ਸੀਮਾ ਗੁਪਤਾ..ਉਮਰ ਬਾਈ ਕੂ ਸਾਲ..
ਨਵੀਂ ਨਵੀਂ ਲੈਕਚਰਰ ਲੱਗ ਪੜਾਉਣਾ ਸ਼ੁਰੂ ਕੀਤਾ ਤਾਂ ਕਲਾਸ ਵਿਚ ਹੁੰਦੀਆਂ ਸ਼ਰਾਰਤਾਂ ਕਾਰਨ ਅਕਸਰ ਪਸੀਨੇ ਛੁੱਟ ਜਾਇਆ ਕਰਦੇ..!
ਬਥੇਰੀਆਂ ਅਰਜੋਈਆਂ ਕਰਿਆ ਕਰਦੀ ਕੇ ਨਵੀਂ ਹਾਂ ਥੋੜਾ ਸਹਿਯੋਗ ਦਿਓ..!
ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਸਾਡੇ ਗਰੁੱਪ ਵਲੋਂ ਨਿੱਕਾ ਜਿੰਨਾ ਇੱਕ ਕਤੂਰਾ ਚੁੱਕ ਪੜਾਉਂਦੀ ਦੇ ਉੱਤੇ ਦੇ ਮਾਰਿਆ..!
ਚਊਂ-ਚਊਂ ਕਰਦੇ ਵੱਲ ਵੇਖ ਨੁੱਕਰੇ ਲੱਗ ਰੋਣ ਲੱਗ ਪਈ..!
ਅਗਲੇ ਦਿਨ ਮੈਨੇਜਮੈਂਟ ਨੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕੇ ਕਲਾਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਨਹੀਂ ਏ..!
ਮਗਰੋਂ ਪਤਾ ਲੱਗਾ ਕੇ ਬਿਨਾ ਬਾਪ ਦੇ ਤਿੰਨ ਨਿੱਕੇ ਭੈਣ ਭਰਾਵਾਂ ਦੀ ਜੁੰਮੇਵਾਰੀ ਉਸ ਤੇ ਸੀ..!
ਫੇਰ ਇੱਕ ਦਿਨ ਜਦੋਂ ਉਸ ਨੂੰ ਕੋਲ ਹੀ ਇੱਕ ਹੋਰ ਪ੍ਰਾਈਵੇਟ ਸਕੂਲ ਵਿਚੋਂ ਨਿੱਕਲਦਿਆਂ ਦੇਖਿਆ ਤਾਂ ਬੜਾ ਅਫਸੋਸ ਹੋਇਆ..!
ਮੰਡ੍ਹੀਰ ਦੇ ਘਟੀਆ ਮਜਾਕ ਨੇ ਚੰਗੀ ਭਲੀ ਰੋਜੀ ਰੋਟੀ ਖੋਹ ਲਈ ਸੀ..ਪਰ ਹੁਣ ਕਾਫੀ ਦੇਰ ਹੋ ਚੁਕੀ ਸੀ..!
2005 ਨੂੰ ਕਨੇਡਾ ਆਣ ਪਹੁੰਚੇ..!
ਜਦੋਂ ਕਿਧਰੇ ਵੀ ਕੰਮ ਨਾ ਮਿਲਿਆ ਤਾਂ ਇੱਕ ਰੇਸਟੌਰੈਂਟ ਤੇ ਜਾਣਾ ਸ਼ੁਰੂ ਕਰ ਦਿੱਤਾ..!
ਨਵਾਂ ਸ਼ਹਿਰ..ਨਵੇਂ ਲੋਕ..ਨਵੀਆਂ ਗਲੀਆਂ ਮੁਹੱਲੇ..!
ਕੋਈ ਫੋਨ ਤੇ ਆਡਰ ਕਰਦੇ ਤਾਂ ਨਾ ਤੇ ਪੂਰੀ ਗੱਲ ਹੀ ਸਮਝ ਆਉਂਦੀ ਤੇ ਨਾ ਹੀ ਸਟ੍ਰੀਟ ਦਾ ਹੀ ਪਤਾ ਲੱਗਦਾ..!
ਇੱਕ ਦੋ ਵਾਰ ਆਡਰ ਗਲਤ ਥਾਂ ਡਿਲਿਵਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ