸੀ।ਇਵੇਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਕੁਝ ਗਵਾਚਿਆ ਮਿਲ ਗਿਆ ਹੋਵੇ।ਨਾਨਕੇ ਪੂਰਾ ਦਿਨ ਬਸ ਖੇਡਦੇ ਰਹਿਣਾ,ਜੋ ਨਾਨਕਿਆਂ ਤੋਂ
ਮੰਗਣਾ ਸਭ ਹਾਜ਼ਰ ਹੋ ਜਾਣਾ।ਨਾਨੀ ਤੋਂ ਪੈਸੇ ਲੈ ਹੱਟੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurpreet singh
ਇਹ ਸਟੋਰੀ ਮੈਨੂੰ ਆਪਣੀ ਆਪਣੀ ਲੱਗਦੀ ਆ ਜੀ
Harpreet Singh
ਸਹੀ ਕੇਹਾ ਜੀ ਸਮੇਂ ਦੀ ਮਾਰ ਸਬ ਬਦਲ ਦਿੰਦੀ ਆ ।