ਅਜੀਬ ਸੁਬਾਹ ਦਾ ਮਾਲਕ ਸੀ ਮੇਰਾ ਬਾਪ..
ਭਾਵੇਂ ਕਿੱਡੀ ਵੀ ਵੱਡੀ ਮੁਸ਼ਕਿਲ ਕਿਓਂ ਨਾ ਆਣ ਪਵੇੇ..ਹਮੇਸ਼ਾਂ ਹੱਸਦਾ ਰਹਿੰਦਾ..ਇੰਝ ਲੱਗਦਾ ਜਿੰਦਾ ਔਕੜਾਂ ਨੂੰ ਮਖੌਲ ਕਰਨੇ ਉਸਦਾ ਪੂਰਾਣਾ ਸ਼ੌਕ ਸੀ!
ਰਿਸ਼ਤੇਦਾਰ ਅਕਸਰ ਹੀ ਆਖ ਦਿੰਦੇ ਕੇ ਗੁਰਮੁਖ ਸਿਆਂ ਹੈ ਤਾਂ ਤੂੰ ਮੰਡੀਕਰਨ ਬੋਰਡ ਦਾ ਮਮੂਲੀ ਜਿਹਾ ਕਲਰਕ..ਤੇ ਨਿਆਣੇ ਅਫਸਰਾਂ ਦੇ ਬਰੋਬਰ ਮਹਿੰਗੇ ਸਕੂਲ ਵਿਚ..!
ਅੱਗੋਂ ਗੁਰਬਾਣੀ ਦੇ ਹਵਾਲੇ ਦੇ ਕੇ ਚੁੱਪ ਕਰਵਾ ਦਿਆ ਕਰਦਾ..ਅਖ਼ੇ ਸਾਰੇ ਕੁਝ ਦਾ ਬੰਦੋਬਸਤ ਓਹੀ ਕਰਦਾ ਏ!
ਕੋਈ ਵੱਡਾ ਖਰਚਾ ਪੈ ਜਾਂਦਾ ਤਾਂ ਮੈਂ ਵੀ ਅਕਸਰ ਉਸ ਨਾਲ ਲੜ ਪਿਆ ਕਰਦੀ..
ਆਖਦੀ ਭਾਪਾ ਜੀ ਜੇ ਵਾਰਾ ਨੀ ਖਾਂਦਾ ਤਾਂ ਸਾਨੂੰ ਏਡੇ ਮਹਿੰਗੇ ਸਕੂਲ ਵਿਚ ਕਿਓਂ ਪਾਇਆ..!
ਮੈਨੂੰ ਕਲਾਵੇ ਵਿਚ ਲੈ ਕੇ ਚੁੱਪ ਕਰਵਾ ਦਿੰਦਾ..
ਅਗਲੇ ਦਿਨ ਪਤਾ ਨਹੀਂ ਕਿਧਰੋਂ ਪੈਸਿਆਂ ਦਾ ਬੰਦੋਬਸਤ ਹੋਇਆ ਹੁੰਦਾ..!
ਅਜੀਬ ਸੁਕੂਨ ਅਤੇ ਮਿੱਠਾ ਜਿਹਾ ਨਿੱਘ ਹੁੰਦਾ ਸੀ ਉਸਦੀ ਬੁੱਕਲ ਦਾ..ਜਿਸਦੀ ਕੀਮਤ ਉਸਦੇ ਜੀਂਦੇ ਜੀ ਮੈਥੋਂ ਨਾ ਪਾਈ ਗਈ..!
ਫੇਰ ਇੱਕ ਦਿਨ ਉਹ ਚਲਾ ਗਿਆ ਚੁੱਪ ਚੁਪੀਤੇ..ਬਿਨਾ ਦੱਸਿਆ..
ਲਾਂਬੂ ਲਾਉਣ ਲੱਗੇ ਤਾਂ ਉਸਦੇ ਉੱਪਰ ਪੈ ਗਈ..ਅਖ਼ੇ ਕੁਝ ਸਵਾਲ ਪੁੱਛਣੇ ਨੇ ਇੰਝ ਨੀ ਜਾਣ ਦੇਣਾ..ਲੋਕ ਆਖਣ ਕਮਲੀ ਹੋ ਗਈ ਏ..ਇਸਨੂੰ ਪਾਣੀ ਪਿਆਓ..!
ਨਿੱਕੇ ਭੈਣ ਭਰਾਵਾਂ ਦੀ ਖਾਤਿਰ ਪੜਾਈ ਅੱਧ ਵਿਚਾਲੇ ਛੱਡ ਮੰਡੀਕਰਨ ਮਹਿਕਮੇ ਵਿਚ ਨੌਕਰੀ ਕਰਨੀ ਪੈ ਗਈ..!
ਇੱਕ ਪੱਲੇ ਦਾਰ ਦਾ ਮੁੰਡਾ ਕਾਫੀ ਦਿਨਾਂ ਤੋਂ ਬਿਮਾਰ ਸੀ..
ਹਸਪਤਾਲ ਉਸਦੀ ਹਾਲਤ ਵੇਖ ਹਰ ਪੱਖੋਂ ਇਮਦਾਤ ਕੀਤੀ..ਸਾਰੀ ਜਮਾ ਪੂੰਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕੁਲਵਿੰਦਰ ਕੋੌਰ
ਤੁਸੀਂ ਬਹੁਤ ਵਧੀਆ ਲਿਖਦੇ ਹੋ ਜੀ ਨਿਘ ਕਹਾਣੀ ਪੜੵ ਕੇ ਇੰਜ ਲਗਿਆ ਜਿਵੇਂ ਸੱਚਮੁੱਚ ਬਾਪੁਜੀ ਦੇ ਨਿਘ ਦਾ ਅਹਿਸਾਸ ਹੋਇਆ ਹੋਵੇ।