ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਰਫ ਮਿਸਟਰ ਨਟਵਰਲਾਲ! ਓਹ ਠੱਗ ਜਿਸਨੇ ਤਿੰਨ ਵਾਰ ਤਾਜ ਮਹਿਲ ਵੇਚਿਆ, ਇਕ ਵਾਰ ਲਾਲ ਕਿਲਾ ਵੇਚਿਆ ਅਤੇ ਇਕ ਵਾਰ ਭਾਰਤ ਦੀ ਸੰਸਦ ਵੇਚੀ ਓਹ ਵੀ ਉਸ ਸਮੇਂ ਜਦੋਂ ਸਾਰੇ 545 ਸਾਂਸਦ ਅੰਦਰ ਹੀ ਬੈਠੇ ਸਨ।
ਇਹ ਹੈ ਕਹਾਣੀ ਭਾਰਤ ਦੇ ਸਭ ਤੋਂ ਚਲਾਕ ਠੱਗ ਦੀ! ਜਿਸਨੂੰ ਉਸਦੇ ਪਿੰਡ ਵਿੱਚ ਰੱਬ ਮੰਨਿਆ ਜਾਂਦਾ ਹੈ।
ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਸਦਾ ਅਸਲ ਨਾਮ ਸੀ। ਇਸ ਤੋਂ ਇਲਾਵਾ ਉਸਦੇ 50 ਤੋਂ ਵੱਧ ਨਾਮ ਸਨ। ਜਿੰਨਾ ਦੀ ਵਰਤੋਂ ਕਰਕੇ ਓਹ ਲੋਕਾਂ ਨੂੰ ਠੱਗਦਾ ਸੀ।
ਉਸਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਉਸਨੂੰ ਨਕਲੀ ਦਸਤਖਤ ਕਰਨੇ ਆ ਗਏ ਸਨ। ਓਹ ਵੱਡੀਆਂ ਸ਼ਖਸੀਅਤਾਂ ਦੇ ਨਕਲੀ ਦਸਤਖਤ ਬੜੀ ਆਸਾਨੀ ਨਾਲ ਕਰ ਲੈਂਦਾ ਸੀ। ਆਪਣੀ ਇਸ ਖਾਸੀਅਤ ਦਾ ਪਤਾ ਉਸਨੂੰ ਉਦੋਂ ਲੱਗਿਆ ਜਦੋਂ ਬਚਪਨ ਵਿੱਚ ਇਕ ਵਾਰ ਉਸਦੇ ਗੁਆਂਢੀ ਨੇ ਉਸਨੂੰ ਬੈਂਕ ਵਿੱਚੋਂ ਪੈਸੇ ਕਢਾਓਣ ਲਈ ਭੇਜਿਆ। ਉਸ ਦਿਨ ਪਹਿਲੀ ਵਾਰ ਨਟਵਰਲਾਲ ਨੇ ਨਕਲੀ ਦਸਤਖਤ ਕਰਕੇ ਦੇਖੇ। ਇਹ ਬੜੀ ਆਸਾਨੀ ਨਾਲ ਹੋ ਗਏ। ਨਟਵਰਲਾਲ ਨੇ ਆਪਣੇ ਗੁਆਂਢੀ ਦੇ ਬੈਂਕ ਅਕਾਂਊਟ ਵਿੱਚੋਂ 4000 ਰੁਪਏ ਕਢਵਾਏ ਅਤੇ ਰਫੂ-ਚੱਕਰ ਹੋ ਗਿਆ। ਇਹ ਉਸਦੀ ਜਿੰਦਗੀ ਦੀ ਸਭ ਤੋਂ ਪਹਿਲੀ ਠੱਗੀ ਸੀ।
ਤੁਸੀਂ “ਬੰਟੀ ਔਰ ਬਬਲੀ” ਫਿਲਮ ਤਾਂ ਦੇਖੀ ਹੋਣੀ ਹੈ। ਉਸ ਵਿੱਚ ਅਭਿਸ਼ੇਕ ਬੱਚਨ ਤਾਜ ਮਹਿਲ ਵੇਚ ਦਿੰਦਾ ਹੈ। ਇਹ ਕਾਰਨਾਮਾ ਅਸਲ ਜ਼ਿੰਦਗੀ ਵਿੱਚ ਨਟਵਰਲਾਲ ਦਾ ਹੀ ਕੀਤਾ ਹੋਇਆ ਸੀ।
ਨਟਵਰਲਾਲ ਅਮੀਰ ਫਿਰੰਗੀਆਂ ਨੂੰ ਲੱਭਦਾ ਸੀ। ਓਹ ਓਨਾ ਨੂੰ ਤਾਜ ਮਹਿਲ ਵੇਚਣ ਦਾ ਲਾਲਚ ਦਿੰਦਾ ਸੀ। ਪਰ ਤੁਸੀਂ ਸੋਚ ਰਹੇ ਹੋਵੋਂਗੇ ਕਿ ਕੋਈ ਆਮ ਬੰਦਾ ਕਿਓਂ ਯਕੀਨ ਕਰੇਗਾ ਨਟਵਰਲਾਲ ਦੀਆਂ ਗੱਲਾਂ ਉਪਰ? ਤਾਂ ਇਸਦਾ ਜਵਾਬ ਇਹ ਹੈ ਕਿ ਜਦੋਂ ਨਟਵਰਲਾਲ ਤਾਜ ਮਹਿਲ ਵੇਚਣ ਦੀ ਗੱਲ ਕਿਸੇ ਰਹੀਸ ਫਿਰੰਗੀ ਟੂਰਿਸਟ ਨਾਲ ਕਰਦਾ ਸੀ ਤਾਂ ਓਹ ਸਰਕਾਰੀ ਮੁਲਾਜਮ ਬਣਿਆ ਹੁੰਦਾ ਸੀ।
ਫਿਰੰਗੀ ਉਸਦੇ ਗੱਲ ਕਰਨ ਦੇ ਤਰੀਕੇ ਨਾਲ ਉਸਦੇ ਝਾਂਸੇ ਵਿੱਚ ਆ ਜਾਂਦੇ ਸਨ ਅਤੇ ਉਸਨੂੰ ਅਸਲ ਵਿੱਚ ਸਰਕਾਰੀ ਮੁਲਾਜਮ ਸਮਝ ਲੈਂਦੇ ਸਨ। ਫਿਰ ਵੱਡੇ ਸਰਕਾਰੀ ਨੇਤਾਵਾਂ ਦੇ ਨਕਲੀ ਦਸਤਖਤ ਕਰਕੇ ਨਟਵਰਲਾਲ ਤਾਜ ਮਹਿਲ ਵੇਚ ਦਿੰਦਾ ਸੀ। ਓਹ ਇੰਨਾ ਸ਼ਾਤਿਰ ਠੱਗ ਸੀ ਕਿ ਤਾਜ ਮਹਿਲ ਦੇ ਕਾਗਜ਼ਾਤ ਵੀ ਸਾਰੇ ਤਿਆਰ ਕਰਕੇ ਰੱਖਦਾ ਸੀ।
ਤਿੰਨ ਵਾਰ ਉਸਨੇ ਤਾਜ ਮਹਿਲ ਨੂੰ ਅਲੱਗ-ਅਲੱਗ ਫਿਰੰਗੀਆਂ ਨੂੰ ਵੇਚਿਆ। ਇਸੇ ਤਰੀਕੇ ਨਾਲ ਉਸਨੇ ਭਾਰਤ ਦੇ ਰਾਸ਼ਟਰਪਤੀ ਦੇ ਨਕਲੀ ਦਸਤਖਤ ਕਰਕੇ ਸੰਸਦ ਭਵਨ ਉਸ ਸਮੇਂ ਵੇਚ ਦਿੱਤਾ ਸੀ ਜਦੋਂ ਅੰਦਰ ਸੰਸਦ ਦੀ ਕਾਰਵਾਹੀ ਚੱਲ ਰਹੀ ਸੀ।
ਉਸਦਾ ਲਖਨਊ ਦੀ ਜੇਲ ਦਾ ਇਕ ਕਿੱਸਾ ਬਹੁਤ ਮਸ਼ਹੂਰ ਹੈ ਜਦੋਂ ਉਹ ਜੇਲ ਅੰਦਰ ਸਜ਼ਾ ਕੱਟ ਰਿਹਾ ਸੀ। ਉਸਦਾ ਇਕ ਸਾਥੀ ਕਪੂਰ ਉਸਨੂੰ ਜੇਲ ਅੰਦਰ ਮਿਲਣ ਆਇਆ ਕਰਦਾ ਸੀ।
ਕਪੂਰ ਰਾਹੀ ਨਟਵਰਲਾਲ ਨੇ ਲਖਨਊ ਜੇਲ ਦੇ ਜੇਲਰ “ਖਾਨ” ਤੱਕ ਬਹੁਤ ਸਾਰੇ ਤੋਹਫੇ ਭਿਜਵਾਏ।
ਜਦੋਂ ਵੀ ਕਪੂਰ ਨਟਵਰਲਾਲ ਨੂੰ ਮਿਲਣ ਜੇਲ ਆਂਓਦਾ ਸੀ ਤਾਂ ਓਹ ਜੇਲਰ “ਖਾਨ” ਵਾਸਤੇ ਕੋਈ ਨਾ ਕੋਈ ਤੋਹਫਾ ਲੈ ਆਂਓਦਾ ਸੀ।
ਜਦੋਂ ਖਾਨ ਨਰਮ ਪੈ ਗਿਆ ਤਾਂ ਨਟਵਰਲਾਲ ਨੇ ਉਸਨੂੰ ਆਪਣੇ ਕੋਲ ਬੁਲਾਇਆ। ਉਸਨੇ ਜੇਲਰ ਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਜੇਲ ਤੋਂ ਬਾਹਰ ਨਿਕਲਣ ਵਿੱਚ ਮੱਦਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ