ਬੱਚੇ ਨਾਨਕੇ ਜਾਣ ਦੀ ਜਿੱਦ ਕਰ ਰਹੇ ਸਨ। ਅਸੀਂ ਤਾਂ ਮਾਮੇ ਦੇ ਖੇਤਾਂ ਵਿੱਚ ਘੁੰਮਣਾ। ਟਿਊਬਵੈਲ ਤੇ ਨਾਹਣ ਦਾ ਡਾਹਡਾ ਮਜ਼ਾ ਆਉੰਦਾ ਹੈ।
ਮਾਂ ਜੀ ਅੱਜ ਹੀ ਨਾਨਕੇ ਲੈਂ ਚਲੋਂ। ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ। ਜਾ ਬੇਟਾ ਅਮਿਤ ਪਾਪਾ ਨੂੰ ਬੁਲਾ।
ਅਮਿਤ ਭੱਜਿਆਂ ਹੋਇਆ ਆਇਆ ਦੇਖਣਾ, ਮਾਂ ਜੀ ਪਾਪਾ ਨੂੰ ਕੀ ਹੋ ਗਿਆ ,ਪਾਪਾ ਤਾਂ ਬੋਲਦੇ ਹੀ ਨਹੀਂ। ਸੁਨੀਤਾ ਭੱਜਦੀ ਹੋਈ ਗਈ ਤਾਂ ਦੇਖਦੇ ਦੰਗ ਰਹਿ ਗਈ। ਉਹ ਤਾਂ ਸੋਫੇ ਤੇ ਬੈਠੇ ਇਕ ਪਾਸੇ ਲੁੜਕੇ ਹੋਏ ਸੀ। ਉਹ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਸਨ। ਮਨਦੀਪ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਸੀ। ਉਸਦੀ ਜ਼ਿੰਦਗੀ ਉਸਦੇ ਦੋ ਬੇਟੇ ਹਨ। ਸੁਮਿੱਤ ਬਹੁਤ ਹੀ ਪਿਆਰਾ ਤੇ ਚੁੱਲਬਲਾ ਹੈ। ਅਮਿਤ ਵੱਡਾ ਹੈ ਪਰ ਸਿਆਣਾ ਤੇ ਸਮਝਦਾਰ ਹੈ।
ਸੁਨੀਤਾ ਦਾ ਵਿਆਹ ਹੋਇਆ ਸੁਰਿੰਦਰ ਦੀ ਸਾਇਕਲਾਂ ਦੀ ਦੁਕਾਨ ਚੰਗੀ ਚਲਦੀ ਸੀ। ਘਰ ਵਿੱਚ ਲਹਿਰਾ ਬਹਿਰਾਂ ਸਨ।। ਸੁਨੀਤਾ ਬੜੇ ਮਿਲਾਪੜੇ ਸੁਭਾਅ ਦੀ ਤੇ ਸਭ ਨਾਲ ਮਿਲਣ ਜੁਲਣ ਵਾਲੀ ਰੈ।ਜਿਸ ਕਰਕੇ ਸਹੁਰੇ ਪਰਿਵਾਰ ਵਿੱਚ ਜਲਦੀ ਘੁੱਲ ਮਿਲ ਗਈ। ਸੁਰਿੰਦਰ ਵੀ ਉਸਨੂੰ ਬਹੁਤ ਪਿਆਰ ਕਰਨ ਵਾਲਾ ਹੈ। ਖੁਸ਼ੀਆਂ ਨਾਲ ਬੀਤਦੀ ਜ਼ਿਦਗੀ ਦਾ ਪਤਾ ਹੀ ਨਾ ਲੱਗਿਆ ਕਦੋਂ ਬੱਚੇ ਵੱਡੇ ਹੋ ਗਏ ।
ਸੁਰਿੰਦਰ ਘਰ ਲੇਟ ਆਣ ਲੱਗਾ। ਜੇ ਪੁਛਣਾ ਤਾਂ ਲੜਨ ਲੱਗ ਜਾਣਾ। ਕਈ ਵਾਰ ਤਾਂ ਸ਼ਰਾਬ ਪੀਤੀ ਹੋਣੀ। ਦਿਨੋ -ਦਿਨ ਸ਼ਰਾਬ ਪੀਣ ਦੀ ਆਦਤ ਵੱਧਣ ਲੱਗੀ। ਪਤਾ ਲੱਗਾ ਦੁਕਾਨ ਦੇ ਨੇੜੇ ਨਵੀ ਦੁਕਾਨ ਖੁੱਲੀ ਹੈ। ਉਹਨਾਂ ਨਾਲ ਬੈਠਕੇ ਸੁਰਿੰਦਰ ਸ਼ਰਾਬ ਪੀਦੇ। ਬੜਾ ਮਨਾ ਕਰਨਾ,ਪਿਆਰ ਦੇ ਵਾਸਤੇ ਦੇਣੇ। ਉਸ ਵੇਲੇ ਖੁਸ਼ ਹੁੰਦੇ ਕਹਿ ਦੇਣਾ ਅੱਜ ਤੋਂ ਹੱਥ ਨਹੀਂ ਲੱਗਾਦਾ। ਫੇਰ ਝੂਮਦੇ ਘਰ ਆ ਜਾਣਾ। ਪਿਆਰ ਦੇ ਵਾਦੇ ਝੂਠੇ ਹੋ ਗਏ। ਸ਼ਰਾਬ ਦੇ ਦੋਰ ਵੱਧਣ ਲੱਗੇ। ਘਰ ਲੇਟ ਆਣਾ। ਲੇਟ ਆਣ ਦਾ ਕਾਰਣ ਪੁਛਣਾ ਤੇ ਘਰੇ ਕਲੇਸ਼ ਹੋ ਜਾਣਾ। ਜੂਆਂ ਖੇਡਣ ਦੀਆਂ ਆਦਤਾਂ ਦਿਨੋ -ਦਿਨ ਵੱਧ ਗਈਆਂ ।
ਪਹਿਲਾ ਆਪਣੇ ਪਿਤਾ ਜੀ ਦਾ ਡਰ ਹੁੰਦਾ ਸੀ। ਘਰੇ ਕਦੇ ਸ਼ਰਾਬ ਪੀ ਕੇ ਨਹੀਂ ਆਉਂਦਾ ਸੀ। ਉਨਾਂ ਦਾ ਡਰ ਸੀ।
ਦੋ ਦਿਨ ਤੋਂ ਉਦਾਸ ਹੀ ਬਹੁਤ ਸੀ।
ਕੁਝ ਪੁੱਛਣਾ ਤਾਂ ਕੋੲੀ ਗੱਲ ਨਾ ਕਰਨਾ। ਉਦਾਸ ਬੈਠੇ ਰਹਿਣਾ। ਕਹਿੰਦੇ ਨੇ ਵਹਿਲੇ ਬੈਠੇ ਖੂਹ ਵੀ ਖਾਲੀ ਹੋ ਜਾਂਦੇ ਹਨ।ਉਹ ਹੀ ਹੋਇਆ ਜੂਏ ਵਿੱਚ ਸਭ ਕੁਝ ਹਾਰ ਗਿਆ ਮਕਾਨ ਗਿਰਵੀ ਰੱਖ ਦਿੱਤਾ। ਬਚੀ ਤੇ ਇਕ ਦੁਕਾਨ।
ਸੁਨੀਤਾ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਸਦੀ ਜਿਦਗੀ ਤੂਫਾਨ ਵਿਚ ਰੁੱਲ ਗਈ ਸੀ। ਉਸਨੂੰ ਆਪਣੀ ਜ਼ਿੰਦਗੀ ਤੇ ਕਾਲੀਆਂ ਘਟਾਵਾਂ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਉਸਦੀ ਮਾਂ ਨੇ ਕਿਹਾ ਜ਼ਿਦਗੀ ਦੁੱਖਾਂ ਸੁੱਖਾਂ ਦਾ ਮੇਲ ਹੈ। ਜਾਦਿਆਂ ਨਾਲ ਜਾਇਆ ਨਹੀਂ ਜਾਂਦਾ। ਬੇਟੇ ਨੂੰ ਦੁਕਾਨ ਸੋਪਦੇ ਹੋਲੀ ਹੋਲੀ ਜ਼ਿਦਗੀ ਲੀਹਾਂ ਤੇ ਚੱਲ ਪੈਦੀ ਹੈ।
ਅਮਿਤ ਨੂੰ ਸੁਰਿੰਦਰ ਦੀ ਡਾਇਰੀ ਮਿਲ ਗਈ।ਉਸਨੇ ਚੰਗੀ ਤਰਾਂ ੌ
ਦੇਖੀ ਉਸਨੂੰ ਬਹੁਤ ਜਾਣ ਕਾਰੀ ਮਿਲ ਗਈ। ਸੁਨੀਤਾ ਨੂੰ ਲੱਗੀ ਡੂੰਘੀ ਸੱਟ ਕਾਰਨ ਉਸਨੂੰ ਇਕ ਵੱਡੀ ਚਿੰਤਾ ਅੰਦਰੋ-ਅੰਦਰੀ ਖਾਈ ਜਾ ਰਹੀ ਸੀ ਕਿ ਕਿਤੇ ਉਸਦੇ ਬੇਟੇ ਵੀ ਪਿਤਾ ਵਾਂਗ ਸ਼ਰਾਬੀ ਨਾ ਬਣ ਜਾਣ। ਉਹ ਹਰ ਵੇਲੇ ਉਨ੍ਹਾਂ ਨੂੰ ਸਮਝਾਦੀ ਰਹਿੰਦੀ। ਨਸ਼ਿਈਆਂ ਨਾਲ ਮੇਲ-ਜੋਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ