ਨਿੱਕੀ ਜਿਹੀ ਧੀ
ਚੜ੍ਹਦੀ ਉਮਰੇ ਜੁਆਨੀ ਦੀ ਦਹਿਲੀਜ ਤੇ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ….
ਉਹ ਹਰ ਰੋਜ ਸੁਵੇਰੇ ਕੱਲੀ-ਕੱਲੀ ਨੂੰ ਖੁਦ ਸਕੂਟਰ ਪਿੱਛੇ ਬਿਠਾ ਕੇ ਉਸ ਢਾਬੇ ਕੋਲੋਂ ਅਗਾਂਹ ਲੰਗਾ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰੇ ਵਾਪਿਸ ਲਿਆਉਂਦਾ!
ਉਸਨੂੰ ਨੁੱਕਰ ਵਾਲੇ ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ ਮੰਡੀਰ ਅਤੇ ਹਰ ਵੇਲੇ ਮੁੱਛਾਂ ਨੂੰ ਵੱਟ ਚਾੜਦੇ ਹੋਏ ਢਾਬੇ ਦੇ ਮਾਲਕ ਦੀਆਂ ਘੂਰ ਘੂਰ ਤੱਕਦੀਆਂ ਹੋਈਆਂ ਜ਼ਹਿਰੀ ਅੱਖੀਆਂ ਜਰਾ ਵੀ ਚੰਗੀਆਂ ਨਾ ਲੱਗਦੀਆਂ..!
ਕਈ ਵਾਰ ਰੱਬ ਨੂੰ ਉਲਾਹਮਾਂ ਦਿੰਦਾ ਹੋਇਆ ਆਖਦਾ ਕੇ ਕਿੰਨਾ ਜਰੂਰੀ ਸੀ ਇਸ ਵੇਲੇ ਇਹਨਾਂ ਦੀ ਮਾਂ ਦਾ ਇਹਨਾਂ ਦੇ ਕੋਲ ਹੋਣਾ..ਮਾਵਾਂ ਧੀਆਂ ਦੇ ਕਿੰਨੇ ਸਾਰੇ ਓਹਲੇ,ਸਲਾਹਾਂ ਅਤੇ ਨਸੀਹਤਾਂ..ਪਤਾ ਨੀ ਕਿਓਂ ਤੁਰ ਗਈ ਸੀ ਉਹ ਇਸ ਵੇਲੇ?
ਕਈ ਵਾਰ ਤਾਂ ਉਸਦਾ ਜੀ ਕਰਦਾ ਕੇ ਉਹ ਆਵਦੀਆਂ ਧੀਆਂ ਦੇ ਵਜੂਦ ਨੂੰ ਚੀਰਦੀਆਂ ਹੋਈਆਂ ਗੰਦੀਆਂ ਨਜਰਾਂ ਨੂੰ ਤੱਤੀਆਂ ਸਲਾਈਆਂ ਲਾ ਹਮੇਸ਼ਾਂ ਲਈ ਦਾਗ ਦੇਵੇ ਪਰ ਫੇਰ ਇਹ ਸੋਚ ਸਬਰ ਦਾ ਘੁੱਟ ਭਰ ਲਿਆ ਕਰਦਾ ਕੇ ਜੇ ਉਸਨੂੰ ਖੁਦ ਨੂੰ ਕੁਝ ਹੋ ਗਿਆ ਤਾਂ ਇਹਨਾਂ ਦੀ ਸਾਰ ਲੈਣ ਵਾਲਾ ਕੌਣ ਹੋਵੇਗਾ!
ਫੇਰ ਇੱਕ ਦਿਨ ਅਚਾਨਕ ਉਸਨੂੰ ਇੰਝ ਲਗਿਆ ਕੇ ਜਿੱਦਾਂ ਉਸ ਢਾਬੇ ਤੇ ਲੱਗਦੀਆਂ ਮਹਿਫ਼ਿਲਾਂ ਬੰਦ ਜਿਹੀਆਂ ਹੋ ਗਈਆਂ ਸਨ..!
ਹੁਣ ਨਾ ਤੇ ਕੋਈ ਅਸ਼ਲੀਲ ਟਿੱਪਣੀ ਹੀ ਹੁੰਦੀ ਤੇ ਨਾ ਹੀ ਕੋਈ ਭੈੜੀ ਨਜਰ ਨਾਲ ਤੱਕਿਆ ਹੀ ਕਰਦਾ..
ਹਰ ਵੇਲੇ ਮੁੱਛਾਂ ਨੂੰ ਵੱਟ ਚਾੜਨ ਵਾਲਾ ਉਹ ਢਾਬੇ ਦਾ ਮਾਲਕ ਵੀ ਹੁਣ ਹਮੇਸ਼ਾਂ ਹੀ ਆਪਣੀ ਧੌਣ ਨੀਵੀਂ ਕਰਕੇ ਕੰਮ-ਧੰਦੇ ਵਿਚ ਲਗਿਆ ਰਹਿੰਦਾ!
ਇਹ ਸਭ ਕੁਝ ਵੇਖ ਅੰਦਰੋਂ ਅੰਦਰੀ ਉਸਨੂੰ...
...
ਢੇਰ ਸਾਰਾ ਸੁਕੂਨ ਮਿਲਦਾ..ਫਿਕਰਾਂ ਦੀ ਪੰਡ ਜਿਹੀ ਵੀ ਹੌਲੀ ਹੁੰਦੀ ਜਾਪੀ..
ਇਕ ਦਿਨ ਕੋਈ ਚੀਜ ਲੈਣ ਦੇ ਬਹਾਨੇ ਉਸਨੇ ਗੱਲ ਛੇੜ ਲਈ..
ਆਖਣ ਲੱਗਾ “ਪੁੱਤ ਪਹਿਲਾਂ ਇਥੇ ਹਰ ਵੇਲੇ ਲੱਗਦੀਆਂ ਰਹਿੰਦੀਆਂ ਕਿੰਨੀਆਂ ਸਾਰੀਆਂ ਮਹਿਫ਼ਿਲਾਂ ਇੱਕਦਮ ਬੰਦ ਕਿੱਦਾਂ ਹੋ ਗਈਆਂ?
ਨਾਲੇ ਤੇਰੀ ਖ਼ੁਦ ਆਪਣੇ ਆਪ ਦੀ ਤੱਕਣੀ ਵਿਚ ਵੀ ਏਡਾ ਵੱਡਾ ਫਰਕ ਕਿਦਾਂ ਆ ਗਿਆ?
ਉਹ ਅੱਗੋਂ ਧੌਣ ਨੀਵੀਂ ਕਰ ਆਪਣਾ ਕੰਮ ਕਰਦਾ ਰਿਹਾ ਤੇ ਕੁਝ ਨਾ ਬੋਲਿਆ..!
ਫੇਰ ਕੁਝ ਦੇਰ ਮਗਰੋਂ ਏਨੀ ਗੱਲ ਆਖ ਉਸਨੇ ਆਪਣਾ ਧਿਆਨ ਫੇਰ ਥੱਲੇ ਕਰ ਲਿਆ ਕੇ “ਅੰਕਲ ਜੀ ਕੁਝ ਦਿਨ ਪਹਿਲਾਂ ਮੇਰੇ ਘਰ ਵੀ ਇੱਕ ਨਿੱਕੀ ਜਿਹੀ ਧੀ ਨੇ ਜਨਮ ਲਿਆ ਏ”
ਏਨੀ ਗੱਲ ਸੁਣ ਚਾਰੇ ਪਾਸੇ ਚੁੱਪ ਜਿਹੀ ਪੱਸਰ ਗਈ..
ਕਿੰਨੇ ਸਾਰੇ ਸਵਾਲ ਇਸ ਪੱਸਰੀ ਹੋਈ ਚੁੱਪ ਵਿਚੋਂ ਨਿੱਕਲ ਸਾਰੀ ਕਾਇਨਾਤ ਵਿਚ ਖਿੱਲਰ ਜਿਹੇ ਗਏ..!
ਉਸਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਨੀਵੀਂ ਪਾਈ ਢਾਬੇ ਵਾਲਾ ਇਸ ਵਾਰ ਸ਼ਾਇਦ ਆਪਣੇ ਕੀਤੇ ਤੇ ਪਛਤਾ ਰਿਹਾ ਹੋਵੇ ਤੇ ਉਸਦੇ ਵੇਹੜੇ ਜੰਮੀ ਨਿੱਕੀ ਜਿਹੀ ਧੀ ਉਸਨੂੰ ਆਉਣ ਵਾਲੇ ਟਾਈਮ ਦਾ ਹਵਾਲਾ ਦੇ ਕੇ ਡਰਾਵਾ ਜਿਹਾ ਦੇਈ ਜਾ ਰਹੀ ਹੋਵੇ !
ਸੋ ਦੋਸਤੋ ਘਰ ਵਿਚ ਧੀ ਦਾ ਹੋਣਾ ਅਤੇ ਵੇਹੜੇ ਵਿਚ ਧਰੇਕ ਦਾ ਹੋਣਾ ਓਨਾ ਹੀ ਜਰੂਰੀ ਏ ਜਿੰਨਾ ਕੇ ਜਿਉਂਦੇ ਰਹਿਣ ਲਈ ਵਜੂਦ ਵਿਚ ਸਾਹਾਂ ਦੀ ਤੰਦ ਦਾ ਬਰਕਰਾਰ ਰਹਿਣਾ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ..)) ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ ਕਿੰਨਾਂ ਸਮਾਂ ਬੀਤ ਗਿਆ ਕੋਈ ਚਿੜੀ ਨਜਰ ਨਹੀਂ ਆਉਂਦੀ। ਪਤਾ ਨੀ ਖਬਰੇ ਕਿਹੜੇ ਮੁਲਖ ਪਰਤ ਗੀਆਂ ਬੇਬੇ? ਮੈਂ ਚਿੜੀਆਂ ਨਾਲ ਖੇਡਣਾ ਏ ਬੇਬੇ , ਮੈਨੂੰ ਚਿੜੀਆਂ ਲਿਆ ਕੇ ਦਿਓ। ਫਤਹਿ ਪੁੱਤ ਜਿੱਦ ਨਾ ਕਰ, ਆ ਜਦੋਂ Continue Reading »
ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । Continue Reading »
ਮੈਂ ਬੱਸ ਅੱਡੇ ਤੇ ਆਪਣੇ ਪੇਕੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤੇ ਮੇਰਾ ਮਨ ਦੁੱਖ, ਸ਼ਿਕਵੇ, ਸ਼ਿਕਾਇਤਾਂ ਨਾਲ ਉੱਤੋਂ ਤੱਕ ਭਰਿਆ ਸੀ ਤੇ ਵਾਰ ਵਾਰ ਆਪਣੇ ਹੰਝੂ ਵੀ ਪੂੰਝ ਰਹੀ ਸੀ ਕਿ ਕੋਈ ਦੇਖ ਨਾ ਲਵੇ ਇੰਨੇ ਨੂੰ ਮੇਰੇ ਸਾਹਮਣੇ ਬੈਠੇ ਇਕ ਜੋੜੇ ਤੇ ਮੇਰੀ ਨਜ਼ਰ ਪਈ Continue Reading »
ਮੈਨੂੰ ਯਾਦ ਆ ਬਾਪੂ ਤੇ ਦਾਦੇ ਹੁਣੀ ਵਿਹੜੇ ਚ ਖੜੇ ਸੀ ਤੇ ਮੈਨੂੰ ਇਕੱਲੀ ਨੂੰ ਕਮਰੇ ਚ ਟੀਵੀ ਲਗਾ ਕੇ ਦਿੱਤਾ ਹੋਇਆ ਸੀ ਤੇ ਮੰਮੀ ਨੂੰ ਚਾਰ ਪੰਜ ਔਰਤਾਂ ਕਮਰੇ ਚ ਲੈਕੇ ਬੈਠੀਆਂ ਸੀ।ਮੈਂ ਜਦੋਂ ਵੀ ਕਮਰੇ ਚ ਜਾਂਦੀ ਸੀ ਤਾਂ ਮੈਨੂੰ ਝਿੜਕਾ ਮਾਰ ਕੇ ਭਜਾ ਦਿੰਦੇ ਸੀ ਤੇ ਬਾਹਰ Continue Reading »
ਨੂਰ ਅੱਜ ਸਵੇਰ ਤੋ ਹੀ ਥੋੜੀ ਪਰੇਸ਼ਾਨੀ ਕਾਰਨ ਘਰ ਵਿੱਚ ਇੱਧਰ-ਉਧਰ ਘੁੰਮ ਰਹੀ ਸੀ।ਉਸ ਨੇ ਸਵੇਰੇ ਰੋਟੀ ਵੀ ਢੰਗ ਨਾਲ ਨਹੀ ਸੀ ਖਾਦੀ ਕਿਉਕਿ ਅੱਜ ਉਸਦਾ ਆਈਲੈਟਸ ਦਾ ਨਤੀਜਾ ਆਉਣਾ ਸੀ।ਅਸਲ ਵਿੱਚ ਪਰੇਸਾਨੀ ਦਾ ਕਾਰਨ ਸੀ ਕਿ ਉਸਨੇ ਆਈਲੈਟਸ ਵਿੱਚ ਵਧੀਆ ਬੈਡ ਆਉਣ ਤੇ ਹੀ ਹੈਰੀ ਬਾਰੇ ਘਰ ਗੱਲ ਕਰਨੀ Continue Reading »
“ਉਹ ਰਾਤ ਕੋਈ ਆਮ ਰਾਤ ਨਹੀਂ ਸੀ। ਰਾਤ ਦੇ ਹਨੇਰੇ ਥੱਲੇ ਦਵੇ ਉਹ ਰਾਹ, ਨਾ ਮੈਂ ਜਾਣਦਾ ਸੀ ਤੇ ਸ਼ਾਇਦ ਨਾ ਮੇਰੀ ਤਕਦੀਰ ਕਿ ਇਹ ਕਿੱਥੇ ਲੈ ਜਾ ਕੇ ਖੜਾ ਦੇਣ ਗੇ। ਏਨੀ ਲੰਬੀ ਰਾਤ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਦੇਖੀ ਸੀ। ਧੂਫ ਦੀ ਖੁਸ਼ਬੂ ਵਾਂਗ ਹੌਲੀ ਹੌਲੀ ਉਹ Continue Reading »
ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ Continue Reading »
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Dhillon
Very true