ਕਈ ਵੀਰਾਂ ਨੇ ਫੋਟੋ ਭੇਜੀ..ਇਸਤੇ ਵੀ ਕੁਝ ਲਿਖੋ..ਮੈਨੂੰ ਲੱਗਿਆ ਐਡਿਟ ਕੀਤੀ ਹੋਈ ਏ..ਪਰ ਅੱਜ ਵੀਡੀਓ ਵੇਖੀ..ਲੂ ਕੰਢੇ ਖੜੇ ਹੋ ਗਏ..ਸਕੂਲ ਦੀ ਸਟੇਜ..ਖਾਲਸਾਈ ਬਾਣੇ ਵਿਚ ਦੋ ਭੁਜੰਗੀ..ਸਟੇਜ ਤੇ ਆਉਂਦਿਆਂ ਹੀ ਨਿੱਕਾ ਭੁਜੰਗੀ ਮੂਲ ਮੰਤਰ ਉਚਾਰਨ ਲੱਗਦਾ..ਆਸ ਪਾਸ ਖਲੋਤੇ ਟੀਚਰ ਅਤੇ ਸਾਂਤਾ ਕਲਾਜ ਬਣੇ ਬੈਠੇ ਨਿੱਕੇ ਨਿੱਕੇ ਤਾੜੀਆਂ ਮਾਰਦੇ..!
ਕ੍ਰਿਸਚਿਨ ਵੀਰ ਮੁਆਫ ਕਰਨ..ਸਿਰਫ ਹਵਾਲਾ ਹੀ ਦੇ ਰਿਹਾ..ਮੈਨੂੰ ਇਹ ਦੋਵੇਂ ਸੂਬੇ ਦੇ ਕਚਹਿਰੀ ਵਿਚ ਹਾਜਿਰ ਕੀਤੇ ਨਿੱਕੇ ਸਾਹਿਬਜਾਦੇ ਲੱਗੇ..ਬੇਖੌਫ..ਚੜ੍ਹਦੀ ਕਲਾ ਵਾਲੇ..ਦਾਦੀ ਅਤੇ ਪੁਰਖਿਆਂ ਵੱਲੋਂ ਪੱਕੇ ਕੀਤੇ ਹੋਏ ਜ਼ੋਰਾਵਰ ਸਿੰਘ ਫਤਹਿ ਸਿੰਘ..ਓਦੋਂ ਵੀ ਦਲੇਰੀ ਵੇਖ ਦਰਬਾਰ ਵਿੱਚ ਬੈਠੇ ਕਈ ਅਸ਼ ਅਸ਼ ਕਰ ਉੱਠੇ ਹੋਣੇ ਪਰ ਸੂਬੇ ਦੇ ਡਰੋਂ ਚੁੱਪ ਰਹੇ ਹੋਣੇ..ਓਸੇ ਤਰਾਂ ਜਿੱਦਾਂ ਅੱਜ ਚੁੱਪ ਨੇ..ਮਚੇ ਹੋਏ ਘਮਸਾਨ ਵਿਚ!
ਦੂਸਰੀ ਪੋਸਟ ਵੇਖੀ..ਬਾਜਵਾ ਕੈਪਟਨ ਢੀਂਡਸਾ ਰਾਜਦੇਵ ਸਿੰਘ ਵਕੀਲ ਸਭ ਨਾਗਪੁਰੀ ਦਰਬਾਰ ਵਿਚ ਬੈਠੇ ਨੇ ਜੁੱਤੀਆਂ ਲਾਹ ਕੇ..ਸ਼ਾਬਾਸ਼ੇ ਫੇਰ ਵੀ ਜੁਰਾਬਾਂ ਅਤੇ ਦਸਤਾਰਾਂ ਨਹੀਂ ਲਾਹੀਆਂ..ਭਾਈ ਗਜਿੰਦਰ ਸਿੰਘ ਹੁਰੀਂ ਪੁੱਛਦੇ ਇਹ ਲੋਕ ਸ਼ੀਸ਼ੇ ਮੂਹਰੇ ਕਿੱਦਾਂ ਖਲੋਂਦੇ ਹੋਣਗੇ..?
ਖਲੋ ਜਾਂਦੇ ਹੋਣੇ ਖਾਲਸਾ ਜੀ..ਨਜਰਾਂ ਝੁਕਾ ਕੇ..ਜਮੀਰ ਜਿਉਂਦੀ ਹੋਵੇ ਤਾਂ ਅਵਾਜ ਦੇਵੇ!
ਅਕਸਰ ਹੀ ਦਿਲ ਵਿਚ ਆਉਂਦਾ..ਇਸ ਕੁਰਸੀ ਵਿੱਚ ਐਸੀ ਕੀ ਚੀਜ ਹੈ ਚੰਗੇ ਭਲੇ ਥੁੱਕ ਕੇ ਚੱਟਣ ਲਈ ਮਜਬੂਰ ਹੋ ਜਾਂਦੇ..ਉਹ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ