ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਂਨੂੰ ਕਈ ਦਿਨ
ਬੁਖਾਰ ਚੜ੍ਹਦਾ ਰਿਹਾ, ਸਾਰੇ ਟੈਸਟ ਕਰਵਾਏ, ਡਾਕਟਰ ਤੋਂ ਦਵਾਈ ਵੀ ਲਈ,ਪਰ ਮਾਸਾ ਵੀ ਫਰਕ ਨਾ ਪਿਆ। ਇਕ ਦਿਨ ਮੇਰੀ ਬਹੁਤ ਬੁਰੀ ਹਾਲਤ ਸੀ, ਫਿਰ ਵੀ ਡਿੱਗਦੀ ਢਹਿੰਦੀ ਨੇ ਬੱਚਿਆਂ ਨੂੰ ਸਕੂਲ ਤੋਰਿਆ, ਪਤੀ ਵੀ ਕੰਮ ਤੇ ਚਲੇ ਗਏ। ਮੇਰੀ ਹਾਲਤ ਬਹੁਤ ਖਰਾਬ ਹੋ ਗਈ, ਘਰ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਮੈਂ ਬੈਡ ਤੇ ਲੇਟ ਗਈ। ਮੈਨੂੰ ਇੰਜ ਲੱਗਾ ਮੇਰੀ ਜਾਨ ਨਿਕਲ ਚੱਲੀ ਹੈ, ਮੈਂ ਮਨ ਵਿਚ ਕਿਹਾ ਸਿਆਣੇ ਕਹਿੰਦੇ ਹੁੰਦੇ ਇਨਸਾਨ ਦੀ ਜਾਨ ਲੱਤਾਂ ਰਾਹੀਂ ਨਿਕਲਦੀ ਹੈ, ਹੁਣ ਮੈਂ ਖਤਮ ਹੋ ਚਲੀ ਹਾਂ। ਮੈਂ ਅੰਦਰਲੇ ਦਰਵਾਜ਼ੇ ਵੱਲ ਦੇਖਿਆ, ਤੇ ਕਿਹਾ,” ਦਰਵਾਜ਼ਾ ਖੁੱਲ੍ਹਾ ਹੈ, ਆਪੇ ਜਦੋਂ ਕੋਈ ਘਰ ਆਊ, ਗੇਟ ਟੱਪ ਕੇ ਅੰਦਰ ਆ ਕੇ ਦੇਖ ਲੈਣਗੇ।”
ਇਨੇ ਨੂੰ ਕੀ ਹੋਇਆ, ਮੈਂ ਨਾ ਤਾਂ ਜਾਗਦੀ ਸੀ, ਨਾ ਸੁੱਤੀ ਸੀ, ਮੈਨੂੰ ਇੰਜ ਦਿਸਿਆ ਤਿੰਨ ਅਜੀਬ ਕਿਸਮ ਦੇ ਬੁੱਤ ਸਨ ,ਵੱਖਰੇ ਰੰਗ ਹਰਾ, ਕਾਲਾ,ਤੇ ਲਾਲ, ਮੋਟੇ ਤੇ ਮਧਰੇ ਕੱਦ। ਇਕ ਨੇ ਮੇਰਾ ਗਲਾ ਦੱਬਿਆ, ਦੂਸਰਾ ਮੇਰੇ ਉਪਰ ਬੈਠਾ ਸੀ ਤੇ ਤੀਸਰਾ ਮੇਰੀਆਂ ਲੱਤਾਂ ਖਿੱਚ ਰਿਹਾ ਸੀ। ਫਿਰ ਮੈਨੂੰ ਇੰਜ ਦਿਸਿਆ ਮੈਂ ਗੁਰਦੁਆਰੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲ਼ੋਂ ਅਵਾਜ਼ ਆਈ, ਬਾਹਰ ਨਿਕਲੋ, ਉਹ ਤਿੰਨੇ ਬੁੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੇ ਹੋ ਗਏ, ਇਕ ਜ਼ਬਰਦਸਤ ਫਾਇਰ ਦੀ ਅਵਾਜ਼ ਆਈ, ਉਹ ਪਤਾ ਨਹੀਂ ਕਿਧਰ ਉੱਡ ਗਏ। ਮੈਂ ਇੱਕਦਮ ਹੋਸ਼ ਵਿਚ ਆਈ। ਮੈਂ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਮਹਿਸੂਸ ਕੀਤਾ। ਮੈਂ ਬਹੁਤ ਜ਼ਿਆਦਾ ਹੈਰਾਨ ਸੀ ਇਹ ਮੇਰੇ ਨਾਲ ਕੀ ਹੋਇਆ। ਮੈਂ ਉੱਠੀ ਰਸੋਈ ਵਿਚ ਗਈ, ਸਾਰਾ ਖਲਾਰਾ ਸਾਂਭਿਆ, ਭਾਂਡੇ ਸਾਫ਼ ਕੀਤੇ। ਮੇਰੇ ਖਿਆਲ ਵਿਚ ਬਾਰ ਬਾਰ ਆ ਰਿਹਾ ਸੀ, ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ