ਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾਂਦੇ ਐ। ਰੋਜ਼ ਤਲਵੰਡੀ ਸਾਬੋ ਜਾਈਦੈ। ਸਰਕਾਰੀ ਹਸਪਤਾਲ ਕੋਲੇ “ਜੀਭ ਆਲੀਆਂ ਗੋਲੀਆਂ” ਲੈਣ ਆਲਿਆਂ ਦੀ ਭੀੜ ਐਂ ਲੱਗੀ ਹੁੰਦੀ ਐ ਜਿਵੇਂ ਡੀਪੂ ਤੋਂ ਕਣਕ ਲੈਣ ਆਏ ਹੋਣ। ਉਨ੍ਹਾਂ ‘ਚ ਬਹੁ-ਗਿਣਤੀ ਉਨ੍ਹਾਂ ਦੀ ਹੁੰਦੀ ਐ, ਜਿਹੜੇ ਦਿਹਾੜੀਦਾਰ ਪਰਿਵਾਰਾਂ ‘ਚੋਂ ਆਉਂਦੇ ਐ ਜਾਂ ਛੋਟੀ-ਮੋਟੀ ਦੁਕਾਨਦਾਰੀ ਕਰਦੇ ਐ। ਪਹਿਲਾਂ ਰੋਜ਼ ਤਲਵੰਡੀਓਂ ਗੋਲੀ ਲਿਆਉਣੀ ਤੇ ਫਿਰ ਵਾਪਸ ਆ ਕੇ ਵੱਡੇ ਦਿਨ ਚੜ੍ਹੇ ਦੁਕਾਨ ਖੋਲ੍ਹਣੀ। ਇਨ੍ਹਾਂ ਦੇ ਪਰਿਵਾਰਾਂ ਦਾ ਜਿਹੜਾ ਹਾਲ ਹੁੰਦੈ, ਸਭ ਨੂੰ ਪਤਾ ਈ ਐ। ਇਹ ਤਾਂ ਚਲੋ ਆਮ ਬੰਦੇ ਆ ਜਾਂਦੇ ਐ, ਜਿਹੜੇ ਦੂਜਿਆਂ ਦੀ ਦੇਖਾ-ਰੇਖੀ ਜਾਂ ਸ਼ੌਕ ਵਜੋਂ ਨਸ਼ੇ ਤੇ ਲੱਗ ਜਾਂਦੇ ਐ ਪਰ ਬਾਅਦ ‘ਚ ਕੰਮ ਵਧਦਾ ਵਧਦਾ ਵਧ ਜਾਂਦੈ।
ਅੱਜ ਜਦੋਂ ਤਲਵੰਡੀ ਸਾਬੋ ਗਿਆ ਤਾਂ “ਖੰਡਾ ਚੌਂਕ” ‘ਚ ਧਰਨਾ ਲੱਗਿਆ ਹੋਣ ਕਰਕੇ ਮਸ਼ੀਨਰੀ ਡੈਅਰੀਆਂ ਆਲੀ ਗਲੀ ਵਿਚਦੀ ਜਾਂਦੀ ਸੀ। ਬਾਅਦ ‘ਚ ਪਤਾ ਲੱਗਿਆ ਵੀ ਧਰਨਾ ਲਾਉਣ ਦਾ ਕਾਰਨ ਇੱਕ ਬੌਕਸਰ ਮੁੰਡੇ ਦੀ ਚਿੱਟਾ ਲਾਉਣ ਕਰਕੇ ਹੋਈ ਮੌਤ ਐ। ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਦੋ ਗੋਲਡ ਮੈਡਲਾਂ ਸਮੇਤ ਬੌਕਸਿੰਗ ‘ਚ ਪੰਜ ਵਾਰ ਮੈਡਲ ਜਿੱਤਣ ਵਾਲਾ ਮੁੰਡਾ ਇਸ ਲੈਨ ‘ਚ ਕਿਵੇਂ ਪੈ ਗਿਆ? ਜੀਹਨੇ ਪਤਾ ਈ ਨੀ ਕਿੱਥੋਂ ਤੱਕ ਪਹੁੰਚਣਾ ਸੀ, ਉਹ ਚਿੱਟੇ ਦੀ ਭੇਂਟ ਚੜ੍ਹ ਗਿਆ। ਜਦੋਂ ਮੈਡਲ ਜਿੱਤੇ ਹੋਣਗੇ ਤਾਂ ਗਰੀਬੀ ‘ਚ ਘੁਲਦੇ ਮਾਂ-ਪਿਓ ਦੇ ਦਿਲ ‘ਚ ਆਸ ਦੀ ਕਿਰਨ ਜਾਗੀ ਹੋਊ ਕਿ ਸਾਡਾ ਪੁੱਤ ਕੱਟੂ ਸਾਡੀ ਗਰੀਬੀ, ਪਰ ਜੋ ਹੋਇਆ, ਉਹ ਤਾਂ ਉਨ੍ਹਾਂ ਨੇ ਸੁਪਨੇ ‘ਚ ਵੀ ਨੀ ਸੋਚਿਆ ਹੋਣਾ। ਕੀ ਪਤਾ ਇਸ ਮੁੰਡੇ ਨੇ ਵੱਡਾ ਹੋ ਕੇ ਕੀਹਦਾ-ਕੀਹਦਾ ਰਿਕਾਰਡ ਤੋੜਨਾ ਸੀ ਪਰ ਇੱਕ ਸਰਿੰਜ ਦੀ ਸੂਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ