ਮੇਰੀ ਮਹੀਨਾਵਾਰ ਤਨਖਾਹ ਕੋਈ 9 ਕੁ ਹਜ਼ਾਰ ਸੀ ਤਨਖਾਹ ਥੋੜੀ ਹੋਣ ਕਾਰਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ । ਵਿਆਹ ਤੋਂ ਬਾਅਦ ਜਿੰਮੇਵਾਰੀਆਂ ਹੋਰ ਵਧ ਗਈਆਂ ਸਨ ਤੇ ਖਰਚੇ ਵੀ । ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ । ਕਈ ਵਾਰ ਅਚਾਨਕ ਕੋਈ ਖਰਚ ਪੈਣ ਤੇ ਸਾਰੀ ਤਨਖ਼ਾਹ ਉਧਰ ਚਲੀ ਜਾਂਦੀ ਤੇ ਉਧਾਰ ਚੁੱਕ ਕੇ ਗੁਜ਼ਾਰਾ ਕਰਨਾ ਪੈਂਦਾ ਜੋ ਤਨਖਾਹ ਵਿਚੋਂ ਥੋੜ੍ਹੀ ਥੋੜੀ ਕਟੌਤੀ ਕਰਕੇ ਅਦਾ ਕਰ ਦਿੱਤਾ ਜਾਂਦਾ । ਵਿਆਹ ਤੋਂ ਬਾਅਦ ਪਤਨੀ ਨੇ ਕਈ ਵਾਰ ਇਤਰਾਜ਼ ਕਰਨਾ ਕਿ ਤੁਸੀਂ ਛੋਟੇ ਨੂੰ ਕਿਉ ਨਹੀ ਕਹਿੰਦੇ ਇੱਕ ਮਹੀਨੇ ਦਾ ਰਾਸ਼ਨ ਹੀ ਪਵਾ ਦਿਆ ਕਰੇ , ਹੁਣ ਬੇਟੀ ਦੀ ਫੀਸ ਵੀ ਜਾਣੀ ਹੁੰਦੀ ਆ । ਉਹਦੀ ਤਨਖਾਹ ਵੀ 30 – 35 ਹਜ਼ਾਰ ਏ ਇੰਨਾ ਤਾਂ ਕਰ ਈ ਸਕਦਾ , ਪਰ ਤੁਸੀਂ ਕਹਿੰਦੇ ਈ ਨਹੀਂ ।
ਮੈਂ ਕਿਹਾ ਚਲ ਕੋਈ ਨਾ ਕਹਾਂਗਾ ਉਸਨੂੰ । ਪਰ ਮੈਂ ਇੱਕ ਦੋ ਵਾਰ ਕਹਿ ਚੁੱਕਿਆ ਸੀ ਤਾਂ ਉਸਨੇ ਕਹਿਣਾ ਵੀਰ ਮੈਂ ਕਮੇਟੀਆਂ ਪਾਈਆਂ ਨੇ ਦੋ -ਤਿੰਨ ਮੇਰੀ ਕਿਸ਼ਤ ਈ ਮਸਾਂ ਪੁਰੀ ਹੁੰਦੀ ਆ 30 -35 ਹਜ਼ਾਰ ਨਾਲ । ਇੱਕ ਦਿਨ ਪਤਨੀ ਨੇ ਆਪ ਈ ਫੋਨ ਤੇ ਕਹਿ ਦਿੱਤਾ ਕਿ ਇਸ ਵਾਰ ਬਿਜਲੀ ਦਾ ਬਿੱਲ ਬਹੁਤ ਆਇਆ ਤੇ ਸੌਦਾ ਵੀ ਮੁੱਕਿਆ ਥੋੜੇ ਪੈਸੇ ਭੇਜ ਦੇਵੀਂ ਵੀਰ ਆਪਣੇ ਨੂੰ । ਮੈਂ ਸ਼ਾਮ ਨੂੰ ਜਦ ਦਫਤਰ ਤੋਂ ਵਾਪਸ ਆਇਆ ਤਾਂ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਪਤਨੀ ਨੇ ਕਿਹਾ ਕਿ ਮੈਂ ਛੋਟੇ ਨੂੰ ਅੱਜ ਫੋਨ ਕੀਤਾ ਸੀ ਪੈਸਿਆਂ ਵੱਲੋਂ ਤਾਂ ਮੰਮੀ ਜੀ ਨਰਾਜ਼ ਹੋ ਗਏ ਕਿ ਤੂੰ ਉਸਨੂੰ ਪੈਸਿਆਂ ਵੱਲੋਂ ਕਿਉਂ ਕਿਹਾ । ਮੇਰੇ ਪੁੱਛਣ ਤੇ ਪਤਨੀ ਨੇ ਦੱਸਿਆ ਕਿ ਮੰਮੀ ਜੀ ਕਹਿੰਦੇ ਕਿ ਉਹ ਕਿਹੜਾ ਇੱਥੇ ਰਹਿੰਦਾ 4-5 ਮਹੀਨੇ ਬਾਅਦ ਗੇੜਾ ਮਾਰਦਾ ਘਰ, ਉਹ ਕਿਹੜਾ ਰੋਟੀ ਖਾ ਰਿਹਾ ਘਰੋਂ ਉਹਨੂੰ ਫੋਨ ਕਰ ਦਿੱਤਾ ਤੂੰ । ਮੇਰੀ ਪਤਨੀ ਥੋੜੇ ਗੁੱਸੇ ਵਿੱਚ ਸੀ ਕਿਉਂਕਿ ਮੰਮੀ ਜੀ ਨੇ ਫੋਨ ਕਰਕੇ ਪੈਸੇ ਭੇਜਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਆਪੇ ਕੰਮ ਚੱਲ ਜਾਣਾ ਰਹਿਣ ਦੇ ਪੈਸੇ ਆਪੇ ਅਗਲੇ ਮਹੀਨੇ ਆ ਜਾਉ ਸੌਦਾ ਕੱਢ ਲਵਾਂਗੇ ਟਾਈਮ । ਅਸੀਂ ਅਜੇ ਗੱਲ ਕਰ ਹੀ ਰਹੇ ਸੀ ਕਿ ਮਾਤਾ ਜੀ ਆ ਗਏ ਤੇ ਕਹਿਣ ਲੱਗੇ,”ਪੁੱਤ ਅੱਜ ਮੈਂ ਇਸਨੂੰ ਮਨ੍ਹਾ ਕਰਦੀ ਰਹੀ ਮੇਰੇ ਮਨ੍ਹਾਂ ਕਰਦੇ ਕਰਦੇ ਇਸਨੇ ਛੋਟੇ ਨੂੰ ਫੋਨ ਕਰ ਦਿੱਤਾ ਪੈਸੇ ਭੇਜਣ ਲਈ ।” ਮੈਂ ਕਿਹਾ ਕਿ ਮਾਤਾ ਜੀ ਮੇਰਾ ਇਸ ਮਹੀਨੇ ਖਰਚਾ ਕਾਫੀ ਹੋ ਗਿਆ ਏ ਤੇ ਕੋਲ ਕੋਈ ਪੈਸਾ ਵੀ ਨਹੀਂ, ਉਹਦੀ ਤਨਖਾਹ ਵੀ ਚੰਗੀ ਏ ਤੇ ਅਜੇ ਕੋਈ ਖਰਚਾ ਵੀ ਨਹੀਂ ਸਿਰ ਚਲੋ ਜੇ 4 ਕੁ ਹਜਾਰ ਈ ਭੇਜ ਦਿੰਦਾ ਤਾਂ ਇੱਕ ਦੋ ਖਰਚੇ ਨਿਕਲ ਜਾਂਦੇ । ਮਾਤਾ ਜੀ ਕਹਿੰਦੇ ਕਿ ਪੁੱਤ ਕਹਿਣ ਨੂੰ ਮੈਂ ਵੀ ਕਹਿ ਦੇਵਾਂ ਪਰ ਤੈਨੂੰ ਤਾਂ ਪਤਾ ਈ ਏ ਅਜੇ ਘਰ ਵੀ ਬਣਾਉਣਾ, ਕਦੋਂ ਤੱਕ ਕੱਚੇ ਕੋਠਿਆਂ ਵਿੱਚ ਗੁਜ਼ਾਰਾ ਕਰਨਾ । ਤੇਰੀ ਤਨਖਾਹ ਵੀ ਘਰ ਵਿੱਚ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ