ਰਸੋਈ ‘ਚੋਂ ਪਾਣੀ ਲੈਣ ਗਈ ਦੀ ਸਰਸਰੀ ਨਜਰ ਨਿਆਣਿਆਂ ਦੇ ਕਮਰੇ ਵੱਲ ਨੂੰ ਜਾ ਪਈ।
ਨੌ ਕੁ ਸਾਲਾਂ ਦੀ ਕੁੜੀ ਕੰਧ ਤੇ ਟੰਗੀ ਇੱਕ ਫੋਟੋ ਵੱਲ ਦੇਖਦੀ ਹੋਈ ਆਪਣੇ ਨਿੱਕੇ ਵੀਰ ਦਾ ਸਿਰ ਆਪਣੀ ਗੋਦ ਵਿਚ ਲੈ ਉਸਨੂੰ ਸੁਆਉਣ ਦਾ ਯਤਨ ਕਰ ਰਹੀ ਸੀ।
ਇਹ ਸਭ ਕੁਝ ਦੇਖ ਉਹ ਵਾਪਿਸ ਆਪਣੇ ਕਮਰੇ ਵਿਚ ਆ ਗਈ ਤੇ ਨਾਲਦੇ ਨੂੰ ਆਖਣ ਲੱਗੀ ਕਿ “ਪਤਾ ਨੀ ਕਿਉਂ ਮੈਨੂੰ ਸਾਡਾ ਇਸ ਤਰਾਂ ਆਪਣੇ ਕਮਰੇ ਵਿਚ ਬੰਦ ਹੋ ਜਾਣਾ ਠੀਕ ਜਿਹਾ ਨਹੀਂ ਲਗਦਾ..ਉਹ ਵੀ ਓਦੋਂ ਜਦੋਂ ਦੋਵੇਂ ਬੱਚੇ ਅਜੇ ਜਾਗਦੇ ਹੋਣ।”
ਫੇਰ ਥੋੜਾ ਰੁਕ ਕੇ ਮੁੜ ਬੋਲਣਾ ਸ਼ੁਰੂ ਕਰ ਦਿੱਤਾ…
“ਅੱਜ ਜਦੋ ਮੈਂ ਇਸ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਮੈਨੂੰ ਦੋਵੇਂ ਨਿਆਣੇ ਡਰੇ-ਡਰੇ ਤੇ ਸਹਿੰਮੇ ਜਿਹੇ ਲੱਗੇ..ਨਿੱਕਾ ਤੇ ਇੱਕ ਵਾਰ ਵੀ ਮੇਰੇ ਲਾਗੇ ਨਹੀਂ ਲੱਗਾ..ਦੋ ਵਾਰੀ ਕੋਲ ਸੱਦਿਆ ਪਰ ਦੋਵੇਂ ਵਾਰ ਭੱਜ ਕੇ ਭੈਣ ਦੀ ਬੁੱਕਲ ਵਿਚ ਜਾ ਵੜਿਆ ਏ..ਪਲੀਜ ਮੈਨੂੰ ਥੋੜਾ ਟਾਈਮ ਚਾਹੀਦਾ ਏ..ਥੋੜਾ ਘੁਲ-ਮਿਲ ਲੈਣ ਦਿਓ ਇਹਨਾਂ ਨਾਲ..ਬਾਕੀ ਸਭ ਕੁਝ ਫੇਰ ਦੇਖਿਆ ਜਾਊ।”
ਆਪਣਾ ਚੂੜੇ ਵਾਲਾ ਹੱਥ ਛੁਡਾਉਂਦੀ ਹੋਈ ਨੇ ਇੱਕੋ ਸਾਹੇ ਕਿੰਨਾ ਕੁਝ ਆਖ ਦਿੱਤਾ।
👳♂️“ਪਰ ਅੱਜ ਹੀ ਤੇ ਆਪਣੀ ਕੋਰਟ ਮੈਰਿਜ ਹੋਈ ਹੈ..ਹਰ ਨਵੀਂ ਵਿਆਹੀ ਦੀਆਂ ਪਹਿਲੀ ਰਾਤ ਨੂੰ ਲੈ ਕੇ ਕਿੰਨੀਆਂ ਸਾਰੀਆਂ ਸੱਧਰਾਂ ਤੇ ਅਰਮਾਨ ਹੁੰਦੇ ਨੇ..ਖੈਰ ਤੈਨੂੰ ਤੇ ਪਤਾ ਹੀ ਹੈ ਕਿ ਮੈਨੂੰ ਇਹ ਸਭ ਕੁਝ ਕਿਨ੍ਹਾਂ ਹਲਾਤਾਂ ਵਿਚ ਕਰਨਾ ਪਿਆ”..ਏਨੀ ਗੱਲ ਆਖ ਉਸਨੇ ਨੀਵੀਂ ਜਿਹੀ ਪਾ ਲਈ..ਸ਼ਾਇਦ ਉਸਤੋਂ ਅੱਗੋਂ ਬੋਲਿਆ ਹੀ ਨਹੀਂ ਸੀ ਗਿਆ।
🧕“ਪਰ ਹਰੇਕ ਕੁੜੀ ਦਾ ਵਿਆਹ ਵੀ ਤੇ ਇਹਨਾਂ ਹਾਲਾਤਾਂ ਵਿਚ ਨਹੀਂ ਹੋਇਆ ਹੁੰਦਾ।”
ਏਨੀ ਗੱਲ ਆਖ ਉਹ ਬੱਚਿਆਂ ਦੇ ਕਮਰੇ ਵੱਲ ਨੂੰ ਹੋ ਤੁਰੀ ਤੇ ਜਾ ਬੂਹਾ ਖੜਕਾਇਆ।
ਸਹਿਮੀ ਜਿਹੀ ਏਧਰ-ਓਧਰ ਝਾਕਦੀ ਹੋਈ ਨੇ ਆਣ ਕੁੰਡਾ ਖੋਲ ਦਿਤਾ..ਨਿੱਕਾ ਮੁੰਡਾ ਉਸਦੇ ਸੂਟ ਦੀ ਕੰਨੀ ਫੜੀ ਉਸਦੇ ਮਗਰ ਹੀ ਲੁਕਿਆ ਰਿਹਾ।
“ਬੇਟਾ ਕੀ ਮੈਂ ਅੰਦਰ ਆ ਸਕਦੀ ਹਾਂ?”..ਉਸਨੇ ਪੁੱਛਿਆ..
ਕੁੜੀ ਨੇ ਅੱਗੋਂ ਹੌਲੀ ਜਿਹੀ “ਹਾਂ” ਵਿਚ ਸਿਰ ਹਿਲਾ ਦਿੱਤਾ ਤੇ ਉਹ ਨਾਲ ਹੀ ਅੰਦਰ ਵੜ ਓਹਨਾਂ ਦੇ ਮੰਜੇ ਤੇ ਜਾ ਬੈਠੀ..
ਮੁਸਕੁਰਾਉਂਦੀ ਹੋਈ ਨੇ ਫੇਰ ਦੋਨਾਂ ਨੂੰ ਸੈਨਤ ਮਾਰ ਆਪਣੇ ਕੋਲ ਸੱਦ ਲਿਆ ਤੇ ਆਪਣੇ ਨਾਲ ਹੀ ਬਿਠਾ ਲਿਆ।
ਫੇਰ ਦੋਨਾਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਨੇ ਕੁੜੀ ਨੂੰ ਉਸਦਾ ਨਾਮ ਪੁੱਛਿਆ।
ਅੱਗੋਂ ਆਖਣ ਲੱਗੀ “ਮੇਰਾ ਨਾਮ ਮਿੱਠੀ ਹੈ ਤੇ ਇਹ ਮੇਰਾ ਨਿੱਕਾ ਵੀਰ “ਰੇਸ਼ਮ”..ਹੁਣ ਤੱਕ ਚੁੱਪਚਾਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagan chandi
nice story